ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਹੈਲਥ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਵਿੱਚ ਨਿਜੀ ਖੇਤਰ ਦੀ ਜ਼ਿਆਦਾ ਸਹਿਭਾਗਤਾ ਦੀ ਅਪੀਲ ਕੀਤੀ


ਮੈਡੀਕਲ ਸੰਗਠਨਾਂ ਅਤੇ ਨਿਜੀ ਸੰਸਥਾਵਾਂ ਨੂੰ ਲਾਜ਼ਮੀ ਰੂਪ ਨਾਲ ਲੋਕਾਂ ਲਈ ਨਿਯਮਿਤ ਸਿਹਤ ਜਾਗਰੂਕਤਾ ਕੈਂਪ ਆਯੋਜਿਤ ਕਰਨੇ ਚਾਹੀਦੇ ਹਨ: ਉਪ ਰਾਸ਼ਟਰਪਤੀ



ਗਤੀਹੀਣ ਜੀਵਨ ਸ਼ੈਲੀ ਤੋਂ ਦੂਰ ਰਹੋ, ਸਵਸਥ ਆਹਾਰ ਦੀਆਂ ਆਦਤਾਂ ਅਪਣਾਓ: ਸ਼੍ਰੀ ਨਾਇਡੂ



ਉਪ ਰਾਸ਼ਟਰਪਤੀ ਨੇ ਨਿਊ ਮਹਾਜਨ ਇਮੇਜਿੰਗ ਸੁਵਿਧਾ ਕੇਂਦਰ ਦਾ ਉਦਘਾਟਨ ਕੀਤਾ

Posted On: 10 APR 2022 1:03PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤ ਵਿੱਚ ਸਿਹਤ ਸੇਵਾ ਦੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਵਿੱਚ ਨਿਜੀ ਖੇਤਰ ਦੀ ਜ਼ਿਆਦਾ ਸਹਿਭਾਗਤਾ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਹ ਦੇਖਦੇ ਹੋਏ ਕਿ ਭਾਰਤ ਦੀਆਂ ਸਿਹਤ ਦੇਖਭਾਲ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਇੱਕ ਬਹੁਤ ਵੱਡਾ ਕਾਰਜ ਹੈਉਨ੍ਹਾਂ ਨੇ ਨਿਜੀ ਖੇਤਰ ਨੂੰ ਸਰਕਾਰੀ ਪ੍ਰਯਤਨਾਂ ਵਿੱਚ ਸਹਿਯੋਗ ਦੇਣ ਅਤੇ ‘ਮੈਡੀਕਲ ਪੇਸ਼ੇ ਅਤੇ ਸਬੰਧਿਤ ਗਤੀਵਿਧੀਆਂ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਲੈਣ’’ ਦੀ ਅਪੀਲ ਕੀਤੀ।

ਨਵੀਂ ਦਿੱਲੀ ਸਥਿਤ ਸਫਦਰਜੰਗ ਡਿਵਲਪਮੈਂਟ ਏਰੀਆ ਵਿੱਚ ਨਿਊ ਮਹਾਜਨ ਇਮੇਜਿੰਗ ਸੁਵਿਧਾ ਕੇਂਦਰ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਲੋਕਾਂ ਲਈ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚਾ ਅਤੇ ਡਾਇਗਨੌਸਟਿਕ ਨੂੰ ਸੁਲਭ ਬਣਾਉਣਾ ਸਮੇਂ ਦੀ ਜ਼ਰੂਰਤ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਉੱਚ ਮਿਆਰੀ ਨਿਦਾਨਕ ਡਾਕਟਰਾਂ ਨੂੰ ਜ਼ਿਆਦਾ ਸਟੀਕ ਨਿਦਾਨ ਕਰਨ ਅਤੇ ਸੁਰੱਖਿਅਤ ਯੰਤਰ ਦਾ ਉਪਯੋਗ ਕਰਨ ਵਿੱਚ ਸਮਰੱਥ ਬਣਾਏਗਾ।

ਭਾਰਤ ਵਿੱਚ ਗ਼ੈਰ ਸੰਚਾਰੀ ਰੋਗਾਂ ਵਿੱਚ ਵਾਧੇ ਦੇ ਚਿੰਤਾਜਨਕ ਰੁਝਾਨ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਨਾਇਡੂ ਨੇ ਨਿਜੀ ਖੇਤਰ ਵਿੱਚ ਮੈਡੀਕਲ ਸੰਸਥਾਵਾਂ ਤੋਂ ਲੋਕਾਂਵਿਸ਼ੇਸ਼ ਰੂਪ ਨਾਲ ਨੌਜਵਾਨਾਂ ਵਿਚਕਾਰ ਇੱਕ ਗਤੀਹੀਣ ਜੀਵਨ ਸ਼ੈਲੀ ਅਤੇ ਅਸਵਸਥ ਆਹਾਰ ਦੀਆਂ ਆਦਤਾਂ ਤੋਂ ਪੈਦਾ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਤਾਕੀਦ ਕੀਤੀ। ਸ਼੍ਰੀ ਨਾਇਡੂ ਨੇ ਲੋਕਾਂ ਨੂੰ ਗਤੀਹੀਣ ਜੀਵਨ ਸ਼ੈਲੀ ਦਾ ਤਿਆਗ ਕਰਨ ਅਤੇ ਸਿਹਤਮੰਦ ਜੀਵਨ ਜਿਉਣ ਦਾ ਤਰੀਕਾ ਅਪਣਾਉਣ ਦੀ ਅਪੀਲ ਕੀਤੀ।

ਸ਼੍ਰੀ ਨਾਇਡੂ ਨੇ ਕਿਹਾ ਕਿ ਕੋਵਿਡ ਮਹਾਮਾਰੀ ਅਤੇ ਤੇਜੀ ਨਾਲ ਬਦਲਦੀ ਜਲਵਾਯੂ ‘‘ਸਾਨੂੰ ਸਾਡੀਆਂ ਆਦਤਾਂ ਅਤੇ ਜੀਵਨ ਦੇ ਤਰੀਕੇ ਬਾਰੇ ਕਈ ਸਬਕ ਸਿਖਾਉਂਦੀ ਹੈ।’’ ਉਨ੍ਹਾਂ ਨੇ ਕੁਦਰਤ ਦੀ ਗੋਦ ਵਿੱਚ ਜ਼ਿਆਦਾ ਸਮਾਂ ਬਿਤਾਉਣ ਅਤੇ ਜ਼ਿਆਦਾ ਟਿਕਾਊ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ।

ਉਪ ਰਾਸ਼ਟਰਪਤੀ ਨੇ ਇੱਕ ਉੱਨਤ ਨਿਦਾਨਕ ਸੁਵਿਧਾ ਪੇਸ਼ ਕਰਨ ਵਿੱਚ ਮਹਾਜਨ ਇਮੇਜਿੰਗ ਦੇ ਯਤਨਾਂ ਲਈ ਉਨ੍ਹਾਂ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਦੌਰਾਨ ਮਹਾਜਨ ਇਮੇਜਿੰਗ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਡਾ. ਹਰਸ਼ ਮਹਾਜਨਕਾਰਜਕਾਰੀ ਡਾਇਰੈਕਟਰ ਸ਼੍ਰੀਮਤੀ ਰਿਤੂ ਮਹਾਜਨ ਅਤੇ ਹੋਰ ਪਤਵੰਤੇ ਮੌਜੂਦ ਸਨ।

 

 

 **********

ਐੱਮਐੱਸ/ਆਰਕੇ


(Release ID: 1815506) Visitor Counter : 132