ਉਪ ਰਾਸ਼ਟਰਪਤੀ ਸਕੱਤਰੇਤ

ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਲੋਕਾਂ ਦੇ ਸਾਂਝੇ ਭਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਕੀਤੀ ਜਾਵੇ-ਉਪ ਰਾਸ਼ਟਰਪਤੀ


ਵਿਗਿਆਨ ਅਤੇ ਟੈਕਨੋਲੋਜੀ ਨੂੰ ਵਧੇਰੇ ਲਾਭਕਾਰੀ ਰੋਜ਼ਗਾਰ ਦੇ ਯੋਗ ਬਣਾਉਣਾ ਚਾਹੀਦਾ ਹੈ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਟਿਕਾਊ ਅਤੇ ਸਦਭਾਵਨਾਪੂਰਨ ਵਿਕਾਸ ਲਈ ਵਿਕਲਪਿਕ ਵਿਕਾਸ ਮਾਡਲਾਂ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰਵਾਦ ਸਾਡੇ ਰਾਸ਼ਟਰ ਦੀ ਤੇਜ਼ੀ ਨਾਲ ਤਰੱਕੀ ਲਈ ਇੱਕ ਸਕਾਰਾਤਮਕ ਸ਼ਕਤੀ ਹੈ

ਉਪ ਰਾਸ਼ਟਰਪਤੀ ਨੇ “ਡਾ. ਵਾਈ ਨਾਯੂਦੰਮਾ: ਲੇਖ, ਭਾਸ਼ਣ, ਨੋਟਸ ਅਤੇ ਹੋਰ" ਨਾਮਕ ਕਿਤਾਬ ਰਿਲੀਜ਼ ਕੀਤੀ

ਉਪ ਰਾਸ਼ਟਰਪਤੀ ਨੇ ਇੱਕ ਪ੍ਰਤਿਭਾਸ਼ਾਲੀ ਵਿਗਿਆਨੀ ਅਤੇ ਸਮਾਜਿਕ ਪਰਿਵਰਤਨ ਦੇ ਏਜੰਟ ਵਜੋਂ ਡਾ. ਵਾਈ ਨਾਯੂਦੰਮਾ ਦੀ ਪ੍ਰਸ਼ੰਸਾ ਕੀਤੀ

Posted On: 18 APR 2022 5:15PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਲੋਕਾਂ ਦੇ ਸਾਂਝੇ ਭਲੇ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨ ਸਮਾਜ ਲਈ ਚੰਗਾ ਹੋਣਾ ਚਾਹੀਦਾ ਹੈ ਨਾ ਕਿ ਕੁਝ ਕੁ ਕੁਲੀਨ ਵਰਗਾਂ ਲਈ। ਉਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਲਈ ਏਜੰਡਾ ਤੈਅ ਕਰਨ ਲਈ ਲੋਕਾਂ ਦੀਆਂ ਇੱਛਾਵਾਂ ਅਤੇ ਟੀਚਿਆਂ ਦੀ ਜ਼ਰੂਰਤ ਬਾਰੇ ਦੱਸਿਆ।

ਵਿਜੈਵਾੜਾ ਦੇ ਪਾਸ ਸਥਿਤ ਅਤਕੂਰ ਸਥਿਤ ਸਵਰਣ ਭਾਰਤ ਟਰੱਸਟ ਵਿੱਚ ਅੱਜ ਡਾ. ਵਾਈ ਨਾਯੂਦੰਮਾ: ਲੇਖਭਾਸ਼ਣਨੋਟਸ ਅਤੇ ਹੋਰ ਨਾਮਕ ਪੁਸਤਕ ਰਿਲੀਜ਼ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਨੂੰ ਲੋਕਾਂ ਨੂੰ ਆਪਣਾ ਗੁਲਾਮ ਨਹੀਂ ਬਣਾਉਣਾ ਚਾਹੀਦਾ। ਪ੍ਰਸਿੱਧ ਵਿਗਿਆਨੀ ਡਾ. ਯੈਲਵਰਥੀ ਨਾਯੂਦੰਮਾ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਜਾਰੀ ਕੀਤੀ ਗਈ ਇਸ ਪੁਸਤਕ ਦਾ ਸੰਕਲਨ ਅਤੇ ਸੰਪਾਦਨ ਇਨਕਮ ਟੈਕਸ ਦੇ ਸਾਬਕਾ ਕਮਿਸ਼ਨਰ ਡਾ. ਚੰਦਰਹਾਸ ਅਤੇ ਡਾ. ਕੇ ਸੇਸ਼ਗਿਰੀ ਰਾਓ ਨੇ ਕੀਤਾ ਹੈ।

ਵਿਗਿਆਨ ਅਤੇ ਟੈਕਨੋਲੋਜੀ ਦੇ ਭਵਿੱਖ ਲਈ ਡਾ. ਨਾਯੂਦੰਮਾ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਮਾਜਿਕ ਕਦਰਾਂ-ਕੀਮਤਾਂ ਦੁਆਰਾ ਪ੍ਰੇਰਿਤ ਸਾਂਝੇ ਭਲੇ ਲਈ ਵਿਗਿਆਨ ਅਤੇ ਟੈਕਨੋਲੋਜੀ ਦੇ ਯੋਗ ਦੀ ਮੰਗ ਕਰਦੇ ਹਨ। ਉਪ ਰਾਸ਼ਟਰਪਤੀ ਨੇ ਕਿਹਾ, “ਉਨ੍ਹਾਂ ਨੇ ਟੀਚਿਆਂ ਅਤੇ ਉਦੇਸ਼ਾਂ ਅਤੇ ਮੁੱਲਾਂ ਦੇ ਇੱਕ ਸਪਸ਼ਟ ਸਮੂਹ ਦੀ ਰੂਪਰੇਖਾ ਤਿਆਰ ਕੀਤੀ ਸੀਜਿਸ ਨੂੰ ਲੋਕਾਂ ਨੂੰ ਜੀਵਨ ਵਿੱਚ ਸੁਧਾਰ ਦੇ ਸਾਧਨ ਵਜੋਂ ਮਾਰਗਦਰਸ਼ਨ ਕਰਨ ਲਈ ਅਤੇ ਸਮਾਜਿਕ-ਆਰਥਿਕ ਵਿਕਾਸ ਲਈ ਤਬਦੀਲੀ ਦੇ ਉਤਪ੍ਰੇਰਕ ਵਜੋਂ ਲਾਗੂ ਕੀਤਾ ਜਾਣਾ ਚਾਹੀਦਾ ਹੈ

ਡਾ. ਵਾਈ ਨਾਯੂਦੰਮਾ ਦੇ ਫਲਸਫੇ ਦੀ ਸਾਰਥਕਤਾ ਨੂੰ ਉਜਾਗਰ ਕਰਦੇ ਹੋਏਸ਼੍ਰੀ ਨਾਇਡੂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਸਾਧਨਾਂ ਦੀ ਖੋਜ ਅਤੇ ਵਰਤੋਂ ਸਬੰਧੀ ਵੱਖ-ਵੱਖ ਮੁੱਦਿਆਂ ਅਤੇ ਚਿੰਤਾਵਾਂ ਦੀ ਸਹੀ ਸਮਝ ਵਿਕਸਿਤ ਕਰਨ ਲਈ ਸਾਰੇ ਸਬੰਧਿਤਾਂ ਨੂੰ ਕਿਤਾਬ ਪੜ੍ਹਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਇਸ ਪੁਸਤਕ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦਾ ਸੁਝਾਅ ਵੀ ਦਿੱਤਾ ਤਾਕਿ ਉੱਭਰਦੇ ਵਿਗਿਆਨੀਆਂ ਨੂੰ ਆਪਣੀ ਸਿੱਖਿਆ ਦੇ ਸ਼ੁਰੂਆਤੀ ਪੜਾਅ 'ਤੇ ਸਹੀ ਸਮਝ ਅਤੇ ਦਿਸ਼ਾ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ।

ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਖਾਸ ਤੌਰ 'ਤੇ ਪਿਛਲੀਆਂ ਦੋ ਸਦੀਆਂ ਦੌਰਾਨ ਹੋਈ ਤੇਜ਼ ਤਰੱਕੀ ਦਾ ਜ਼ਿਕਰ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਮਨੁੱਖ ਨੂੰ 'ਟੈਕਨੋਲੋਜੀਕਲ ਜਾਨਵਰਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਬਿਹਤਰ ਜੀਵਨ ਲਈ ਨਿਰੰਤਰ ਖੋਜ ਨੇ ਵਿਗਿਆਨ ਅਤੇ ਟੈਕਨੋਲੋਜੀ ਦੀ ਅੰਨ੍ਹੇਵਾਹ ਖੋਜ ਅਤੇ ਯੋਗ ਦੇ ਉਦੇਸ਼ਪ੍ਰਸੰਗਿਕਤਾਕਦਰਾਂ-ਕੀਮਤਾਂ ਅਤੇ ਨਤੀਜਿਆਂ ਬਾਰੇ ਕੁਝ ਗੰਭੀਰ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਅਪਣਾਈਆਂ ਜਾ ਰਹੀਆਂ ਵਿਕਾਸ ਰਣਨੀਤੀਆਂ ਦੇ ਨਤੀਜੇ ਵਜੋਂ ਤੇਜ਼ੀ ਨਾਲ ਸਰੋਤਾਂ ਦੀ ਕਮੀਵਾਤਾਵਰਣ ਸਬੰਧੀ ਅਸੰਤੁਲਨ ਅਤੇ ਅਸਮਾਨਤਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਟਿਕਾਊ ਅਤੇ ਇਕਸੁਰਤਾ ਵਾਲੇ ਵਿਕਾਸ ਲਈ ਵਿਕਲਪਕ ਵਿਕਾਸ ਮਾਡਲਾਂ ਦੀ ਜ਼ਰੂਰਤ 'ਤੇ ਗੰਭੀਰ ਚਿੰਤਾ ਪ੍ਰਗਟਾਈ।

ਡਾ. ਨਾਯੂਦੰਮਾਜਿਨ੍ਹਾਂ ਨੇ ਦਿਖਾਇਆ ਕਿ ਕਿਵੇਂ ਵਿਗਿਆਨੀ ਅਤੇ ਟੈਕਨੋਲੋਜਿਸਟ ਅਜਿਹੇ ਬਦਲਾਅ ਦੇ ਪ੍ਰਭਾਵਸ਼ਾਲੀ ਏਜੰਟ ਬਣ ਸਕਦੇ ਹਨਨੂੰ ਸਮਾਜਿਕ ਤਬਦੀਲੀ ਦਾ ਏਜੰਟ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਕਾਂਤ ਵਿਗਿਆਨ ਦਾ ਅਭਿਆਸ ਕਰਨ ਨਾਲ ਆਪਣੇ ਆਪ ਹੀ ਮਨੁੱਖਤਾ ਦੀ ਸੇਵਾ ਨਹੀਂ ਹੋ ਸਕਦੀ ਹੈ।

ਦੇਸ਼ ਵਿੱਚ ਚਮੜਾ ਸ਼ੋਧ ਉਦਯੋਗ ਦੇ ਆਕਾਰ ਅਤੇ ਪ੍ਰਕਿਰਤੀ ਨੂੰ ਬਦਲਣ ਵਿੱਚ ਡਾ. ਨਾਯੂਦੰਮਾ ਦੇ ਮੋਹਰੀ ਯੋਗਦਾਨ ਨੂੰ ਯਾਦ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਕੁਝ ਪਰੰਪਰਾਗਤ ਭਾਈਚਾਰਿਆਂ ਦੁਆਰਾ ਅਪਣਾਏ ਜਾਣ ਵਾਲੇ ਇਸ ਕਿੱਤੇ ਨੂੰ ਕੰਮ ਦੀ ਬਦਬੂ ਅਤੇ ਸੁਭਾਅ ਕਾਰਨ ਦੂਜਿਆਂ ਦੁਆਰਾ ਨੀਚ ਸਮਝਿਆ ਜਾਂਦਾ ਸੀ।

ਡਾ. ਨਾਯੂਦੰਮਾ ਨੇ ਅਜਿਹੇ ਮੁੱਦਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਅਤੇ ਗੰਧ ਨੂੰ ਦੂਰ ਕਰਕੇ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੇ ਹੁਨਰਾਂ ਵਿੱਚ ਸੁਧਾਰ ਕਰਕੇ ਪੇਸ਼ੇ ਨੂੰ ਵਿਆਪਕ ਤੌਰ 'ਤੇ ਸਵੀਕਾਰ ਕਰਨ ਦੇ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ਨੇ ਚਮੜਾ ਸ਼ੋਧ ਉਦਯੋਗ ਦੀ ਆਰਥਿਕ ਵਿਹਾਰਕਤਾ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ। ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਗਿਆਨ ਅਤੇ ਟੈਕਨੋਲੋਜੀ ਰਾਹੀਂ ਵੱਧ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਗਿਆਨ ਨੂੰ ਹਰੇਕ ਵਿਅਕਤੀ ਦਾ ਬਿਹਤਰੀਨ ਸੰਸਾਧਨ ਦੱਸਦੇ ਹੋਏਸ਼੍ਰੀ ਨਾਇਡੂ ਨੇ ਇਸ ਨਾਲ ਹਰ ਕਿਸੇ ਨੂੰ ਸਮਰੱਥ ਬਣਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਸਾਨੂੰ ਉਸ ਕਿਸਮ ਦਾ ਗਿਆਨ ਪ੍ਰਦਾਨ ਕਰਨ ਦੀ ਜ਼ਰੂਰਤ ਹੈਜੋ ਸਾਡੇ ਦੇਸ਼ ਦੀਆਂ ਸਮੱਸਿਆਵਾਂ ਨੂੰ ਸਮੂਹਿਕ ਤੌਰ 'ਤੇ ਸਮਾਧਾਨ ਕਰਨ ਦੇ ਸਮਰੱਥ ਹੈ।"

ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਵੀ ਭਾਈਚਾਰਕ ਭਾਗੀਦਾਰੀ ਦੀ ਭਾਵਨਾ ਅਤੇ ਸਮੂਹਿਕ ਯਤਨਾਂ ਦੇ ਮਾਹੌਲ ਵਿੱਚ ਹੀ ਸਭ ਤੋਂ ਵੱਡੀ ਖੁਸ਼ਹਾਲੀ ਪ੍ਰਾਪਤ ਕਰਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀ ਵਾਤਾਵਰਣ ਵਿਵਸਥਾ ਉਦੋਂ ਉੱਤਮ ਹੁੰਦੀ ਹੈਜਦੋਂ ਅਸੀਂ ਰਾਸ਼ਟਰਵਾਦ ਦੀ ਭਾਵਨਾ ਤੋਂ ਪ੍ਰੇਰਿਤ ਹੁੰਦੇ ਹਾਂ। ਉਨ੍ਹਾਂ ਅੱਗੇ ਕਿਹਾ, “ਇਸ ਤਰ੍ਹਾਂ ਰਾਸ਼ਟਰਵਾਦ ਹਰ ਵਿਅਕਤੀ ਦੀ ਪੂਰੀ ਸਮਰੱਥਾ ਨੂੰ ਮਹਿਸੂਸ ਕਰਕੇ ਸਾਡੇ ਦੇਸ਼ ਦੀ ਤੇਜ਼ੀ ਨਾਲ ਤਰੱਕੀ ਲਈ ਇੱਕ ਸਕਾਰਾਤਮਕ ਸ਼ਕਤੀ ਹੈ। ਇਹ ਕੋਈ ਨਕਾਰਾਤਮਕ ਕਾਰਕ ਨਹੀਂ ਹੈ ਜਿਵੇਂ ਕਿ ਕੁਝ ਲੋਕਾਂ ਦੁਆਰਾ ਪ੍ਰਚਾਰਿਆ ਜਾ ਰਿਹਾ ਹੈ।"

ਆਤਮਨਿਰਭਰਤਾ 'ਤੇ ਡਾ. ਨਾਯੂਦੰਮਾ ਵਲੋਂ ਜ਼ੋਰ ਦਾ ਹਵਾਲਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਟੈਕਨੋਲੋਜੀ ਅਤੇ ਸਮਾਧਾਨਾਂ ਦੇ ਆਯਾਤ ਲਈ ਪੱਛਮ ਵੱਲ ਦੇਖਣ ਦਾ ਪੱਖ ਨਹੀਂ ਲਿਆ ਕਿਉਂਕਿ ਪੱਛਮੀ ਚਾਰ ਭਾਰਤ ਦੀਆਂ ਸਮੱਸਿਆਵਾਂ ਨੂੰ ਸਮਾਧਾਨ ਨਹੀਂ ਕਰ ਸਕਦੇ ਜੋ ਵੱਖੋ-ਵੱਖਰੇ ਅਤੇ ਵਿਸ਼ੇਸ਼ ਹਾਲਾਤ ਹਨ। ਉਨ੍ਹਾਂ ਕਿਹਾ ਕਿ ਇਹ ਆਤਮ-ਨਿਰਭਰ ਭਾਰਤ ਪਹਿਲ ਦਾ ਸਾਰ ਹੈ।

ਡਾ: ਨਾਯੂਦੰਮਾ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਉਹ 49 ਸਾਲ ਦੀ ਛੋਟੀ ਉਮਰ ਵਿੱਚ 1971 ਵਿੱਚ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ ਬਣੇ ਅਤੇ ਉਸੇ ਸਾਲ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ, ''ਡਾ. ਵਾਈ ਨਾਯੂਦੰਮਾ ਜਿਹੇ ਦੂਰਦਰਸ਼ੀ ਵਿਗਿਆਨੀ ਲੱਭਣਾ ਬਹੁਤ ਘੱਟ ਹੈ। ਜੇਕਰ ਉਹ ਹੋਰ ਸਮਾਂ ਦੇਰ ਜਿਉਂਦੇ ਹੁੰਦਾ ਤਾਂ ਸਾਡੇ ਦੇਸ਼ ਨੂੰ ਹੋਰ ਲਾਭ ਹੁੰਦਾ।"

ਉਪ ਰਾਸ਼ਟਰਪਤੀ ਨੇ ਡਾ. ਨਾਯੂਦੰਮਾ ਦੇ ਮੋਹਰੀ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਾਡੇ ਦੇਸ਼ ਦੀ ਮਹਾਨ ਵਿਗਿਆਨਕ ਵਿਰਾਸਤ ਦੀ ਲੜੀ ਵਿੱਚ ਇੱਕ ਮਹੱਤਵਪੂਰਨ ਕੜੀ ਦੱਸਿਆ। ਭਾਰਤ ਨੂੰ ਮੁੜ ਵਿਸ਼ਵਗੁਰੂ’ ਬਣਾਉਣ ਲਈ ਠੋਸ ਰਾਲੇ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀਵਿਗਿਆਨ ਅਤੇ ਖੋਜ ਵਿਧੀਆਂ ਨੂੰ ਸੁਚਾਰੂ ਬਣਾ ਕੇ ਇਸ ਯਤਨ ਵਿੱਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਤਾਬ ਦੇ ਲੇਖਕਾਂ ਅਤੇ ਪ੍ਰਕਾਸ਼ਕਾਂ ਅਤੇ ਨਾਯੂਦੰਮਾ ਫਾਊਂਡੇਸ਼ਨ ਫਾਰ ਐਜੂਕੇਸ਼ਨ ਐਂਡ ਰੂਰਲ ਡਿਵੈਲਪਮੈਂਟ ਨੂੰ ਡਾ. ਵਾਈ ਨਾਯੂਦੰਮਾ ਦੀ ਪਰਿਕਲਪਨਾ ਅਤੇ ਦਰਸ਼ਨ ਨੂੰ ਕਾਇਮ ਰੱਖਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ।

ਇਸ ਮੌਕੇ ਸ਼੍ਰੀ ਨਾਇਡੂ ਨੇ ਸਵਰਣ ਭਾਰਤ ਟਰੱਸਟ ਦੇ ਸਿਖਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲ ਹੋਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਮਿਜ਼ੋਰਮ ਦੇ ਰਾਜਪਾਲਸ਼੍ਰੀ ਕੇ ਹਰਿਬਾਬੂਵਿਜੈਵਾੜਾ ਤੋਂ ਸਾਂਸਦ ਸ਼੍ਰੀ ਕੇਸਿਨੇਨੀ ਸ਼੍ਰੀਨਿਵਾਸ (ਨਾਨੀ)ਸ਼੍ਰੀ ਕਾਮਿਨੇਨੀ ਸ਼੍ਰੀਨਿਵਾਸਚੇਅਰਮੈਨਸਵਰਣ ਭਾਰਤ ਟਰੱਸਟਡਾ. ਡੀ ਕੇ ਮੋਹਨਚੇਅਰਮੈਨਐੱਨਐੱਫਈਆਰਡੀਸ਼੍ਰੀ ਗੋਪਾਲਕ੍ਰਿਸ਼ਨਸਕੱਤਰਐੱਨਐੱਫਈਆਰਡੀਪੁਸਤਕ ਦੇ ਸੰਪਾਦਕ ਡਾ. ਚੰਦਰਹਾਸਸਵਰਣ ਭਾਰਤ ਟਰੱਸਟ ਦੇ ਟ੍ਰੇਨੀ ਅਤੇ ਸਟਾਫ ਅਤੇ ਹੋਰ ਸਮਾਗਮ ਵਿੱਚ ਹਾਜ਼ਰ ਹੋਏ।

******

ਐੱਮਐੱਸ/ਆਰਕੇ



(Release ID: 1818036) Visitor Counter : 154


Read this release in: English , Urdu , Hindi , Tamil