ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਡੀਡੀ ਫ੍ਰੀ ਡਿਸ਼ ਨੈਸ਼ਨਲ ਆਊਟਰੀਚ ਲਈ ਇੱਕ ਪਲੈਟਫਾਰਮ ਵਜੋਂ ਉੱਭਰਿਆ

Posted On: 08 APR 2022 4:20PM by PIB Chandigarh

ਡੀਡੀ ਫ੍ਰੀ ਡਿਸ਼ ਪਲੈਟਫਾਰਮ ਦੇ ਨਾਲ ਟੈਲੀਵਿਜ਼ਨ ਦੇ ਮਾਧਿਅਮ ਨਾਲ ਸਮੁੱਚੇ ਭਾਰਤ ਦੇ ਲੋਕਾਂ ਤੱਕ ਜਨਤਕ ਅਤੇ ਰਾਸ਼ਟਰੀ ਪਹੁੰਚ ਨੂੰ ਬਹੁਤ ਹੁਲਾਰਾ ਮਿਲਿਆ ਹੈ। ਆਪਣੇ ਜਨਤਕ ਸੇਵਾ ਦੇ ਅਹਿਦ ’ਤੇ ਪ੍ਰਤੀਬੱਧ ਰਹਿੰਦੇ ਹੋਏ, ਪ੍ਰਸਾਰ ਭਾਰਤੀ ਦੇ ਡੀਡੀ ਫ੍ਰੀ ਡਿਸ਼ ਨੇ ਆਪਣੇ ਪਲੈਟਫਾਰਮ ਦੁਆਰਾ ਵਿਆਪਕ ਜਨਤਕ ਪਹੁੰਚ ਅਤੇ ਪ੍ਰਸਾਰ ਨੂੰ ਸਮਰੱਥ ਕਰਕੇ ਮਹਾਮਾਰੀ ਦੇ ਦੌਰਾਨ ਲੋਕਾਂ ਦੀ ਸੇਵਾ ਕਰਨ ਵਿੱਚ ਹਿੱਸਾ ਲਿਆ ਸੀ। ਜਦੋਕਿ ਮਹਾਮਾਰੀ ਦੇ ਕਾਰਨ ਰਵਾਇਤੀ ਸਿੱਖਿਆ ਪ੍ਰਣਾਲੀ ਸੰਘਰਸ਼ ਕਰ ਰਹੀ ਸੀ, ਡੀਡੀ ਫ੍ਰੀਡਿਸ਼ ਉਸ ਸਮੇਂ ਕਈ ਵਿੱਦਿਅਕ ਚੈਨਲਾਂ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨ ਲਈ ਆਇਆ ਸੀ, ਇਸ ਤਰ੍ਹਾਂ ਪੂਰੇ ਭਾਰਤ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਜਾਰੀ ਰੱਖਣ ਨੂੰ ਯਕੀਨੀ ਬਣਾਇਆ ਗਿਆ ਸੀ। ਹਾਲ ਹੀ ਦੇ ਦਰਸ਼ਕ ਅੰਕੜਿਆਂ ਨੇ ਹੋਰ ਖੁਲਾਸਾ ਕੀਤਾ ਹੈ ਕਿ ਡੀਡੀ ਫ੍ਰੀ ਡਿਸ਼ ਦੁਆਰਾ ਪੂਰੇ ਭਾਰਤ ਵਿੱਚ ਟੈਲੀਵਿਜ਼ਨ ਰਾਹੀਂ ਜਨਤਕ ਅਤੇ ਰਾਸ਼ਟਰੀ ਪਹੁੰਚ ਲਈ ਇੱਕ ਪਲੈਟਫਾਰਮ ਵਜੋਂ  ਕੇਂਦਰੀ ਭੂਮਿਕਾ ਨਿਭਾਈ ਜਾ ਰਹੀ ਹੈ।

ਪਰੀਕਸ਼ਾ ਪੇ ਚਰਚਾ 2022 ਦੇ ਕੁੱਲ ਟੀਵੀ ਦਰਸ਼ਕਾਂ ਵਿੱਚੋਂ 33% ਦਰਸ਼ਕਾਂ ਨੇ ਡੀਡੀ ਫ੍ਰੀ ਡਿਸ਼ ਪਲੈਟਫਾਰਮ 'ਤੇ ਉਪਲਬਧ ਵੱਖ-ਵੱਖ ਟੀਵੀ ਚੈਨਲਾਂ 'ਤੇ ਇਹ ਪ੍ਰੋਗਰਾਮ ਦੇਖਿਆ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਉਦਯੋਗ ਦੇ ਕਈ ਅਨੁਮਾਨਾਂ ਨੇ ਭਾਰਤ ਦੇ ਕੁੱਲ ਟੀਵੀ ਘਰਾਂ ਦੇ ਲਗਭਗ 20% 'ਤੇ ਡੀਡੀ ਫ੍ਰੀ ਡਿਸ਼ ਦੀ ਸਥਾਪਨਾ ਦਾ ਅਨੁਮਾਨ ਲਗਾਇਆ ਹੈ। ਰਾਸ਼ਟਰੀ ਪਹੁੰਚ ਲਈ ਡੀਡੀ ਫ੍ਰੀ ਡਿਸ਼ ਦੀ ਮਹੱਤਤਾ ਨੂੰ ਹੋਰ ਰੇਖਾਂਕਿਤ ਕਰਨ ਵਾਲਾ ਇੱਕ ਇਹ ਤੱਥ ਹੈ ਕਿ ਗਣਤੰਤਰ ਦਿਵਸ ਪਰੇਡ 2022 ਦੇ 26% ਦਰਸ਼ਕਾਂ ਨੇ ਇਸ ਨੂੰ ਡੀਡੀ ਫ੍ਰੀ ਡਿਸ਼ 'ਤੇ ਉਪਲਬਧ ਵੱਖ-ਵੱਖ ਚੈਨਲਾਂ 'ਤੇ ਦੇਖਿਆ।

https://ci5.googleusercontent.com/proxy/UvTYsQVo8M47f7VgenomNA_73ORdLhsV7BI7Dj__MmpV3UCmDsKv9ZmbLaXhmaryoVmL2Haj12CBvhKmPEPvwHPGIJeJSBbXbKkHEWHanKR2XwBmr_DvsDIXDA=s0-d-e1-ft#https://static.pib.gov.in/WriteReadData/userfiles/image/image001FQRG.jpg

ਡੀਡੀ ਫ੍ਰੀਡਿਸ਼ ਦੁਆਰਾ ਜਨਤਕ ਪਹੁੰਚ

2000 ਦੇ ਦਹਾਕੇ ਦੇ ਸ਼ੁਰੂ ਵਿੱਚ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ, ਡੀਡੀ ਫ੍ਰੀ ਡਿਸ਼, ਜਿਸ ਨੂੰ ਡੀਡੀ ਡਾਇਰੈਕਟ ਪਲੱਸ ਵਜੋਂ ਜਾਣਿਆ ਜਾਂਦਾ ਸੀ, ਨੂੰ ਬਾਅਦ ਵਿੱਚ 2004 ਵਿੱਚ ਲਾਂਚ ਕੀਤਾ ਗਿਆ ਸੀ। ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਦੌਰ ਵਿੱਚ ਸੁਧਾਰ ਕੀਤੇ ਜਾਣ ਤੋਂ ਬਾਅਦ, ਇਸ ਪਲੈਟਫਾਰਮ ਨੇ ਹਾਲ ਹੀ ਵਿੱਚ ਤੇਜ਼ੀ ਨਾਲ ਵਿਕਾਸ ਕੀਤਾ। ਸਾਲ 2015 ਤੋਂ ਪਿਛਲੇ 7 ਸਾਲਾਂ ਵਿੱਚ, ਡੀਡੀ ਫ੍ਰੀ ਡਿਸ਼ ਦੇ ਸਬਸਕ੍ਰਿਪਸ਼ਨ ਅਧਾਰ ਵਿੱਚ 100% ਤੋਂ ਵੱਧ ਦਾ ਵਾਧਾ ਹੋਇਆ ਹੈ। ਹਾਲੀਆ ਫਿੱਕੀ-ਈਵਾਈ 2022 ਦੀ ਰਿਪੋਰਟ ਦੇ ਅਨੁਸਾਰ, ਡੀਡੀ ਫ੍ਰੀ ਡਿਸ਼ 43 ਮਿਲੀਅਨ ਤੋਂ ਵੱਧ ਘਰਾਂ ਤੱਕ ਪਹੁੰਚ ਦੇ ਨਾਲ ਟੀਵੀ ਡਿਸਟ੍ਰੀਬਿਊਸ਼ਨ ਉਦਯੋਗ ਵਿੱਚ ਸਭ ਤੋਂ ਵੱਡੇ ਪਲੈਟਫਾਰਮ ਵਜੋਂ ਉੱਭਰਿਆ ਹੈ ਜਦਕਿ ਕੁਝ ਵਿਸ਼ਲੇਸ਼ਕ ਇਸ ਤੋਂ ਵੀ ਵੱਧ ਹੋਣ ਦਾ ਅਨੁਮਾਨ ਲਗਾਉਂਦੇ ਹਨ।

ਪ੍ਰਸਾਰ ਭਾਰਤੀ ਦੀ ਡੀਟੀਐੱਚ ਸੇਵਾ ਡੀਡੀ ਫ੍ਰੀ ਡਿਸ਼ ਇੱਕੋ-ਇੱਕ ਫ੍ਰੀ -ਟੂ-ਏਅਰ (ਐੱਫਟੀਏ) ਡਾਇਰੈਕਟ-ਟੂ-ਹੋਮ (ਡੀਟੀਐੱਚ) ਸੇਵਾ ਹੈ, ਜਿੱਥੇ ਦਰਸ਼ਕ ਨੂੰ ਕੋਈ ਮਹੀਨਾਵਾਰ ਸਬਸਕ੍ਰਿਮਸ਼ਨ ਫੀਸ ਨਹੀਂ ਦੇਣੀ ਪੈਂਦੀ। ਇਸ ਲਈ ਡੀਡੀ ਫ੍ਰੀ ਡਿਸ਼ ਸੈੱਟ-ਟਾਪ ਬਾਕਸ ਦੀ ਖਰੀਦ ਲਈ ਸਿਰਫ ਲਗਭਗ 2000 ਰੁਪਏ ਦੇ ਇੱਕ ਛੋਟੇ ਜਿਹੇ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। https://prasarbharati.gov.in/free-dish/ 

ਡੀਡੀ ਫ੍ਰੀ ਡਿਸ਼ 'ਤੇ ਮੌਜੂਦਾ ਚੈਨਲ ਲਾਈਨ-ਅੱਪ ਵਿੱਚ ਕੁੱਲ 167 ਟੀਵੀ ਚੈਨਲ ਅਤੇ 48 ਰੇਡੀਓ ਚੈਨਲ ਸ਼ਾਮਲ ਹਨ, ਜਿਨ੍ਹਾਂ ਵਿੱਚ 91 ਦੂਰਦਰਸ਼ਨ ਚੈਨਲ (51 ਕੋਬ੍ਰਾਂਡਿਡ ਵਿੱਦਿਅਕ ਚੈਨਲਾਂ ਸਮੇਤ) ਅਤੇ 76 ਪ੍ਰਾਈਵੇਟ ਟੀਵੀ ਚੈਨਲ ਸ਼ਾਮਲ ਹਨ।

ਚੈਨਲਾਂ ਦੀ ਨਵੀਨਤਮ ਲਾਈਨ-ਅੱਪ ਪ੍ਰਾਪਤ ਕਰਨ ਲਈ ਡੀਡੀ ਫ੍ਰੀ ਡਿਸ਼ ਸੈੱਟ-ਟੌਪ ਬਾਕਸ ਨੂੰ ਕਿਵੇਂ ਸੈੱਟ ਅੱਪ ਕਰਨ ਬਾਰੇ ਹੇਠਾਂ ਐਕਸਪਲੇਨਰ ਸ਼ੌਰਟ ਵੀਡੀਓ ਦੇਖੋ।

https://youtu.be/oO-vvJYX-VA

 

****

ਸੌਰਭ ਸਿੰਘ


(Release ID: 1815016) ਵਿਜ਼ੀਟਰ ਕਾਊਂਟਰ : 222