ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੰਤਰਾਲੇ ਨੇ ਖੇਲੋ ਇੰਡੀਆ ਸਕੀਮ ਤਹਿਤ ਦੇਸ਼ ਭਰ ਦੀਆਂ 247 ਖੇਡ ਅਕੈਡਮੀਆਂ ਨੂੰ ਮਾਨਤਾ ਦਿੱਤੀ ਹੈ: ਸ਼੍ਰੀ ਅਨੁਰਾਗ ਠਾਕੁਰ
ਪੰਚਕੁਲਾ, ਹਰਿਆਣਾ ਵਿਖੇ ਹੋਣ ਵਾਲੇ ਖੇਲੋ ਇੰਡੀਆ ਯੁਵਾ ਖੇਡਾਂ ਦੇ ਆਗਾਮੀ ਸੰਸਕਰਣ ਵਿੱਚ ਮੱਲਖੰਬ, ਕਲਾਰੀਪਯੱਤੂ, ਗੱਤਕਾ, ਥਾਂਗ-ਟਾ ਅਤੇ ਯੋਗਾਸਨ ਜਿਹੀਆਂ ਰਵਾਇਤੀ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ: ਖੇਡ ਮੰਤਰੀ
Posted On:
29 MAR 2022 4:45PM by PIB Chandigarh
'ਖੇਡਾਂ' ਰਾਜਾਂ ਦਾ ਵਿਸ਼ਾ ਹੋਣ ਕਰਕੇ ਖੇਡਾਂ ਦੇ ਵਿਕਾਸ ਦੀ ਜਿੰਮੇਵਾਰੀ, ਜਿਸ ਵਿੱਚ ਪਿੰਡ ਪੱਧਰ 'ਤੇ ਖੇਡ ਮੈਦਾਨਾਂ ਦੀ ਉਸਾਰੀ, ਕਾਲਜਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨਾ, ਖੇਡ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਥਾਪਨਾ, ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨਾ, ਤਾਂ ਕਿ ਅਜਿਹੀਆਂ ਖੇਡਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਈ ਜਾ ਸਕੇ ਸ਼ਾਮਲ ਹੈ, ਅਤੇ ਖੇਡਾਂ ਦਾ ਸਮੁੱਚਾ ਵਿਕਾਸ ਮੁੱਖ ਤੌਰ 'ਤੇ ਸਬੰਧਿਤ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ 'ਤੇ ਨਿਰਭਰ ਕਰਦਾ ਹੈ। ਕੇਂਦਰ ਸਰਕਾਰ ਮਹੱਤਵਪੂਰਨ ਪਾੜੇ ਨੂੰ ਪੂਰਾ ਕਰਕੇ ਉਨ੍ਹਾਂ ਦੇ ਪ੍ਰਯਤਨਾਂ ਦੀ ਪੂਰਤੀ ਕਰਦੀ ਹੈ। ਹਾਲਾਂਕਿ, ਖੇਲੋ ਇੰਡੀਆ ਸਕੀਮ ਦੇ "ਖੇਡਾਂ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਅਤੇ ਸਿਰਜਣਾ/ਅੱਪਗ੍ਰੇਡੇਸ਼ਨ" ਕੰਪੋਨੈਂਟ ਦੇ ਤਹਿਤ, ਇਸ ਮੰਤਰਾਲੇ ਨੇ ਸਮੇਂ-ਸਮੇਂ 'ਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸਤਾਵਾਂ ਦੇ ਅਧਾਰ ‘ਤੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਸਮੇਤ ਦੇਸ਼ ਭਰ ਵਿੱਚ ਵਿਭਿੰਨ ਸ਼੍ਰੇਣੀਆਂ ਦੇ 289 ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਮੰਤਰਾਲੇ ਨੇ ਇੰਫਾਲ, ਮਣੀਪੁਰ ਵਿਖੇ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਵੀ ਕੀਤੀ ਹੈ, ਜੋ ਕਿ ਆਪਣੀ ਕਿਸਮ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੇ ਖੇਡ ਵਿਗਿਆਨ, ਸਪੋਰਟਸ ਟੈਕਨੋਲੋਜੀ, ਸਪੋਰਟਸ ਕੋਚਿੰਗ ਦੇ ਖੇਤਰਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਚੁਣੇ ਹੋਏ ਖੇਡ ਅਨੁਸ਼ਾਸਨਾਂ ਲਈ ਰਾਸ਼ਟਰੀ ਟ੍ਰੇਨਿੰਗ ਕੇਂਦਰ ਵਜੋਂ ਕੰਮ ਕੀਤਾ ਹੈ। ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਕੇਟਰ ਕਰੇਗੀ। ਇਸ ਤੋਂ ਇਲਾਵਾ, ਖੇਲੋ ਇੰਡੀਆ ਸਕੀਮ ਦੇ "ਰਾਸ਼ਟਰੀ/ਖੇਤਰੀ/ਸਟੇਟ ਸਪੋਰਟਸ ਅਕੈਡਮੀਆਂ ਨੂੰ ਸਮਰਥਨ" ਦੇ ਹਿੱਸੇ ਦੇ ਤਹਿਤ, ਇਸ ਮੰਤਰਾਲੇ ਨੇ ਦੇਸ਼ ਭਰ ਦੀਆਂ 247 ਸਪੋਰਟਸ ਅਕੈਡਮੀਆਂ ਨੂੰ ਮਾਨਤਾ ਦਿੱਤੀ ਹੈ।
ਖੇਲੋ ਇੰਡੀਆ ਸਕੀਮ ਦਾ 'ਗ੍ਰਾਮੀਣ ਅਤੇ ਸਵਦੇਸ਼ੀ/ਕਬਾਇਲੀ ਖੇਡਾਂ ਦਾ ਪ੍ਰਚਾਰ' ਭਾਗ, ਵਿਸ਼ੇਸ਼ ਤੌਰ 'ਤੇ ਦੇਸ਼ ਵਿੱਚ ਗ੍ਰਾਮੀਣ ਅਤੇ ਸਵਦੇਸ਼ੀ/ਕਬਾਇਲੀ ਖੇਡਾਂ ਦੇ ਵਿਕਾਸ ਅਤੇ ਪ੍ਰਚਾਰ ਲਈ ਸਮਰਪਿਤ ਹੈ। ਮੱਲਖੰਬ (ਮੱਧ ਪ੍ਰਦੇਸ਼ ਦੀਆਂ ਪ੍ਰਮੁੱਖ ਪਰੰਪਰਾਗਤ ਖੇਡਾਂ), ਕਲਾਰੀਪਯੱਟੂ, ਗਤਕਾ, ਥਾਂਗ-ਤਾ, ਯੋਗਾਸਨ ਅਤੇ ਸਿਲੰਬਮ ਦੀਆਂ ਸਵਦੇਸ਼ੀ/ਰਵਾਇਤੀ ਖੇਡਾਂ ਨੂੰ ਇਸ ਹਿੱਸੇ ਦੇ ਤਹਿਤ ਪ੍ਰਚਾਰ ਲਈ ਪਹਿਚਾਣਿਆ ਗਿਆ ਹੈ। ਇਸ ਕੰਪੋਨੈਂਟ ਦੇ ਤਹਿਤ ਬੁਨਿਆਦੀ ਢਾਂਚੇ ਦੇ ਵਿਕਾਸ, ਸਾਜ਼ੋ-ਸਾਮਾਨ ਦੀ ਸਹਾਇਤਾ, ਕੋਚਾਂ ਦੀ ਨਿਯੁਕਤੀ, ਕੋਚਾਂ ਦੀ ਟ੍ਰੇਨਿੰਗ ਅਤੇ ਵਜ਼ੀਫੇ ਲਈ ਗ੍ਰਾਂਟਾਂ ਮਨਜ਼ੂਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਇਸ ਮੰਤਰਾਲੇ ਦੁਆਰਾ ਮੱਲਖੰਬ, ਕਲਾਰੀਪਯਾਤੂ, ਗੱਤਕਾ ਅਤੇ ਥਾਂਗ-ਟਾ (10,000/- ਪ੍ਰਤੀ ਮਹੀਨਾ, ਪ੍ਰਤੀ ਅਥਲੀਟ) ਦੇ 283 ਤਗਮਾ ਜੇਤੂਆਂ ਨੂੰ ਵਜ਼ੀਫੇ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ 31 ਜੇਤੂ (104 ਵਿੱਚੋਂ) ਮੱਲਖੰਬ ਅਨੁਸ਼ਾਸਨ ਵਿੱਚ ਮੱਧ ਪ੍ਰਦੇਸ਼ ਤੋਂ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਪੰਚਕੁਲਾ ਵਿਖੇ ਹੋਣ ਵਾਲੇ ਖੇਲੋ ਇੰਡੀਆ ਯੁਵਾ ਖੇਡਾਂ ਦੇ ਆਗਾਮੀ ਐਡੀਸ਼ਨ ਵਿੱਚ ਮੱਲਖੰਬ, ਕਲਾਰੀਪਯੱਤੂ, ਗੱਤਕਾ, ਥਾਂਗ-ਟਾ ਅਤੇ ਯੋਗਾਸਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਨਬੀ/ਓਏ
(Release ID: 1811138)
Visitor Counter : 144