ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸੈਕਟਰ ਵਿੱਚ ਆਤਮਨਿਰਭਰਤਾ

Posted On: 04 APR 2022 1:09PM by PIB Chandigarh

 ਸਰਕਾਰ ਨੇ ਦੇਸ਼ ਵਿੱਚ ਐੱਮਐੱਸਐੱਮਈਸ ਸਮੇਤ ਛੋਟੇ ਕਾਰੋਬਾਰਾਂ 'ਤੇ ਕੋਵਿਡ-19 ਦੇ ਨਕਾਰਾਤਮਕ ਪ੍ਰਭਾਵ ਨੂੰ ਘਟਾਉਣ ਲਈ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਕਈ ਪਹਿਲਾਂ ਕੀਤੀਆਂ ਹਨ। ਉਨ੍ਹਾਂ ਵਿੱਚੋਂ ਕੁਝ ਪਹਿਲਾਂ ਨਿਮਨ ਲਿਖਿਤ ਹਨ:

 •   ਤਣਾਅਗ੍ਰਸਤ ਐੱਮਐੱਸਐੱਮਈਸ ਲਈ 20,000 ਕਰੋੜ ਰੁਪਏ ਦਾ ਸੁਬੋਰਡੀਨੇਟ ਕਰਜ਼ਾ।

 •   ਐੱਮਐੱਸਐੱਮਈਸ ਸਮੇਤ ਕਾਰੋਬਾਰਾਂ ਲਈ 3 ਲੱਖ ਕਰੋੜ ਰੁਪਏ ਦੀ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈਸੀਐੱਲਜੀਐੱਸ), (ਜਿਸ ਨੂੰ ਬਾਅਦ ਵਿੱਚ ਵਧਾ ਕੇ 5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਿਵੇਂ ਕਿ ਬਜਟ 2022-23 ਵਿੱਚ ਐਲਾਨ ਕੀਤਾ ਗਿਆ ਸੀ)।

 •   ਸੈਲਫ਼-ਰਿਲਾਇੰਟ ਇੰਡੀਆ ਫੰਡ ਜ਼ਰੀਏ 50,000 ਕਰੋੜ ਰੁਪਏ ਦਾ ਇਕੁਇਟੀ ਨਿਵੇਸ਼।

 • ਐੱਮਐੱਸਐੱਮਈਸ ਦੇ ਵਰਗੀਕਰਣ ਦੇ ਨਵੇਂ ਸੋਧੇ ਹੋਏ ਮਾਪਦੰਡ।

 • ਵਪਾਰ ਕਰਨ ਦੀ ਅਸਾਨੀ ਲਈ ‘ਉਦਯਮ ਰਜਿਸਟ੍ਰੇਸ਼ਨ’ ਜ਼ਰੀਏ ਐੱਮਐੱਸਐੱਮਈਸ ਦੀ ਨਵੀਂ ਰਜਿਸਟ੍ਰੇਸ਼ਨ।

 •   200 ਕਰੋੜ ਰੁਪਏ ਤੱਕ ਦੀ ਖਰੀਦ ਲਈ ਕੋਈ ਗਲੋਬਲ ਟੈਂਡਰ ਨਹੀਂ। 

 ਐੱਮਐੱਸਐੱਮਈਸ ਦਾ ਪ੍ਰਚਾਰ ਅਤੇ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ। ਭਾਰਤ ਸਰਕਾਰ, ਐੱਮਐੱਸਐੱਮਈਸ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਮੁਲਾਂਕਣ ਕਰਨ ਲਈ, ਹਿਤਧਾਰਕਾਂ, ਉਦਯੋਗ ਸੰਘਾਂ, ਵਿਅਕਤੀਗਤ ਉੱਦਮਾਂ, ਰਾਜ ਸਰਕਾਰ ਨਾਲ ਸੈਮੀਨਾਰ, ਵੀਡੀਓ ਕਾਨਫ਼ਰੰਸਿੰਗ, ਬੈਠਕਾਂ ਆਦਿ ਜ਼ਰੀਏ ਨਿਯਮਿਤ ਤੌਰ 'ਤੇ ਗੱਲਬਾਤ ਕਰਦੀ ਹੈ। ਐੱਮਐੱਸਐੱਮਈ ਮੰਤਰਾਲਾ ਐੱਮਐੱਸਐੱਮਈਸ ਦੇ ਪ੍ਰਚਾਰ ਅਤੇ ਵਿਕਾਸ ਲਈ ਵਿਭਿੰਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਦਾ ਹੈ। ਇਨ੍ਹਾਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ), ਰਵਾਇਤੀ ਉਦਯੋਗਾਂ ਦੀ ਪੁਨਰਉਤਪਤੀ ਲਈ ਫੰਡ ਦੀ ਯੋਜਨਾ (ਸਫੂਰਤੀ-SFURTI), ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਜਨਾ, ਗ੍ਰਾਮੀਣ ਉਦਯੋਗ ਅਤੇ ਉੱਦਮਤਾ (ਐਸਪਾਇਰ-ਏਐੱਸਪੀਆਈਆਰ), ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜ਼ ਲਈ ਕ੍ਰੈਡਿਟ ਗਰੰਟੀ ਯੋਜਨਾ, ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ (ਐੱਮਐੱਸਐੱਮਈ-ਸੀਡੀਪੀ), ਆਦਿ ਸ਼ਾਮਲ ਹੈ। 

 ਐੱਮਐੱਸਐੱਮਈ ਮੰਤਰਾਲੇ ਨੇ, ਐੱਮਐੱਸਐੱਮਈਸ ਨੂੰ ਟੈਕਨੀਕਲ ਤੌਰ 'ਤੇ ਵਿਕਾਸ ਕਰਨ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਮਦਦ ਕਰਨ ਲਈ, ਦੇਸ਼ ਭਰ ਵਿੱਚ ਨਵੇਂ ਟੈਕਨੋਲੋਜੀ ਕੇਂਦਰਾਂ (ਟੀਸੀ’ਸ) ਅਤੇ ਐਕਸਟੈਂਸ਼ਨ ਸੈਂਟਰਾਂ (ਈਸੀ’ਸ) ਦੀ ਸਥਾਪਨਾ ਕੀਤੀ ਹੈ। ਇਹ ਟੀਸੀ’ਸ/ਈਸੀ’ਸ ਐੱਮਐੱਸਐੱਮਈਸ ਅਤੇ ਕੌਸ਼ਲ ਦੀ ਚਾਹਤ ਵਾਲਿਆਂ ਨੂੰ ਟੈਕਨੋਲੋਜੀਕਲ ਸਹਾਇਤਾ, ਕੌਸ਼ਲ, ਇਨਕਿਊਬੇਸ਼ਨ ਅਤੇ ਸਲਾਹ-ਮਸ਼ਵਰੇ ਜਿਹੀਆਂ ਵਿਭਿੰਨ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਸ ਨਾਲ ਕੌਸ਼ਲ ਦੀ ਚਾਹਤ ਵਾਲਿਆਂ ਦੀ ਰੋਜ਼ਗਾਰ-ਯੋਗਤਾ ਵਿੱਚ ਵਾਧਾ ਹੁੰਦਾ ਹੈ, ਐੱਮਐੱਸਐੱਮਈਸ ਦੀ ਮੁਕਾਬਲੇਬਾਜ਼ੀ ਅਤੇ ਦੇਸ਼ ਵਿੱਚ ਨਵੇਂ ਐੱਮਐੱਸਐੱਮਈਸ ਦੀ ਸਿਰਜਣਾ ਹੁੰਦੀ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ, ਆਪਣੇ 18 ਟੈਕਨੋਲੋਜੀ ਕੇਂਦਰਾਂ ਜ਼ਰੀਏ, ਉਦਯੋਗਾਂ ਦੇ ਪੜ੍ਹੇ-ਲਿਖੇ ਨੌਜਵਾਨਾਂ ਅਤੇ ਟੈਕਨੀਸ਼ੀਅਨਾਂ ਲਈ ਚੰਗੀ ਤਰ੍ਹਾਂ ਸਟ੍ਰਕਚਰਡ ਮੌਡਿਊਲਰ, ਹੈਂਡ ਔਨ ਪ੍ਰੈਕਟੀਕਲ ਓਰੀਐਂਟਿਡ, ਟ੍ਰੇਨਿੰਗ ਦੇ ਅਧਾਰ 'ਤੇ ਵਿਭਿੰਨ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ। ਸਾਰੇ ਕੋਰਸਾਂ ਨੂੰ ਗਲੋਬਲ ਟੈਕਨੋਲੋਜੀਕਲ ਉੱਨਤੀ ਦੇ ਨਾਲ ਬਰਾਬਰ ਰੱਖਣ ਲਈ ਨਿਯਮਿਤ ਤੌਰ 'ਤੇ ਅਪਡੇਟ ਕੀਤਾ ਜਾਂਦਾ ਹੈ। ਇਸ ਅਨੁਸਾਰ, 76 ਕੋਰਸ ਨੈਸ਼ਨਲ ਸਕਿੱਲ ਕੁਆਲੀਫੀਕੇਸ਼ਨ ਫਰੇਮਵਰਕ (ਐੱਨਐੱਸਕਿਊਐੱਫ), ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਨੁਕੂਲ ਹਨ।

 ਇਹ ਜਵਾਬ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤਾ।

 

 

************

 

ਐੱਮਜੇਪੀਐੱਸ



(Release ID: 1813745) Visitor Counter : 127