ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਮਾਊਂਟੇਨ ਟੈਰੇਨ ਬਾਈਕਿੰਗ ਅਤੇ ਬਾਈਸਾਈਕਲ ਮੋਟੋਕ੍ਰੌਸ ਦੇ ਲਈ ਭਾਰਤ ਦਾ ਪਹਿਲਾ ਸਾਈ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਸ਼ਿਮਲਾ ਵਿੱਚ ਸਥਾਪਿਤ ਹੋਵੇਗਾ

Posted On: 24 MAR 2022 3:55PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਯੁਵਾ ਸੇਵਾ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਸ਼ਿਮਲਾ ਵਿੱਚ ਮਾਊਂਟੇਨ ਟੈਰੇਨ ਬਾਈਕਿੰਗ ਅਤੇ ਬਾਈਸਾਈਕਲ ਮੋਟੋਕ੍ਰੌਸ ਵਿੱਚ ਅਥਲੀਟਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਭਾਰਤ ਦੇ ਪਹਿਲੇ ਐੱਸਏਆਈ (ਸਾਈ) ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਐੱਨਸੀਓਈ (NCOE) ਦੀ ਸਥਾਪਨਾ ਦੇ ਲਈ ਤਿਆਰ ਹੈ। ਭਾਰਤ ਦੇ ਸਾਈਕਲ ਚਾਲਕਾਂ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਸੁਵਿਧਾਵਾਂ ਦੇਣ ਦੇ ਲਈ ਐੱਨਸੀਓਈ (NCOE)  ਦੀ ਸਥਾਪਨਾ ਕੀਤੀ ਜਾ ਰਹੀ ਹੈ, ਤਾਕਿ ਉਹ ਐੱਮਟੀਬੀ ਅਤੇ ਬੀਐੱਮਐੱਕਸ ਨਾਲ ਜੁੜੇ 18 ਓਲੰਪਿਕ ਮੈਡਲਾਂ ਦੇ ਲਈ ਮੁਕਾਬਲਾ ਕਰ ਸਕਣ। ਸਮੁੰਦਰੀ ਤਟ ਤੋਂ 2000 ਮੀਟਰ ਦੀ ਉਚਾਈ ‘ਤੇ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਉਚਾਈ ‘ਤੇ ਸਥਿਤ ਟ੍ਰੇਨਿੰਗ ਸੁਵਿਧਾਵਾਂ ਵਿੱਚੋਂ ਇੱਕ ਇਸ ਕੇਂਦਰ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਇੱਕ ਅਤਿਆਧੁਨਿਕ ਸਪੋਰਟਸ ਸਾਇੰਸ ਹਾਈ ਪਰਫਾਰਮੈਂਸ ਸੈਂਟਰ, ਓਲੰਪਿਕ-ਪੱਧਰੀ ਟ੍ਰੈਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਹੋਣਗੇ ਜਿਸ ਨਾਲ ਇੱਥੇ ਭਾਰਤ ਦੇ ਬਿਹਤਰੀਨ ਸਾਈਕਲ ਚਾਲਕ ਅਤੇ ਸਥਾਨਕ ਖੇਡ ਪ੍ਰਤਿਭਾ ਟ੍ਰੇਨਿੰਗ ਲੈ ਸਕਣਗੇ। ਪਹਾੜੀ ਇਲਾਕਿਆਂ ਦੇ ਲਈ ਖੇਡਾਂ ਦੀ ਜ਼ਰੂਰਤ ਅਤੇ ਟ੍ਰੇਨਿੰਗ ਦੇ ਲਈ ਉਚਿਤ ਵਾਤਾਵਰਣ ਦੇ ਕਾਰਨ, ਸ਼ਿਮਲਾ ਐੱਨਸੀਓਈ ਦੇ ਲਈ ਇੱਕ ਪਸੰਦੀਦਾ ਵਿਕਲਪ ਦੇ ਰੂਪ ਵਿੱਚ ਉੱਭਰਿਆ ਹੈ।

https://ci6.googleusercontent.com/proxy/hEa0-4-uTWA0Hl8S8mlPwjEwoEXC9AkWE0JM1gWP9LBsKJK8nhtozaTHxE-ywtauZMUcNxN9mRGL1aaoH7oTvSgaoK9YBRD7NVkup4eE-uCplSWmNhkHJytFrg=s0-d-e1-ft#https://static.pib.gov.in/WriteReadData/userfiles/image/image00125JP.jpg

ਇਸ ਸਾਈ ਐੱਨਸੀਓਈ ਦੀ ਸਥਾਪਨਾ ਦੇ ਨਾਲ, ਹਿਮਾਚਲ ਭਾਰਤ ਵਿੱਚ ਐੱਮਟੀਬੀ ਅਤੇ ਬੀਐੱਮਐਕਸ ਟ੍ਰੇਨਿੰਗ ਦਾ ਪਥਪ੍ਰਦਰਸ਼ਕ ਬਣ ਗਿਆ ਹੈ ਅਤੇ ਦੋ ਸਾਈਕਲਿੰਗ ਵਿਸ਼ਿਆਂ ਦੇ ਲਈ ਭਵਿੱਖ ਦੀਆਂ ਵਿਸ਼ਵ ਚੈਂਪੀਅਨਸਿਪਸ ਦੇ ਲਈ ਇੱਕ ਸੰਭਾਵਿਤ ਸਥਲ ਬਣ ਗਿਆ ਹੈ। ਓਲੰਪਿਕ ਪੱਧਰ ਦੀਆਂ ਤਿਆਰੀਆਂ ਦੇ ਲਈ ਲਗਭਗ 200 ਸਾਈਕਲ ਚਾਲਕਾਂ ਨੂੰ ਟ੍ਰੇਨਿੰਗ ਦੇਣ ਦੀ ਸਮਰੱਥਾ ਵਾਲੇ ਐੱਨਸੀਓਈ ਵਿੱਚ 1 ਐੱਕਸਸੀਓ ਓਲੰਪਿਕ ਪੱਧਰ ਟ੍ਰੈਕ, ਵਿਸ਼ੇਸ਼ ਸੁਵਿਧਾਵਾਂ ਦੇ ਨਾਲ 1 ਟ੍ਰੇਨਿੰਗ ਟ੍ਰੈਕ, 1 ਬੀਐੱਮਐਕਸ ਟ੍ਰੈਕ, 1 ਅਤਿਆਧੁਨਿਕ ਇਨਡੋਰ ਜਿਮਨੇਜ਼ੀਅਮ, ਵਰਚੁਅਲ ਟ੍ਰੇਨਰਾਂ ਦੇ ਨਾਲ ਇੱਕ ਇਨਡੋਰ ਸੈੱਟਅੱਪ, 100 ਅਥਲੀਟਾਂ, ਕੋਚਾਂ ਅਤੇ ਸਪੋਰਟ ਸਟਾਫ਼ ਦੇ ਲਈ ਹੋਸਟਲ ਦੀਆਂ ਸੁਵਿਧਾਵਾਂ ਵੀ ਹੋਣਗੀਆਂ।

 

ਇਸ ਦੇ ਇਲਾਵਾ ਇਨਡੋਰ ਰਿਕਵਰੀ ਪੂਲ, ਸਟ੍ਰੀਮ ਅਤੇ ਸੌਨਾ (sauna), ਸਟ੍ਰੈਂਥ ਅਤੇ ਕੰਡੀਸ਼ਨਿੰਗ ਹਾਲ, ਬਾਇਓਮੈੱਕ ਲੈਬ, ਫਿਜ਼ੀਓਥੈਰੇਪੀ, ਐਂਥ੍ਰੋਪੋਮੇਟ੍ਰੀ ਜਿਹੀਆਂ ਅਤਿਆਧੁਨਿਕ ਸੁਵਿਧਾਵਾਂ ਦੇ ਨਾਲ ਖੇਡ ਵਿਗਿਆਨ (ਸਪੋਰਟਸ ਸਾਇੰਸ) ਦੇ ਲਈ ਇਹ ਇੱਕ ਹਾਈ ਪਰਫੌਰਮੈਂਸ ਸੈਂਟਰ ਹੋਵੇਗਾ। ਇੱਥੇ ਅਥਲੀਟਾਂ ਦੀ ਟ੍ਰੇਨਿੰਗ ਦੌਰਾਨ ਉਪਯੋਗ ਹੋਣ ਵਾਲੇ ਬ੍ਰੀਥ ਅਤੇ ਲੈਕਟਿਕ ਐਨਾਲਾਈਜ਼ਰਸ, ਹਾਰਟ ਰੇਟ ਮੌਨੀਟਰ, ਟ੍ਰੈਡਮਿਲ, ਬਾਈਸਾਈਕਲ ਐਰਗੋਮੀਟਰ ਜਿਹੇ ਮਹਿੰਗੇ ਉਪਕਰਣ ਵੀ ਉਪਲਬਧ ਹੋਣਗੇ। 

https://ci5.googleusercontent.com/proxy/yx8Fy41DyIukLVMBPe3H2cIF8TZ_in9qIITOHDX1sI20D6GW-hSAWH1__ny5Pc0nlTFK-KlDoMd8LeMrSmS4Xz7kFAoaVmyvWV34e3hnP-m3ebevYAo0914Jng=s0-d-e1-ft#https://static.pib.gov.in/WriteReadData/userfiles/image/image002LOWT.jpg

23 ਮਾਰਚ, 2022 ਨੂੰ ਇੱਕ ਸਹਿਮਤੀ ਪੱਤਰ ‘ਤੇ ਦਸਤਖ਼ਤ ਦੇ ਨਾਲ ਇਸ ਵਿਸ਼ਵ ਪੱਧਰੀ ਸੁਵਿਧਾ ਨੂੰ ਸਥਾਪਿਤ ਕਰਨ ਦੇ ਲਈ ਕੇਂਦਰ ਅਤੇ ਰਾਜ ਦੇ ਦਰਮਿਆਨ ਸਹਿਯੋਗ ਨੂੰ ਰਸਮੀ ਰੂਪ ਦਿੱਤਾ ਗਿਆ।

*******

ਐੱਨਬੀ/ਓਏ


(Release ID: 1811163) Visitor Counter : 143


Read this release in: Urdu , English , Hindi , Gujarati