ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ "ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਅਤੇ ਇਸ ਦੀ ਗਤੀ ਵਿੱਚ ਤੇਜ਼ੀ ਲਿਆਉਣ" ਦੇ ਲਈ 808 ਮਿਲੀਅਨ ਅਮਰੀਕੀ ਡਾਲਰ ਨੂੰ ਪ੍ਰਵਾਨਗੀ ਦਿੱਤੀ

Posted On: 30 MAR 2022 2:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਅਤੇ ਇਸ ਦੀ ਗਤੀ ਵਿੱਚ ਤੇਜ਼ੀ ਲਿਆਉਣ (ਰਾਈਜ਼ਿੰਗ ਐਂਡ ਐਕਸਲਰੇਟਿੰਗ ਐੱਮਐੱਸਐੱਮਈ ਪਰਫੌਰਮੈਂਸ – ਆਰਏਐੱਮਪੀ - ਰੈਂਪ)” ‘ਤੇ ਵਿਸ਼ਵ ਬੈਂਕ ਦੀ ਸਹਾਇਤਾ ਵਾਲੇ ਪ੍ਰੋਗਰਾਮ ਨੂੰ 808 ਮਿਲੀਅਨ ਡਾਲਰ ਜਾਂ 6,062.45 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਰਏਐੱਮਪੀ ਜਾਂ ਰੈਂਪ ਇੱਕ ਨਵੀਂ ਸਕੀਮ ਹੈ ਅਤੇ ਵਿੱਤ ਵਰ੍ਹੇ 2022-23 ਵਿੱਚ ਸ਼ੁਰੂ ਹੋਵੇਗੀ।

 

 

ਸ਼ਾਮਲ ਖਰਚੇ:

 

ਇਸ ਸਕੀਮ ਲਈ ਕੁੱਲ ਖ਼ਰਚਾ 6,062.45 ਕਰੋੜ ਰੁਪਏ ਜਾਂ 808 ਮਿਲੀਅਨ ਡਾਲਰ ਹੈ, ਜਿਸ ਵਿੱਚੋਂ 3750 ਕਰੋੜ ਰੁਪਏ ਜਾਂ 500 ਮਿਲੀਅਨ ਡਾਲਰ ਵਿਸ਼ਵ ਬੈਂਕ ਤੋਂ ਕਰਜ਼ਾ ਹੋਵੇਗਾ ਅਤੇ ਬਾਕੀ 2312.45 ਕਰੋੜ ਰੁਪਏ ਜਾਂ 308 ਮਿਲੀਅਨ ਡਾਲਰ ਦਾ ਫੰਡ ਭਾਰਤ ਸਰਕਾਰ ਦੁਆਰਾ ਦਿੱਤਾ ਜਾਵੇਗਾ।

 

ਬਿੰਦੂਵਾਰ ਵੇਰਵੇ:

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਅਤੇ ਇਸ ਦੀ ਗਤੀ ਵਿੱਚ ਤੇਜ਼ੀ ਲਿਆਉਣਾ(ਆਰਏਐੱਮਪੀ - ਰੈਂਪ) ਦਰਅਸਲ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਕੇਂਦਰੀ ਸੈਕਟਰ ਯੋਜਨਾ ਹੈ, ਜੋ ਕਿ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਵਿਭਿੰਨ ਕੋਰੋਨਾ ਵਾਇਰਸ ਰੋਗ 2019 (ਕੋਵਿਡ) ਸੁਦ੍ਰਿੜ੍ਹਤਾ ਅਤੇ ਰਿਕਵਰੀ ਉਪਾਵਾਂ ਦੇ ਲਈ ਜ਼ਰੂਰੀ ਮਦਦ ਦਿੱਤੀ ਜਾ ਰਹੀ ਹੈ।

 

ਇਸ ਪ੍ਰੋਗਰਾਮ ਦਾ ਉਦੇਸ਼ ਬਜ਼ਾਰ ਅਤੇ ਕਰਜ਼ੇ ਤੱਕ ਪਹੁੰਚ ਵਿੱਚ ਸੁਧਾਰ ਕਰਨਾ, ਕੇਂਦਰ ਅਤੇ ਰਾਜ ਵਿੱਚ ਸੰਸਥਾਵਾਂ ਅਤੇ ਸ਼ਾਸਨ ਨੂੰ ਮਜ਼ਬੂਤ ਕਰਨਾ, ਕੇਂਦਰ-ਰਾਜ ਸਬੰਧਾਂ ਅਤੇ ਭਾਈਵਾਲੀ ਵਿੱਚ ਸੁਧਾਰ ਕਰਨਾ, ਦੇਰੀ ਨਾਲ ਭੁਗਤਾਨ ਦੇ ਮੁੱਦਿਆਂ ਨੂੰ ਹੱਲ ਕਰਨਾ ਅਤੇ ਐੱਮਐੱਸਐੱਮਈਜ਼ ਨੂੰ ਗ੍ਰੀਨ ਬਣਾਉਣਾ ਹੈ।

 

ਰਾਸ਼ਟਰੀ ਪੱਧਰ 'ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੀ ਸਮਰੱਥਾ ਨਿਰਮਾਣ ਤੋਂ ਇਲਾਵਾ, ਆਰਏਐੱਮਪੀ ਪ੍ਰੋਗਰਾਮ ਰਾਜਾਂ ਵਿੱਚ ਲਾਗੂ ਕਰਨ ਦੀ ਸਮਰੱਥਾ ਅਤੇ ਐੱਮਐੱਸਐੱਮਈ ਦੀ ਕਵਰੇਜ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ।

 

ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਅਤੇ ਲਾਭਾਰਥੀਆਂ ਦੀ ਸੰਖਿਆ ਸਮੇਤ ਮੁੱਖ ਪ੍ਰਭਾਵ:

 

ਆਰਏਐੱਮਪੀ ਪ੍ਰੋਗਰਾਮ ਖ਼ਾਸ ਕਰਕੇ ਮੁਕਾਬਲੇਬਾਜ਼ੀ ਦੇ ਮੋਰਚੇ 'ਤੇ, ਮੌਜੂਦਾ ਐੱਮਐੱਸਐੱਮਈ ਸਕੀਮਾਂ ਦੇ ਪ੍ਰਭਾਵ ਨੂੰ ਵਧਾ ਕੇ, ਐੱਮਐੱਸਐੱਮਈ ਸੈਕਟਰ ਵਿੱਚ ਸਾਧਾਰਣ ਅਤੇ ਕੋਵਿਡ ਨਾਲ ਸਬੰਧਿਤ ਚੁਣੌਤੀਆਂ ਦਾ ਸਮਾਧਾਨ ਕਰੇਗਾ। ਇਸ ਤੋਂ ਇਲਾਵਾ, ਇਹ ਪ੍ਰੋਗਰਾਮ ਸਮਰੱਥਾ ਨਿਰਮਾਣ, ਹੈਂਡਹੋਲਡਿੰਗ, ਕੌਸ਼ਲ ਵਿਕਾਸ, ਗੁਣਵੱਤਾ ਸੰਸ਼ੋਧਨ, ਟੈਕਨੋਲੋਜੀ ਅੱਪਗ੍ਰੇਡੇਸ਼ਨ, ਡਿਜੀਟਾਈਜੇਸ਼ਨ, ਆਊਟਰੀਚ ਅਤੇ ਮਾਰਕੀਟਿੰਗ ਪ੍ਰੋਤਸਾਹਨ ਸਮੇਤ ਹੋਰ ਚੀਜ਼ਾਂ ਦੇ ਨਾਕਾਫ਼ੀ ਤੌਰ 'ਤੇ ਹੱਲ ਕੀਤੇ ਗਏ ਬਲਾਕਾਂ ਨੂੰ ਮਜ਼ਬੂਤ ਕਰੇਗਾ।

 

ਆਰਏਐੱਮਪੀ ਪ੍ਰੋਗਰਾਮ, ਰਾਜਾਂ ਦੇ ਨਾਲ ਵਧੇ ਹੋਏ ਸਹਿਯੋਗ ਦੁਆਰਾ, ਇੱਕ ਨੌਕਰੀ-ਸਮਰੱਥ, ਮਾਰਕਿਟ ਪ੍ਰਮੋਟਰ, ਵਿੱਤ ਸੁਵਿਧਾਕਰਤਾ ਪ੍ਰੋਗਰਾਮ ਹੋਵੇਗਾ, ਅਤੇ ਕਮਜ਼ੋਰ ਵਰਗਾਂ ਅਤੇ ਗ੍ਰੀਨ ਪਹਿਲਾਂ ਦਾ ਸਮਰਥਨ ਕਰੇਗਾ।

 

ਰਾਜਾਂ ਵਿੱਚ ਜਿੱਥੇ ਐੱਮਐੱਸਐੱਮਈਜ਼ ਦੀ ਮੌਜੂਦਗੀ ਘੱਟ ਹੈ, ਪ੍ਰੋਗਰਾਮ ਆਰਏਐੱਮਪੀ ਦੇ ਤਹਿਤ ਕਵਰ ਕੀਤੀਆਂ ਗਈਆਂ ਸਕੀਮਾਂ ਦੇ ਉੱਚ ਪ੍ਰਭਾਵ ਦੇ ਨਤੀਜੇ ਵਜੋਂ ਵਧੇਰੇ ਰਸਮੀਕਰਣ ਦੀ ਸ਼ੁਰੂਆਤ ਕਰੇਗਾ। ਇਨ੍ਹਾਂ ਰਾਜਾਂ ਦੁਆਰਾ ਵਿਕਸਿਤ ਕੀਤੇ ਗਏ ਐੱਸਆਈਪੀਜ਼ ਇੱਕ ਸੁਧਰੇ ਹੋਏ ਐੱਮਐੱਸਐੱਮਈ ਸੈਕਟਰ ਦੇ ਵਿਕਾਸ ਲਈ ਇੱਕ ਰੋਡਮੈਪ ਵਜੋਂ ਕੰਮ ਕਰਨਗੇ।

 

ਆਰਏਐੱਮਪੀ ਉਦਯੋਗ ਦੇ ਮਿਆਰਾਂ, ਪਿਰਤਾਂ ਵਿੱਚ ਇਨੋਵੇਸ਼ਨ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਕੇ ਅਤੇ ਐੱਮਐੱਸਐੱਮਈਜ਼ ਨੂੰ ਪ੍ਰਤੀਯੋਗੀ ਅਤੇ ਆਤਮਨਿਰਭਰ ਬਣਾਉਣ, ਨਿਰਯਾਤ ਨੂੰ ਵਧਾਉਣ, ਆਯਾਤ ਨੂੰ ਬਦਲ ਕੇ, ਅਤੇ ਘਰੇਲੂ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਤਕਨੀਕੀ ਜਾਣਕਾਰੀ ਪ੍ਰਦਾਨ ਕਰਕੇ ਆਤਮਨਿਰਭਰ ਭਾਰਤ ਮਿਸ਼ਨ ਦੀ ਪੂਰਤੀ ਕਰੇਗਾ।

 

ਆਰਏਐੱਮਪੀ ਇਸ ਤਰ੍ਹਾਂ ਹੋਵੇਗਾ:

 

• ‘ਨੀਤੀ ਪ੍ਰਦਾਤਾਸਬੂਤ-ਅਧਾਰਿਤ ਨੀਤੀ ਅਤੇ ਪ੍ਰੋਗਰਾਮ ਡਿਜ਼ਾਈਨ ਲਈ ਵਧੀ ਹੋਈ ਸਮਰੱਥਾ ਜ਼ਰੀਏ, ਮੁਕਾਬਲੇਬਾਜ਼ੀ ਅਤੇ ਕਾਰੋਬਾਰੀ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਵਧੇਰੇ ਪ੍ਰਭਾਵੀ ਅਤੇ ਲਾਗਤ-ਦਕਸ਼ ਐੱਮਐੱਸਐੱਮਈ ਦਖਲਅੰਦਾਜ਼ੀ ਦੀ ਡਿਲਿਵਰੀ ਨੂੰ ਸਮਰੱਥ ਬਣਾਉਣ ਲਈ।

 

ਅੰਤਰਰਾਸ਼ਟਰੀ ਤਜ਼ਰਬਿਆਂ ਦਾ ਲਾਭ ਉਠਾਉਂਦੇ ਹੋਏ ਬੈਂਚ-ਮਾਰਕਿੰਗ, ਸ਼ੇਅਰਿੰਗ ਅਤੇ ਬਿਹਤਰੀਨ ਪਿਰਤਾਂ/ਸਫ਼ਲਤਾ ਦੀਆਂ ਕਹਾਣੀਆਂ ਦਾ ਪ੍ਰਦਰਸ਼ਨ ਕਰਨ ਦੁਆਰਾ "ਗਿਆਨ ਪ੍ਰਦਾਤਾ", ਅਤੇ

 

• "ਟੈਕਨੋਲੋਜੀ ਪ੍ਰਦਾਤਾ" ਹਾਈ-ਐਂਡ ਦੀ ਟੈਕਨੋਲੋਜੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਅਤਿਆਧੁਨਿਕ ਆਰਟੀਫਿਸ਼ਲ ਇੰਟੈਲੀਜੈਂਸ, ਡੇਟਾ ਵਿਸ਼ਲੇਸ਼ਣ, ਇੰਟਰਨੈੱਟ ਆਵ੍ ਥਿੰਗਸ (ਆਈਓਟੀ), ਮਸ਼ੀਨ ਲਰਨਿੰਗ ਆਦਿ ਦੁਆਰਾ ਐੱਮਐੱਸਐੱਮਈਜ਼ ਦੀ ਡਿਜੀਟਲ ਅਤੇ ਟੈਕਨੀਕਲ ਤਬਦੀਲੀ ਹੁੰਦੀ ਹੈ।

 

ਦੇਸ਼ ਭਰ ਵਿੱਚ ਪ੍ਰਭਾਵਾਂ ਵਾਲਾ ਆਰਏਐੱਮਪੀ ਪ੍ਰੋਗਰਾਮ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਸਾਰੇ 63 ਮਿਲੀਅਨ ਉੱਦਮਾਂ ਨੂੰ ਲਾਭ ਪਹੁੰਚਾਏਗਾ ਜੋ ਐੱਮਐੱਸਐੱਮਈਜ਼ ਵਜੋਂ ਯੋਗਤਾ ਪੂਰੀ ਕਰਦੇ ਹਨ।

 

ਹਾਲਾਂਕਿ, ਕੁੱਲ 5,55,000 ਐੱਮਐੱਸਐੱਮਈਜ਼ ਨੂੰ ਵਿਸ਼ੇਸ਼ ਤੌਰ 'ਤੇ ਬਿਹਤਰ ਪ੍ਰਦਰਸ਼ਨ ਲਈ ਟਾਰਗਟ ਕੀਤਾ ਗਿਆ ਹੈ ਅਤੇ, ਇਸ ਤੋਂ ਇਲਾਵਾ, ਸਰਵਿਸ ਸੈਕਟਰਾਂ ਨੂੰ ਸ਼ਾਮਲ ਕਰਨ ਲਈ ਲਕਸ਼ ਬਜ਼ਾਰ ਦੇ ਵਿਸਤਾਰ ਅਤੇ ਤਕਰੀਬਨ 70,500 ਮਹਿਲਾ ਐੱਮਐੱਸਐੱਮਈਜ਼ ਦੇ ਵਾਧੇ ਦੀ ਕਲਪਨਾ ਕੀਤੀ ਗਈ ਹੈ।

 

ਲਾਗੂ ਕਰਨ ਦੀ ਰਣਨੀਤੀ ਅਤੇ ਲਕਸ਼:

 

ਪ੍ਰੋਗਰਾਮ ਨੇ ਸ਼ੁਰੂਆਤੀ ਮਿਸ਼ਨਾਂ ਅਤੇ ਅਧਿਐਨਾਂ ਤੋਂ ਬਾਅਦ ਦੋ ਨਤੀਜਿਆਂ ਵਾਲੇ ਖੇਤਰਾਂ ਦੀ ਪਹਿਚਾਣ ਕੀਤੀ ਹੈ ਜਿਵੇਂ ਕਿ: (1) ਐੱਮਐੱਸਐੱਮਈ ਪ੍ਰੋਗਰਾਮ ਦੀਆਂ ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ, ਅਤੇ (2) ਮਾਰਕਿਟ ਪਹੁੰਚ, ਮਜ਼ਬੂਤ ਸਮਰੱਥਾਵਾਂ ਅਤੇ ਵਿੱਤ ਤੱਕ ਪਹੁੰਚ ਲਈ ਸਮਰਥਨ।

 

ਬਜ਼ਾਰ ਪਹੁੰਚ ਅਤੇ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਚਲ ਰਹੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਡਿਸਬਰਸਮੈਂਟ ਲਿੰਕਡ ਇੰਡੀਕੇਟਰਸ (ਡੀਐੱਲਆਈਸ) ਦੇ ਵਿਰੁੱਧ ਮੰਤਰਾਲੇ ਦੇ ਬਜਟ ਵਿੱਚ ਆਰਏਐੱਮਪੀ ਜ਼ਰੀਏ ਫੰਡਾਂ ਦਾ ਪ੍ਰਵਾਹ ਹੋਵੇਗਾ।

 

ਵਿਸ਼ਵ ਬੈਂਕ ਤੋਂ ਆਰਏਐੱਮਪੀ ਲਈ ਫੰਡਾਂ ਦੀ ਡਿਸਬਰਸਮੈਂਟ ਨਿਮਨਲਿਖਤ ਡਿਸਬਰਸਮੈਂਟ ਲਿੰਕਡ ਸੂਚਕਾਂ ਨੂੰ ਪੂਰਾ ਕਰਨ 'ਤੇ ਕੀਤੀ ਜਾਵੇਗੀ:

 

ਰਾਸ਼ਟਰੀ ਐੱਮਐੱਸਐੱਮਈ ਸੁਧਾਰ ਏਜੰਡੇ ਨੂੰ ਲਾਗੂ ਕਰਨਾ

ਐੱਮਐੱਸਐੱਮਈ ਸੈਕਟਰ ਕੇਂਦਰ-ਰਾਜ ਸਹਿਯੋਗ ਨੂੰ ਤੇਜ਼ ਕਰਨਾ

ਟੈਕਨੋਲੋਜੀ ਅੱਪਗ੍ਰੇਡੇਸ਼ਨ ਸਕੀਮ (ਸੀਐੱਲਸੀਐੱਸ-ਟੀਯੂਐੱਸ) ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣਾ

ਐੱਮਐੱਸਐੱਮਈਜ਼ ਲਈ ਪ੍ਰਾਪਤੀਯੋਗ ਵਿੱਤ ਬਜ਼ਾਰ ਨੂੰ ਮਜ਼ਬੂਤ ਕਰਨਾ

ਸੂਖਮ ਅਤੇ ਛੋਟੇ ਉਦਯੋਗਾਂ (ਸੀਜੀਟੀਐੱਮਐੱਸਈ) ਅਤੇ "ਗਰੀਨਿੰਗ ਐਂਡ ਜੈਂਡਰ" ਡਿਲਿਵਰੀ ਲਈ ਕ੍ਰੈਡਿਟ ਗਰੰਟੀ ਟਰੱਸਟ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣਾ

ਦੇਰੀ ਨਾਲ ਭੁਗਤਾਨ ਦੀਆਂ ਘਟਨਾਵਾਂ ਨੂੰ ਘਟਾਉਣਾ

 

ਆਰਏਐੱਮਪੀ ਦਾ ਮਹੱਤਵਪੂਰਨ ਹਿੱਸਾ ਰਣਨੀਤਕ ਨਿਵੇਸ਼ ਯੋਜਨਾਵਾਂ (ਐੱਸਆਈਪੀਜ਼) ਦੀ ਤਿਆਰੀ ਹੈ, ਜਿਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੱਦਾ ਦਿੱਤਾ ਜਾਵੇਗਾ।

 

ਐੱਸਆਈਪੀਜ਼ ਵਿੱਚ ਆਰਏਐੱਮਪੀ ਦੇ ਤਹਿਤ ਮੁੱਖ ਰੁਕਾਵਟਾਂ ਅਤੇ ਅੰਤਰਾਂ ਦੀ ਪਹਿਚਾਣ ਕਰਨਾ, ਮੀਲ ਪੱਥਰ ਨਿਰਧਾਰਿਤ ਕਰਨਾ ਅਤੇ ਅਖੁੱਟ ਊਰਜਾ, ਗ੍ਰਾਮੀਣ ਅਤੇ ਗ਼ੈਰ-ਖੇਤੀ ਕਾਰੋਬਾਰ, ਥੋਕ ਅਤੇ ਪ੍ਰਚੂਨ ਵਪਾਰ ਸਮੇਤ ਤਰਜੀਹੀ ਖੇਤਰਾਂ ਵਿੱਚ ਦਖਲਅੰਦਾਜ਼ੀ ਲਈ ਲੋੜੀਂਦੇ ਬਜਟ ਦਾ ਪ੍ਰੋਜੈਕਟ ਕਰਨਾ, ਪਿੰਡ ਅਤੇ ਕੋਟੇਜ ਉਦਯੋਗ, ਮਹਿਲਾਵਾਂ ਦੇ ਉਦਯੋਗ ਆਦਿ ਜਿਹੇ ਐੱਮਐੱਸਐੱਮਈਜ਼ ਦੀ ਪਹਿਚਾਣ ਅਤੇ ਗਤੀਸ਼ੀਲਤਾ ਲਈ ਇੱਕ ਆਊਟਰੀਚ ਯੋਜਨਾ ਸ਼ਾਮਲ ਹੋਵੇਗੀ।

 

ਆਰਏਐੱਮਪੀ ਦੀ ਸਮੁੱਚੀ ਨਿਗਰਾਨੀ ਅਤੇ ਨੀਤੀ ਬਾਰੇ ਸੰਖੇਪ ਜਾਣਕਾਰੀ ਐੱਮਐੱਸਐੱਮਈ ਮੰਤਰੀ ਦੀ ਅਗਵਾਈ ਵਾਲੀ ਇੱਕ ਚੋਟੀ ਦੀ ਰਾਸ਼ਟਰੀ ਐੱਮਐੱਸਐੱਮਈ ਕੌਂਸਲ ਦੁਆਰਾ ਕੀਤੀ ਜਾਵੇਗੀ, ਜਿਸ ਵਿੱਚ ਵਿਭਿੰਨ ਮੰਤਰਾਲਿਆਂ ਦੀ ਨੁਮਾਇੰਦਗੀ ਅਤੇ ਸਕੱਤਰੇਤ ਦੁਆਰਾ ਸਮਰਥਨ ਸ਼ਾਮਲ ਹੈ। ਆਰਏਐੱਮਪੀ ਦੇ ਅਧੀਨ ਵਿਸ਼ੇਸ਼ ਡਿਲੀਵਰੇਬਲਾਂ ਦੀ ਨਿਗਰਾਨੀ ਕਰਨ ਲਈ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਸਕੱਤਰ ਦੀ ਅਗਵਾਈ ਵਿੱਚ ਇੱਕ ਆਰਏਐੱਮਪੀ ਪ੍ਰੋਗਰਾਮ ਕਮੇਟੀ ਹੋਵੇਗੀ। ਇਸ ਤੋਂ ਇਲਾਵਾ, ਰੋਜ਼ਾਨਾ ਲਾਗੂ ਕਰਨ ਲਈ ਰਾਸ਼ਟਰੀ ਪੱਧਰ 'ਤੇ ਅਤੇ ਰਾਜਾਂ ਵਿੱਚ ਪ੍ਰੋਗਰਾਮ ਪ੍ਰਬੰਧਨ ਇਕਾਈਆਂ ਹੋਣਗੀਆਂ, ਜਿਸ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਅਤੇ ਰਾਜਾਂ ਦਾ ਸਮਰਥਨ ਕਰਨ ਲਈ, ਆਰਏਐੱਮਪੀ ਪ੍ਰੋਗਰਾਮ ਨੂੰ ਲਾਗੂ ਕਰਨ, ਨਿਗਰਾਨੀ ਕਰਨ ਅਤੇ ਮੁੱਲਾਂਕਣ ਕਰਨ ਲਈ ਉਦਯੋਗ ਤੋਂ ਪ੍ਰਤੀਯੋਗੀ ਤੌਰ 'ਤੇ ਚੁਣੇ ਗਏ ਪ੍ਰੋਫੈਸ਼ਨਲਸ ਅਤੇ ਮਾਹਿਰ ਸ਼ਾਮਲ ਹੋਣਗੇ।

 

ਕਵਰ ਕੀਤੇ ਗਏ ਰਾਜ/ਜ਼ਿਲ੍ਹੇ:

 

ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐੱਸਆਈਪੀਜ਼ ਤਿਆਰ ਕਰਨ ਲਈ ਸੱਦਾ ਦਿੱਤਾ ਜਾਵੇਗਾ ਅਤੇ ਐੱਸਆਈਪੀਜ਼ ਅਧੀਨ ਰੱਖੇ ਪ੍ਰਸਤਾਵਾਂ ਨੂੰ ਮੁੱਲਾਂਕਣ ਦੇ ਅਧਾਰ 'ਤੇ ਫੰਡ ਦਿੱਤਾ ਜਾਵੇਗਾ।

 

ਫੰਡਿੰਗ ਉਦੇਸ਼ ਚੋਣ ਮਾਪਦੰਡਾਂ 'ਤੇ ਅਧਾਰਿਤ ਹੋਵੇਗੀ ਅਤੇ ਐੱਸਆਈਪੀਜ਼ ਦਾ ਮੁੱਲਾਂਕਣ ਕੀਤਾ ਜਾਵੇਗਾ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਵਿੱਚ ਸਥਾਪਿਤ ਇੱਕ ਸਖ਼ਤ ਪ੍ਰਕਿਰਿਆ ਦੁਆਰਾ ਮਨਜ਼ੂਰ ਕੀਤਾ ਜਾਵੇਗਾ।

 

*************

 

ਡੀਐੱਸ


(Release ID: 1811656) Visitor Counter : 256