ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ 28 ਮਾਰਚ, 2022 ਨੂੰ ਦਿੱਵਯਾਂਗਜਨਾਂ ਦੇ ਲਈ ਚੀਫ਼ ਕਮਿਸ਼ਨਰ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨਗੇ


ਨਵੀਂ ਦਿੱਲੀ ਦੇ ਦਵਾਰਕਾ ਸਥਿਤ ਸੀਸੀਪੀਡੀ ਦੇ ਨਵੇਂ ਦਫ਼ਤਰ ਵਿੱਚ ਅਤਿ-ਆਧੁਨਿਕ ਸੁਵਿਧਾਵਾਂ ਹਨ ਅਤੇ ਇਹ ਪੂਰੀ ਤਰ੍ਹਾਂ ਦਿੱਵਯਾਂਗਜਨਾਂ ਦੇ ਅਨੁਕੂਲ ਹੈ

Posted On: 27 MAR 2022 1:56PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀਡਾ. ਵੀਰੇਂਦਰ ਕੁਮਾਰ 28.03.2022 (ਸੋਮਵਾਰ) ਨੂੰ ਨਵੀਂ ਦਿੱਲੀ ਦੇ ਦਵਾਰਕਾ ਦੇ ਸੈਕਟਰ-10,ਵਿਖੇ ਦਿਵਯਾਂਗਜਨਾਂ ਦੇ ਲਈ ਚੀਫ਼ ਕਮਿਸ਼ਨਰ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨਗੇ।

ਦਿੱਵਯਾਂਗਜਨਾਂ ਦੇ ਲਈ ਚੀਫ਼ ਕਮਿਸ਼ਨਰ ਦਾ ਦਫ਼ਤਰ ਅਸਲ ਵਿੱਚ ਸਤੰਬਰ 1998 ਤੋਂ ਕਾਰਜ ਕਰ ਰਿਹਾ ਹੈ।

ਇਹ ਦਫ਼ਤਰ ਗ਼ੈਰ- ਭੇਦਭਾਵ ਦੇ ਸਬੰਧ ਵਿੱਚ ਦਿੱਵਯਾਂਗਜਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਸਮਾਜ ਵਿੱਚ ਸਮਾਨ ਅਵਸਰ ਅਤੇ ਪੂਰੀ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ  ਲਈ ਸੁਤੰਤਰ ਤੌਰ 'ਤੇ ਕਾਰਜ ਕਰਦਾ ਹੈ।

ਸ਼ੁਰੂ ਵਿੱਚਸੀਸੀਪੀਡੀ ਦਫ਼ਤਰ ਨੇ ਆਪਣਾ ਕਾਰਜ ਸ਼ਾਸਤਰੀ ਭਵਨ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਸ ਨੂੰ ਕਿਰਾਏ ਦੇ ਵਿਭਿੰਨ ਸਥਾਨਾਂ ਅਰਥਾਤ ਨਵੀਂ ਦਿੱਲੀ ਵਿੱਚ ਆਈਟੀਓ ਦੇ ਪਾਸ  ਪੰਡਿਤ ਦੀਨਦਿਆਲ ਉਪਾਧਿਆਇ ਨੈਸ਼ਨਲ ਇੰਸਟੀਟਿਊਟ ਆਵ੍ ਫਿਜ਼ੀਕਲ ਹੈਂਡੀਕੈਪਡ ਨੌਇਡਾ ਵਿੱਚ ਸੈਕਟਰ-39 ਅਤੇ ਬਾਅਦ ਵਿੱਚ ਨਵੀਂ ਦਿੱਲੀ ਵਿੱਚ ਭਗਵਾਨ ਦਾਸ ਰੋਡ ਉੱਤੇ ਸਰੋਜਿਨੀ ਹਾਊਸ ਵਿੱਚ ਤਬਦੀਲ ਕਰ ਦਿੱਤਾ ਗਿਆ। ਹਾਲਾਂਕਿਇਹ ਦਫ਼ਤਰ ਹਮੇਸ਼ਾ ਆਪਣੇ ਕਰਮਚਾਰੀਆਂ ਅਤੇ ਗਤੀਵਿਧੀਆਂ ਨੂੰ ਅਰਾਮ ਨਾਲ ਸਮਾਯੋਜਿਤ ਕਰਨ ਦੇ ਲਈ ਜਗ੍ਹਾ ਦੀ ਘਾਟ ਨਾਲ ਸੰਚਾਲਿਤ ਹੁੰਦਾ ਰਿਹਾ ਹੈ।

ਲੰਬੇ ਇੰਤਜ਼ਾਰ ਦੇ ਬਾਅਦ ਹੁਣ ਇਸ ਦਫ਼ਤਰ ਨੂੰ ਨਵੀਂ ਦਿੱਲੀ-75 ਦੇ ਦਵਾਰਕਾ ਸੈਕਟਰ-10  ਵਿੱਚ ਪਲਾਟ ਨੰਬਰ-ਜੀ-2 ਵਿੱਚ ਐੱਨ.ਆਈ.ਐੱਸ.ਡੀ. ਬਿਲਡਿੰਗ, 5ਵੀਂ ਮੰਜ਼ਿਲਵਿੱਚ ਉਚਿਤ ਜਗ੍ਹਾ ਦੇ ਨਾਲ ਉਪਯੁਕਤ ਸਥਾਨ ਮਿਲ ਗਿਆ ਹੈ। ਦਫ਼ਤਰ ਦਾ ਸਥਾਨ ਵਿਸ਼ੇਸ਼ ਤੌਰ 'ਤੇ ਪੂਰੀ ਤਰ੍ਹਾ ਨਾਲ ਦਿੱਵਯਾਂਗਜਨਾਂ ਦੇ ਅਨੁਕੂਲ ਹੈ ਅਤੇ ਸਾਰੀਆਂ ਨਵੀਨਤਮ ਸੁਵਿਧਾਵਾਂ ਨਾਲ ਲੈਸ ਹੈ।

 

 *******

ਐੱਮਜੀ/ਆਰਐੱਨਐੱਮ


(Release ID: 1810355) ਵਿਜ਼ੀਟਰ ਕਾਊਂਟਰ : 167