ਸੱਭਿਆਚਾਰ ਮੰਤਰਾਲਾ
azadi ka amrit mahotsav

ਰਾਸ਼ਟਰੀ ਪੰਚਾਗ ‘ਤੇ ਦੋ ਦਿਨੀਂ ਸੰਮੇਲਨ ਅਤੇ ਪ੍ਰਦਰਸ਼ਨੀ ਨੂੰ ਹੁਲਾਰਾ ਦੇਣ ਅਤੇ ਲੋਕਪ੍ਰਿਯ ਬਣਾਉਣ ਲਈ ਕਰਟਨ ਰੇਜ਼ਰ ਪ੍ਰੋਗਰਾਮ ਅੱਜ ਗੁਵਾਹਾਟੀ ਵਿੱਚ

Posted On: 06 APR 2022 6:07PM by PIB Chandigarh


 

ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਅਵਸਰ ‘ਤੇ ਭਾਰਤ ਦੇ ਰਾਸ਼ਟਰੀ ਪੰਚਾਗ (ਕੈਲੇਂਡਰ) ‘ਤੇ ਦੋ ਦਿਨੀਂ ਇੱਕ ਸੰਮੇਲਨ ਅਤੇ ਪ੍ਰਦਰਸ਼ਨੀ 22-23 ਅਪ੍ਰੈਲ, 2022 (ਵੈਸਾਖ 2 ਅਤੇ 3, 1944) ਨੂੰ ਉਜੈਨ ਅਤੇ ਡੋਂਗਲਾ, ਮੱਧ ਪ੍ਰਦੇਸ਼ (ਕਰਕ ਰੇਖਾ ‘ਤੇ ਇੱਕ ਜਗ੍ਹਾ) ਨਿਰਧਾਰਿਤ ਕੀਤੀ ਗਈ ਹੈ।

ਸੰਸਕ੍ਰਿਤੀ ਮੰਤਰਾਲੇ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਪ੍ਰਿਥਵੀ ਵਿਗਿਆਨ ਮੰਤਰਾਲੇ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ, ਮੱਧ ਪ੍ਰਦੇਸ਼ ਵਿਗਿਆਨ ਅਤੇ ਟੈਕਨੋਲੋਜੀ ਪਰਿਸ਼ਦ ਅਤੇ ਕਈ ਅਨੇਕ ਵਿਗਿਆਨਿਕ ਸੰਗਠਨ ਜਿਹੇ ਆਈਯੂਸੀਏਏ, ਆਈਆਈਏ, ਵਿਕ੍ਰਮ ਯੂਨੀਵਰਸਿਟੀ ਉਜੈਨ, ਆਈਆਈਟੀ ਇੰਦੌਰ ਅਤੇ ਵਿਗਿਆਨ ਭਾਰਤੀ, ਰਾਸ਼ਟਰੀ ਦਿਨਦਰਸ਼ਿਕਾ ਪ੍ਰਚਾਰ ਮੰਚ ਜਿਹੇ ਸਮਾਜਿਕ ਵਿਗਿਆਨਿਕ ਸੰਗਠਨ ਸੰਮੇਲਨ ਦਾ ਆਯੋਜਨ ਕਰ ਰਹੇ ਹਨ।

ਸੰਮੇਲਨ ਨੂੰ ਹੁਲਾਰਾ ਦੇਣ ਅਤੇ ਲੋਕਪ੍ਰਿਯ ਬਣਾਉਣ ਲਈ ਅਨੇਕ ਪੂਰਵ-ਦਰਸ਼ਨ ਪ੍ਰੋਗਰਾਮਾਂ ਵਿੱਚੋਂ ਇੱਕ ਦਾ ਆਯੋਜਨ ਅੱਜ ਭਾਰਤੀ ਟੈਕਨੋਲੋਜੀ ਸੰਸਥਾਨ, ਗੁਵਾਹਾਟੀ, ਅਸਾਮ ਵਿੱਚ ਕੀਤਾ ਗਿਆ।

ਅਸਾਮ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਅਤੇ ਵਿਗਿਆਨ ਅਤੇ ਟੈਕਨੋਲੋਜੀ, ਸੂਚਨਾ ਅਤੇ ਟੈਕਨੋਲੋਜੀ ਵਿਭਾਗ ਵਿੱਚ ਮੰਤਰੀ ਸ਼੍ਰੀ ਕੇਸ਼ਬ ਮਹੰਤ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਵਿਗਿਆਨ ਭਾਰਤੀ ਦੇ ਰਾਸ਼ਟਰੀ ਆਯੋਜਨ ਸਕੱਤਰ ਸ਼੍ਰੀ ਜਯੰਤ ਸਹਸ੍ਰਬੁੱਧੇ ਨੇ ਉਦਘਾਟਨ ਭਾਸ਼ਣ ਦਿੱਤਾ। ਆਈਆਈਟੀ, ਗੁਵਾਹਾਟੀ ਦੇ ਡਾਇਰੈਕਟਰ ਪ੍ਰੋ. ਟੀ.ਜੀ . ਸੀਤਾਰਾਮ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।

ਪ੍ਰਦੂਸ਼ਣ ਕੰਟਰੋਲ ਬੋਰਡ, ਅਸਾਮ ਦੇ ਚੇਅਰਮੈਨ ਡਾ. ਅਰੂਪ ਕੁਮਾਰ ਮਿਸ਼ਰਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਉਨੰਤ ਅਧਿਐਨ ਇੰਸਟੀਟਿਊਟ , ਗੁਵਾਹਾਟੀ ਦੇ ਡਾਇਰੈਕਟਰ ਡਾ. ਆਸ਼ੀਸ਼ ਕੁਮਾਰ ਮੁਖਰਜੀ ਪ੍ਰੋਗਰਾਮ ਵਿੱਚ ਸਨਮਾਨਿਤ ਮਹਿਮਾਨ ਸਨ। ਵਿਗਿਆਨ ਐੱਫ ਵਿਗਿਆਨ ਪ੍ਰਸਾਰ ਡਾ. ਅਰਵਿੰਦ ਸੀ. ਰਾਨਾਡੇ, ਰਾਸ਼ਟਰੀ ਦਿਨਦਰਸ਼ਿਕਾ ਪ੍ਰਸਾਰ ਮੰਚ, ਔਰੰਗਾਬਾਦ, ਮਹਾਰਾਸ਼ਟਰ ਦੇ ਸ਼੍ਰੀ ਰਾਹੁਲ ਔਸੇਕਰ, ਉੱਤਰ-ਪੂਰਬ ਸਾਇੰਸ ਮੁਵਮੈਂਟ ਅੰਦੋਲਨ, ਅਸਾਮ (ਵੀਆਈਬੀਐੱਚਏ ਚੈਪਟਰ) ਦੇ ਪ੍ਰਧਾਨ ਡਾ. ਪਰਿਸਲ ਚੰਦਰ ਭੱਟਾਚਾਰਜੀ, ਸੀਆਈਕੇਐੱਸ, ਭਾਰਤੀ ਟੈਕਨੋਲੋਜੀ ਸੰਸਥਾਨ, ਗੁਵਾਹਾਟੀ ਦੇ ਡਾ. ਯੂ.ਐੱਸ. ਦੀਕਸ਼ਿਤ ਵੀ ਇਸ ਅਵਸਰ ‘ਤੇ ਮੌਜੂਦ ਸਨ।

ਭਾਰਤੀ ਰਾਸ਼ਟਰੀ ਪੰਚਾਗ ਭਾਰਤ ਦੀ ਪਹਿਚਾਣ ਦੀ ਇੱਕ ਵਿਗਿਆਨਿਕ ਅਭਿਵਿਅਕਤੀ ਹੈ ਅਤੇ ਇਸ ਨੂੰ 1957 ਵਿੱਚ ਸਾਡੀ ਸੰਸਦ ਦੁਆਰਾ ਸੰਵਿਧਾਨਿਕ ਰੂਪ ਤੋਂ ਅਪਣਾਣਿਆ ਗਿਆ ਸੀ। ਇਹ ਆਜ਼ਾਦੀ ਪ੍ਰਾਪਤ ਕਰਨ ਦੇ ਤੁਰੰਤ ਬਾਅਦ ਸਾਡੀ ਪਹਿਚਾਣ ਨੂੰ ਬਹਾਲ ਕਰਨ ਦਾ ਇੱਕ ਸਪੱਸ਼ਟ ਸੰਕੇਤ ਸੀ। ਹਾਲਾਂਕਿ ਅਫਸੋਸ ਦੀ ਗੱਲ ਹੈ ਕਿ ਇਸ ਦੀ ਤਰਫ ਲੋਕਾਂ ਦਾ ਵਿਸ਼ੇਸ਼ ਧਿਆਨ ਨਹੀਂ ਗਿਆ।

ਇਸ ਆਯੋਜਨ ਵਿੱਚ ਹਿੱਸਾ ਲੈਣ ਲਈ ਕੋਈ ਵੀ ਇਸ ਦੀ ਵੈਬਸਾਈਟ http://bharatcalendar.in. ‘ਤੇ ਔਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਚੋਣ ਪ੍ਰਤਿਭਾਗੀਆਂ ਨੂੰ ਉਜੈਨ ਵਿੱਚ ਹੋਣ ਵਾਲੇ ਸੰਮੇਲਨ ਵਿੱਚ ਸ਼ਾਮਲ ਹੋਣ ਦੇ ਅਵਸਰ ਦਿੱਤਾ ਜਾਵੇਗਾ। ਉਸੇ ਨਾਲ ਸੰਬੰਧਿਤ ਇੱਕ ਐਕਸਪੋ, ਲੈਕਚਰ, ਪੈਨਲ ਚਰਚਾ ਅਤੇ ਸੰਖੇਪ ਜਾਣਕਾਰੀ ਸੈਸ਼ਨ ਇਸ ਸੰਮੇਲਨ ਦਾ ਹਿੱਸਾ ਹੋਣਗੇ। ਪ੍ਰੋਗਰਾਮ ਨੂੰ ਵਿਗਿਆਨ ਭਾਰਤੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਅਧਿਕਾਰੀ ਹੈਂਡਲ ‘ਤੇ ਵੀ ਲਾਈਵਸਟ੍ਰੀਮ ਕੀਤਾ ਗਿਆ ਸੀ ਜਿਵੇਂ:

www.youtube.com/c/VijnanaBharatiOfficial, www.facebook.com/VIBHAIndia.org,& www.twitter.com/Vibha_india.

****


ਐੱਨਬੀ/ਐੱਸਕੇ
 


(Release ID: 1814568) ਵਿਜ਼ੀਟਰ ਕਾਊਂਟਰ : 181