ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ 8 ਅਪ੍ਰੈਲ, 2022 ਨੂੰ ਜੈਪੁਰ ਵਿੱਚ 11 ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਖੇਤਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ
ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ- ਗ੍ਰਾਮੀਣ ਦੇ ਤਹਿਤ ਪ੍ਰਗਤੀ ਅਤੇ ਅੱਗੇ ਵਧਣ ਦੀ ਕਾਰਜ ਯੋਜਨਾ ਸਮੀਖਿਆ ਲਈ ਖੇਤਰੀ ਸੰਮੇਲਨ
Posted On:
07 APR 2022 11:46AM by PIB Chandigarh
[ਪੂਰਵਾਵਲੋਕਨ]
ਕੇਂਦਰੀ ਜਲ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ 8 ਅਪ੍ਰੈਲ, 2022 ਨੂੰ ਜੈਪੁਰ ਵਿੱਚ 8 ਰਾਜਾਂ ਅਤੇ 3 ਸੰਘ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਇੱਕ ਖੇਤਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ ਜਿਸ ਵਿੱਚ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਦੇ ਤਹਿਤ ਹਾਸਲ ਪ੍ਰਗਤੀ ਅਤੇ ਅੱਗੇ ਵਧਣ ਦੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਜਾਵੇਗੀ। ਖੇਤਰੀ ਸੰਮੇਲਨ ਵਿੱਚ 8 ਰਾਜ ਅਤੇ 3 ਸੰਘ ਸ਼ਾਸਿਤ ਪ੍ਰਦੇਸ਼ ਯਾਨੀ ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ, ਲਦਾਖ , ਦਮਨ ਅਤੇ ਦ੍ਵੀਪ ਅਤੇ ਦਾਦਰ ਅਤੇ ਨਗਰ ਹਵੇਲੀ ਹਿੱਸਾ ਲੈ ਰਹੇ ਹਨ। ਮੀਟਿੰਗ ਵਿੱਚ ਰਾਜਸਥਾਨ , ਗੁਜਰਾਤ, ਹਰਿਆਣਾ, ਮਹਾਰਾਸ਼ਟਰ ਅਤੇ ਪੰਜਾਬ ਦੇ 10 ਮੰਤਰੀ ਵਿਅਕਤੀਗਤ ਰੂਪ ਨਾਲ ਸ਼ਾਮਲ ਹੋਣਗੇ ਨਾਲ ਹੀ ਗ੍ਰਾਮੀਣ ਜਲਾਪੂਰਤੀ ਅਤੇ ਸਵੱਛਤਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।

ਸੰਮੇਲਨ ਦੇ ਰਾਹੀਂ ਰਾਸ਼ਟਰੀ ਜਲ ਜੀਵਨ ਮਿਸ਼ਨ ਦਾ ਉਦੇਸ਼ ਹਾਸਲ ਕੀਤੀ ਗਈ ਜਾਣਕਾਰੀ ਨੂੰ ਸਾਂਝਾ ਕਰਨਾ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਣਾ ਅਤੇ ਵੱਖ-ਵੱਖ ਚੁਣੌਤੀਆਂ ਨਾਲ ਨਿਪਟਨ ਲਈ ਸੰਭਾਵਿਤ ਸਮਾਧਾਨ ਖੋਜਣਾ ਹੈ। ਦੋਹਾਂ ਪ੍ਰਮੁੱਖ ਪ੍ਰੋਗਰਾਮਾਂ ਦੇ ਤਹਿਤ ਹਰੇਕ ਰਾਜ/ਸੰਘ ਸ਼ਾਸਿਤ ਪ੍ਰਦੇਸ਼ ਦੁਆਰਾ ਕੀਤੀ ਗਈ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤਾਕਿ ਵੱਖ-ਵੱਖ ਯੋਜਨਾਬੱਧ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਅੱਗੇ ਦਾ ਰਸਤਾ ਕੱਢਿਆ ਜਾ ਸਕੇ। ਪੇਅਜਲ ਅਤੇ ਸਵੱਛਤਾ ਵਿਭਾਗ ਵਿੱਚ ਸਕੱਤਰ ਐਡੀਸ਼ਨਲ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਜੇਜੇਐੱਮ/ਐੱਸਬੀਐੱਮ/ਗ੍ਰਾਮੀਣ) ਹਿੱਸਾ ਲੈਣ ਵਾਲੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ।
ਜਲ ਜੀਵਨ ਮਿਸ਼ਨ ‘ਤੇ ਵਿਚਾਰ-ਵਟਾਂਦਰੇ ਦੇ ਦੌਰਾਨ ਕਾਰਜ ਦੀ ਗੁਣਵੱਤਾ, ਲਾਗੂਕਰਨ ਦੀ ਗਤੀ, ਸੌਫਟਵੇਅਰ ਕਾਰਜਾਂ ਜਿਹੇ ਟ੍ਰੇਨਿੰਗ, ਕੌਸ਼ਲ, ਸਮਰੱਥਾ ਨਿਰਮਾਣ ਪ੍ਰੋਗਰਾਮ, ਜਲ ਗੁਣਵੱਤਾ ਨਿਗਰਾਨੀ ਅਤੇ ਨਿਗਰਾਨੀ, ਟੈਕਨੋਲੋਜੀ ਦੇ ਉਪਯੋਗ ਆਦਿ ਨਾਲ ਸਬੰਧਿਤ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਵੇਗਾ। ਜਦਕਿ ਦੁਪਹਿਰ ਸੈਸ਼ਨ ਵਿੱਚ ਮਿਸ਼ਨ ਕਾਰਜਾਂ ਦੀ ਸਮੀਖਿਆ ਬਾਰੇ ਰਾਜਾਂ ਦੇ ਨਾਲ ਵਿਚਾਰ-ਵਟਾਦਰੇ ਦੇ ਨਾਲ-ਨਾਲ ਜਮੀਨੀ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ। ਦੂਜੇ ਸੈਸ਼ਨ ਵਿੱਚ ਕਾਰਜਾਂ ਦੀ ਗੁਣਵੱਤਾ ਗ੍ਰੇਅ ਵਾਟਰ ਪ੍ਰਬੰਧਨ, ਸ੍ਰੋਤ ਦੀ ਨਿਰੰਤਰਤਾ ਦੇ ਉਪਾਵਾਂ ਆਦਿ ਦੇ ਮਹੱਤਵਪੂਰਨ ਪਹਿਲੂਆਂ ‘ਤੇ ਵਿਸ਼ੇਸ਼ ਮਾਹਰਾਂ ਦੁਆਰਾ ਤਕਨੀਕੀ ਚਰਚਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਦੀ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦੀ ਪਰਿਕਲਪਨਾ ਦਾ ਅਨੁਸਰਨ ਕਰਦੇ ਹੋਏ ਦੇਸ਼ ਦੇ 107 ਜ਼ਿਲ੍ਹੇ, 70 ਹਜ਼ਾਰ ਗ੍ਰਾਮ ਪੰਚਾਇਤਾਂ ਅਤੇ 1.46 ਲੱਖ ਪਿੰਡਾਂ ਵਿੱਚ ‘ਹਰ ਘਰ ਜਲ’ ਪਹੁੰਚ ਗਿਆ ਹੈ। ਤਿੰਨ ਰਾਜਾਂ – ਗੋਆ, ਤੇਲੰਗਾਨਾ ਅਤੇ ਹਰਿਆਣਾ ਅਤੇ ਤਿੰਨ ਸੰਘ ਸ਼ਾਸਿਤ ਪ੍ਰਦੇਸ਼ਾਂ- ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਅਤੇ ਪੁਦੂਚੇਰੀ ਨੇ 10% ਨਲ ਜਲ ਕਵਰੇਜ ਪ੍ਰਦਾਨ ਕੀਤਾ ਹੈ।
ਰਾਜਾਂ/ਸੰਘ ਰਾਜ ਖੇਤਰਾਂ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਢਾਈ ਸਾਲਾਂ ਵਿੱਚ 6.15 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਨਲ ਦੇ ਪਾਣੀ ਦਾ ਕਨੈਕਸ਼ਨ ਦਿੱਤਾ ਗਿਆ ਹੈ ਅਤੇ 06.04.2022 ਤੱਕ ਲਗਭਗ 9.39 ਕਰੋੜ (48.61 %) ਪਰਿਵਾਰਾਂ ਦੇ ਕੋਲ ਨਲ ਦੇ ਪਾਣੀ ਦੇ ਕਨੈਕਸ਼ਨ ਹਨ। ਹੁਣ ਤੱਕ 8.55 ਲੱਖ (83%) ਤੋਂ ਅਧਿਕ ਸਕੂਲਾਂ ਅਤੇ 8.82 ਲੱਖ (79%) ਆਂਗਨਵਾੜੀ ਕੇਂਦਰਾਂ ‘ਤੇ ਪੇਅਜਲ ਸਪਲਾਈ ਹੋ ਰਹੀ ਹੈ।
******
ਬੀਵਾਈ/ਏਐੱਸ
(Release ID: 1814565)
ਵਿਜ਼ੀਟਰ ਕਾਊਂਟਰ : 199