ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

‘ਦਿੱਵਯਾਂਗਜਨਾਂ ਨੂੰ ਸਾਡੀ ਹਮਦਰਦੀ ਦੀ ਜ਼ਰੂਰਤ ਨਹੀਂ ਹੈ ਬਲਕਿ ਉਹ ਆਪਣੀ ਪੂਰੀ ਸਮਰੱਥਾ ਵਿਕਸਿਤ ਕਰਨ ਦੇ ਲਈ ਹਰ ਅਵਸਰ ਦੇ ਹੱਕਦਾਰ ਹਨ : ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਕਿਹਾ, ‘ਟੈਕਨੋਲੋਜੀ ਤੋਂ ਦਿੱਵਯਾਂਗਜਨਾਂ ਨੂੰ ਬਾਹਰ ਨਹੀਂ ਰੱਖਣਾ ਚਾਹੀਦਾ’, ਉਨ੍ਹਾਂ ਨੇ ਟੈਕਨੋਲੋਜੀ ਨੂੰ ਸੁਲਭ ਬਣਾਉਣ ਦੇ ਲਈ ਪ੍ਰਯਤਨ ਕਰਨ ਦਾ ਸੱਦਾ ਦਿੱਤਾ
ਸ਼੍ਰੀ ਨਾਇਡੂ ਨੇ ਦਿੱਵਯਾਂਗਜਨਾਂ ਦੇ ਲਈ ਜਨਤਕ ਸਥਾਨਾਂ ਨੂੰ ਸੁਲਭ ਬਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ
ਸ਼੍ਰੀ ਨਾਇਡੂ ਨੇ ਹੈਦਰਾਬਾਦ ਵਿੱਚ ਰਾਸ਼ਟਰੀ ਬੌਧਿਕ ਦਿੱਵਯਾਂਗਜਨ ਸਸ਼ਕਤੀਕਰਣ ਸੰਸਥਾਨ (ਐੱਨਆਈਈਪੀਆਈਡੀ) ਦਾ ਦੌਰਾ ਕੀਤਾ

Posted On: 17 APR 2022 6:13PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਦਿੱਵਯਾਂਗ ਭਾਈਚਾਰੇ ਦੇ ਪ੍ਰਤੀ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਅ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰ ਰੋਕਣਾ ਸਰਕਾਰ ਅਤੇ ਸਮਾਜ ਦੀ ਜ਼ਿੰਮੇਦਾਰੀ ਹੈ ਉਨ੍ਹਾਂ ਨੇ ਉਨ੍ਹਾਂ ਦੇ ਵਧਣ-ਫੁੱਲਣ ਅਤੇ ਉਤਕ੍ਰਿਸ਼ਟਤਾ ਹਾਸਲ ਕਰਨ ਦੇ ਲਈ ਇੱਕ ਵਾਤਾਵਰਣ ਬਣਾਉਣ ਦੀ ਜ਼ਰੂਰਤਤੇ ਬਲ ਦਿੱਤਾ ਉਨ੍ਹਾਂ ਨੇ ਕਿਹਾ, ‘ਉਨ੍ਹਾਂ ਨੂੰ ਸਾਡੀ ਹਮਦਰਦੀ ਦੀ ਜ਼ਰੂਰਤ ਨਹੀਂ ਹੈ ਬਲਕਿ ਉਹ ਆਪਣੀ ਪੂਰੀ ਸਮਰੱਥਾ ਵਿਕਸਿਤ ਕਰਨ ਦੇ ਲਈ ਹਰ ਅਵਸਰ ਦੇ ਹੱਕਦਾਰ ਹਨ।’

ਉਪ ਰਾਸ਼ਟਰਪਤੀ ਹੈਦਰਾਬਾਦ ਵਿੱਚ ਰਾਸ਼ਟਰੀ ਬੌਧਿਕ ਦਿੱਵਯਾਂਗਜਨ ਸਸ਼ਕਤੀਕਰਣ ਸੰਸਥਾਨ (ਐੱਨਆਈਈਪੀਆਈਡੀ) ਦੇ ਆਪਣੇ ਦੌਰੇ ਦੇ ਦੌਰਾਨ ਬੋਲ ਰਹੇ ਸਨ ਸ਼੍ਰੀ ਨਾਇਡੂ ਨੇ ਬੌਧਿਕ ਦਿੱਵਯਾਂਗਜਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਸ਼ਕਤ ਬਣਾਉਣ ਵਿੱਚ ਐੱਨਆਈਈਪੀਆਈਡੀ ਦੇ ਕੰਮ ਦੀ ਸ਼ਲਾਘਾ ਕੀਤੀ

ਸ਼੍ਰੀ ਨਾਇਡੂ ਨੇ ਪਹੁੰਚ ਨੂੰ ਦਿੱਵਯਾਂਗਜਨਾਂ ਦੇ ਲਈ ਦਖ਼ਲਅੰਦਾਜ਼ੀ ਦਾ ਇੱਕ ਮਹੱਤਵਪੂਰਨ ਖੇਤਰ ਦੱਸਦੇ ਹੋਏ ਐਕਸੈੱਸੇਬਲ ਇੰਡੀਆ(ਸੁਗਮਯ ਭਾਰਤ) ਅਭਿਯਾਨ ਦੇ ਸਕਾਰਾਤਮਕ ਪ੍ਰਭਾਵ ਦਾ ਜ਼ਿਕਰ ਕੀਤਾ ਅਤੇ ਵਾਤਾਵਰਣ, ਟ੍ਰਾਂਸਪੋਰਟ, ਸੂਚਨਾ ਅਤੇ ਸੰਚਾਰ ਪ੍ਰਣਾਲੀ ਜਿਹੇ ਖੇਤਰਾਂ ਵਿੱਚ ਹੋਰ ਅਧਿਕ ਦਖ਼ਲਅੰਦਾਜ਼ੀ ਕਰਨ ਦਾ ਸੱਦਾ ਦਿੱਤਾ

ਜਨਤਕ ਸਥਾਨਾਂ, ਟ੍ਰਾਂਸਪੋਰਟ ਅਤੇ ਨਿਜੀ ਭਵਨਾਂ ਨੂੰ ਕਿਤੇ ਅਧਿਕ ਸੁਲਭ ਬਣਾਉਣ ਦੀ ਜ਼ਰੂਰਤਤੇ ਜ਼ੋਰ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਦਿੱਵਯਾਂਗ ਬੱਚਿਆਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਵੀ ਮਹੱਤਵਪੂਰਨ ਹੈ

ਉਪ ਰਾਸ਼ਟਰਪਤੀ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਟੈਕਨੋਲੋਜੀ ਤੋਂ ਦਿੱਵਯਾਂਗਜਨਾਂ ਨੂੰ ਬਾਹਰ ਨਾ ਕੀਤਾ ਜਾਵੇ ਉਨ੍ਹਾਂ ਨੇ ਭਾਰਤ ਦੇ ਰਾਸ਼ਟਰੀ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਨੂੰ ਸੁਲਭ ਸਮਾਰਟ ਟੈਕਨੋਲੋਜੀ ਨਾਲ ਸਬੰਧਿਤ ਆਪਣੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ

ਸ਼੍ਰੀ ਨਾਇਡੂ ਨੇ ਦਿੱਵਯਾਂਗਜਨਾਂ ਨੂੰ ਛੋਟੀ ਉਮਰ ਤੋਂ ਹੀ ਉਨ੍ਹਾਂ ਕੇ ਕੌਸ਼ਲ ਦੀ ਪਹਿਚਾਣ ਕਰ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਸੁਤੰਤਰ ਬਣਾਉਣ ਦੇ ਲਈ ਸਰਬਪੱਖੀ ਪ੍ਰਯਤਨ ਕਰਨ ਦਾ ਸੱਦਾ ਦਿੱਤਾ। ‘ਸਰਵੇਜਨਾ ਸੁਖਿਨੋ ਭਵੰਤੁ ('सर्वेजना सुखिनो भवन्तु') ਅਤੇ ਵਸੁਧੈਵ ਕੁਟੁੰਬਕਮ('वसुधैव कुटुम्बकम' ) ਦੀਆਂ ਸਾਡੀਆਂ ਪ੍ਰਮੁੱਖ ਕਦਰਾਂ-ਕੀਮਤਾਂ ਨੂੰ ਯਾਦ ਦਿਵਾਉਂਦੇ ਹੋਏ ਉਨ੍ਹਾਂ ਨੇ ਸਰਕਾਰ, ਨਿਜੀ ਖੇਤਰ, ਨਾਗਰਿਕ ਸਮਾਜ ਅਤੇ ਪਰਿਵਾਰਾਂ ਸਹਿਤ ਸਾਰਿਆਂ ਨੂੰ ਦਿੱਵਯਾਂਗਜਨਾਂ ਨੂੰ ਸਸ਼ਕਤ ਬਣਾਉਣ ਅਤੇ ਆਪਣੇ ਧਰਮਯਾਨੀ ਕਰਤੱਵ ਦਾ ਪਾਲਨ ਕਰਨ ਦੇ ਲਈ ਪਹਿਲ ਕਰਨ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਬੱਚਿਆਂ ਵਿੱਚ ਦਿੱਵਯਾਂਗਤਾ ਸਬੰਧੀ ਜ਼ੋਖ਼ਮ ਦੀ ਜਲਦੀ ਪਹਿਚਾਣ ਕਰਨ ਦੇ ਮਹੱਤਵ ਤੇ ਜ਼ੋਰ ਦਿੱਤਾ ਅਤੇ ਸਾਰੇ ਰਾਜਾਂ ਵਿੱਚ ਹਾਲ ਵਿੱਚ ਸਥਾਪਿਤ ਕ੍ਰੌਸ-ਡਿਸਐਬਿਲਿਟੀ ਅਰਲੀ ਇੰਟਰਵੈਂਸ਼ਨ ਸਰਵਿਸ ਸੈਂਟਰ (ਸੀਡੀਈਆਈਐੱਸਸੀ) ਜਿਹੇ ਕਈ ਕੇਂਦਰ ਖੋਲ੍ਹਣ ਦਾ ਸੱਦਾ ਦਿੱਤਾ ਉਨ੍ਹਾਂ ਨੇ ਐੱਨਆਈਈਪੀਆਈਡੀ ਨੂੰ ਬੱਚਿਆਂ ਵਿੱਚ ਦਿੱਵਯਾਂਗਤਾ ਸਬੰਧੀ ਜੋਖ਼ਮ ਦਾ ਜਲਦੀ ਪਤਾ ਲਗਾਉਣ ਦੇ ਲਈ ਸੈਂਟਰ ਫੌਰ ਸੈਲਿਊਲਰ ਐਂਡ ਮੌਲਿਕਿਊਲਰ ਬਾਇਲੌਜੀ ਜਿਹੇ ਸੰਸਥਾਨਾਂ ਦੇ ਨਾਲ ਗਠਜੋੜ ਕਰਨ ਦਾ ਵੀ ਸੁਝਾਅ ਦਿੱਤਾ ਉਨ੍ਹਾਂ ਨੇ ਬੱਚਿਆਂ ਵਿੱਚ ਦਿੱਵਯਾਂਗਤਾ ਸਬੰਧੀ ਜ਼ੋਖ਼ਮ ਦਾ ਜਲਦੀ ਪਤਾ ਲਗਣ ਤੇ ਮਾਤਾ-ਪਿਤਾ ਨੂੰ ਉਚਿਤ ਸਲਾਹ-ਮਸ਼ਵਰਾ ਦਿੱਤੇ ਜਾਣ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ ਸ਼੍ਰੀ ਨਾਇਡੂ ਨੇ ਜੈਨੇਟਿਕ ਵਿਕਾਰਾਂ ਦਾ ਜਲਦੀ ਪਤਾ ਲਗਾਉਣ ਅਤੇ ਉਨ੍ਹਾਂ ਦੀ ਰੋਕਥਾਮ ਦੇ ਲਈ ਐੱਨਆਈਈਪੀਆਈਡੀ ਅਤੇ ਸੈਂਟਰ ਫੌਰ ਸੈਲਿਊਲਰ ਐਂਡ ਮੌਲਿਕਿਊਲਰ ਬਾਇਲੌਜੀ (ਸੀਸੀਐੱਮਬੀ) ਜਿਹੇ ਸੰਗਠਨਾਂ ਦੇ ਦਰਮਿਆਨ ਅਧਿਕ ਸਹਿਯੋਗ ਦਾ ਸੁਝਾਅ ਦਿੱਤਾ

ਇਸ ਅਵਸਰਤੇ ਸ਼੍ਰੀ ਨਾਇਡੂ ਨੇ ਉਨ੍ਹਾਂ ਦਿੱਵਯਾਂਗ ਬੱਚਿਆਂ ਦੇ ਮਾਤਾ-ਪਿਤਾ ਦੀ ਸ਼ਲਾਘਾ ਕੀਤੀ ਜੋ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਭਾਵਨਾਤਮਕ ਤੌਰ ਤੇ ਸਹਾਰਾ ਦਿੰਦੇ ਹਨ ਉਨ੍ਹਾਂ ਨੇ ਕਿਹਾ “ਮੈਂ ਤੁਹਾਨੂੰ ਇਨ੍ਹਾਂ ਵਿਸ਼ੇਸ਼ ਬੱਚਿਆਂ ਦੀ ਸਮਰੱਥਾ ਨੂੰ ਅਧਿਕਤਮ ਸੀਮਾ ਤੱਕ ਵਿਕਸਿਤ ਕਰਦੇ ਹੋਏ ਉਨ੍ਹਾਂ ਦੇ ਪਾਲਨ-ਪੋਸ਼ਣ ਦੇ ਲਈ ਸਲਾਮ ਕਰਦਾ ਹਾਂ ਤੁਸੀਂ ਸਾਰੇ ਉਮੀਦ ਅਤੇ ਬਿਨਾ ਸ਼ਰਤ ਪਿਆਰ ਦੇ ਸੱਚੇ ਪੁੰਜ ਹੋ।’

ਸ਼੍ਰੀ ਨਾਇਡੂ ਨੇ ਐੱਨਆਈਈਪੀਆਈਡੀ ਦੇ ਪ੍ਰਬੰਧਨ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੁਨਰਵਾਸ ਦੇ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਇੱਕ ਮਿਸ਼ਨਦੇ ਰੂਪ ਵਿੱਚ ਆਪਣਾ ਕਰਤੱਵ ਨਿਭਾਉਣਾ ਚਾਹੀਦਾ ਹੈ ਉਨ੍ਹਾਂ ਨੇ ਕੁਝ ਲਾਭਾਰਥੀਆਂ ਨੂੰ ਸਹਾਇਤਾ ਅਤੇ ਉਪਕਰਣ ਵੀ ਵੰਡੇ

ਇਸ ਸਮਾਗਮ ਤੋਂ ਪਹਿਲਾਂ, ਉਪ ਰਾਸ਼ਟਰਪਤੀ ਨੇ ਐੱਨਆਈਈਪੀਆਈਡੀ ਦੇ ਵਿਸ਼ੇਸ਼ ਸਿੱਖਿਆ ਕੇਂਦਰ ਕ੍ਰਾਸ ਡਿਸੈਬਿਲਿਟੀ ਅਰਲੀ ਇੰਟਰਵੈਂਸ਼ਨ ਸੈਂਟਰ ਦਾ ਦੌਰਾ ਕੀਤਾ ਅਤੇ ਦਿੱਵਯਾਂਗ ਲੋਕਾਂ ਦੇ ਲਈ ਕੰਮ ਕਰਨ ਵਾਲੇ ਵਿਭਿੰਨ ਸੰਗਠਨਾਂ ਦੇ ਸਟਾਲਾਂ ਦਾ ਵੀ ਦੌਰਾ ਕੀਤਾ

ਇਸ ਅਵਸਰਤੇ ਦਿੱਵਯਾਂਗਜਨ ਸਸ਼ਕਤੀਕਰਣ ਵਿਭਾਗ ਵਿੱਚ ਸੰਯੁਕਤ ਸਕੱਤਰ, ਸ਼੍ਰੀ ਰਾਜੀਵ ਸ਼ਰਮਾ, ਐੱਨਆਈਈਪੀਆਈਡੀ ਦੇ ਡਾਇਰੈਕਟਰ, ਸ਼੍ਰੀ ਬੀ. ਵੀ. ਰਾਮ ਕੁਮਾਰ, ਐੱਨਆਈਈਪੀਆਈਡੀ ਦੇ ਫੈਕਲਟੀ ਅਤੇ ਵਿਦਿਆਰਥੀ, ਬੱਚਿਆਂ ਦੇ ਮਾਤਾ-ਪਿਤਾ ਅਤੇ ਹੋਰ ਮੌਜੂਦ ਸਨ

ਭਾਸ਼ਣ ਦਾ ਮੂਲ-ਪਾਠ ਨਿਮਨਲਿਖਿਤ ਹੈ:

*****

ਐੱਮਐੱਸ/ਆਰਕੇ


(Release ID: 1817842) Visitor Counter : 138