ਰੇਲ ਮੰਤਰਾਲਾ
azadi ka amrit mahotsav

ਅਸ਼ਵਿਨੀ ਵੈਸ਼ਣਵ ਨੇ ਖਜੁਰਾਹੋ ਵਿੱਚ ਵਿਕਾਸ ਸੰਬੰਧੀ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ


ਖਜੁਰਾਹੋ ਲਈ ਵੰਦੇ ਭਾਰਤ ਟ੍ਰੇਨ ਦੀ ਘੋਸ਼ਣਾ ਕੀਤੀ

ਜਨਪ੍ਰਤੀਨਿਧੀਆਂ ਦੇ ਨਾਲ ਖੇਤਰ ਦੇ ਵਿਕਾਸ ‘ਤੇ ਚਰਚਾ ਕੀਤੀ ਗਈ

ਛੱਤਰਪੁਰ ਇੱਕ ਸਟੇਸ਼ਨ ਇੱਕ ਉਤਪਾਦ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ

Posted On: 17 APR 2022 2:16PM by PIB Chandigarh

ਕੇਂਦਰੀ ਰੇਲ, ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਖਜੁਰਾਹੋ ਝਾਂਸੀ ਰਾਸ਼ਟਰੀ ਰਾਜਮਾਰਗ/ਐਕਸਪ੍ਰੈੱਸਵੇਅ ਦੇ ਆਪਣੇ ਦੌਰੇ ਦੇ ਦੌਰਾਨ ਕਿਹਾ ਕਿ ਭਾਰਤੀ ਰੇਲ ਆਪਣੇ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ ‘ਤੇ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

ਰੇਲ ਮੰਤਰੀ ਨੇ ਇਸ ਦੌਰਾਨ ਬੁੰਦੇਲਖੰਡ ਖੇਤਰ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਵਿੱਚ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ। ਸ਼੍ਰੀ ਵੈਸ਼ਣਵ ਨੇ ਮਹਾਰਾਜਾ ਛੱਤਰਸਾਲ ਕਨਵੇਨਸ਼ਨ ਸੈਂਟਰ ਖੇਤਰ ਦੇ ਵਿਕਾਸ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ। ਨਿਰੀਖਣ ਦੇ ਦੌਰਾਨ ਭਾਰਤ ਸਰਕਾਰ ਦੇ ਸਮਾਜਿਕ 

https://ci5.googleusercontent.com/proxy/ZB-iTZ-_pIZeTO6CgJX-uddCalw3aTxtOmZF4KokXBaw_Suzn8qVHPAvI1kF3Gl4_RGemJIqT4IepsDn10FOpZSGgcYPtl2LZL2E9otys4z6Y6fYVzO4F0CDpg=s0-d-e1-ft#https://static.pib.gov.in/WriteReadData/userfiles/image/image0010C39.jpg

ਆਪਸੀ ਗੱਲਬਾਤ ਦੇ ਦੌਰਾਨ, ਰੇਲ ਮੰਤਰੀ ਨੇ ਖਜੁਰਾਹੋ ਤੋਂ ਵੰਦੇ ਭਾਰਤ ਐਕਸਪ੍ਰੈੱਸ ਦੇ ਪ੍ਰਚਾਲਨ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਛੱਤਰਪੁਰ ਅਤੇ ਖਜੁਰਾਹੋ ਵਿੱਚ ਦੋ ਰੇਕ ਪਵਾਇੰਟ ਮਨਜ਼ੂਰ ਕੀਤੇ ਗਏ ਹਨ। ਇਸ ਦੇ ਇਲਾਵਾ, ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ 45,000 ਡਾਕਘਰਾਂ ਤੋਂ ਰੇਲ ਟਿਕਟ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮਹੱਤਵਪੂਰਨ ਸਥਾਨਾਂ ‘ਤੇ ਆਰਓਬੀ/ਆਰਯੂਬੀ ਦਾ ਨਿਰਮਾਣ ਕੀਤਾ ਜਾਵੇਗਾ।

ਉਨ੍ਹਾਂ ਨੇ ਰਾਮਾਇਣ ਐਕਸਪ੍ਰੈੱਸ ਜਿਹੇ ਭਾਰਤ ਗੌਰਵ ਰੇਲਗੱਡੀਆਂ ਦੇ ਪ੍ਰਚਾਲਨ ਦਾ ਵੀ ਜ਼ਿਕਰ ਕੀਤਾ ਜਿਸ ਦਾ ਬਿਜਲੀਕਰਣ ਅਗਸਤ ਤੱਕ ਪੂਰਾ ਕੀਤਾ ਜਾਣਾ ਹੈ। ਉਸ ਸਮੇਂ ਤੱਕ ਵੰਦੇ ਭਾਰਤ ਦਾ ਪ੍ਰਚਾਲਨ ਵੀ ਆਰੰਭ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖੇਤਰ ਦਾ ਵਿਕਾਸ ਕਰਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਸਰਕਾਰ ਲੋਕਾਂ ਦੀ ਸੇਵਾ ਕਰਨ ਲਈ ਹੈ ਕੀ ਭਾਵਨਾ ਦਾ ਪਾਲਨ ਕੀਤਾ ਜਾਣਾ ਚਾਹੀਦਾ ਹੈ।

ਰੇਲ ਮੰਤਰੀ ਨੇ ਖਜੁਰਾਹੋ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਬਣਾਉਣ ਲਈ ਉਸ ਦੇ ਮੁੜ ਵਿਕਾਸ ਦੀ ਵੀ ਜਾਣਕਾਰੀ ਦਿੱਤੀ। ਸ਼੍ਰੀ ਵੈਸ਼ਣਵ ਨੇ ਸਥਾਨਕ ਪ੍ਰਸ਼ਾਸਨ ਅਤੇ ਰੇਲਵੇ ਦੇ ਨਾਲ ਮਿਲਕੇ ਕਿਸਾਨਾਂ ਨੂੰ ਆਪਣੀ ਭੂਮੀ ‘ਤੇ ਸੋਲਰ ਪਲਾਂਟ ਲਗਾਉਣ ਲਈ ਪ੍ਰੋਤਸਾਹਿਤ ਕੀਤਾ ਤਾਕਿ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਇਹ ਪ੍ਰਯੋਜਿਤ ਪ੍ਰੋਜੈਕਟ ਬੁੰਦੇਲਖੰਡ ਨਾਲ ਆਰੰਭ ਕੀਤੀ ਜਾਵੇਗੀ। ਜਲਦੀ ਹੀ ਭੂਮੀ ਦੀ ਪਹਿਚਾਣ ਕੀਤੀ ਜਾਵੇਗੀ।

ਕਿਸਾਨ ਮੋਰਚੇ ਰੇਲਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਯੁਕਤ ਰੂਪ ਤੋਂ ਸਥਾਨ ਦੀ ਪਹਿਚਾਣ ਕਰਨਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਸਟੇਸ਼ਨ ਇੱਕ ਉਤਪਾਦ ਯੋਜਨਾ ਦੀ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਿ ਸਟੇਸ਼ਨਾਂ ਦੇ ਰਾਹੀਂ ਸਥਾਨਕ ਪੱਧਰ ਦੇ ਉਤਪਾਦਾਂ ਨੂੰ ਬਜ਼ਾਰ ਵਿੱਚ ਉਪਲੱਬਧ ਕਰਵਾਇਆ ਜਾ ਸਕੇ। ਇਸ ਯੋਜਨਾ ਦੇ ਤਹਿਤ 1000 ਸਟੇਸ਼ਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਵਿੱਚ ਛੱਤਰਪੁਰ ਸਟੇਸ਼ਨ ਵੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਨਾ ਦੇ ਕੋਲ ਚੂਨਾ ਪੱਥਰ ਉਦਯੋਗ ਮਹੱਤਵਪੂਰਨ ਹਨ ਪੰਨਾ ਨੂੰ ਰੇਲਵੇ ਦੇ ਨਾਲ ਜੋੜਿਆ ਜਾਵੇਗਾ।

ਇਸ ਅਵਸਰ ‘ਤੇ ਉੱਤਰ ਮੱਧ ਰੇਲਵੇ ਦੇ ਜਨਰਲ ਮੈਨਜਿੰਗ ਸ਼ੀ ਪ੍ਰਮੋਦ ਕੁਮਾਰ, ਪੱਛਮੀ ਮੱਧ ਰੇਲਵੇ ਦੇ ਜਨਰਲ ਮੈਨੈਜਰ ਸ਼੍ਰੀ ਸੁਧੀਰ ਕੁਮਾਰ ਗੁਪਤਾ, ਮੰਡਲ ਰੇਲ ਮੈਨੇਜਰ ਸ਼੍ਰੀ ਆਸ਼ੂਤੋਸ਼ ਸਹਿਤ ਜ਼ਿਲਾ ਕਲੈਕਟਰ, ਪੁਲਿਸ ਸੂਪਰਿਟੇਂਨਡੈਂਟ ਅਤੇ ਰੇਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।

 

************

ਆਰਕੇਜੇ/ਐੱਮ


(Release ID: 1817772) Visitor Counter : 126


Read this release in: English , Urdu , Hindi , Tamil , Telugu