ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਰਕਾਰ ਨੇ ਭਾਰਤੀ ਐਥਲੈਟਿਕਸ ਅਤੇ ਨੌਕਾਯਨ ਟੀਮਾਂ ਦੇ ਅੰਤਰਰਾਸ਼ਟਰੀ ਐਕਸਪੋਜਰ ਦੌਰਿਆਂ ਦੇ ਲਈ 3.65 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਮੰਜ਼ੂਰ ਕੀਤੀ

Posted On: 04 APR 2022 4:32PM by PIB Chandigarh

ਭਾਰਤੀ ਟ੍ਰੈਕ ਅਤੇ ਫੀਲਡ ਐਥਲੀਟ ਇਸ ਸਾਲ ਇੱਕ ਵਿਅਸਤ ਪ੍ਰੋਗਰਾਮ (ਸ਼ਿਡਯੂਲ) ਤੋਂ ਪਹਿਲਾਂ ਅੰਤਰਰਾਸ਼ਟਰੀ ਐਕਸਪੋਜਰ ਦੌਰੇ ਦੇ ਲਈ ਤਿਆਰ ਹਨ। ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ, ਰਾਸ਼ਟਰਮੰਡਲ ਖੇਡ ਅਤੇ ਏਸ਼ਿਆਈ ਖੇਡ- 2022 ਸ਼ਾਮਲ ਹਨ। ਭਾਰਤ ਸਰਕਾਰ ਨੇ ਅਪ੍ਰੈਲ ਵਿੱਚ ਅਜਿਹੀ ਦੋ ਐਕਸਪੋਜਰ ਦੌਰੇ ਦੇ ਲਈ ਧਨਰਾਸ਼ੀ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

ਭਾਰਤੀ ਐਥਲੈਟਿਕਸ ਦੀ ਮੱਧ ਅਤੇ ਲੰਬੀ ਦੂਰੀ ਦੀ ਦੌੜ ਦੀਆਂ ਟੀਮਾਂ ਵਿੱਚ 12 ਐਥਲੀਟ, 2 ਕੋਚ ਅਤੇ 1 ਸਹਾਇਕ ਕਰਮਚਾਰੀ ਸ਼ਾਮਲ ਹਨ। ਇਹ 15 ਅਪ੍ਰੈਲ ਤੋਂ 6 ਜੂਨ ਤੱਕ ਅਮੇਰਿਕਾ ਦੇ ਕੋਲੋਰਾਡੋ ਸਪ੍ਰਿੰਗ ਵਿੱਚ ਟ੍ਰੇਨਿੰਗ-ਕਮ-ਕੰਪੀਟਿਸ਼ਨ ਵਿੱਚ ਹਿੱਸਾ ਲੈਣਗੇ। ਇਸ ਟੀਮ ਵਿੱਚ ਅਵਿਨਾਸ਼ ਸਾਬਲੇ ਸ਼ਾਮਲ ਹਨ, ਜਿਨ੍ਹਾਂ ਨੇ ਟੋਕਿਓ ਓਲੰਪਿਕ- 2020 ਵਿੱਚ 3000 ਮੀਟਰ ਦੀ ਸਟੀਪਲਚੇਜ਼ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਇਸ ਐਕਸਪੋਜਰ ਟ੍ਰਿਪ ਦੇ ਲਈ ਸਰਕਾਰ ਨੇ ਕੁੱਲ 1.19 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ।

ਇਸੇ ਤਰ੍ਹਾਂ ਭਾਰਤੀ ਐਥਲੈਟਿਕਸ ਦੀ 400 ਮੀਟਰ ਅਤੇ 4x100 ਮੀਟਰ ਦੀਆਂ ਟੀਮਾਂ ਵਿੱਚ 31 ਐਥਲੀਟ, 4 ਕੋਚ ਅਤੇ 5 ਸਹਾਇਕ ਕਰਮਚਾਰੀ ਸ਼ਾਮਲ ਹਨ, ਜੋ 10 ਅਪ੍ਰੈਲ ਤੋਂ 6 ਜੂਨ ਤੱਕ ਤੁਰਕੀ ਦੇ ਏਂਟਾਲਿਆ ਵਿੱਚ ਟ੍ਰੇਨਿੰਗ-ਕਮ-ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣਗੇ। ਇਸ ਟੀਮ ਵਿੱਚ ਟੋਕਿਓ ਓਲੰਪਿਕ- 2020 ਦੇ ਪ੍ਰਤੀਭਾਗੀ ਖਿਡਾਰੀ ਅਮੋਜ ਜੈਕਬ, ਅਰੋਕਿਆ ਰਾਜੀਵ, ਨੋਆ ਨਿਰਮਲ, ਟੋਮ, ਮੋਹਮੰਦ ਅਨਸ ਯਾਹੀਆ, ਸੁਭਾ ਵੈਂਕਟੇਸ਼ਨ ਸ਼ਾਮਲ ਹਨ, ਜਿਨ੍ਹਾਂ ਨੇ ਰਿਲੇ ਮੁਕਬਾਲੇ ਵਿੱਚ ਹਿੱਸਾ ਲਿਆ ਸੀ। ਇਸ ਦੇ ਇਲਾਵਾ ਇਸ ਵਿੱਚ ਦੁਤੀ ਚੰਦ ਵੀ ਸ਼ਾਮਲ ਹੈ, ਜਿਨ੍ਹਾਂ ਨੇ 100 ਮੀਟਰ ਅਤੇ 200 ਮੀਟਰ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਇਸ ਐਕਸਪੋਜਰ ਟ੍ਰਿਪ ਦੇ ਲਈ ਸਰਕਾਰ ਦੇ ਵੱਲੋਂ ਕੁੱਲ 1.57 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਦਰਮਿਆਨ ਭਾਰਤੀ ਨੌਕਾਯਨ ਟੀਮ ਨੂੰ ਵੀ ਅਪ੍ਰੈਲ, 2022 ਵਿੱਚ ਸਪੇਨ ਅਤੇ ਫਰਾਂਸ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਟ੍ਰੇਨਿੰਗ ਅਤੇ ਹਿੱਸਾ ਲੈਣਾ ਹੈ। ਇਸ ਦੇ ਲਈ ਸਰਕਾਰ ਨੇ 89.27 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ। ਇਸ ਟੀਮ ਵਿੱਚ 18 ਨਾਵਿਕ (11 ਪੁਰਸ਼ ਤੇ 7 ਮਹਿਲਾਵਾਂ), 6 ਕੋਚ ਅਤੇ 1 ਸਹਾਇਕ ਕਰਮਚਾਰੀ ਸ਼ਾਮਲ ਹੈ। ਇਹ ਅੰਤਰਰਾਸ਼ਟਰੀ ਦੌਰਾ 1 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਨਿਰਧਾਰਿਤ ਹੈ। ਇਸ ਦੇ ਲਈ ਪ੍ਰੋਗਰਾਮ ਸਪੇਨ ਦੇ ਪਾਲਮਾ ਅਤੇ ਫਰਾਂਸ ਦੇ ਹਾਯਰੇਸ ਵਿੱਚ ਨਿਰਧਾਰਿਤ ਹਨ। ਇਸ ਟੀਮ ਵਿੱਚ ਟੋਕਿਓ ਓਲੰਪਿਕ- 2020 ਦੇ ਓਲੰਪੀਅਨ ਵਿਸ਼ਣੁ ਸਰਵਨਨ, ਕੇਸੀ ਗਣਪਤੀ, ਵਰੁਣ ਠੱਕਰ ਅਤੇ ਨੇਤ੍ਰਾ ਕੁਮਾਨਨ ਸ਼ਾਮਲ ਹਨ।

*******

ਐੱਨਬੀ/ਓਏ


(Release ID: 1813753) Visitor Counter : 125