ਬਿਜਲੀ ਮੰਤਰਾਲਾ
azadi ka amrit mahotsav

ਭਾਰਤੀ ਬਿਜਲੀ ਉਪਕਰਣਾਂ ਦੀ ਅੰਤਰਰਾਸ਼ਟਰੀ ਪ੍ਰਵਾਨਗੀ ਨੂੰ ਵਿਆਪਕ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਉਠਾਏ ਗਏ



ਕੇਂਦਰੀ ਬਿਜਲੀ ਖੋਜ ਸੰਸਥਾਨ ਨੂੰ ਆਈਐੱਸਓ/ਆਈਈਸੀ 17065 ਮਾਨਤਾ ਮਿਲੀ

ਭਾਰਤੀ ਬਿਜਲੀ ਉਦਯੋਗ ਲਈ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਨੂੰ ਮਹੱਤਵਪੂਰਨ ਪ੍ਰੋਤਸਾਹਨ ਮਿਲੇਗਾ

Posted On: 07 APR 2022 11:28AM by PIB Chandigarh

ਭਾਰਤ ਵਿੱਚ ਬਣੇ ਹੋਏ ਬਿਜਲੀ ਉਪਕਰਣਾਂ ਦੇ ਨਿਰਯਾਤ ਦਾ ਖੇਤਰ ਹੁਣ ਵਿਸਤਾਰ ਨੂੰ ਤਿਆਰ ਹੈ ਕਿਉਂਕਿ ਇਸ ਲਈ ਇੱਕ ਮਹੱਤਵਪੂਰਨ ਰੁਕਾਵਟਾਂ ਨੂੰ ਦੂਰ ਕੀਤਾ ਗਿਆ ਹੈ। ਕੇਂਦਰੀ ਬਿਜਲੀ ਖੋਜ ਸੰਸਥਾਨ (ਸੀਪੀਆਰਆਈ) ਕੇਂਦਰੀ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਹੈ ਜਿਸ ਵਿੱਚ ਆਈਐੱਸਓ/ਆਈਈਸੀ 17065 ਦੇ ਅਨੁਸਾਰ ਬਿਜਲੀ ਉਪਕਰਣਾਂ ਦੇ ਪ੍ਰਮਾਣੀਕਰਣ ਲਈ ਰਾਸ਼ਟਰੀ ਪ੍ਰਮਾਣਨ ਬੋਰਡ (ਐੱਨਏਬੀਸੀਬੀ) ਨਾਲ ਪ੍ਰਤਿਸ਼ਠਿਤ ਮਾਨਤਾ ਪ੍ਰਦਾਨ ਕੀਤੀ ਗਈ ਹੈ। ਇਸ ਉਪਲਬਧੀ ਦਾ ਅਰਥ ਹੈ ਕਿ ਜਿਨ੍ਹਾਂ ਨਿਰਮਾਤਾਵਾਂ ਨੇ ਸੀਪੀਆਰਆਈ ਤੋਂ ਟੈਸਟਿੰਗ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ

ਉਹ ਦੇਸ਼ ਦੇ ਬਾਹਰ ਕਿਸੇ ਹੋਰ ਸੰਸਥਾ ਦੁਆਰਾ ਮੁੜ ਟੈਸਟਿੰਗ ਜਾ ਪ੍ਰਮਾਣੀਕਰਣ ਦੀ ਜ਼ਰੂਰਤ ਦੇ ਬਿਨਾ ਹੀ ਆਪਣੇ ਉਤਪਾਦਾਂ ਦਾ ਨਿਰਯਾਤ ਕਰਨ ਵਿੱਚ ਸਮਰੱਥ ਹੋ ਜਾਣਗੇ। ਇਹ ਪ੍ਰਕਿਰਿਆ ਭਾਰਤ ਵਿੱਚ ਪਹਿਲਾਂ ਤੋਂ ਹੀ ਮਜ਼ਬੂਤ ਸਵਦੇਸ਼ੀ ਵਿਕਾਸ ਅਤੇ ਬਿਜਲੀ ਉਤਪਾਦਾਂ ਦੇ ਨਿਰਮਾਣ ਨੂੰ ਇੱਕ ਮਹੱਤਵਪੂਰਨ ਪ੍ਰੋਤਸਾਹਨ ਦੇਵੇਗੀ ਅਤੇ ਇਸ ਤਰ੍ਹਾਂ ‘ਆਤਮਨਿਰਭਰ ਭਾਰਤ’ ਨੂੰ ਮਜ਼ਬੂਤੀ ਵੀ ਮਿਲੇਗੀ।

ਭਾਰਤ ਵਿੱਚ ਨਿਰਮਿਤ ਬਿਜਲੀ ਉਤਪਾਦਾਂ ਦਾ ਨਿਰਯਾਤ ਕਈ ਦੇਸ਼ਾਂ ਵਿੱਚ ਕੀਤੀ ਜਾਂਦਾ ਹੈ। ਨਿਰਯਾਤਕ ਨੇ ਬਿਜਲੀ ਮੰਤਰਾਲੇ ਦੇ ਸਮਰੱਥ ਇੱਕ ਮੁੱਦਾ ਰੱਖਿਆ ਸੀ ਜਿਸ ਦੇ ਨਿਵਾਰਨ ਨਾਲ ਇਸ ਉਦਯੋਗ ਦੀ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਵੇਗਾ ਇਹ ਮੁੱਦਾ ਕੁਝ ਦੇਸ਼ਾਂ ਦੇ ਆਈਐੱਸਓ/ਆਈਈਸੀ 17065 ਪ੍ਰਮਾਣਨ ਦੀ ਕਮੀ ਦੇ ਕਾਰਨ ਸੀਪੀਆਰਆਈ ਦੁਆਰਾ ਜਾਰੀ ਟੈਸਟਿੰਗ ਰਿਪੋਰਟ ਨੂੰ ਸਵੀਕਾਰ ਨਹੀਂ ਕਰਨ ਦੇ ਸੰਬੰਧ ਵਿੱਚ ਸੀ। ਇਸ ਦਾ ਬਾਅਦ ਬਿਜਲੀ ਮੰਤਰਾਲੇ ਨੇ ਸੀਪੀਆਰਆਈ ਨੂੰ ਇਹ ਆਧਿਕਾਰਿਕ ਮਾਨਤਾ ਜਲਦੀ ਪ੍ਰਾਪਤ ਕਰਨ ਦਾ ਨਿਰਦੇਸ਼ ਦਿੱਤਾ ਸੀ।

ਸੀਪੀਆਰਆਈ ਨੇ ਟ੍ਰਾਂਸਫਾਰਮਰ ਅਤੇ ਰਿਐਕਟਰ, ਕੇਬਲ ਜਾ ਕੇਬਲ ਐਕਸੇਸਰੀਜ , ਕੈਪੇਸਿਟਰ, ਸਿਵਚਗਿਯਰ ਐਂਡ ਕੰਟਰੋਲ ਗਿਯਰ, ਟ੍ਰਾਂਸਮਿਸ਼ਨ ਲਾਈਨ ਐਕਸੇਸਰੀਜ ਅਤੇ ਐਨਰਜੀ ਮੀਟਰ ਨੂੰ ਕਵਰ ਕਰਨ ਵਾਲੀ ਆਪਣੀ ਟੈਸਟ ਰਿਪੋਰਟ ਲਈ ਪ੍ਰਮਾਣੀਕਰਣ ਪ੍ਰਾਪਤ ਕੀਤਾ ਹੈ। ਸੀਪੀਆਰਆਈ ਦੇ ਕੋਲ ਹੁਣ ਇਹ ਮਾਨਤਾ ਹੋਣ ਦੀ ਵਜ੍ਹਾ ਨਾਲ ਭਾਰਤੀ ਨਿਰਯਾਤਕਾਂ ਨੂੰ ਆਪਣੇ ਉਤਪਾਦਾਂ ਨੂੰ ਟੈਸਟਿੰਗ ਲਈ ਵਿਦੇਸ਼ ਭੇਜਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਨਾਲ ਭਾਰਤ ਵਿੱਚ ਬਿਜਲੀ ਦੇ ਉਪਕਰਣਾਂ ਦੇ ਅਧਿਕ ਨਿਰਮਾਣ ਅਤੇ ਨਿਰਯਾਤ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਆਈਐੱਸਓ/ਆਈਈਸੀ 17065 ਪ੍ਰਮਾਣੀਕਰਣ ਗਲੋਬਲ ਪੱਧਰ ‘ਤੇ ਬਜ਼ਾਰ ਅਤੇ ਰੈਗੂਲੇਟਰ ਨੂੰ ਪ੍ਰਦਰਸ਼ਿਤ ਕਰਦਾ ਹੈ ਕਿ ਏਜੰਸੀਆਂ ਨੇ ਇੱਕ ਸਮਰੱਥ, ਸੁਸੰਗਤ ਜਾਂ ਨਿਰਪੱਖ ਤਰੀਕੇ ਨਾਲ ਪ੍ਰਮਾਣੀਕਰਣ ਯੋਜਨਾਵਾਂ ਦੇ ਸੰਚਾਲਨ ਲਈ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ। ਆਈਐੱਸਓ/ਆਈਈਸੀ 17065 ਦਾ ਉਦੇਸ਼ ਅਨੁਰੂਪਤਾ ਮੁਲਾਂਕਣ ਜਾ ਉਤਪਾਦਾਂ, ਪ੍ਰਕਿਰਿਆਵਾਂ ਅਤੇ/ਜਾਂ ਸੇਵਾਵਾਂ ਦੇ ਪ੍ਰਮਾਣਨ ਲਈ ਨਿਰਧਾਰਿਤ ਹੈ। ਸੀਪੀਆਰਆਈ ਟੈਸਟਿੰਗ ਪ੍ਰਯੋਗਸ਼ਾਲਾ ਦੁਆਰਾ ਜਾਰੀ ਟੈਸਟਿੰਗ ਰਿਪੋਰਟ ਨੂੰ ਸੀਪੀਆਰਆਈਦੇ ਅੰਦਰ ਇੱਕ ਸੁਤੰਤਰ ਪ੍ਰਮਾਣਿਤ ਪ੍ਰਭਾਗ ਦੁਆਰਾ ਪ੍ਰਮਾਣਿਤ ਕੀਤਾ ਜਾਵੇਗਾ ਜੋ ਅੱਗੇ ਟੈਸਟਿੰਗ ਪ੍ਰਮਾਣ ਪੱਤਰ ਜਾਰੀ ਕਰੇਗਾ।

***


ਐੱਮਵੀ/ਆਈਜੀ
 


(Release ID: 1814567) Visitor Counter : 227