ਵਿੱਤ ਮੰਤਰਾਲਾ
azadi ka amrit mahotsav

ਮੰਤਰੀ ਮੰਡਲ ਨੇ ਭਾਰਤੀ ਪ੍ਰਤੀਭੂਤੀ ਅਤੇ ਵਿਨਿਯਮ ਬੋਰਡ (ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ) ਅਤੇ ਮੈਨੀਟੋਬਾ ਸਕਿਓਰਿਟੀਜ਼ ਕਮਿਸ਼ਨ, ਕੈਨੇਡਾ ਦਰਮਿਆਨ ਦੁਵੱਲੇ ਸਮਝੌਤਾ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 13 APR 2022 3:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਅਤੇ ਮੈਨੀਟੋਬਾ ਸਕਿਓਰਿਟੀਜ਼ ਕਮਿਸ਼ਨ, ਕੈਨੇਡਾ ਵਿਚਕਾਰ ਦੁਵੱਲੇ ਸਮਝੌਤਾ ਪੱਤਰ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ:

· ਇਹ ਐੱਮਓਯੂ, ਹੋਰ ਪਹਿਲੂਆਂ ਦੇ ਨਾਲ ਪ੍ਰਤੀਭੂਤੀਆਂ ਦੇ ਨਿਯਮਾਂ ਦੇ ਖੇਤਰ ਵਿੱਚ ਸਰਹੱਦ ਪਾਰ ਸਹਿਯੋਗ ਲਈ ਇੱਕ ਰਸਮੀ ਅਧਾਰ ਦੀ ਮੰਗ ਕਰਦਾ ਹੈ, ਇਹ ਆਪਸੀ ਸਹਾਇਤਾ ਦੀ ਸਹੂਲਤ ਦੇਵੇਗਾ, ਨਿਗਰਾਨੀ ਕਾਰਜਾਂ ਦੇ ਕੁਸ਼ਲ ਪ੍ਰਦਰਸ਼ਨ ਵਿੱਚ ਯੋਗਦਾਨ ਦੇਵੇਗਾ, ਤਕਨੀਕੀ ਡੋਮੇਨ ਗਿਆਨ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਪ੍ਰਤੀਭੂਤੀਆਂ ਬਜ਼ਾਰਾਂ ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮ ਅਤੇ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਨੂੰ ਸਮਰੱਥ ਕਰੇਗਾ।

· ਇਹ ਸਮਝੌਤਾ ਮੈਨੀਟੋਬਾ ਦੇ ਨਿਵੇਸ਼ਕਾਂ ਨੂੰ ਸੇਬੀ ਦੇ ਨਾਲ ਐੱਫਪੀਆਈ ਵਜੋਂ ਰਜਿਸਟ੍ਰੇਸ਼ਨ ਲਈ ਵੀ ਯੋਗ ਬਣਾਵੇਗਾ।

ਪ੍ਰਭਾਵ:

ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਸਥਿਤ ਜੋ ਇਕਾਈਆਂ ਸੇਬੀ ਨਾਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫਪੀਆਈ) ਵਜੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਇੱਛਾ ਰੱਖਦੀਆਂ ਹਨ, ਉਨ੍ਹਾਂ ਲਈ ਪੂਰਵ-ਸ਼ਰਤਾਂ ਵਿੱਚੋਂ ਇੱਕ ਇਹ ਹੈ ਕਿ ਕਿਸੇ ਵਿਦੇਸ਼ੀ ਦੇਸ਼/ਪ੍ਰਾਂਤ ਦੇ ਪ੍ਰਤੀਭੂਤੀ ਮਾਰਕੀਟ ਰੈਗੂਲੇਟਰ ਨੂੰ ਅੰਤਰਰਾਸ਼ਟਰੀ ਸੰਗਠਨ ਦੇ ਸਕਿਓਰਿਟੀਜ਼ ਕਮਿਸ਼ਨ ਦੇ ਮਲਟੀਲੇਟਰਲ ਮੈਮੋਰੰਡਮ ਆਵ੍ ਅੰਡਰਸਟੈਂਡਿੰਗ (ਆਈਓਐੱਸਸੀਓ ਐੱਮਐੱਮਓਯੂ) ਦਾ ਹਸਤਾਖਰੀ ਹੋਣ ਦੇ ਨਾਲ ਮੈਨੀਟੋਬਾ ਦੀਆਂ ਇਕਾਈਆਂ ਨੂੰ ਸੇਬੀ ਨਾਲ ਐੱਫਪੀਆਈ ਵਜੋਂ ਰਜਿਸਟਰ ਕਰਨ ਦੀ ਇਜਾਜ਼ਤ ਦੇਣ ਲਈ ਸੇਬੀ ਦੇ ਨਾਲ ਇੱਕ ਦੁਵੱਲੇ ਸਮਝੌਤਾ ਪੱਤਰ 'ਤੇ ਹਸਤਾਖਰ ਕਰਨਾ ਜ਼ਰੂਰੀ ਹੈ। ਇਸ ਦੁਵੱਲੇ ਸਮਝੌਤਾ 'ਤੇ ਹਸਤਾਖਰ ਕਰਨ ਨਾਲ 2,665 ਕਰੋੜ ਰੁਪਏ ਦੀ ਕੁੱਲ ਸੰਪਤੀ ਦੇ ਅਧੀਨ ਲਗਭਗ 20 ਮੈਨੀਟੋਬਾ-=ਨਿਵਾਸੀ ਐੱਫਪੀਆਈਜ਼ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਉਹ ਭਾਰਤੀ ਬਜ਼ਾਰਾਂ ਵਿੱਚ ਨਿਵੇਸ਼ ਜਾਰੀ ਰੱਖਣ ਦੇ ਯੋਗ ਹੋਣਗੇ।

*****

ਡੀਐੱਸ


(Release ID: 1816462) Visitor Counter : 137