ਪ੍ਰਧਾਨ ਮੰਤਰੀ ਦਫਤਰ

ਅਡਾਲਜ ਵਿਖੇ ਸ਼੍ਰੀ ਅੰਨਪੂਰਨਧਾਮ ਟਰੱਸਟ ਦੇ ਹੋਸਟਲ ਅਤੇ ਸਿੱਖਿਆ ਕੰਪਲੈਕਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 12 APR 2022 5:03PM by PIB Chandigarh

ਨਮਸਕਾਰ

ਜੈ ਮਾਂ ਅੰਨਪੂਰਨਾ

ਜੈ-ਜੈ ਮਾਂ ਅੰਨਪੂਰਨਾ

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ ਅਤੇ ਸੰਸਦ ਵਿੱਚ ਮੇਰੇ ਸਾਥੀ ਅਤੇ ਗੁਜਰਾਤ ਭਾਜਪਾ ਦੇ ਚੇਅਰਮੈਨ ਸ਼੍ਰੀ ਸੀਆਰ ਪਾਟਿਲ, ਅੰਨਪੂਰਨਾ ਧਾਮ ਟਰੱਸਟ ਦੇ ਪ੍ਰਧਾਨ, ਸੰਸਦ ਵਿੱਚ ਮੇਰੇ ਨਾਲ ਨਰਹਰਿ ਅਮੀਨ, ਹੋਰ ਪਦ ਅਧਿਕਾਰੀ ਗਣ, ਜਨਪ੍ਰਤੀਨਿਧੀਗਣ, ਸਮਾਜ ਦੇ ਸੀਨੀਅਰ ਸਾਥੀ, ਭੈਣੋਂ ਅਤੇ ਭਾਈਓ ...

 

ਮਾਂ ਅੰਨਪੂਰਨਾ ਦੇ ਇਸ ਪਾਵਨ ਧਾਮ ਵਿੱਚ ਆਸਥਾ, ਆਧਿਆਤਮ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੇ ਬੜੇ ਅਨੁਸ਼ਠਾਨਾਂ ਨਾਲ ਮੈਨੂੰ ਜੁੜਨ ਦਾ ਜੋ ਨਿਰੰਤਰ ਅਵਸਰ ਮਿਲਦਾ ਰਹਿੰਦਾ ਹੈ, ਮੰਦਿਰ  ਦਾ ਭੂਮੀ ਪੂਜਨ ਹੋਇਆ ਹੋਵੇ, ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਹੋਵੇ, ਹੋਸਟਲ ਦਾ ਭੂਮੀ ਪੂਜਨ ਹੋਇਆ ਅਤੇ ਅੱਜ ਉਦਘਾਟਨ ਹੋ ਰਿਹਾ ਹੈ। ਮਾਂ ਦੇ ਅਸ਼ੀਰਵਾਦ ਨਾਲ ਹਰ ਵਾਰ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਤੁਹਾਡੇ ਵਿੱਚ ਰਹਿਣ ਦਾ ਮੌਕਾ ਮਿਲਿਆ ਹੈ। ਅੱਜ ਸ਼੍ਰੀ ਅੰਨਪੂਰਨਾ ਧਾਮ ਟਰੱਸਟ, ਅਡਾਲਜ ਕੁਮਾਰ ਹੌਸਟਲ ਅਤੇ ਐਜੂਕੇਸ਼ਨ ਕੰਪਲੇਕਸ ਦੇ ਉਦਘਾਟਨ ਦੇ ਨਾਲ ਨਾਲ ਜਨ ਸਹਾਇਕ ਟਰੱਸਟ ਹਿਰਾਮਣੀ ਆਰੋਗਯ ਧਾਮ ਦਾ ਭੂਮੀ ਪੂਜਨ ਵੀ ਹੋਇਆ ਹੈ

 

ਸਿੱਖਿਆ, ਪੋਸ਼ਣ ਅਤੇ ਆਰੋਗਯ ਦੇ ਖੇਤਰ ਵਿੱਚ ਸਮਾਜ ਦੇ ਲਈ ਗੁਜਰਾਤ ਦਾ ਸੁਭਾਅ ਰਿਹਾ ਹੈ।  ਜਿਸ ਦੀ ਜਿਤਨੀ ਤਾਕਤ, ਹਰ ਸਮਾਜ ਕੁਝ ਨਾ ਕੁਝ ਸਮਾਜਿਕ ਫਰਜ਼ ਨਿਭਾਉਂਦਾ ਹੈ ਅਤੇ ਉਸ ਵਿੱਚ ਪਾਟੀਦਾਰ ਸਮਾਜ ਵੀ ਕਦੇ ਵੀ ਪਿੱਛੇ ਨਹੀਂ ਰਹਿੰਦਾ ਹੈ। ਤੁਸੀਂ ਸਭ ਸੇਵਾ ਦੇ ਇਸ ਯੱਗ ਵਿੱਚ ਮਾਂ ਅੰਨਪੂਰਨਾ ਦੇ ਅਸ਼ੀਰਵਾਦ ਨਾਲ ਹੋਰ ਅਧਿਕ ਸਮਰੱਥ ਬਣੋ, ਅਤੇ ਅਧਿਕ ਸਮਰਪਿਤ ਬਣੋ ਅਤੇ ਅਧਿਕ ਸੇਵਾ ਦੀਆਂ ਉਚਾਈਆਂ ਨੂੰ ਪ੍ਰਾਪਤ ਕਰਦੇ ਚਲੋ ਐੇਸੇ ਮਾਂ ਅੰਨਪੂਰਨਾ ਤੁਹਾਨੂੰ ਅਸ਼ੀਰਵਾਦ  ਦੇਵੇ। ਮੇਰੇ ਵੱਲੋਂ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਹੈ। ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਹਨ

 

ਸਾਥੀਓ, ਸਮ੍ਰਿੱਧੀ ਅਤੇ ਧਨ ਧਾਨਯ ਦੀ ਦੇਵੀ ਮਾਂ ਅੰਨਪੂਰਨਾ ਦੇ ਪ੍ਰਤੀ ਸਾਡੀ ਅਗਾਧ ਆਸਥਾ ਰਹੀ ਹੈ।  ਪਾਟੀਦਾਰ ਸਮਾਜ ਤਾਂ ਧਰਤੀ ਮਾਤਾ ਨਾਲ ਸਿੱਧਾ ਜੁੜਿਆ ਰਿਹਾ ਹੈ। ਮਾਂ ਦੇ ਪ੍ਰਤੀ ਇਸ ਅਗਾਧ ਸ਼ਰਧਾ  ਦੇ ਕਾਰਨ ਹੀ ਕੁਝ ਮਹੀਨੇ ਪਹਿਲਾਂ ਮਾਂ ਅੰਨਪੂਰਨਾ ਦੀ ਮੂਰਤੀ ਨੂੰ ਅਸੀਂ ਕਨਾਡਾ ਤੋਂ ਵਾਪਸ ਕਾਸ਼ੀ ਲੈ ਆਏ ਹਾਂ। ਮਾਤਾ ਦੀ ਇਸ ਮੂਰਤੀ ਨੂੰ ਦਹਾਕੇ ਪਹਿਲਾਂ ਕਾਸ਼ੀ ਤੋਂ ਚੁਰਾ ਕੇ ਦਹਾਕਿਆਂ ਪਹਿਲਾਂ ਵਿਦੇਸ਼ਾਂ ਵਿੱਚ ਪਹੁੰਚਾ ਦਿੱਤਾ ਗਿਆ ਸੀ। ਆਪਣੀ ਸੰਸਕ੍ਰਿਤੀ ਦੇ ਅਜਿਹੇ ਦਰਜਨਾਂ ਪ੍ਰਤੀਕਾਂ ਨੂੰ ਬੀਤੇ ਸੱਤ-ਅੱਠ ਸਾਲ ਵਿੱਚ ਵਿਦੇਸ਼ਾਂ ਤੋਂ ਵਾਪਸ ਲਿਆਇਆ ਜਾ ਚੁੱਕਿਆ ਹੈ

 

ਸਾਥੀਓ, ਸਾਡੀ ਸੰਸਕ੍ਰਿਤੀ ਵਿੱਚ ਸਾਡੀ ਪਰੰਪਰਾ ਵਿੱਚ ਭੋਜਨ, ਆਰੋਗਯ ਅਤੇ ਸਿੱਖਿਆ ’ਤੇ ਹਮੇਸ਼ਾ ਤੋਂ ਬਹੁਤ ਬਲ/ਜ਼ੋਰ ਦਿੱਤਾ ਗਿਆ ਹੈ। ਅੱਜ ਤੁਸੀਂ ਇਨ੍ਹਾਂ ਤੱਤਾਂ ਦਾ ਮਾਂ ਅੰਨਪੂਰਨਾ ਧਾਮ ਵਿੱਚ ਵਿਸਤਾਰ ਕੀਤਾ ਹੈ। ਇਹ ਜੋ ਨਵੀਆਂ ਸੁਵਿਧਾਵਾਂ ਵਿਕਸਿਤ ਹੋਈਆਂ ਹਨ, ਇੱਥੇ ਜੋ ਆਰੋਗਯ ਧਾਮ ਬਨਣ ਜਾ ਰਿਹਾ ਹੈ, ਇਸ ਨਾਲ ਗੁਜਰਾਤ ਦੇ ਸਾਧਾਰਣ ਮਾਨਵੀ ਨੂੰ ਬਹੁਤ ਅਧਿਕ ਲਾਭ ਹੋਵੇਗਾ। ਵਿਸ਼ੇਸ਼ ਰੂਪ ਨਾਲ ਇਕੱਠੇ ਅਨੇਕਾਂ ਲੋਕਾਂ ਦੇ ਡਾਇਲਿਸਿਸ ਅਤੇ 24 ਘੰਟੇ ਬਲਡ ਸਪਲਾਈ ਦੀ ਸੁਵਿਧਾ ਨਾਲ ਅਨੇਕ ਮਰੀਜ਼ਾਂ ਦੀ ਬਹੁਤ ਬੜੀ ਸੇਵਾ ਹੋਵੇਗੀ ਕੇਂਦਰ ਸਰਕਾਰ ਨੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਡਾਇਲਿਸਿਸ ਦੀ ਜੋ ਸੁਵਿਧਾ ਸ਼ੁਰੂ ਕੀਤੀ ਹੈ, ਉਸ ਅਭਿਯਾਨ ਨੂੰ ਤੁਹਾਡੇ ਇਹ ਪ੍ਰਯਾਸ ਹੋਰ ਬਲ ਦੇਣ ਵਾਲੇ ਹਨ ਇਨ੍ਹਾਂ ਸਾਰੇ ਮਾਨਵੀ ਪ੍ਰਯਾਸਾਂ ਦੇ ਲਈ, ਸੇਵਾਭਾਵ ਦੇ ਲਈ ਸਮਰਪਣ ਭਾਵ ਦੇ ਲਈ ਤੁਸੀਂ ਸਾਰੇ ਪ੍ਰਸ਼ੰਸਾ ਦੇ ਪਾਤਰ ਹੋ

 

ਗੁਜਰਾਤ ਦੇ ਲੋਕਾਂ ਦੇ ਕੋਲ ਜਦੋਂ ਆਉਂਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਥੋੜ੍ਹੀ ਬਾਤ ਗੁਜਰਾਤੀ ਵਿੱਚ ਵੀ ਕਰ ਲਈ ਜਾਵੇ। ਕਈ ਵਰ੍ਹਿਆਂ ਤੋਂ ਤੁਹਾਡੇ ਵਿੱਚ ਰਿਹਾ ਹਾਂ। ਇੱਕ ਪ੍ਰਕਾਰ ਨਾਲ ਕਹਾਂ, ਤਾਂ ਸਿਕਸ਼ਾ- ਦਿਕਸ਼ਾ ਸਭ ਤੁਸੀਂ ਹੀ ਕਰੀ ਹੈ ਅਤੇ ਤੁਸੀਂ ਜੋ ਸੰਸਕਾਰ ਦਿੱਤੇ ਹਨ, ਜੋ ਸਿੱਖਿਆ ਦਿੱਤੀ ਹੈ, ਇਸ ਨੂੰ ਲੈ ਕੇ ਅੱਜ ਦੇਸ਼ ਦੀ ਜੋ ਜ਼ਿੰਮੇਵਾਰੀ ਸੌਂਪੀ ਹੈ, ਇਸ ਨੂੰ ਪੂਰਾ ਕਰਨ ਵਿੱਚ ਹੀ ਡੁੱਬਾ ਰਹਿੰਦਾ ਹਾਂ। ਇਸ ਦੇ ਪਰਿਣਾਮ ਸਵਰੂਪ ਨਰਹਰਿ ਦੇ ਬਹੁਤ ਤਾਕੀਦ ਕਰਨ ਦੇ ਬਾਵਜੂਦ ਵੀ ਮੈਂ ਰੂਬਰੂ ਨਹੀਂ ਆ ਸਕਿਆ।  ਜੇਕਰ ਮੈਂ ਰੂਬਰੂ ਆਇਆ ਹੁੰਦਾ, ਤਾਂ ਮੈਨੂੰ ਕਾਫ਼ੀ ਸਾਰੇ ਪੁਰਾਣੇ ਮਹਾਨੁਭਾਵਾਂ ਨਾਲ ਮਿਲਣ ਦਾ ਅਵਸਰ ਪ੍ਰਾਪਤ ਹੁੰਦਾ। ਸਭ ਦੇ ਨਾਲ ਆਨੰਦ ਆਇਆ ਹੁੰਦਾ, ਪਰ ਹੁਣ ਟੈਕਨੋਲੋਜੀ ਦਾ ਮਾਧਿਅਮ ਲੈ ਕੇ ਆਪ ਸਾਰਿਆਂ ਨੂੰ ਮਿਲਣ ਦਾ ਅਵਸਰ ਮੈਂ ਛੱਡ ਨਹੀਂ ਸਕਦਾ, ਇਸ ਲਈ ਇੱਥੋਂ ਆਪ ਸਾਰਿਆਂ ਦੇ ਦਰਸ਼ਨ ਕਰ ਰਿਹਾ ਹਾਂ। ਆਪ ਸਾਰਿਆਂ ਨੂੰ ਵੰਦਨ ਕਰ ਰਿਹਾ ਹਾਂ

 

ਸਾਡੇ ਨਰਹਰਿ ਭਾਈ ਦੀ ਕਾਫ਼ੀ ਵਿਸ਼ੇਸ਼ਤਾ ਹੈ, ਉਹ ਮੇਰੇ ਪੁਰਾਣੇ ਮਿੱਤਰ ਹਨ ਨਰਹਰਿਭਾਈ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਉਨ੍ਹਾਂ ਦਾ ਜੋ ਸਾਰਵਜਨਿਕ/ਜਨਤਕ ਜੀਵਨ ਹੈ ਉਹ ਅੰਦੋਲਨ ਦੀ ਕੁੱਖ ਤੋਂ ਜੰਮਿਆ ਹੋਇਆ ਹੈ। ਉਹ ਨਵਨਿਰਮਾਣ ਅੰਦੋਲਨ ਤੋਂ ਜੰਮੇ ਹਨ, ਪਰ ਅੰਦੋਲਨ ਵਿੱਚੋਂ ਜੰਮਿਆ ਹੋਇਆ ਜੀਵ ਰਚਨਾਤਮਕ ਪ੍ਰਵਿਰਤੀ ਵਿੱਚ ਮਿਲ ਜਾਵੇ ਅਤੇ ਉਹ ਵਾਸਤਵ ਵਿੱਚ ਸੰਤੋਸ਼ ਦੀ ਬਾਤ ਹੈ, ਆਨੰਦ ਦੀ ਬਾਤ ਹੈ। ਅਤੇ ਨਰਹਰਿ ਭਾਈ ਅੰਦੋਲਨ ਵਿੱਚੋਂ ਨਿਕਲੇ ਹੋਏ ਜੀਵ ਹਨ, ਰਾਜਨੀਤੀ ਵਿੱਚ ਰਹਿੰਦੇ ਹੋਏ ਵੀ ਇਸ ਪ੍ਰਕਾਰ ਦੇ ਰਚਨਾਤਮਕ ਕੰਮਾਂ ਨੂੰ ਕਰਦੇ ਹਨ ਅਤੇ ਮੈਂ ਤਾਂ ਮੰਨਦਾ ਹਾਂ ਕਿ ਇਸ ਦਾ ਕਾਫ਼ੀ ਬੜਾ ਮਹੱਤਵ ਹੈ। ਘਨਸ਼ਿਆਮ ਭਾਈ ਵੀ ਕੋ-ਔਪਰੇਟਿਵ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਇਹ ਇੱਕ ਪ੍ਰਕਾਰ ਨਾਲ ਕਿਹਾ ਜਾਵੇ ਤਾਂ ਪਰਿਵਾਰ ਦੇ ਪੂਰੇ ਸੰਸਕਾਰ ਅਜਿਹੇ ਹਨ, ਕਿ ਅਜਿਹਾ ਕੁਝ ਨਾ ਕੁਝ ਅੱਛਾ ਕਰਦੇ ਰਹਿੰਦੇ ਹਨ। ਅਤੇ ਇਸ ਦੇ ਲਈ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ, ਹੁਣ ਤਾਂ ਨਰਹਰਿ ਭਾਈ ਦੀ ਇੱਕ ਨਵੀਂ ਪੀੜ੍ਹੀ ਤਿਆਰ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਵੀ ਮੇਰੀਆਂ ਸ਼ੁਭਕਾਮਨਾਵਾਂ ਹਨ

 

ਸਾਡੇ ਮੁੱਖ ਮੰਤਰੀ ਜੀ ਸਖ਼ਤ ਅਤੇ ਨਰਮ ਹਨ। ਗੁਜਰਾਤ ਨੂੰ ਇੱਕ ਅਜਿਹੀ ਅਗਵਾਈ ਮਿਲੀ ਹੈ, ਮੈਨੂੰ ਯਕੀਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੁਜਰਾਤ ਨੂੰ ਨਵੀਆਂ ਉਚਾਈਆਂ ਨੂੰ ਲੈ ਜਾਣ ਦੇ ਲਈ ਉਨ੍ਹਾਂ ਦੀ ਆਧੁਨਿਕ ਵਿਚਾਰਧਾਰਾ ਅਤੇ ਆਧਾਰਭੂਤ ਕੰਮਾਂ ਦੀ ਜ਼ਿੰਮੇਦਾਰੀ ਦੀ ਸਮਾਨਤਾ ਵਾਸਤਵ ਵਿੱਚ ਸਾਡੇ ਰਾਜ ਦੇ ਲਈ ਉਨ੍ਹਾਂ ਵੱਲੋਂ ਬਹੁਤ ਬੜਾ ਅਗਵਾਈ ਮਿਲ ਰਿਹਾ ਹੈ ਅਤੇ ਅੱਜ ਉਨ੍ਹਾਂ ਨੇ ਜਿਤਨੀ ਵੀ ਗੱਲਾਂ ਕਹੀਆਂ ਹਨ ਅਤੇ ਇੱਥੇ ਮੇਰਾ ਅਨੁਮਾਨ ਸਾਰੇ ਲੋਕਾਂ ਨੂੰ ਅਤੇ ਖ਼ਾਸ ਕਰਕੇ ਸਵਾਮੀ ਨਾਰਾਇਣ ਸੰਪ੍ਰਦਾਇ  ਦੇ ਭਾਈਆਂ ਨੂੰ ਮੈਂ ਤਾਕੀਦ ਕਰਦਾ ਹਾਂ ਕਿ ਜਿੱਥੇ ਵੀ ਸਾਡੇ ਹਰਿ ਭਗਤ ਹਨ, ਉੱਥੇ ਕੁਦਰਤੀ ਖੇਤੀ ਕਰਵਾਉਣ ਦੇ ਲਈ ਅਸੀ ਅੱਗੇ ਵਧੀਏ। ਇਸ ਧਰਤੀ ਮਾਤਾ ਨੂੰ ਬਚਾਉਣ ਦੇ ਲਈ ਅਸੀਂ ਜਿਤਨੀ ਹੋ ਸਕੇ ਓਨੀ ਕੋਸ਼ਿਸ਼ ਕਰੀਏ। ਤੁਸੀਂ ਦੇਖਣਾ ਤਿੰਨ ਚਾਰ ਸਾਲ ਵਿੱਚ ਉਸ ਦੇ ਫ਼ਲ ਅਜਿਹੇ ਵਿੱਖਣ ਲੱਗਣਗੇ,  ਮਾਤਾ ਦੀ ਤਾਕਤ ਇਤਨੀ ਹੋਵੇਗੀ ਕਿ ਅਸੀਂ ਸਭ ਫੂਲੇ-ਫਲੇ ਰਹਾਂਗੇ। ਅਤੇ ਇਸ ਦੇ ਲਈ ਅਸੀਂ ਸਭ ਜ਼ਰੂਰੀ ਰੂਪ ਨਾਲ ਕੰਮ ਕਰੀਏ

 

ਗੁਜਰਾਤ ਦੇਸ਼ ਦੇ ਵਿਕਾਸ ਲਈ ਹੈ ਅਤੇ ਮੈਨੂੰ ਯਾਦ ਹੈ ਮੈਂ ਜਦੋਂ ਕੰਮ ਕਰਦਾ ਸੀ, ਤੱਦ ਸਾਡਾ ਇੱਕ ਮੰਤਰ ਸੀ ਕਿ ਭਾਰਤ ਦੇ ਵਿਕਾਸ ਦੇ ਲਈ ਗੁਜਰਾਤ ਦਾ ਵਿਕਾਸ। ਅਤੇ ਅਸੀਂ ਗੁਜਰਾਤ ਦੇ ਵਿਕਾਸ ਦੇ ਲਈ ਅਜਿਹੇ-ਅਜਿਹੇ ਮਾਪਦੰਡ ਸਥਾਪਤ ਕਰੀਏ ਜੋ ਗੁਜਰਾਤ ਦੀ ਸਮ੍ਰਿੱਧ ਪਰੰਪਰਾ ਹੈ, ਉਸ ਸਮ੍ਰਿੱਧ ਪਰੰਪਰਾ ਨੂੰ ਭੂਪੇਂਦਰ ਭਾਈ ਦੇ ਅਗਵਾਈ ਵਿੱਚ ਅਸੀਂ ਸਭ ਮਿਲ ਕੇ ਅੱਗੇ ਵਧਾਈਏ। ਮੈਨੂੰ ਖੁਸ਼ੀ ਹੈ ਕਿ ਦੋ-ਚਾਰ ਦਿਨ ਪਹਿਲਾਂ ਮੈਨੂੰ ਕਿਸੇ ਨੇ ਵੀਡੀਓ ਭੇਜਿਆ, ਜਿਸ ਵਿੱਚ ਮਾਂ ਅੰਬਾਜੀ ਦਾ ਇਸ ਤਰ੍ਹਾਂ ਨਾਲ ਭੂਪੇਂਦਰ ਭਾਈ ਕਾਇਆਕਲਪ ਕਰ ਰਹੇ ਹਨ, ਕਿਉਂਕਿ ਅੰਬਾਜੀ ਦੇ ਨਾਲ ਮੇਰਾ ਵਿਸ਼ੇਸ਼ ਲਗਾਅ ਰਿਹਾ ਹੈ। ਇਸ ਲਈ ਮੈਨੂੰ ਹੋਰ ਆਨੰਦ ਹੋਇਆ ਅਤੇ ਗੱਬਰ ਦਾ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਨਵਾਂ ਕਲੇਵਰ ਧਾਰਨ ਕੀਤਾ ਹੈ, ਭੂਪੇਂਦਰ ਭਾਈ ਆਪਣੇ ਵਿਜ਼ਨ ਨੂੰ ਹੋਰ ਸਾਕਾਰ ਕਰ ਰਹੇ ਹਨ

 

ਅਤੇ ਜਿਸ ਤਰ੍ਹਾਂ ਨਾਲ ਮਾਂ ਅੰਬਾ ਦੇ ਸਥਾਨ ਦਾ ਵਿਕਾਸ ਹੋ ਰਿਹਾ ਹੈ, ਜਿਸ ਪ੍ਰਕਾਰ ਨਾਲ ਸਟੈਚੂ ਆਵ੍ ਯੂਨਿਟੀ ਦੇ ਦੁਆਰਾ ਸਰਦਾਰ ਸਾਹਬ ਨੂੰ ਗੁਜਰਾਤ ਨੇ ਇਤਨੀ ਬੜੀ ਸ਼ਰਧਾਂਜਲੀ ਦਿੱਤੀ ਹੈ। ਉਹ ਪੂਰੀ ਦੁਨੀਆ ਵਿੱਚ ਸਰਦਾਰ ਸਾਹਬ ਦਾ ਨਾਮ ਅੱਜ ਸਭ ਤੋਂ ਉੱਪਰ ਹੈ ਅਤੇ ਆਜ਼ਾਦੀ ਦੇ ਇਤਨੇ ਸਾਰੇ ਸਾਲਾਂ  ਦੇ ਬਾਵਜੂਦ ਹੋਇਆ ਹੈ। ਅਤੇ ਇਸੇ ਤਰ੍ਹਾਂ ਮੈਨੂੰ ਯਕੀਨ ਹੈ ਕਿ ਅੰਬਾਜੀ ਵਿੱਚ ਮੈਂ ਜਦੋਂ ਸੀ ਤੱਦ 51 ਸ਼ਕਤੀਪੀਠ ਦੀ ਕਲਪਨਾ ਕੀਤੀ ਸੀ। ਅਗਰ ਅੰਬਾਜੀ ਵਿੱਚ ਕੋਈ ਆਏ ਤਾਂ ਉਸ ਦੇ ਮੂਲ ਸਵਰੂਪ ਅਤੇ ਉਸ ਦੀ ਮੂਲ ਰਚਨਾ ਕੋਈ ਵੀ ਭਗਤ ਆਉਂਦਾ ਹੈ, ਤਾਂ ਉਨ੍ਹਾਂ ਨੂੰ 51 ਸ਼ਕਤੀਪੀਠ ਦੇ ਦਰਸ਼ਨ ਕਰਨ ਦਾ ਅਵਸਰ ਪ੍ਰਾਪਤ ਹੋਵੇ ਅੱਜ ਭੂਪੇਂਦਰ ਭਾਈ ਨਾਲ ਉਹ ਕਾਰਜ ਨੂੰ ਅੱਗੇ ਵਧਾਇਆ ਹੈ

 

ਪੂਰੀ ਆਨ-ਬਾਨ ਅਤੇ ਸ਼ਾਨ ਦੇ ਨਾਲ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਉਸੀ ਤਰ੍ਹਾਂ ਗੱਬਰ, ਜਿੱਥੇ ਬਹੁਤ ਕਾਫ਼ੀ ਘੱਟ ਲੋਕ ਗੱਬਰ ਤੋਂ ਜਾਂਦੇ ਸਨ। ਅੱਜ ਗੱਬਰ ਨੂੰ ਵੀ ਮਾਂ ਅੰਬਾ ਦੇ ਸਥਾਨ ਜਿਤਨਾ ਹੀ ਮਹੱਤਵ ਦੇ ਕੇ ਅਤੇ ਖ਼ੁਦ ਉੱਥੇ ਜਾ ਕੇ ਜਿਸ ਤਰ੍ਹਾਂ ਨਾਲ ਮਾਂ ਗੱਬਰ ਦੇ ਵੱਲ ਆਪਣਾ ਧਿਆਨ ਖਿੱਚਿਆ ਹੈ ਉਸਦੇ ਕਾਰਣ ਉੱਤਰ ਗੁਜਰਾਤ ਵਿੱਚ ਟੂਰਿਜ਼ਮ ਵਧਿਆ ਹੈ। ਹੁਣੇ ਮੈਂ ਦੇਖਿਆ ਕਿ ਨੜਾ ਬੇਟ ਵਿੱਚ ਜਿਸ ਪ੍ਰਕਾਰ ਨਾਲ ਹਿੰਦੁਸਤਾਨ ਦੇ ਆਖਿਰੀ ਪਿੰਡ ਪ੍ਰਯੋਗ ਕੀਤਾ ਗਿਆ ਹੈ

 

ਭੂਪੇਂਦਰ ਭਾਈ ਦੇ ਅਗਵਾਈ ਵਿੱਚ ਪੂਰੇ ਉੱਤਰ ਗੁਜਰਾਤ ਵਿੱਚ ਵੀ ਟੂਰਿਜ਼ਮ ਦੀਆਂ ਸੰਭਾਵਨਾਵਾਂ ਅਨੇਕ ਗੁਣਾ ਵਧ ਗਈਆਂ ਹਨ ਅਤੇ ਸਾਡੇ ਸਭ ਦੀ ਜ਼ਿੰਮੇਦਾਰੀ ਹੈ ਕਿ ਜਦੋਂ ਅਜਿਹੀਆਂ ਸਾਰੀਆਂ ਜਗ੍ਹਾਵਾਂ ਦਾ ਵਿਕਾਸ ਹੋ ਰਿਹਾ ਹੋਵੇ, ਤੱਦ ਅਸੀਂ ਸਵੱਛਤਾ ਦੇ ਵੱਲ ਪੂਰਾ ਧਿਆਨ ਦੇਈਏ ਅਤੇ ਆਰੋਗਯ ਦਾ ਕੰਮ ਹੱਥ ਵਿੱਚ ਲਿਆ ਹੈ, ਤੱਦ ਸਵੱਛਤਾ ਉਸ ਦੇ ਮੂਲ ਵਿੱਚ ਰਹੀ ਹੈ। ਉਸ ਦੇ ਮੂਲ ਵਿੱਚ ਪੋਸ਼ਣ ਰਿਹਾ ਹੈ ਅਤੇ ਮਾਂ ਅੰਨਪੂਰਨਾ ਜਿੱਥੇ ਵਿਰਾਜਮਾਨ ਹੋਵੇ, ਉੱਥੇ ਆਪਣੇ ਗੁਜਰਾਤ ਵਿੱਚ ਕੁਪੋਸ਼ਣ ਕਿਵੇਂ ਹੋ ਸਕਦਾ ਹੈ ਅਤੇ ਕੁਪੋਸ਼ਣ ਵਿੱਚ ਪੋਸ਼ਣ ਦੇ ਅਭਾਵ ਤੋਂ ਜ਼ਿਆਦਾ ਪੋਸ਼ਣ ਦਾ ਅਗਿਆਨ ਇਸ ਦਾ ਕਾਰਨ ਹੁੰਦਾ ਹੈ ਅਤੇ ਇਸ ਅਗਿਆਨ ਦੀ ਵਜ੍ਹਾ ਨਾਲ ਪਤਾ ਨਹੀਂ ਹੁੰਦਾ ਕਿ ਸਰੀਰ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਕੀ ਖਾਨਾ ਚਾਹੀਦਾ ਹੈ? ਕਿਹੜੀ ਉਮਰ ’ਤੇ ਖਾਨਾ ਚਾਹੀਦਾ ਹੈ?

 

ਬੱਚੇ ਮਾਂ ਦੇ ਦੁੱਧ ਵਿੱਚੋਂ ਜੋ ਤਾਕਤ ਮਿਲਦੀ ਹੈ ਅਤੇ ਅਗਿਆਨਤਾ ਦੀ ਵਜ੍ਹਾ ਨਾਲ ਜੇਕਰ ਅਸੀਂ ਉਸ ਤੋਂ ਵਿਮੁੱਖ ਹੋ ਜਾਂਦੇ ਹਾਂ, ਤਾਂ ਉਸ ਬੱਚਿਆਂ ਨੂੰ ਅਸੀਂ ਕਦੇ ਵੀ ਸ਼ਕਤੀਸ਼ਾਲੀ ਨਹੀਂ ਬਣਾ ਸਕਦੇ ਹਾਂ, ਤਾਂ ਆਧਾਰਭੂਤ ਬਾਬਤ ਵਿੱਚ ਜਦੋਂ ਅਸੀਂ ਮਾਤਾ ਅੰਨਪੂਰਨਾ ਦੇ ਸਾਨਿਧਯ ਵਿੱਚ ਬੈਠੇ ਹੋਈਏ ਤੱਦ ਅਸੀਂ ਉਨ੍ਹਾਂ ਨੂੰ ਯਾਦ ਕਰਾਂਗੇ ਅਤੇ ਮੈਨੂੰ ਯਕੀਨ ਹੈ ਕਿ ਇਹ ਟਾਇਮਿੰਗ ਹਾਲ 600 ਲੋਕਾਂ ਨੂੰ ਖਾਨਾ ਤਾਂ ਦੇਵੇਗਾ ਹੀ ਨਾਲ ਵਿੱਚ ਮੈਂ ਨਰਹਰਿ ਜੀ ਨੂੰ ਅੱਜ ਇੱਕ ਨਵਾਂ ਕਾਰਜ ਸੌਂਪ ਰਿਹਾ ਹਾਂ ਕਿ ਉੱਥੇ ਇੱਕ ਵੀਡੀਓ ਰੱਖੋ, ਸਾਡੇ ਡਾਇਨਿੰਗ ਹਾਲ ਵਿੱਚ ਜਿੱਥੇ ਖਾਂਦੇ ਹੋਏ ਸਭ ਲੋਕ ਸਕ੍ਰੀਨ ’ਤੇ ਵੀਡੀਓ ਦੇਖਦੇ ਰਹਿਣ, ਜਿਸ ਵੀਡੀਓ ਵਿੱਚ ਸਿਰਫ਼ ਇਹੀ ਦਿਖਾਇਆ ਜਾਵੇ ਕਿ ਕੀ ਖਾਨਾ ਚਾਹੀਦਾ ਹੈ ਅਤੇ ਕੀ ਨਹੀਂ ਖਾਨਾ ਚਾਹੀਦਾ ਹੈ। ਕੀ ਖਾਨ ਨਾਲ ਸਰੀਰ ਨੂੰ ਲਾਭ ਹੋਵੇਗਾ, ਕਿਹੜੇ ਤੱਤ ਸਰੀਰ ਨੂੰ ਚਾਹੀਦੇ ਹਨ,  ਉਸ ਦੀ ਸਮਝ ਵੀਡੀਓ ਵਿੱਚ ਦਿੱਤੀ ਗਈ ਹੋਵੇ, ਤਾਂਕਿ ਖਾਂਦੇ ਹੋਏ ਉਨ੍ਹਾਂ ਦੇ ਯਾਦ ਆਏ ਕਿ ਮਾਤਾ ਦੇ ਪ੍ਰਸਾਦ ਦੇ ਨਾਲ ਮੈਨੂੰ ਇਹ ਗਿਆਨ ਨਾਲ ਮਿਲ ਕੇ ਜਾਣਾ ਹੈ ਅਤੇ ਘਰ ਜਾ ਕੇ ਉਸ ਦਾ ਅਮਨ ਕਰਨਾ ਹੈ। ਅੱਜਕੱਲ੍ਹ ਤਾਂ ਅਜਿਹੇ ਜਾਨਕਰ ਲੋਕ ਬੜੀ ਸੰਖਿਆ ਵਿੱਚ ਮਿਲ ਜਾਂਦੇ ਹਨ

 

ਤੁਹਾਡਾ ਇੱਕ ਨਵੇਂ ਪ੍ਰਕਾਰ ਦਾ ਡਾਇਨਿੰਗ ਹਾਲ ਪ੍ਰਸਿੱਧ ਹੋ ਜਾਵੇਗਾ ਅਤੇ ਇਹ ਮੀਡੀਆ ਵਾਲੇ ਜਦੋਂ ਤੁਹਾਡਾ ਇਹ ਵੀਡੀਓ ਆਵੇਗਾ, ਤਾਂ ਤੁਹਾਡਾ ਡਾਇਨਿੰਗ ਹਾਲ ਦੇਖਣ ਆਉਣਗੇ ਅਤੇ ਮੈਨੂੰ ਯਕੀਨ ਹੈ ਕਿ ਮੈਂ ਅੱਜ ਤੱਕ ਨਰਹਰਿ ਭਾਈ ਨੂੰ ਜਿਤਨੀ ਵੀ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਅੱਜ ਤੱਕ ਕਿਸੇ ਵੀ ਸੁਝਾਅ ਦੀ ਅਨਾਦਰ ਨਹੀਂ ਕੀਤਾ ਹੈ, ਇਸ ਲਈ ਇਸ ਨੂੰ ਵੀ ਉਹ ਜ਼ਰੂਰ ਧਿਆਨ ਵਿੱਚ ਲੈਣਗੇ ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਇੱਕ ਅੱਛੀ ਬਾਤ ਕੀਤੀ ਹੈ ਅਤੇ ਦੇਖੋ ਸਾਡੇ ਪੂਰਵਜ ਕਿਤਨਾ ਅੱਛਾ ਕਰ ਗਏ ਹਨ। ਉਸ ਵਿੱਚ ਕਿਹਾ ਹੈ

 

ਦੇਯੰ ਵੈਸ਼ਜਮ ਆਰਤਸਯ, ਪਰਿਸ਼੍ਰਾਂਤਸਯ ਚ ਆਸਨਮ੍। ਤ੍ਰਿਸ਼ਿ ਤਸ਼ਯਾਸ਼ਵ ਪਾਣੀ ਯ:, ਸੁਧਿ ਤਸ਼ਯਾਸ਼ਵ ਭੋਜਨਮ੍

ਇਸ ਦਾ ਅਰਥ ਇਹ ਹੋਇਆ ਕਿ ਪੀੜ੍ਹਿਤ ਨੂੰ ਔਸ਼ਧੀ, ਥਕੇ ਹੋਏ ਇਨਸਾਨ ਨੂੰ ਆਸਨ, ਪਿਆਸੇ ਇਨਸਾਨ ਨੂੰ ਪਾਣੀ ਅਤੇ ਭੁੱਖੇ ਇਨਸਾਨ ਨੂੰ ਭੋਜਨ ਦੇਣਾ ਚਾਹੀਦਾ ਹੈ। ਇਹ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ। ਇਸ ਕੰਮ ਨੂੰ ਮਾਤਾ ਅੰਨਪੂਰਨਾ ਦੇ ਸਾਨਿਧਯ ਵਿੱਚ ਜਿਸ ਕੰਮ ਦਾ ਸੁਝਾਅ ਦਿੱਤਾ ਗਿਆ ਸੀ,  ਆਰੰਭ ਹੋ ਰਿਹਾ ਹੈ ਅਤੇ ਮੇਰੇ ਲਈ ਗੌਰਵ/ਮਾਣ ਦੀ ਗੱਲ ਹੈ। ਤੁਸੀਂ ਹੋਰ ਸਾਰੇ ਸਾਥੀਆਂ ਨੇ ਮੇਰੀ ਗੱਲ ਨੂੰ ਸਿਰ ’ਤੇ ਚੜ੍ਹਾ ਕੇ ਪਰਿਪੂਰਣ ਕੀਤੀ ਹੈ, ਇਸ ਲਈ ਮੇਰਾ ਉਤਸ਼ਾਹ ਹੋਰ ਵੱਧ ਜਾਂਦਾ ਹੈ ਅਤੇ ਉਹ ਦੋ ਕਾਰਜ ਨਵੇਂ ਦੱਸਣ ਦੀ ਇੱਛਾ ਵੀ ਹੋ ਜਾਂਦੀ ਹੈ। ਭੋਜਨ, ਆਰੋਗਯ ਦੀ ਸਭ ਤੋਂ ਪਹਿਲੀ ਸੀੜ੍ਹੀ ਹੈ ਅਤੇ ਇਸ ਲਈ ਪੋਸ਼ਣ ਅਭਿਆਨ ਅਸੀਂ ਪੂਰੇ ਦੇਸ਼ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਮੈਂ ਅੱਜ ਵੀ ਕਹਿੰਦਾ ਹਾਂ ਕਿ ਭੋਜਨ ਦੇ ਅਭਾਵ ਦੀ ਵਜ੍ਹਾ ਨਾਲ ਕੁਪੋਸ਼ਣ ਆਉਂਦਾ ਹੈ, ਐਸਾ ਨਹੀਂ ਹੈ। ਭੋਜਨ ਦੇ ਅਗਿਆਨ ਦੀ ਵਜ੍ਹਾ ਨਾਲ ਕੁਪੋਸ਼ਣ ਆਉਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ

 

ਅੱਜ ਤੁਸੀਂ ਜਾਣਦੇ ਹੋ ਕਿ ਪਿਛਲੇ ਤਿੰਨ ਸਾਲ, ਦੋ ਢਾਈ ਸਾਲ ਤੋਂ, ਜਦੋਂ ਇਹ ਕੋਰੋਨਾ ਆਇਆ ਉਦੋਂ ਤੋਂ ਗੁਜਰਾਤ ਵਿੱਚ ਗ਼ਰੀਬ ਲੋਕ ਭੁੱਖੇ ਪੇਟ ਨਾ ਰਹੇ। ਗ਼ਰੀਬਾਂ ਦੇ ਘਰ ਵਿੱਚ ਸ਼ਾਮ ਨੂੰ ਚੁੱਲ੍ਹਾ ਨਾ ਜਲੇ,  ਐਸੀ ਸਥਿਤੀ ਸਾਨੂੰ ਚੱਲੇਗੀ ਨਹੀਂ। ਅਤੇ ਪੂਰੀ ਦੁਨੀਆ ਨੂੰ ਅਚਰਜ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਦੋ ਢਾਈ ਸਾਲ ਤੱਕ ਪੂਰੇ 80 ਕਰੋੜ ਲੋਕਾਂ ਨੂੰ ਮੁਫ਼ਤ ਵਿੱਚ ਅਨਾਜ ਮਿਲਦਾ ਰਹੇ ਇਹ ਬਾਤ ਦੁਨੀਆ ਦੇ ਲਈ ਹੈਰਾਨੀ ਦੀ ਹੈ। ਪੂਰੇ ਵਿਸ਼ਵ ਵਿੱਚ ਜੋ ਉਥੱਲ-ਪੁਥਲ ਦੀ ਪਰਿਸਥਿਤੀ ਦਾ ਨਿਰਮਾਣ ਹੋਇਆ ਹੈ,  ਕਿਸੇ ਨੂੰ ਕੋਈ ਚੀਜ਼ ਮਿਲ ਨਹੀਂ ਰਹੀ ਹੈ, ਜਿੱਥੋਂ ਸਾਨੂੰ ਪੈਟਰੋਲ ਮਿਲ ਰਿਹਾ ਹੈ, ਤੇਲ ਮਿਲ ਰਿਹਾ ਹੈ,  ਫਰਟੀਲਾਇਜ਼ਰ ਮਿਲ ਰਿਹਾ ਹੈ, ਉਹ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ

 

ਯੁੱਧ ਦਾ ਐਸਾ ਮਾਹੌਲ ਬਣ ਗਿਆ ਹੈ ਕਿ ਸਭ ਆਪਣਾ-ਆਪਣਾ ਸੰਭਾਲ ਕਰ ਬੈਠੇ ਹਨ। ਅਜਿਹੇ ਵਿੱਚ ਇੱਕ ਨਵੀਂ ਮੁਸੀਬਤ ਦੁਨੀਆ ਦੇ ਸਾਹਮਣੇ ਆਈ ਹੈ ਕਿ ਅੰਨ ਦੇ ਭੰਡਾਰ ਘੱਟ ਹੋਣ ਲੱਗੇ ਹਨ ਕੱਲ੍ਹ ਮੈਂ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਚਰਚਾ ਕਰ ਰਿਹਾ ਸੀ, ਤਾਂ ਉਨ੍ਹਾਂ ਨੂੰ ਵੀ ਕਿਹਾ ਕਿ ਸਾਡੇ ਇੱਥੇ ਜੇਕਰ WTO ਪ੍ਰਵਾਨਗੀ ਦਿੰਦਾ ਹੈ ਤਾਂ ਥੋੜ੍ਹੀ ਰਾਹਤ ਕਰ ਦੇਵਾਂਗੇ ਕਿ ਭਾਰਤ ਵਿੱਚ ਜੋ ਭੰਡਾਰ ਪਏ ਹਨ, ਉਸ ਨੂੰ ਜੇਕਰ ਬਾਹਰ ਭੇਜ ਸਕਦੇ ਹਾਂ ਤਾਂ ਅਸੀਂ ਉਸ ਨੂੰ ਕੱਲ੍ਹ ਹੀ ਭੇਜਣ ਦੇ ਲਈ ਤਿਆਰ ਹਾਂ।  ਅਸੀਂ ਭਾਰਤ ਨੂੰ ਤਾਂ ਖਿਲਾਉਂਦੇ ਹੀ ਹਾਂ, ਸਾਡੇ ਅੰਨਪੂਰਨਾ ਮਾਤਾ ਦੇ ਅਸ਼ੀਰਵਾਦ ਨਾਲ ਸਾਡੇ ਦੇਸ਼ ਦੇ ਕਿਸਾਨਾਂ ਨੇ ਜੈਸੇ ਕਿ ਪਹਿਲਾਂ ਤੋਂ ਹੀ ਦੁਨੀਆ ਚਿੰਤਾ ਕੀਤੀ ਹੋਵੇ ਐਸੇ ਤਿਆਰੀ ਕਰ ਲਈ ਹੈ। ਪਰ ਹੁਣ ਦੁਨੀਆ ਦੇ ਕਾਇਦੇ ਕਾਨੂੰਨ ਵਿੱਚ ਰਹਿਣਾ ਜ਼ਰੂਰੀ ਹੈ। ਇਸ ਲਈ ਪਤਾ ਨਹੀਂ ਕਦੋਂ ਡਬਲਿਊਟੀਓ ਇਸ ਵਿੱਚ ਸੁਧਾਰ ਕਰੇਗਾ

 

ਤੁਸੀਂ ਦੇਖੋ ਗੁਜਰਾਤ ਦੀ ਤਾਕਤ ਆਰੋਗਯ ਦੇ ਮਾਮਲੇ ਵਿੱਚ ਕਿਤਨੀ ਹੈ। ਪੂਰੀ ਦੁਨੀਆ ਵਿੱਚ ਜੋ ਤੇਜ਼ ਗਤੀ ਨਾਲ ਅਸੀਂ ਕੋਰੋਨਾ ਦੇ ਸਾਹਮਣੇ ਵੈਕਸੀਨੇਸ਼ਨ ਦੇ ਅਭਿਯਾਨ ਚਲਾਇਆ ਹੈ, ਅਤੇ ਮੈਂ ਭੂਪੇਂਦਰ ਭਾਈ ਨੂੰ ਇਸ ਵਿੱਚ ਵੀ ਅਭਿਨੰਦਨ ਦੇਣਾ ਚਾਹੁੰਦਾ ਹਾਂ ਕਿ ਗੁਜਾਰਤ ਵਿੱਚ ਵੈਕਸੀਨੇਸ਼ਨ ਦਾ ਕੰਮ ਬਹੁਤ ਹੀ ਤੇਜ਼ ਗਤੀ ਨਾਲ ਕੀਤਾ ਹੈ। ਬਹੁਤ ਉੱਤਮ ਤਰੀਕੇ ਨਾਲ ਕੀਤਾ ਹੈ ਅਤੇ ਇਸ ਵਜ੍ਹਾ ਨਾਲ ਗੁਜਰਾਤ ਨੂੰ ਬਚਾ ਲਿਆ ਹੈ। ਇਤਨਾ ਬੜਾ ਕੰਮ ਕਰਨ ਦੇ ਲਈ ਵੀ ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਪੂਰੀ ਸਰਕਾਰ ਬਹੁਤ ਹੀ ਅਭਿਨੰਦਨ ਦੀ ਪਾਤਰ ਹੈ। ਅਤੇ ਹੁਣ ਤਾਂ ਬੱਚਿਆਂ ਦੇ ਲਈ ਵੀ ਅਸੀਂ ਟੀਕਾਕਰਣ ਦੇ ਲਈ,  ਛੁੱਟ ਦੇ ਦਿੱਤੀ ਹੈ ਅਤੇ ਆਪਣੇ ਪਾਟੀਦਾਰ ਭਾਈਆਂ ਨੂੰ ਤਾਂ ਕਾਫ਼ੀ ਟਾਈਮ ਵਿਦੇਸ਼ ਜਾਣਾ ਹੁੰਦਾ ਹੈ,  ਡਾਇਮੰਡ ਵਾਲਿਆਂ ਨੂੰ ਜਾਣਾ ਹੁੰਦਾ ਹੈ

 

ਗੁਜਰਾਤ ਦੇ ਲੋਕਾਂ ਨੂੰ ਵਪਾਰ ਧੰਧੇ ਦੇ ਲਈ ਜਾਣਾ ਹੁੰਦਾ ਹੈ, ਅਜਿਹੇ ਵਿੱਚ ਜੇਕਰ ਕੋਈ ਬਾਹਰ ਜਾਂਦਾ ਹੈ, ਉਨ੍ਹਾਂ ਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਪ੍ਰੇਕੌਸ਼ਨ ਡੋਜ਼ ਲਿਆ ਹੈ ਜਾਂ ਨਹੀਂ ਤਾਂ ਹੁਣ ਸਾਨੂੰ ਅਜਿਹੀ ਸੁਵਿਧਾ ਹੈ ਕਿ ਹੁਣ ਕਿਸੇ ਵੀ ਹਸਪਤਾਲ ਵਿੱਚ ਜਾ ਕੇ ਡੋਜ਼ ਲੈ ਸਕਦੇ ਹਾਂ ਅਤੇ ਨਿਕਲ ਸਕਦੇ ਹਾਂ । ਚਿੰਤਾ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਲਈ ਜੋ ਵੀ ਜ਼ਰੂਰਤਾਂ ਹਨ, ਉਸ ਨੂੰ ਪੂਰਾ ਕਰਨ ਦੇ ਲਈ ਅਸੀਂ ਲੱਗਭਗ ਸਾਰੇ ਤਰ੍ਹਾਂ ਨਾਲ ਪ੍ਰਯਾਸ ਕਰਦੇ ਹਾਂ ਅਤੇ ਹੁਣ ਜੋ ਸਮਾਂ ਹੈ, ਇਸ field ਵਿੱਚ ਮੈਂ ਸਮਾਜ ਦੇ ਲੋਕਾਂ ਨੂੰ ਤਾਕੀਦ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਕੌਸ਼ਲ/ਹੁਨਰ ਵਿਕਾਸ ਦੇ ਲਈ ਅਸੀਂ ਕਿਤਨੇ ਪ੍ਰਾਥਮਿਕਤਾ ਦਿੰਦੇ ਹਾਂ। ਅਤੇ ਸਕਿੱਲ ਡਿਵੈਲਪਮੈਂਟ ਵੀ ਉਹ ਪੁਰਾਣੇ ਜ਼ਮਾਨੇ ਵਾਲਾ ਨਹੀਂ, ਹੁਣ ਇਸ ਸਮੇਂ ਵਿੱਚ ਕੋਈ ਸਾਈਕਲ ਰਿਪੇਅਰਿੰਗ ਦਾ ਸਕਿੱਲ ਡੇਵਲਪਮੈਂਟ ਨਹੀਂ ਹੁੰਦਾ ਹੈ

 

ਹੁਣ ਦੁਨੀਆ ਬਦਲ ਗਈ ਹੈ। ਜਦੋਂ ਇੰਡਸਟ੍ਰੀ 4.0 ਹੋ ਰਿਹਾ ਹੈ ਤੱਦ ਸਕਿੱਲ ਡਿਵੈਲਪਮੈਂਟ ਵੀ ਇੰਡਸਟ੍ਰੀ 4.0 ਦੇ ਮੁਤਾਬਕ ਹੋਣਾ ਚਾਹੀਦਾ ਹੈ। ਹੁਣ ਗੁਜਰਾਤ ਨੂੰ ਇੰਡਸਟ੍ਰੀ 4.0 ਦੇ ਸਕਿੱਲ ਡਿਵੈਲਪਮੈਂਟ ਦੇ ਲਈ ਛਲਾਂਗ ਲਗਾਉਣੀ ਹੈ ਅਤੇ ਗੁਜਰਾਤ ਨੂੰ ਇਸ ਕਾਰਜ ਵਿੱਚ ਹਿੰਦੁਸਤਾਨ ਦਾ ਅਗਵਾਈ ਕਰਨਾ ਚਾਹੀਦਾ ਹੈ। ਗੁਜਰਾਤ ਦੇ ਉਦਯੋਗ ਜਗਤ ਦੇ ਅਗਰਣਿ ਹਨ, ਜੋ ਪ੍ਰੋਫੈਸ਼ਨਲ ਹਨ,  ਜੋ ਇੰਟਰਪ੍ਰਾਈਜ਼ ਦੇ ਲੋਕ ਹਨ ਉਨ੍ਹਾਂ ਦੇ ਸਹਿਜ ਪ੍ਰਭਾਵ ਵਿੱਚ ਗੁਜਰਾਤ ਹੈ ਅਤੇ ਗੁਜਰਾਤ ਨੇ ਤਾਂ ਭੂਤਕਾਲ ਵਿੱਚ ਐਸਾ ਕਰਕੇ ਦੱਸਿਆ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦੇ ਰਿਹਾ ਹਾਂ

 

ਸਾਡੇ ਪੂਰਵਜਾਂ ਨੇ ਗੁਜਰਾਤ ਵਿੱਚ ਇੱਕ ਫਾਰਮੇਸੀ ਕਾਲਜ ਸ਼ੁਰੂ ਕੀਤੀ ਸੀ। ਉਸ ਨੂੰ ਹੁਣ 50-60 ਸਾਲ ਪੂਰੇ ਹੋ ਗਏ ਹਨ। ਉਸ ਸਮੇਂ ਵਿੱਚ ਨਗਰ ਸੇਠ ਅਤੇ ਮਹਾਜਨ ਦੇ ਲੋਕਾਂ ਨੇ ਹਿੰਦੁਸਤਾਨ ਵਿੱਚ ਸਭ ਤੋਂ ਪਹਿਲੀ ਫਾਰਮੇਸੀ ਕਾਲਜ ਸ਼ੁਰੂ ਕੀਤੀ ਸੀ, ਲੇਕਿਨ ਉਨ੍ਹਾਂ ਨੇ ਕਾਲਜ ਸ਼ੁਰੂ ਕੀਤੀ ਸੀ ਲੇਕਿਨ ਉਸ ਦਾ ਪਰਿਣਾਮ ਇਹ ਆਇਆ ਕਿ ਅੱਜ ਫਾਰਮੇਸੀ ਵਿੱਚ ਦੁਨੀਆ ਵਿੱਚ ਗੁਜਰਾਤ ਦਾ ਡੰਕਾ ਵਜ ਰਿਹਾ ਹੈ ਅਤੇ ਗੁਜਰਾਤ ਦੀ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜ ਰਿਹਾ ਹੈ ਅਤੇ ਗ਼ਰੀਬਾਂ ਨੂੰ ਸਸਤੀ ਦਵਾਈ ਮਿਲਣ ਦੀ ਚਿੰਤਾ ਸਾਡੇ ਲੋਕ ਕਰਨ ਲੱਗੇ। 50-60 ਸਾਲ ਪਹਿਲਾਂ ਇੱਕ ਫਾਰਮੇਸੀ ਕਾਲਜ ਬਣੀ ਅਤੇ ਉਸ ਦੀ ਵਜ੍ਹਾ ਨਾਲ ਜੋ ਵਿਦਿਆਰਥੀਆਂ ਦੇ ਲਈ ਮਾਹੌਲ ਅਤੇ ਈਕੋ ਸਿਸਟਮ ਦਾ ਨਿਰਮਾਣ ਹੋਇਆ ਉਸ ਦੀ ਵਜ੍ਹਾ ਨਾਲ ਅੱਜ ਫਾਰਮੇਸੀ ਉਦਯੋਗ ਨੇ ਗੁਜਰਾਤ ਨੂੰ ਜਗਮਗ ਕਰ ਦਿੱਤਾ ਹੈ

 

ਇਸੇ ਤਰ੍ਹਾਂ ਨਾਲ ਇੰਡਸਟ੍ਰੀ 4.0, ਆਧੁਨਿਕ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਟੈਕਨੋਲੈਜੀ ਵਾਲੇ ਸਾਡੇ ਯੁਵਾ ਸਕਿੱਲ ਡਿਵੈਲਪਮੈਂਟ ਵਿੱਚ ਤਿਆਰ ਹੋਣਗੇ ਤਾਂ ਮੈਨੂੰ ਪੂਰਾ ਯਕੀਨ ਹੈ, ਇਸ ਦਾ ਅਗਵਾਈ ਵੀ ਅਸੀਂ ਕਰ ਸਕਦੇ ਹਾਂ ਅਤੇ ਗੁਜਰਾਤ ਵਿੱਚ ਸਮਰੱਥਾ ਹੈ ਕਿ ਉਹ ਇਨ੍ਹਾਂ ਸਾਰੇ ਕੰਮਾਂ ਨੂੰ ਕਾਫ਼ੀ ਆਸਾਨੀ ਨਾਲ ਕਰ ਪਾਵੇਗਾ ਇਸ ਦਿਸ਼ਾ ਵਿੱਚ ਅਸੀਂ ਜਿਤਨਾ ਅੱਗੇ ਵਧਣਗੇ, ਉਤਨਾ ਲਾਭ ਹੋਵੇਗਾ। ਅੱਜ ਜਦੋਂ ਆਰੋਗਯ ਦੀ ਚਰਚਾ ਚਲ ਰਹੀ ਹੈ, ਅਸੀਂ ਜਾਣਦੇ ਹਾਂ ਕਿ ਜਦੋਂ ਮੈਂ ਆਇਆ ਤੱਦ ਮੇਰੇ ਸਾਹਮਣੇ ਕਾਫ਼ੀ ਬੜੀ ਸਮੱਸਿਆ ਸੀ, ਕਿਡਨੀ ਦੇ ਮਰੀਜ਼ ਵਧ ਰਹੇ ਸਨ, ਡਾਇਲਿਸਿਸ ਵਧ ਰਹੀ ਸੀ ਅਤੇ ਲੋਕ ਸਵੇਰੇ ਘਰ ਤੋਂ ਨਿਕਲਦੇ ਸਨ 200-250 ਰੁਪਏ ਦਾ ਕਿਰਾਇਆ ਖਰਚ ਕਰਦੇ ਸਨ,

 

ਬੜੇ ਹਸਪਤਾਲ ਵਿੱਚ ਜਾਂਦੇ ਸਨ, ਜਿਨ੍ਹਾਂ ਨੂੰ ਹਫ਼ਤੇ ਵਿੱਚ ਡਾਇਲਿਸਿਸ ਕਰਵਾਉਣਾ ਹੁੰਦਾ ਸੀ, ਉਨ੍ਹਾਂ ਨੂੰ ਦੋ ਮਹੀਨੇ ਵਿੱਚ ਚਾਂਸ ਮਿਲਦਾ ਸੀ, ਇਹ ਸਭ ਸਥਿਤੀ ਦੀ ਵਜ੍ਹਾ ਨਾਲ ਕਾਫ਼ੀ ਚਿੰਤਾਜਨਕ ਪਰਿਸਥਿਤੀ ਦਾ ਨਿਰਮਾਣ ਹੋ ਰਿਹਾ ਸੀ ਅਤੇ ਸਾਡੇ ਥੋੜ੍ਹੇ ਸਾਧਨਾਂ ਦੇ ਵਿੱਚ ਵੀ ਅਸੀਂ ਇੱਕ ਅਭਿਯਾਨ ਸ਼ੁਰੂ ਕੀਤਾ ਕਿ ਹਿੰਦੁਸਤਾਨ ਦੇ ਡਾਇਲਿਸਿਸ ਸੁਵਿਧਾ ਉਪਲਬਧ ਹੋਵੇ ਅਤੇ ਉਹ ਵੀ ਮੁਫ਼ਤ ਮਿਲੇ, ਤਾਂਕਿ ਜਿਨ੍ਹਾਂ ਨੂੰ ਵੀ ਡਾਇਲਿਸਿਸ ਦੀ ਜ਼ਰੂਰਤ ਹੋਵੇ ਉਨ੍ਹਾਂ ਨੂੰ ਡਾਇਲਿਸਿਸ ਦੀਆਂ ਸੇਵਾਵਾਂ ਉਪਲਬਧ ਹੋਣ ਇਹ ਚਿੰਤਾ ਕੀਤੀ ਅਤੇ ਅੱਜ ਅਸੀਂ ਸਫ਼ਲਤਾਪੂਰਵਕ ਅੱਗੇ ਵਧ ਰਹੇ ਹਾਂ ਅਤੇ ਅਜਿਹੇ ਰੋਗੀਆਂ ਨੂੰ ਇਸ ਦੀ ਸਹਾਇਤਾ ਮਿਲ ਰਹੀ ਹੈ। ਅਸੀਂ ਬਹੁਤ ਹੀ ਮਹੱਤਵ ਦਾ ਕੰਮ ਕੀਤਾ ਹੈ, ਉਸ ਦੀ ਚਰਚਾ ਕਾਫ਼ੀ ਘੱਟ ਹੁੰਦੀ ਹੈ

 

ਅਖ਼ਬਾਰਾਂ ਵਿੱਚ ਤਾਂ ਮੈਂ ਜ਼ਿਆਦਾ ਦੇਖਿਆ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਬਾਕੀ ਸਾਰੇ ਕੰਮਾਂ ਵਿੱਚੋਂ ਫੁਰਸਤ ਕਦੋਂ ਮਿਲਦੀ ਹੈ, ਲੇਕਿਨ ਅਸੀਂ ਇੱਕ ਬਹੁਤ ਹੀ ਮਹੱਤਵ ਦਾ ਕਾਰਜ ਕੀਤਾ ਹੈ, ਇਸ ਦੇਸ਼ ਦੇ ਮੱਧ ਅਤੇ ਗ਼ਰੀਬ ਵਰਗ ਨੂੰ ਅਸੀਂ ਸਭ ਤੋਂ ਜ਼ਿਆਦਾ ਲਾਭ ਦਿੱਤਾ ਹੈ। ਇਹ ਜਨ ਔਸ਼ਧੀ ਕੇਂਦਰ ਹੈ, ਜੇਕਰ ਕੋਈ ਘਰ ਵਿੱਚ ਕਿਸੇ ਬੜੇ ਨੂੰ ਡਾਇਬਿਟੀਜ ਹੁੰਦਾ ਹੈ ਤਾਂ ਉਸ ਪਰਿਵਾਰ ਨੂੰ ਹਜ਼ਾਰ ਦੋ ਹਜ਼ਾਰ ਦਾ ਖਰਚਾ ਹੁੰਦਾ ਹੈ। ਜੇਕਰ ਮੱਧ ਵਰਗ ਦੇ ਵਿਅਕਤੀ ’ਤੇ ਦਵਾਈ ਦੇ ਖਰਚੇ ਦਾ ਬੋਝ ਆਉਂਦਾ ਹੈ ਤਾਂ ਉਹ ਮੁਸ਼ਕਲ ਵਿੱਚ ਆ ਜਾਂਦਾ ਹੈ ਕਿ ਇਹ ਸਭ ਕੈਸੇ ਕਰੀਏ, ਲੇਕਿਨ ਹੁਣ ਚਿੰਤਾ ਨਹੀਂ ਹੈ

 

ਅਸੀਂ ਜਨ ਔਸ਼ਧੀ, ਜਨ ਔਸ਼ਧੀ ਦੀ ਦਵਾਈ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਹੈ, ਫਿਰ ਵੀ ਜੋ ਦਵਾਈ 100 ਰੁਪਏ ਵਿੱਚ ਮਿਲਦੀ ਹੈ ਉਹੀ ਦਵਾਈ ਜਨ ਔਸ਼ਧੀ ਕੇਂਦਰ ’ਤੇ 10-12 ਜਾਂ 15 ਰੁਪਏ ਵਿੱਚ ਮਿਲਦੀ ਹੈ। ਅਸੀਂ ਜਿਤਨਾ ਵੀ ਜਨ ਔਸ਼ਧੀ ਕੇਂਦਰ ਦਾ ਪ੍ਰਚਾਰ ਕਰਾਂਗੇ ਅਤੇ ਸਾਡਾ ਮੱਧ ਵਰਗ ਦਾ ਇਨਸਾਨ ਜਨ ਔਸ਼ਧੀ ਕੇਂਦਰ ਤੋਂ ਦਵਾਈ ਖਰੀਦਣ ਲੱਗੇਗਾ ਤਾਂ ਉਸ ਦੀ ਕਾਫ਼ੀ ਸਾਰੀ ਬਚਤ ਹੋਵੇਗੀ।  ਗ਼ਰੀਬਾਂ ਨੂੰ ਸਹਾਇਤਾ ਮਿਲੇਗੀ। ਕਈ ਵਾਰ ਅਜਿਹਾ ਹੁੰਦਾ ਹੈ ਕਿ ਗ਼ਰੀਬ ਲੋਕ ਦਵਾਈ ਨਹੀਂ ਲੈਂਦੇ ਹਨ,  ਉਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਹ ਬਿਲ ਚੁੱਕਾ ਨਹੀਂ ਪਾਉਂਦੇ ਹਨ। ਜਨ ਔਸ਼ਧੀ ਦੀ ਵਜ੍ਹਾ ਨਾਲ ਆਮ ਆਦਮੀ ਵੀ ਦਵਾਈ ਖਰੀਦ ਪਾਏ, ਆਪਣਾ ਇਲਾਜ ਕਰ ਪਾਏ, ਐਸੀ ਅਸੀਂ ਚਿੰਤਾ ਕਰ ਰਹੇ ਹਾਂ

 

ਸਵੱਛਤਾ ਦਾ ਅਭਿਯਾਨ ਹੋਵੇ, ਡਾਇਲਿਸਿਸ ਦਾ ਕਾਰਜ ਹੋਵੇ, ਪੋਸ਼ਣ ਦਾ ਕਾਰਜ ਹੋਵੇ ਜਾਂ ਫਿਰ ਜਨ ਔਸ਼ਧੀ ਦੁਆਰਾ ਸਸਤੀ ਦਵਾਈ ਦੀ ਬਾਤ ਹੋਵੇ, ਅਸੀਂ ਚਿੰਤਾ ਕੀਤੀ ਹੈ। ਹੁਣ ਤਾਂ ਅਸੀਂ ਹਿਰਦੈ ਰੋਗ ਦੀ ਬਿਮਾਰੀ ਹੋਵੇ ਤਾਂ ਸਟੇਂਟ ਦਾ ਪੈਸਾ ਘੱਟ ਕਰਨ ਦੇ ਲਈ ਅਭਿਯਾਨ ਚਲਾਇਆ ਹੈ। ਗੋਡਿਆਂ ਦਾ ਅਪਰੇਸ਼ਨ ਦਾ ਪੈਸਾ ਘੱਟ ਕਰਨ ਦੇ ਲਈ ਅਭਿਯਾਨ ਚਲਾਇਆ। ਐਸੇ ਬਹੁਤ ਸਾਰੇ ਕਾਰਜ ਹਨ, ਤਾਂਕਿ ਸਾਧਾਰਣ ਵਿਅਕਤੀ ਨੂੰ ਤਕਲੀਫ਼ ਨਾ ਹੋਵੇ। ਅਤੇ ਸਭ ਤੋਂ ਬੜਾ ਕੰਮ ਕੀਤਾ ਹੈ, ਆਯੁਸ਼ਮਾਨ ਭਾਰਤ ਯੋਜਨਾ। ਆਯੁਸ਼ਮਾਨ ਭਾਰਤ ਯੋਜਨਾ ਦੇ ਦੁਆਰਾ, ਹਿੰਦੁਸਤਾਨ ਦੇ ਸਾਧਾਰਣ ਲੋਕਾਂ ਨੂੰ ਹਰ ਸਾਲ ਉਨ੍ਹਾਂ  ਦੇ ਪਰਿਵਾਰ ਨੂੰ 5 ਲੱਖ ਤੱਕ ਦਾ ਬਿਮਾਰੀ ਦੇ ਉਪਚਾਰ ਦਾ ਖਰਚ ਸਰਕਾਰ ਦੇ ਰਹੀ ਹੈ ਅਤੇ ਮੈਂ ਦੇਖਿਆ ਹੈ ਕਿ ਅਨੇਕ, ਜਿਸ ਵਿੱਚ ਖਾਸ ਕਰ ਸਾਡੀ ਮਾਤਾਵਾਂ ਨੂੰ ਜੇਕਰ ਗੰਭੀਰ ਬਿਮਾਰੀ ਹੋਈ ਹੋਵੇ ਤਾਂ ਪਹਿਲਾਂ ਆਪਣੇ ਬੱਚਿਆਂ ਨੂੰ ਨਹੀਂ ਕਹਿੰਦੀ ਸੀ, ਕਿਉਂਕਿ ਸੋਚਦੀ ਸੀ ਕਿ ਬੱਚਿਆਂ ਨੂੰ ਦੁੱਖ ਹੋਵੇਗਾ,  ਇਸ ਲਈ ਉਹ ਪੀੜ੍ਹਾ ਸਹਿਣ ਕਰਦੇ ਰਹਿੰਦੀ ਸੀ

 

ਜਦੋਂ ਮਾਮਲਾ ਵਿਗੜ ਜਾਵੇ ਅਤੇ ਆਪਰੇਸ਼ਨ ਦੀ ਗੱਲ ਆਏ ਤੱਦ ਮਾਤਾ ਕਹਿੰਦੀ ਸੀ ਕਿ ਮੈਂ ਤੁਹਾਨੂੰ ਕਰਜ਼ ਵਿੱਚ ਨਹੀਂ ਪਾਉਣਾ ਚਾਹੁੰਦੀ, ਮੈਨੂੰ ਵੈਸੇ ਵੀ ਕਿੱਥੇ ਜ਼ਿਆਦਾ ਜੀਨਾ ਹੈ, ਅਤੇ ਜੀਵਨ ਵਿੱਚ ਪੀੜ੍ਹਾ ਸਹਿਣ ਕਰਦੀ ਸੀ। ਐਸੇ ਵਿੱਚ ਮਾਤਾ ਦੀ ਕੌਣ ਚਿੰਤਾ ਕਰੇ। ਜਿੱਥੇ ਮਾਂ ਅੰਬਾ ਦਾ ਧਾਮ ਹੋਵੇ, ਮਾਂ ਕਾਲੀ ਦਾ ਧਾਮ ਹੋਵੇ, ਜਿੱਥੇ ਮਾਂ ਖੋੜਿਯਾਰ ਹੋਵੇ, ਮਾਂ ਉਮਿਯਾ ਹੋਵੇ, ਜਿੱਥੇ ਮਾਂ ਅੰਨਪੂਰਨਾ ਹੋਵੇ, ਉੱਥੇ ਮਾਂ ਦੀ ਚਿੰਤਾ ਕੌਣ ਕਰੇ ਅਤੇ ਅਸੀਂ ਤੈਅ ਕੀਤਾ ਕਿ ਪ੍ਰਧਾਨ ਮੰਤਰੀ ਜਨ ਆਰੋਗਯ ਦੇ ਮਾਧਿਅਮ ਰਾਹੀਂ ਆਯੁਸ਼ਮਾਨ ਭਾਰਤ ਯੋਜਨਾ ਨਾਲ 5 ਲੱਖ ਰੁਪਏ ਤੱਕ ਦਾ ਉਪਚਾਰ ਅੱਛੇ ਤੋਂ ਅੱਛੇ ਹਸਪਤਾਲ ਵਿੱਚ ਕਰਨ ਦੀ ਜਵਾਬਦੇਹੀ ਸਰਕਾਰ ਉਠਾਵੇਗੀ। ਚਾਹੇ ਉਨ੍ਹਾਂ ਦਾ ਆਪਰੇਸ਼ਨ ਕਰਣਾ ਹੋਵੇ, ਉਨ੍ਹਾਂ ਦੀ ਕਿਡਨੀ ਦੀ ਬਿਮਾਰੀ ਹੋਵੇ, ਸਭ ਦਾ ਖਰਚ ਉਠਾਵੇਗੀ

 

ਇਤਨਾ ਹੀ ਨਹੀਂ, ਅਹਿਮਦਾਬਾਦ ਵਿੱਚ ਹੋਵੇ ਅਤੇ ਉਹ ਮੁੰਬਈ ਵਿੱਚ ਬਿਮਾਰ ਪੈਂਦਾ ਹੈ ਤਾਂ ਉਨ੍ਹਾਂ ਦੇ  ਉਪਚਾਰ ਦੀ ਜਵਾਬਦੇਹੀ ਸਰਕਾਰ ਉਠਾਵੇਗੀ। ਉਨ੍ਹਾਂ ਨੂੰ ਆਪਰੇਸ਼ਨ ਕਰਵਾਉਣਾ ਹੋਵੇ, ਐਮਰਜੈਂਸੀ ਦਾ ਉਪਚਾਰ ਹੋਵੇ, ਇਤਨਾ ਹੀ ਨਹੀਂ ਅਹਿਮਦਾਬਾਦ ਦਾ ਇਹ ਆਦਮੀ ਮੁੰਬਈ ਵਿੱਚ ਗਿਆ ਹੋਵੇ ਤਾਂ ਉੱਥੇ ਉਸ ਦਾ ਲਾਭ ਮਿਲੇਗਾ, ਹੈਦਰਾਬਾਦ ਗਿਆ ਹੋਵੇ ਤਾਂ ਉੱਥੇ ਮਿਲੇਗਾ। ਇੱਕ ਤਰ੍ਹਾਂ ਨਾਲ ਆਰੋਗਯ ਦੇ ਲਈ ਜਿਤਨੇ ਵੀ ਸੁਰੱਖਿਆ ਕਵਚ ਸੰਭਵ ਹੋਣ, ਆਰੋਗਯ ਦੀ ਰੱਖਿਆ ਲਈ ਜਿਤਨਾ ਵੀ ਹੋ ਸਕੇ, ਉਨ੍ਹਾਂ ਸਾਰੇ ਕਾਰਜ ਦੇ ਲਈ ਅਸੀਂ ਪ੍ਰਯਤਨ ਕਰ ਰਹੇ ਹਾਂ ਅਤੇ ਗੁਜਰਾਤ ਦੀ ਤਾਂ ਵਿਸ਼ੇਸ਼ਤਾ ਰਹੀ ਹੈ ਕਿ ਗੁਜਰਾਤ ਹਮੇਸ਼ਾ ਸਭ ਦੇ ਨਾਲ ਚਲਣ ਵਾਲਾ ਰਾਜ ਹੈ ।

 

ਸਾਡੇ ਇੱਥੇ ਜਦੋਂ ਕਦੇ ਸੰਕਟ ਆਈ ਹੋਵੇ ਅਤੇ ਫੂਡ ਪੈਕੇਟ ਪਹੁੰਚਾਉਣੇ ਹੋਣ ਤਾਂ ਸਰਕਾਰ ਨੂੰ ਮਸ਼ੱਕਤ ਘੱਟ ਕਰਨੀ ਪੈਂਦੀ ਹੈ। ਸਾਡੇ ਇੱਥੇ ਸਵਾਮੀ ਨਾਰਾਇਣ ਸੰਸਥਾ ਵਿੱਚ ਇੱਕ ਫੋਨ ਕਰ ਦੇਵਾਂਗੇ,  ਸੰਤਰਾਮ ਸੰਸਥਾ ਵਿੱਚ ਇੱਕ ਫੋਨ ਕਰ ਦੇਵਾਂਗੇ ਤਾਂ ਫਟਾਫਟ ਗੁਜਰਾਤ ਵਿੱਚ ਫੂਡ ਪੈਕੇਟ ਪਹੁੰਚ ਜਾਂਦੇ ਹਨ। ਕੋਈ ਭੁੱਖਾ ਨਹੀਂ ਰਹਿੰਦਾ। ਇਹ ਸਭ ਮਾਤਾ ਅੰਨਪੂਰਨਾ ਦੇ ਅਸ਼ੀਰਵਾਦ ਨਾਲ ਹੁੰਦਾ ਹੈ। ਇਹ ਜ਼ਰੂਰਤ ਗੁਜਰਾਤ ਦੀ ਹੈ ਅਤੇ ਇਸ ਦੇ ਅਧਾਰ ֺ’ਤੇ ਅਸੀਂ ਗੁਜਰਾਤ ਨੂੰ ਪ੍ਰਗਤੀ ਨੂੰ ਪ੍ਰਗਤੀ ਦੇ ਮਾਰਗ ’ਤੇ ਅੱਗੇ ਵਧਾ ਰਹੇ ਹਾਂ। ਸ਼ਿਕਸ਼ਣ ਦੇ ਲਈ, ਆਰੋਗਯ ਦੇ ਲਈ ਬਹੁਤ ਦੀ ਅੱਛੀ ਵਿਵਸਥਾ ਕੀਤੀ ਹੈ ਅਤੇ ਆਧਿਆਤਮ ਦੀ ਵੀ ਚਿੰਤਾ ਕਰ ਰਹੇ ਹਾਂ। ਤ੍ਰਿਵੇਣੀ ਮਿਲੀ ਹੈ, ਤੱਦ ਮੇਰੀਆਂ ਆਪ ਸਾਰਿਆਂ ਨੂੰ ਬਹੁਤ ਹੀ ਸ਼ੁਭਕਾਮਨਾਵਾਂ ਹਨ ।

ਬਹੁਤ-ਬਹੁਤ ਧੰਨਵਾਦ

*****

ਡੀਐੱਸ/ਵੀਜੇ



(Release ID: 1816397) Visitor Counter : 169