ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਮੋਦੀ ਨੇ ਦੇਵਘਰ ਰੈਸਕਿਊ ਆਪਰੇਸ਼ਨ ਵਿੱਚ ਸ਼ਾਮਲ ਲੋਕਾਂ ਨਾਲ ਗੱਲਬਾਤ ਕੀਤੀ


“ਵਰਦੀ ’ਤੇ ਲੋਕਾਂ ਦੀ ਬਹੁਤ ਆਸਥਾ ਹੁੰਦੀ ਹੈ। ਸੰਕਟ ਵਿੱਚ ਫਸੇ ਲੋਕ ਜਦੋਂ ਵੀ ਤੁਹਾਨੂੰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਜਾਨ ਹੁਣ ਸੁਰੱਖਿਅਤ ਹੈ, ਉਨ੍ਹਾਂ ਵਿੱਚ ਨਵੀਂ ਉਮੀਦ ਜਗ ਜਾਂਦੀ ਹੈ”

ਚੁਣੌਤੀਆਂ ਦਾ ਸਾਹਮਣਾ ਜਦੋਂ ਸਬਰ ਅਤੇ ਦ੍ਰਿੜ੍ਹਤਾ ਦੇ ਨਾਲ ਕੀਤਾ ਜਾਂਦਾ ਹੈ, ਤਾਂ ਸਫ਼ਲਤਾ ਮਿਲਦੀ ਹੀ ਹੈ

“ਇਹ ਪੂਰਾ ਅਭਿਯਾਨ ਸੰਵੇਦਨਸ਼ੀਲਤਾ, ਕੁਸ਼ਲਤਾ ਅਤੇ ਸਾਹਸ ਦਾ ਪ੍ਰਤੀਕ ਰਿਹਾ ਹੈ”

“ਸਬਕਾ ਪ੍ਰਯਾਸ’ ਨੇ ਇਸ ਆਪਦਾ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ”

Posted On: 13 APR 2022 9:43PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਵਘਰ ਵਿੱਚ ਹੋਈ ਕੇਬਲ ਕਾਰ ਦੁਰਘਟਨਾ ਵਿੱਚ ਬਚਾਅ ਕਾਰਜ ਵਿੱਚ ਸ਼ਾਮਲ ਭਾਰਤੀ ਵਾਯੂ ਸੈਨਾਥਲ ਸੈਨਾਰਾਸ਼ਟਰੀ ਆਪਦਾ ਮੋਚਨ ਬਲਭਾਰਤ ਤਿੱਬਤ ਸੀਮਾ ਪੁਲਿਸ ਕਰਮੀਆਂ ਅਤੇ ਸਥਾਨਕ ਪ੍ਰਸ਼ਾਸਨ ਅਤੇ ਸਿਵਿਲ ਸੁਸਾਇਟੀ ਦੇ ਲੋਕਾਂ ਨਾਲ ਅੱਜ ਗੱਲਬਾਤ ਕੀਤੀ। ਇਸ ਅਵਸਰ ’ਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹਸਾਂਸਦ ਸ਼੍ਰੀ ਨਿਸ਼ਿਕਾਂਤ ਦੁਬੇਗ੍ਰਹਿ ਸਕੱਤਰਸੈਨਾ ਪ੍ਰਮੁੱਖਵਾਯੂ ਸੈਨਾ ਪ੍ਰਮੁੱਖਐੱਨਡੀਆਰਐੱਫ ਦੇ ਡਾਇਰੈਕਟਰ ਜਨਰਲਆਈਟੀਬੀਪੀ ਦੇ ਡਾਇਰੈਕਟਰ ਜਨਰਲ ਅਤੇ ਹੋਰ ਉਪਸਥਿਤ ਸਨ

ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬਚਾਅ ਕਾਰਜ ਵਿੱਚ ਲੱਗੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਬਿਹਤਰ ਸੰਜੋਗ ਦੇ ਨਾਲ ਚਲਾਇਆ ਗਿਆ ਅਭਿਯਾਨ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਆਪਦਾ ਪ੍ਰਬੰਧਨ ਵਿੱਚ ਤੇਜ਼ ਬਚਾਅ ਕਾਰਜ ਸ਼ੁਰੂ ਕਰਨ ’ਤੇ ਬਲ ਦਿੱਤਾ ਜਾ ਰਿਹਾ ਹੈ। ਇਸ ਦਾ ਸਾਰਾ ਜ਼ੋਰ ਜਨਹਾਨੀ ਨੂੰ ਰੋਕਣਾ ਹੈ। ਅੱਜ ਹਰ ਪੱਧਰ ’ਤੇ ਏਕੀਕ੍ਰਿਤ ਪ੍ਰਣਾਲੀ ਮੌਜੂਦ ਹੈਤਾਕਿ ਹਰ ਸਮੇਂ ਲੋਕਾਂ ਦੀ ਜਾਨ ਬਚਾਉਣ ਦੇ ਲਈ ਤਤਪਰਤਾ ਬਣੀ ਰਹੇ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਡੀਆਰਐੱਫਐੱਸਡੀਆਰਐੱਫ,  ਸ਼ਸਤਰਬੰਦ ਬਲਆਈਟੀਬੀਪੀ ਅਤੇ ਸਥਾਨਕ ਪ੍ਰਸ਼ਾਸਨ ਨੇ ਅਨੁਕਰਣੀਏ ਤਰੀਕੇ ਨਾਲ ਅਭਿਯਾਨ ਨੂੰ ਗਤੀ ਦਿੱਤੀ

ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਅਭਿਯਾਨ ਦਲਾਂ ਦੀ ਸ਼ਲਾਘਾ ਕੀਤੀ ਅਤੇ ਸੋਗ-ਸੰਤਪਤ ਪਰਿਵਾਰਾਂ  ਦੇ ਪ੍ਰਤੀ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ, “ਦੇਸ਼ ਨੂੰ ਮਾਣ ਹੈ ਕਿ ਉਸ ਦੇ ਕੋਲ ਸਾਡੀ ਥਲ ਸੈਨਾਵਾਯੂ ਸੈਨਾਐੱਨਡੀਆਰਐੱਫਆਈਟੀਬੀਪੀ ਦੇ ਜਵਾਨ ਅਤੇ ਪੁਲਿਸ ਬਲ ਦੇ ਰੂਪ ਵਿੱਚ ਅਜਿਹਾ ਕੁਸ਼ਲ ਬਲ ਹੈਜੋ ਦੇਸ਼ਵਾਸੀਆਂ ਨੂੰ ਹਰ ਸੰਕਟ ਤੋਂ ਕੱਢਣ ਦਾ ਹੌਂਸਲਾ ਰੱਖਦਾ ਹੈ” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਤੁਸੀਂ ਤਿੰਨ ਦਿਨਾਂ ਤੱਕਚੌਬੀ ਘੰਟੇ ਲੱਗ ਕੇ ਇੱਕ ਮੁਸ਼ਕਿਲ ਬਚਾਅ ਅਭਿਯਾਨ ਪੂਰਾ ਕੀਤਾ ਅਤੇ ਅਨੇਕ ਦੇਸ਼ਵਾਸੀਆਂ ਦੀ ਜਾਨ ਬਚਾਈ। ਮੈਂ ਇਸ ਨੂੰ ਬਾਬਾ ਵੈਦਿਅਨਾਥ ਜੀ  ਦੀ ਕ੍ਰਿਪਾ ਵੀ ਮੰਨਦਾ ਹਾਂ। 

ਐੱਨਡੀਆਰਐੱਫ ਨੇ ਆਪਣੇ ਸਾਹਸ ਅਤੇ ਮਿਹਨਤ ਦੇ ਬਲ ’ਤੇ ਆਪਣੀ ਜੋ ਪਹਿਚਾਣ ਅਤੇ ਛਵੀ ਬਣਾਈ ਹੈਪ੍ਰਧਾਨ ਮੰਤਰੀ ਨੇ ਉਸ ਦਾ ਵੀ ਨੋਟਿਸ ਲਿਆ। ਐੱਨਡੀਆਰਐੱਫ ਦੇ ਇੰਸਪੈਕਟਰ/ ਜੀਡੀ ਸ਼੍ਰੀ ਓਮ ਪ੍ਰਕਾਸ਼ ਗੋਸਵਾਮੀ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਅਭਿਯਾਨ ਦਾ ਪੂਰਾ ਵੇਰਵਾ ਪ੍ਰਸਤੁਤ ਕੀਤਾ। ਪ੍ਰਧਾਨ ਮੰਤਰੀ ਨੇ ਸ਼੍ਰੀ ਓਮ ਪ੍ਰਕਾਸ਼ ਤੋਂ ਪੁੱਛਿਆ ਕਿ ਸੰਕਟਕਾਲੀਨ ਸਥਿਤੀ ਦੇ ਭਾਵਨਾਤਮਕ ਪੱਖ ਦਾ ਉਨ੍ਹਾਂ ਨੇ ਕਿਵੇਂ ਸਾਹਮਣਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਐੱਨਡੀਆਰਐੱਫ ਦਾ ਲੋਹਾ ਮੰਨਦਾ ਹੈ

ਭਾਰਤੀ ਵਾਯੂ ਸੈਨਾ ਦੇ ਗਰੁੱਪ ਕੈਪਟਨ ਵਾਈਕੇ ਕੰਦਾਲਕਰ ਨੇ ਸੰਕਟ ਦੇ ਸਮੇਂ ਵਾਯੂ ਸੈਨਾ ਦੇ ਅਭਿਯਾਨ ਦੀ ਜਾਣਕਾਰੀ ਦਿੱਤੀ। ਉਡਨ-ਖਟੌਲੇ ਦੇ ਤਾਰਾਂ ਦੇ ਨਜ਼ਦੀਕ ਹੈਲੀਕੌਪਟਰ ਦੇ ਪਾਇਲਟਾਂ ਦੇ ਕੌਸ਼ਲ  ਬਾਰੇ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ। ਭਾਰਤੀ ਵਾਯੂ  ਸੈਨਾ ਦੇ ਸਾਰਜੇਂਟ ਪੰਕਜ ਕੁਮਾਰ ਰਾਣਾ ਨੇ ਕੇਬਲ ਕਾਰ ਦੀ ਗੰਭੀਰ ਸਥਿਤੀ ਵਿੱਚ ਯਾਤਰੀਆਂ ਨੂੰ ਕੱਢਣ ਵਿੱਚ ਗਰੁਣ ਕਮਾਂਡੋਜ ਦੀ ਭੂਮਿਕਾ ਦੇ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਬੱਚੇ ਅਤੇ ਮਹਿਲਾਵਾਂਸਾਰੇ ਸੰਕਟ ਵਿੱਚ ਫਸੇ ਸਨਜਿਨ੍ਹਾਂ ਨੂੰ ਕੱਢਿਆ ਗਿਆ। ਪ੍ਰਧਾਨ ਮੰਤਰੀ ਨੇ ਵਾਯੂ ਸੈਨਾ ਕਰਮੀਆਂ ਦੇ ਅਦਮਯ ਸਾਹਸ ਦੀ ਸ਼ਲਾਘਾ ਕੀਤੀ

ਦਾਮੋਦਰ ਰੱਜੁ-ਮਾਰਗਦੇਵਘਰ ਦੇ ਸ਼੍ਰੀ ਪੰਨਾਲਾਲ ਜੋਸ਼ੀ ਨੇ ਕਈ ਯਾਤਰੀਆਂ ਦੀ ਜਾਨ ਬਚਾਈ।  ਉਨ੍ਹਾਂ ਨੇ ਬਚਾਅ ਅਭਿਯਾਨ ਵਿੱਚ ਲੱਗੇ ਅਸੈਨਯ ਲੋਕਾਂ ਦੀ ਭੂਮਿਕਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਸਰਿਆਂ ਦੀ ਸਹਾਇਤਾ ਕਰਨਾ ਸਾਡਾ ਸੱਭਿਆਚਾਰ ਹੈ। ਉਨ੍ਹਾਂ ਨੇ ਇਨ੍ਹਾਂ ਸਾਰੇ ਲੋਕਾਂ ਦੇ ਸਾਹਸ ਅਤੇ ਕੌਸ਼ਲ ਦੀ ਪ੍ਰਸ਼ੰਸਾ ਕੀਤੀ ।

ਆਈਟੀਬੀਪੀ ਦੇ ਸਭ-ਇੰਸਪੈਕਟਰ ਸ਼੍ਰੀ ਅਨੰਤ ਪਾਂਡੇ ਨੇ ਅਭਿਯਾਨ ਵਿੱਚ ਆਈਟੀਬੀਪੀ ਦੀ ਭੂਮਿਕਾ  ਬਾਰੇ ਦੱਸਿਆ। ਆਈਟੀਬੀਪੀ ਦੀ ਸ਼ੁਰੂਆਤੀ ਸਫ਼ਲਤਾ ਨੇ ਫਸੇ ਹੋਏ ਯਾਤਰੀਆਂ ਦੇ ਨੈਤਿਕ ਬਲ ਨੂੰ ਵਧਾ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਪੂਰੇ ਦਲ ਦੇ ਸਬਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਫ਼ਲਤਾ ਉਦੋਂ ਮਿਲਦੀ ਹੈਜਦੋਂ ਚੁਣੌਤੀਆਂ ਦਾ ਸਾਹਮਣਾ ਸਬਰ ਅਤੇ ਦ੍ਰਿੜ੍ਹਤਾ ਨਾਲ ਕੀਤਾ ਜਾਂਦਾ ਹੈ

ਦੇਵਘਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮੰਜੂਨਾਥ ਭਜਨਤਰੀ ਨੇ ਅਭਿਯਾਨ ਵਿੱਚ ਸਥਾਨਕ ਸਹਿਯੋਗ ਬਾਰੇ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਾਯੂ ਸੈਨਾ ਦੇ ਆਉਣ ਤੱਕ ਕਿਸ ਤਰ੍ਹਾਂ ਯਾਤਰੀਆਂ ਦੇ ਨੈਤਿਕ ਸਾਹਸ ਨੂੰ ਕਾਇਮ ਰੱਖਿਆ ਗਿਆ। ਉਨ੍ਹਾਂ ਨੇ ਸਾਰੀਆਂ ਏਜੰਸੀਆਂ ਦੇ ਤਾਲਮੇਲ ਅਤੇ ਸੰਚਾਰ ਚੈਨਲਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮੇਂ ’ਤੇ ਮਦਦ ਪਹੁੰਚਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਪੁੱਛਿਆ ਕਿ ਕਿਵੇਂ ਉਨ੍ਹਾਂ ਨੇ ਅਭਿਯਾਨ ਦੇ ਦੌਰਾਨ ਆਪਣੀ ਵਿਗਿਆਨ ਅਤੇ ਟੈਕਨੋਲੋਜੀ ਦੇ ਪਿਛੋਕੜ ਦਾ ਇਸਤੇਮਾਲ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਰਘਟਨਾ ਦਾ ਪੂਰਾ ਵੇਰਵਾ ਤਿਆਰ ਕੀਤਾ ਜਾਵੇਤਾਂਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਅਤੇ ਉਨ੍ਹਾਂ ਦੀ ਪੁਨਰਾਵ੍ਰਿੱਤੀ ਨਾ ਹੋਵੇ

ਬ੍ਰਿਗੇਡੀਅਰ ਅਸ਼ਵਿਨੀ ਨਈਅਰ ਨੇ ਅਭਿਯਾਨ ਵਿੱਚ ਫੌਜ ਦੀ ਭੂਮਿਕਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੇਬਲ ਕਾਰ ਦੇ ਨਜ਼ਦੀਕ ਜਾ ਕੇ ਬਚਾਅ ਅਭਿਯਾਨ ਚਲਾਇਆ ਗਿਆ। ਪ੍ਰਧਾਨ ਮੰਤਰੀ ਨੇ ਦਲਾਂ ਦੇ ਆਪਸੀ ਤਾਲਮੇਲਗਤੀ ਅਤੇ ਯੋਜਨਾ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚਸਫ਼ਲਤਾ ਇਸ ਗੱਲ ’ਤੇ ਨਿਰਭਰ ਹੁੰਦੀ ਹੈ ਕਿ ਤੁਸੀਂ ਕਿਤਨੀ ਜਲਦੀ ਹਰਕਤ ਵਿੱਚ ਆਉਂਦੇ ਹਨ ਉਨ੍ਹਾਂ ਨੇ ਕਿਹਾ ਕਿ ਵਰਦੀਧਾਰੀ ਨੂੰ ਦੇਖ ਕੇ ਲੋਕ ਨੂੰ ਭੋਰੋਸਾ ਹੋ ਜਾਂਦਾ ਹੈ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਰਦੀ ’ਤੇ ਲੋਕਾਂ ਦੀ ਬਹੁਤ ਆਸਥਾ ਹੁੰਦੀ ਹੈ। ਸੰਕਟ ਵਿੱਚ ਫਸੇ ਲੋਕ ਜਦੋਂ ਵੀ ਤੁਹਾਨੂੰ ਦੇਖਦੇ ਹਨਤਾਂ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਜਾਨ ਹੁਣ ਸੁਰੱਖਿਅਤ ਹੈ,  ਉਨ੍ਹਾਂ ਵਿੱਚ ਨਵੀਂ ਉਮੀਦ ਜਾਗ ਜਾਂਦੀ ਹੈ । 

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਸੰਤੋਸ਼ ਵਿਅਕਤ ਕੀਤਾ ਕਿ ਅਭਿਯਾਨ ਦੇ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਦਾ ਪੂਰਾ ਧਿਆਨ ਰੱਖਿਆ ਗਿਆ। ਉਨ੍ਹਾਂ ਨੇ ਸ਼ਲਾਘਾ ਕੀਤੀ ਕਿ ਸ਼ਸਤਰਬੰਦ ਬਲ ਅਜਿਹੇ ਹਰ ਅਨੁਭਵ ਤੋਂ ਲਗਾਤਾਰ ਸਿੱਖਦੇ ਹਨ। ਉਨ੍ਹਾਂ ਨੇ ਬਲਾਂ ਦੇ ਸਬਰ ਅਤੇ ਦ੍ਰਿੜ੍ਹਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਰਕਾਰ ਦੀ ਇਹ ਪ੍ਰਤੀਬੱਧਤਾ ਦੁਹਰਾਈ ਕਿ ਸਰਕਾਰ ਸੰਸਾਧਨਾਂ ਅਤੇ ਉਪਕਰਨਾਂ ਦੇ ਮਾਮਲੇ ਵਿੱਚ ਬਚਾਅ ਬਲਾਂ ਨੂੰ ਹਮੇਸ਼ਾਂ ਲੈਸ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ, “ਇਹ ਪੂਰਾ ਅਭਿਯਾਨ ਸੰਵੇਦਨਸ਼ੀਲਤਾਕੁਸ਼ਲਤਾ ਅਤੇ ਸਾਹਸ ਦਾ ਪ੍ਰਤੀਕ ਰਿਹਾ ਹੈ । 

ਪ੍ਰਧਾਨ ਮੰਤਰੀ ਨੇ ਯਾਤਰੀਆਂ ਦੁਆਰਾ ਦਿਖਾਏ ਗਏ ਸਬਰ ਅਤੇ ਸਾਹਸ ਦਾ ਵੀ ਨੋਟਿਸ ਲਿਆ।  ਉਨ੍ਹਾਂ ਨੇ ਖਾਸ ਤੌਰ ’ਤੇ ਸਥਾਨਕ ਨਾਗਰਿਕਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਸੇਵਾ ਭਾਵ ਦੇ ਲਈ ਸ਼ਲਾਘਾ ਕੀਤੀ ਸ਼੍ਰੀ ਮੋਦੀ ਨੇ ਬਚਾਏ ਗਏ ਯਾਤਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, “ਇਸ ਆਪਦਾ ਨੇ ਇੱਕ ਵਾਰ ਫਿਰ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਵੀ ਦੇਸ਼ ਵਿੱਚ ਕੋਈ ਸੰਕਟ ਹੁੰਦਾ ਹੈਤਾਂ ਅਸੀਂ ਸਭ ਮਿਲ ਕੇ ਇਕੱਠੇ ਉਸ ਸੰਕਟ ਨਾਲ ਮੋਰਚਾ ਲੈਂਦੇ ਹਾਂ ਅਤੇ ਉਸ ਸੰਕਟ ਤੋਂ ਨਿਕਲ ਕੇ ਦਿਖਾਉਂਦੇ ਹਾਂ। ਸਭ ਦੇ ਪ੍ਰਯਾਸ ਨੇ ਇਸ ਆਪਦਾ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ

ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕੀਤੀ ਅਤੇ ਜਖ਼ਮੀਆਂ ਦੇ ਜਲਦੀ ਸਿਹਤ ਲਾਭ ਦੀ ਕਾਮਨਾ ਕੀਤੀ। ਅੰਤ ਵਿੱਚ ਉਨ੍ਹਾਂ ਨੇ ਅਭਿਯਾਨ ਵਿੱਚ ਸ਼ਾਮਲ ਸਭ ਨੂੰ ਤਾਕੀਦ ਕੀਤੀ ਕਿ ਉਹ ਅਭਿਯਾਨ ਦਾ ਪੂਰਾ ਵੇਰਵਾ ਤਿਆਰ ਕਰਨਤਾਕਿ ਭਵਿੱਖ ਵਿੱਚ ਉਸ ਤੋਂ ਸਿੱਖਿਆ ਜਾ ਸਕੇ

******

ਡੀਐੱਸ


(Release ID: 1817180) Visitor Counter : 140