ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
“ਜੈਂਡਰ ਕੰਪੋਨੈਂਟ ਹੁਣ ਅੰਤਰ-ਸਰਕਾਰੀ ਵਿੱਤੀ ਟਰਾਂਸਫਰ ਦਾ ਅਨਿੱਖੜਵਾਂ ਅੰਗ ਹੈ”: ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ
ਕੇਂਦਰੀ ਬਜਟ 2022-23 ਦੇ ਤਹਿਤ ਮਹਿਲਾ ਸਬੰਧਤ ਯੋਜਨਾਵਾਂ ਦੇ ਲਈ 1.71 ਲੱਖ ਕਰੋੜ ਰੁਪਏ ਵੰਡ ਹਿੰਸਾ ਨਾਲ ਪੀੜਤ ਮਹਿਲਾਵਾਂ ਦੀ ਸਹਾਇਤਾ ਦੇ ਲਈ ਦੇਸ਼ ਭਰ ਵਿੱਚ 300 ਅਤੇ ਵਨ ਸਟੌਪ ਸੈਂਟਰ ਸਥਾਪਿਤ ਕੀਤੇ ਜਾਣਗੇ
Posted On:
12 APR 2022 3:33PM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਕਿਹਾ ਹੈ ਕਿ ਮਹਿਲਾਵਾਂ ਦਾ ਸਿਹਤ ਅਤੇ ਸਸ਼ਕਤੀਕਰਨ ਸਰਕਾਰ ਦੇ ਪ੍ਰੋਗਰਾਮਾਂ ਤੇ ਨਿਤੀਆਂ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਅੱਜ ਮੁੰਬਈ ਵਿੱਚ ਪੱਛਮੀ ਖੇਤਰ ਦੇ ਰਾਜਾਂ ਅਤੇ ਹਿੱਤਧਾਰਕਾਂ ਦੇ ਖੇਤਰੀ ਸਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਹੁ-ਖੇਤਰੀ ਦ੍ਰਿਸ਼ਟੀਕੋਣ ਦੇ ਨਾਲ ਚੁਣੌਤੀਆਂ ਦਾ ਸਮਾਧਾਨ ਕਰਕੇ ਮਹਿਲਾਵਾਂ ਦੇ ਸਵਾਭਿਮਾਨ ਦੀ ਰੱਖਿਆ ਦੇ ਲਈ ਪ੍ਰਤੀਬੱਧ ਹੈ।
ਖੇਤਰੀ ਸੰਮੇਲਨ ਦਾ ਫੋਕਸ ਤਿੰਨ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਮਹਿਲਾਵਾਂ ਅਤੇ ਬੱਚਿਆਂ ਦੇ ਪੋਸ਼ਣ ਨਾਲ ਸਬੰਧਿਤ ਮਿਸ਼ਨ ਪੋਸ਼ਣ 2.0, ਮਹਿਲਾਵਾਂ ਦੀ ਸੁਰੱਖਿਆ ਨਾਲ ਸਬੰਧਤ ਮਿਸ਼ਨ ਸ਼ਕਤੀ, ਅਤੇ ਹਰੇਕ ਬੱਚੇ ਦੇ ਲਈ ਇੱਕ ਖੁਸ਼ਹਾਲ ਅਤੇ ਤੰਦਰੁਸਤ ਬਚਪਨ ਹਾਸਲ ਕਰਨ ਦੇ ਉਦੇਸ਼ ਨਾਲ ਮਿਸ਼ਨ ਵਾਤਸਲਯ ‘ਤੇ ਹੈ।
ਮਹਿਲਾ ਸਬੰਧਤ ਯੋਜਨਾ ਦੇ ਲਈ 1.71 ਲੱਖ ਕਰੋੜ ਰੁਪਏ ਵੰਡੇ
ਸ਼੍ਰੀਮਤੀ ਇਰਾਨੀ ਨੇ ਕੇਂਦਰੀ ਬਜਟ 2022-23 ਦਾ ਜਿਕਰ ਕਰਦੇ ਹੋਏ ਦੱਸਿਆ ਕਿ ਮਹਿਲਾਵਾਂ ਨਾਲ ਸਬੰਧਤ ਪ੍ਰੋਗਰਾਮਾਂ ਲਈ ਵੰਡ ਵਿੱਚ 14% ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ, “ਕੇਂਦਰੀ ਬਜਟ 2022-23 ਵਿੱਚ ਸਾਡੇ ਦੇਸ਼ ਵਿੱਚ ਮਹਿਲਾਵਾਂ ਦੇ ਲਈ 1.71 ਲੱਖ ਕਰੋੜ ਰੁਪਏ ਵੰਡੇ ਗਏ ਹਨ। ਅਸੀਂ ਪਹਿਲਾ ਸਰਕਾਰ ਅਤੇ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਸਾਡੇ ਅੰਤਰ-ਸਰਕਾਰੀ ਵਿੱਤੀ ਟਰਾਂਸਫਰ ਵਿੱਚ ਲਿੰਗ ਘਟਕ ਨੂੰ ਅਨਿੱਖੜਵਾਂ ਅੰਗ ਬਣਾਇਆ ਹੈ।
ਸ਼੍ਰੀਮਤੀ ਇਰਾਨੀ ਨੇ ਅੱਗੇ ਕਿਹਾ ਕਿ ਇਹ ਇੱਕ ਪ੍ਰਸ਼ਾਸਨਿਕ ਵਿਰਾਸਤ ਰਹੀ ਹੈ ਕਿ ਰਾਜ ਵਿੱਤੀ ਵਰ੍ਹੇ ਦੇ ਅੰਤ ਵਿੱਚ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਆਈਆਂ ਚੁਣੌਤੀਆਂ ਦੀ ਗੱਲ ਕਰਦੇ ਹੋਏ ਕੇਂਦਰ ਦੇ ਕੋਲ ਆਉਂਦੇ ਹਨ। ਇਸ ਮੁੱਦੇ ਨੂੰ ਹਲ ਕਰਨ ਦੇ ਲਈ, ਕੇਂਦਰ ਲਗਾਤਾਰ ਰਾਜਾਂ ਅਤੇ ਹਿੱਤਧਾਰਕਾਂ ਤੱਕ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਸੰਪਰਕ ਕਰ ਰਿਹਾ ਹੈ ਅਤੇ ਇਸ ਲਈ ਦੇਸ਼ ਭਰ ਵਿੱਚ ਖੇਤਰੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ, “ਪ੍ਰਧਾਨ ਮੋਦੀ ਨੇ ਵਾਰ-ਵਾਰ ਕਿਹਾ ਕਿ ਵਿਕਾਸ ਤਦ ਹੀ ਸੰਭਵ ਹੋਵੇਗਾ ਜਦੋਂ ਰਾਜ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਨਾਲ ਕੇਂਦਰ ਦੇ ਸਹਿਯੋਗ ਨਾਲ ਕੰਮ ਕਰਨਗੇ।”
ਸਵੱਛ ਭਾਰਤ ਮਿਸ਼ਨ ਅਤੇ ਉਸ ਦਾ ਯੋਗਦਾਨ
ਕੇਂਦਰੀ ਮੰਤਰੀ ਸ਼੍ਰੀ ਇਰਾਨੀ ਨੇ ਆਪਣੇ ਭਾਸ਼ਣ ਵਿੱਚ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੀ ਅਨਿੱਖੜਵੀਂ ਯੋਜਨਾ ਵਿਭਿੰਨ ਖੇਤਰਾਂ ਵਿੱਚ ਮਹਿਲਾਵਾਂ ਨੂੰ ਲਾਭ ਤੇ ਸਸ਼ਕਤ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਨੇ 11 ਲੱਖ ਤੋਂ ਅਧਿਕ ਸ਼ੌਚਾਲਿਆਂ ਦੇ ਨਿਰਮਾਣ ਦੇ ਨਾਲ ਇਹ ਸੁਨਿਸ਼ਚਿਤ ਕੀਤਾ ਹੈ ਕਿ ਮਹਿਲਾ ਦੇ ਹਰ ਦਿਨ ਦੀ ਸ਼ੁਰੂਆਤ ਸਵੱਛਤਾ ਨਾਲ ਹੋਵੇ। ਸ਼੍ਰੀਮਤੀ ਇਰਾਨੀ ਨੇ ਅੱਗੇ ਕਿਹਾ ਕਿ ਇੱਕ ਸਾਲ ਦੇ ਅੰਦਰ 04 ਲੱਖ ਤੋਂ ਅਧਿਕ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਦੇ ਲਈ ਅਲੱਗ ਸ਼ੌਚਾਲਿਆ ਬਣਾਏ ਗਏ ਹਨ। ਉਨ੍ਹਾਂ ਨੇ ਯਾਦ ਦਿਵਾਇਆ ਕਿ ਲੜਕੀਆਂ ਦੇ ਲਈ ਅਲੱਗ ਸ਼ੌਚਾਲਿਆ ਦੇ ਅਭਾਵ ਵਿੱਚ ਲੜਕੀਆਂ ਦਾ ਡ੍ਰੌਪ ਆਓਟ ਅਨੁਪਾਤ (ਪੜ੍ਹਾਈ ਦਰਮਿਆਨ ਹੀ ਸਕੂਲ ਛੱਡਣ ਦਾ ਅਨੁਪਾਤ) ਪਹਿਲਾਂ 23% ਸੀ।
ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਮਹਿਲਾਵਾਂ ਦੇ ਮਾਸਿਕ ਧਰਮ ਦੀ ਸਵੱਛਤਾ ਦੇ ਬਾਰੇ ਵਿੱਚ ਗੱਲ ਕੀਤੀ ਹੈ, ਜੋ ਸਾਬਤ ਕਰਦਾ ਹੈ ਕਿ ਮਹਿਲਾਵਾਂ ਨਾਲ ਸਬੰਧਤ ਮਾਮਲੇ ਸਰਕਾਰ ਦੀ ਪ੍ਰਾਥਮਿਕਤਾ ਹੈ। ਕੇਂਦਰ ਮੰਤਰੀ ਨੇ ਅੱਗੇ ਕਿਹਾ ਕਿ “ਲੈਂਗਿਕ ਨਿਆਂ ਇੱਕ ਸਹਿਯੋਗਾਤਮਕ ਅਭਿਆਸ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਇਕੱਲੇ ਮਹਿਲਾਵਾਂ ‘ਤੇ ਹੀ ਨਹੀਂ ਛੱਡ ਦਿੱਤਾ ਜਾਣਾ ਚਾਹੀਦਾ ਹੈ।”
ਆਯੁਸ਼ਮਾਨ ਭਾਰਤ ਅਤੇ ਮਹਿਲਾਵਾਂ ਦੀ ਸਿਹਤ
ਸ਼੍ਰੀਮਤੀ ਇਰਾਨੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਨੇ ਪੂਰੇ ਦੇਸ਼ ਵਿੱਚ ਸਿਹਤ ਸੇਵਾ ਦਾ ਦਾਇਰਾ ਵਧਾਇਆ ਹੈ ਅਤੇ ਇਸ ਵਿੱਚ ਮਹਿਲਾਵਾਂ ਦੀ ਸੰਖਿਆ 45 ਕਰੋੜ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ “ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਸਮਾਜਿਕ-ਸੰਸਕ੍ਰਿਤਿਕ ਰੁਕਾਵਟਾਂ ਦੇ ਕਾਰਨ ਮਹਿਲਾਵਾਂ ਸਤਨ ਕੈਂਸਰ ਜਾਂ ਗਰਦਨ ਦੇ ਕੈਂਸਰ ਆਦਿ ਦੇ ਇਲਾਜ ਦੇ ਲਈ ਸਾਹਮਣੇ ਨਹੀਂ ਆਉਣਗੀਆਂ। ਲੇਕਿਨ, ਅਜਿਹਾ ਸੰਦੇਹ ਗਲਤ ਸਾਬਤ ਹੋਇਆ ਹੈ ਅਤੇ ਲਗਭਗ 7 ਕਰੋੜ ਮਹਿਲਾਵਾਂ ਨੇ ਖੁਦ ਦੀ ਜਾਂਚ ਕਰਾਈ ਹੈ ਅਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।”
ਹਿੰਸਾ ਨਾਲ ਪੀੜਤ ਮਹਿਲਾਵਾਂ ਦੀ ਸਹਾਇਤਾ ਦੇ ਲਈ 300 ਹੋਰ ਵਨ ਸਟੌਪ ਸੈਂਟਰ
ਕੇਂਦਰੀ ਮੰਤਰੀ ਸ਼੍ਰੀਮਤੀ ਇਰਾਨੀ ਨੇ ਮਹਿਲਾ ਸੁਰੱਖਿਆ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ 704 ਵਨ ਸਟੌਪ ਸੈਂਟਰ ਕੰਮ ਕਰ ਰਹੇ ਹਨ ਅਤੇ ਮਹਿਲਾ ਹੈਲਪਲਾਈਨ ਦੇ ਸਹਿਯੋਗ ਨਾਲ, 70 ਲੱਖ ਮਹਿਲਾਵਾਂ ਨੂੰ ਕੇਂਦਰ ਅਤੇ ਰਾਜਾਂ ਦੋਵਾਂ ਸਰਕਾਰਾਂ ਨਾਲ ਸੰਯੁਕਤ ਰੂਪ ਨਾਲ ਮਦਦ ਮਿਲੀ ਹੈ। ਸ਼੍ਰੀਮਤੀ ਇਰਾਨੀ ਨੇ ਅੱਗੇ ਦੱਸਿਆ ਕਿ ਜਲਦ ਹੀ 300 ਹੋਰ ਵਨ ਸਟੌਪ ਸੈਂਟਰ ਖੋਲ੍ਹੇ ਜਾਣਗੇ। ਵਨ ਸਟੌਪ ਸੈਂਟਰ (ਓਐੱਸਸੀ) ਦਾ ਉਦੇਸ਼ ਨਿਜੀ ਅਤੇ ਜਨਤਕ ਸਥਾਨਾਂ ‘ਤੇ ਪਰਿਵਾਰ ਦੇ ਅੰਦਰ, ਸਮੁਦਾਏ ਤੇ ਕਾਰਜਸਥਾਨ ‘ਤੇ ਹਿੰਸਾ ਨਾਲ ਪੀੜਤ ਮਹਿਲਾਵਾਂ ਦੀ ਸਹਾਇਤਾ ਕਰਨਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਨਿਰਭਯਾ ਕੋਸ਼ ਦੇ ਮਾਧਿਅਮ ਨਾਲ 2014-21 ਦੇ ਦਰਮਿਆਨ ਮਹਿਲਾਵਾਂ ਦੀ ਸੁਰੱਖਿਆ ਦੇ ਉਦੇਸ਼ ਨਾਲ 9,000 ਕਰੋੜ ਰੁਪਏ ਦੀਆਂ ਵਿਭਿੰਨ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਗਿਆ ਹੈ।
ਸ਼੍ਰੀਮਤੀ ਇਰਾਨੀ ਨੇ ਇੱਕ ਅੰਤਰਰਾਸ਼ਟਰੀ ਵਿਕਾਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿ ਭਾਰਤ ਵਿੱਚ ਮਹਿਲਾਵਾਂ ਦੁਆਰਾ ਘਰਾਂ ਦੇ ਲਈ ਕੇਵਲ ਪਾਣੀ ਲਿਆਉਣ ਵਿੱਚ 15 ਕਰੋੜ ਕਾਰਜ ਦਿਵਸ ਬਰਬਾਦ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਜਲ ਸ਼ਕਤੀ ਮਿਸ਼ਨ ਦੇ ਤਹਿਤ ‘ਹਰ ਘਰ ਨਲ ਅਤੇ ਜਲ’ ਯੋਜਨਾ ਨਾਲ ਦੇਸ਼ ਦੇ 9.33 ਕਰੋੜ ਘਰਾਂ ਵਿੱਚ ਨਲ ਦਾ ਜਲ ਪਹੁੰਚਾਉਣ ਵਿੱਚ ਮਦਦ ਮਿਲੀ ਹੈ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮਹੇਂਦ੍ਰ ਮੁੰਜਪਾਰਾ ਨੇ ਕਿਹਾ ਕਿ ਦੇਸ਼ ਵਿੱਚ ਮਹਿਲਾ ਅਤੇ ਬਾਲ ਵਿਕਾਸ ਕਾਰਜਾਂ ਨੂੰ ਮਜ਼ਬੂਤ ਕਰਨ ਦੇ ਲਈ ਮਿਸ਼ਨ ਸ਼ਕਤੀ ਅਤੇ ਮਿਸ਼ਨ ਵਾਤਸਾਲਯ ਦੇ ਇਲਾਵਾ ਸਮਰੱਥ ਆਂਗਨਵਾੜੀ ਅਤੇ ਪੋਸ਼ਣ 2.0 ਚਾਰ ਮਜ਼ਬੂਤ ਸਤੰਭ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ 12.56 ਲੱਖ ਪੱਕੇ ਆਂਗਣਵਾੜੀ ਕੇਂਦਰ ਹਨ, ਜਿਨ੍ਹਾਂ ਵਿੱਚੋਂ ਅਧਿਕਤਰ ਵਿੱਚ ਸ਼ੌਚਾਲਿਆ, ਪੀਣ ਦੇ ਪਾਣੀ ਦੀ ਉਪਲੱਬਧਤਾ ਅਤੇ ਹੋਰ ਸੁਵਿਧਾਵਾਂ ਮੌਜੂਦ ਹਨ। ਉਨ੍ਹਾਂ ਨੇ ਆਸ਼ਵਾਸਨ ਦਿੱਤਾ ਕਿ ਬਾਕੀ ਆਂਗਣਵਾੜੀਆਂ ਨੂੰ ਵੀ ਜਲਦ ਹੀ ਮਾਨਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ।
ਕੇਂਦਰ ਸਰਕਾਰ ਵਿੱਚ ਮਹਿਲਾ ਅਤੇ ਬਾਲ ਵਿਕਾਸ ਸਕੱਤਰ ਸ਼੍ਰੀ ਇੰਦੇਵਰ ਪਾਂਡੇਯ ਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਸੰਮੇਲਨ ਸੰਰਚਨਾ ਬਣਾਉਣ ਦੀ ਤਾਕੀਦ ਕੀਤੀ, ਜਿਵੇਂ ਕਿ ਕੇਂਦਰ ਵਿੱਚ ਕੀਤਾ ਜਾ ਰਿਹਾ ਹੈ, ਤਾਕਿ ਸਿਹਤ, ਪੰਚਾਇਤ, ਗ੍ਰਾਮੀਣ ਵਿਕਾਸ, ਸ਼ਹਿਰੀ ਵਿਕਾਸ ਜਿਹੇ ਸਾਰੇ ਰਾਜ ਵਿਭਾਗ ਮਹਿਲਾਵਾਂ ਅਤੇ ਬੱਚਿਆਂ ਦੇ ਵਿਕਾਸ ਲਈ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਸਕੇ।
ਇਸ ਅਵਸਰ ‘ਤੇ ਮਹਾਰਾਸ਼ਟਰ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਯਸ਼ੋਮਤੀ ਠਾਕੁਰ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਮਹਿਲਾ ਅਤੇ ਬਾਲ ਵਿਕਾਸ ਸਕੱਤਰ ਸੁਸ਼੍ਰੀ ਆਈ ਏ ਕੁੰਦਨ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ। ਇਸ ਇੱਕ ਦਿਨ ਦੇ ਸੰਮੇਲਨ ਵਿੱਚ ਮਹਾਰਾਸ਼ਟਰ, ਗੋਆ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ-ਨਗਰ ਹਵੇਲੀ, ਦਮਨ ਅਤੇ ਦੀਵ ਦੇ ਪ੍ਰਤੀਨਿਧੀਆਂ ਅਤੇ ਹਿੱਤਧਾਰਕਾਂ ਨੇ ਹਿੱਸਾ ਲਿਆ।
*************
ਐੱਮਡੀ/ਡੀਜੇਐੱਮ/ਐੱਸਸੀ/ਪੀਆਈਬੀ ਮੁੰਬਈ/ਪੀਐੱਮ
(Release ID: 1816395)
Visitor Counter : 150