ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਨੇ ਰਾਜਸਥਾਨ ਵਿੱਚ ਵੱਡੇ ਪੱਧਰ 'ਤੇ ਰੋਜ਼ਗਾਰ ਪੈਦਾ ਕੀਤਾ; ਜੈਸਲਮੇਰ, ਬਾੜਮੇਰ ਅਤੇ ਨਾਗੌਰ ਦੇ 1,100 ਕਾਰੀਗਰਾਂ ਨੂੰ ਸਸ਼ਕਤ ਬਣਾਇਆ

Posted On: 27 MAR 2022 12:57PM by PIB Chandigarh

ਰਾਜਸਥਾਨ ਵਿੱਚ ਸਵੈ-ਰੋਜ਼ਗਾਰ ਨੂੰ ਪ੍ਰੋਤਸਾਹਨ ਦਿੰਦੇ ਹੋਏ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਸ਼ਨੀਵਾਰ ਨੂੰ ਜੋਧਪੁਰ ਵਿੱਚ  ਕੁਮ੍ਹਿਆਰਾਂ ਨੂੰ 200 ਬਿਜਲੀ ਨਾਲ ਚਲਣ ਵਾਲੇ ਪੌਟਰ ਵੀਲ੍ਹਸ(ਚੱਕ), ਕਾਰਪੇਂਟਰਸ ਨੂੰ 240 ਵੇਸਟ ਵੁੱਡ ਟੂਲਕਿੱਟਸ ਅਤੇ 450 ਸਥਾਨਕ ਕਾਰੀਗਰਾਂ ਨੂੰ 10 ਡੋਨਾ ਪੇਪਰ ਪਲੇਟ ਬਣਾਉਣ ਵਾਲੀਆਂ ਮਸ਼ੀਨਾਂ ਵੰਡੀਆਂ। ਕੇਵੀਆਈਸੀ ਦੇ ਚੇਅਰਮੈਨ, ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਜੈਸਲਮੇਰ, ਬਾੜਮੇਰ ਅਤੇ ਨਾਗੌਰ ਜ਼ਿਲ੍ਹਿਆਂ ਦੇ ਇਨ੍ਹਾਂ ਖਾਦੀ ਕਾਰੀਗਰਾਂ ਨੂੰ ਮਸ਼ੀਨਾਂ ਵੰਡੀਆਂ। ਇਨ੍ਹਾਂ ਨੂੰ ਕੇਵੀਆਈਸੀ ਦੁਆਰਾ ਟ੍ਰੇਨਿੰਗ ਦਿੱਤੀ ਗਈ ਹੈ। ਮਸ਼ੀਨਾਂ ਦੀ ਵੰਡ ਨਾਲ 1,100 ਲੋਕਾਂ ਨੂੰ ਪ੍ਰਤੱਖ ਤੌਰ ‘ਤੇ ਰੋਜ਼ਗਾਰ ਪ੍ਰਾਪਤ ਹੋਣਗੇ। ਇਨ੍ਹਾਂ ਲਾਭਾਰਥੀਆਂ ਵਿੱਚ 170 ਬੀਪੀਐੱਲ ਪਰਿਵਾਰ ਵੀ ਸ਼ਾਮਲ ਹਨ।

 

 

ਜੈਸਲਮੇਰ ਦੇ 200 ਕੁਮ੍ਹਿਆਰ ਪਰਿਵਾਰਾਂ ਨੂੰ ਬਿਜਲੀ ਨਾਲ ਚਲਣ ਵਾਲੇ ਪੌਟਰ ਵੀਲ੍ਹਸ(ਚੱਕ) ਵੰਡੇ ਗਏ। ਜੈਸਲਮੇਰ ਆਪਣੇ ਸ਼ਾਨਦਾਰ ਮਿੱਟੀ ਦੇ ਬਰਤਨਾਂ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਕੁਮ੍ਹਿਆਰਾਂ ਨੂੰ ਕੇਵੀਆਈਸੀ ਦੀ ਪ੍ਰਮੁੱਖ ਯੋਜਨਾ " ਕੁਮ੍ਹਿਆਰ ਸਸ਼ਕਤੀਕਰਣ ਯੋਜਨਾ" ਦੇ ਤਹਿਤ ਸਸ਼ਕਤ ਬਣਾਇਆ ਗਿਆ ਹੈ, ਜਿਸ ਦਾ ਉਦੇਸ਼ ਮਿੱਟੀ ਦੇ ਬਰਤਨਾਂ ਦੀ ਲੁਪਤ ਹੋ ਰਹੀ ਕਲਾ ਨੂੰ ਮੁੜ-ਸੁਰਜੀਤ ਕਰਨਾ ਅਤੇ ਹਾਸ਼ੀਏ 'ਤੇ ਪਏ ਕੁਮ੍ਹਿਆਰ ਭਾਈਚਾਰੇ ਨੂੰ ਸਸ਼ਕਤ ਬਣਾਉਣਾ  ਹੈ। ਇਸੇ ਪ੍ਰਕਾਰ, ਕੇ.ਵੀ.ਆਈ.ਸੀ ਵੱਲੋਂ ਕਾਰੀਗਰਾਂ ਨੂੰ ਕੇ.ਵੀ.ਆਈ.ਸੀ ਦੁਆਰਾ ਕਾਗਜ਼ੀ  ਡੋਨਾ ਪਲੇਟਾਂ ਅਤੇ ਲੱਕੜ ਦੇ ਸ਼ਿਲਪ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਹੈ, ਤਾਕਿ ਉਨ੍ਹਾਂ ਨੂੰ ਸਵੈ-ਰੋਜ਼ਗਾਰ ਪ੍ਰਦਾਨ ਕਰਕੇ ਆਤਮਨਿਰਭਰ ਬਣਾਇਆ ਜਾ ਸਕੇ।

ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਸਕਸੈਨਾ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਨੂੰ ਕੇਵੀਆਈਸੀ ਦੀ "ਗ੍ਰਾਮੋਦਯੋਗ ਵਿਕਾਸ ਯੋਜਨਾ" ਦੇ ਤਹਿਤ ਪੇਸ਼ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸਵੈ-ਰੋਜ਼ਗਾਰ ਦੇ ਜ਼ਰੀਏ ਗ੍ਰਾਮੀਣ ਲੋਕਾਂ ਨੂੰ ਸਸ਼ਕਤ ਕਰਨਾ ਅਤੇ ਦੇਸ਼ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਹੈ। ਸਕਸੈਨਾ ਨੇ ਇਹ ਵੀ ਕਿਹਾ, "ਕੇਵੀਆਈਸੀ ਦੀ ਇਹ ਪਹਿਲ ਮਾਣਯੋਗ ਪ੍ਰਧਾਨ ਮੰਤਰੀ ਦੇ "ਆਤਮਨਿਰਭਰ ਭਾਰਤ" ਦੇ ਸੁਪਨੇ ਨੂੰ ਪੂਰਾ ਕਰਨ  ਦੀ ਦਿਸ਼ਾ ਵਿੱਚ ਇੱਕ ਜ਼ਿਕਰਯੋਗ ਕਦਮ ਹੈ। ਇਨ੍ਹਾਂ ਯੋਜਨਾਵਾਂ ਦੇ ਜ਼ਰੀਏ ਕੇਵੀਆਈਸੀ ਨੇ ਨਾ ਸਿਰਫ਼ ਰਾਜਸਥਾਨ ਵਿੱਚ, ਬਲਕਿ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਵੀ ਲੱਖਾਂ ਰੋਜ਼ਗਾਰ ਪੈਦਾ ਕੀਤੇ ਹਨ।“ ਉਨ੍ਹਾਂ ਨੇ ਕਿਹਾ ਕਿ ਕੇਵੀਆਈਸੀ ਪਹਿਲੀ ਵਾਰ ਰਾਜਸਥਾਨ ਦੇ ਕੁਮ੍ਹਿਆਰਾਂ ਨੂੰ ਔਨਲਾਈਨ ਮਾਰਕਿਟਿੰਗ ਪਲੈਟਫਾਰਮ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਉਹ ਦੇਸ਼ ਭਰ ਵਿੱਚ ਆਪਣੀ ਮਿੱਟੀ ਦੇ ਉਤਪਾਦਾਂ ਦੀ ਵਿਕਰੀ ਕਰ ਸਕਦੇ ਹਨ।

 

 

ਜ਼ਿਕਰਯੋਗ ਹੈ ਕਿ ਕੇਵੀਆਈਸੀ ਦਾ ਰਾਜਸਥਾਨ ਉੱਤੇ ਪ੍ਰਮੁੱਖ ਤੌਰ ‘ਤੇ ਜ਼ੋਰ ਹੈ, ਜਿੱਥੇ ਖਾਦੀ ਗਤੀਵਿਧੀਆਂ ਦੇ ਜ਼ਰੀਏ ਰੋਜ਼ਗਾਰ ਪੈਦਾ ਕਰਨ ਦੀਆਂ ਖਾਸੀਆਂ ਸੰਭਾਵਨਾਵਾਂ ਹਨ । ਇਸ ਤੋਂ ਇਲਾਵਾ ਰਾਜਸਥਾਨ ਵਿੱਚ ਮਿੱਟੀ ਦੇ ਬਰਤਨਾਂ ਸਹਿਤ ਕਲਾ ਦੇ ਕਈ ਰੂਪਾਂ ਨੂੰ ਕੇਵੀਆਈਸੀ ਦੁਆਰਾ ਮੁੜ-ਸੁਰਜੀਤ ਕੀਤਾ ਜਾ ਰਿਹਾ ਹੈ। ਹੁਣ ਤੱਕ, ਕੇਵੀਆਈਸੀ ਨੇ ਰਾਜ ਵਿੱਚ 5,000 ਤੋਂ ਵੱਧ ਬਿਜਲੀ ਨਾਲ ਚਲਣ ਵਾਲੇ ਪੌਟਰ ਵੀਲ੍ਹਸ (ਚੱਕ) ਵੰਡੇ ਹਨ, ਜਿਸ ਨਾਲ ਲਗਭਗ 14,000 ਰੋਜ਼ਗਾਰ ਪੈਦਾ ਹੋਈਆਂ ਹਨ। ਵੇਸਟ ਵੁੱਡ ਟੂਲਕਿੱਟਸ ਦੀ ਵੰਡ ਨਾਲ 240 ਕਾਰਪੇਂਟਰ ਪਰਿਵਾਰਾਂ ਨੂੰ ਰੋਜ਼ਗਾਰ ਮਿਲੇਗਾ, ਜਦਕਿ ਪੇਪਰ ਪਲੇਟ ਬਣਾਉਣ ਵਾਲੀਆਂ 10 ਮਸ਼ੀਨਾਂ ਨਾਲ 50 ਲੋਕਾਂ ਨੂੰ ਰੋਜ਼ਗਾਰ ਮਿਲਣਗੇ।

 

 *************

ਐੱਮਜੇਪੀਐੱਸ 



(Release ID: 1810305) Visitor Counter : 127


Read this release in: English , Urdu , Hindi , Tamil