ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

‘ਚੈਂਪੀਅਨ ਨਾਲ ਮੁਲਾਕਾਤ’ ਪ੍ਰੋਗਰਾਮ, ਆਹਾਰ ਅਤੇ ਆਰੋਗਯਤਾ ਦੇ ਮਹੱਤਵ ਬਾਰੇ ਨਾ ਸਿਰਫ ਇਸ ਪੀੜ੍ਹੀ ਦੇ ਲਈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਜਾਗਰੂਕਤਾ ਪੈਦਾ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ: ਭਵਾਨੀ ਦੇਵੀ

Posted On: 25 MAR 2022 4:24PM by PIB Chandigarh

ਉਹ ਆਏ, ਉਨ੍ਹਾਂ ਨੇ ਦੇਖਿਆ, ਉਹ ਮੰਤਰਮੁਗਧ ਹੋ ਗਏ। ਭਵਾਨੀ ਦੇਵੀ ਨੇ ਸ਼ੁੱਕਰਵਾਰ ਨੂੰ ਪੂਰੇ ਚੇਨੱਈ ਦੇ 750 ਵਿਦਿਆਰਥੀਆਂ ਨੂੰ ਆਪਣੇ ਸਰਲ ਤਰੀਕੇ ਨਾਲ ਪ੍ਰੇਰਿਤ ਕੀਤਾ। ਇਹ ‘ਚੈਂਪੀਅਨ ਨਾਲ ਮੁਲਾਕਾਤ’ ਪ੍ਰੋਗਰਾਮ ਦੀ ਅਗਲੀ ਪੀੜ੍ਹੀ ਸੀ, ਜਿਸ ਦੀ ਪਰਿਕਲਪਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੀ ਗਈ ਹੈ ਅਤੇ ਜਿਸ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ।

https://ci6.googleusercontent.com/proxy/QGgY9QVDEPhIJ6f-kABwg636Rdv9nIohQta-HUVh7-it0xnF3LZ8uM9wKDZfa0wRYzUpOptGw1FySznps4lMexJ1QrS22uF2aSRX4OsQQWxjqIib7ZudWDPxog=s0-d-e1-ft#https://static.pib.gov.in/WriteReadData/userfiles/image/image00193DP.jpg

ਓਲੰਪਿਕ ਵਿੱਚ ਭਾਰਤ ਦਾ ਪ੍ਰਤਿਨਿਧੀਤਵ ਕਰਨ ਵਾਲੀ ਪਹਿਲੀ ਫੇਂਸਰ ਭਵਾਨੀ ਨੇ ‘ਸੰਤੁਲਿਤ ਆਹਾਰ, ਖੇਡ ਅਤੇ ਆਰੋਗਯਤਾ’ ਵਿਸ਼ੇ ‘ਤੇ ਗੱਲ ਕੀਤੀ। ਉਨ੍ਹਾਂ ਨੇ ਆਪਣੀ ਵਿਨਮ੍ਰ ਸ਼ੁਰੂਆਤ ਅਤੇ ਜੀਵਨ ਦੇ ਇਸ ਮੁਕਾਮ ਤੱਕ ਪਹੁੰਚਣ ਦੇ ਦੌਰਾਨ ਕੀਤੇ ਗਏ ਕਾਰਜਾਂ ਨਾਲ ਜੁੜੇ ਕਿੱਸੇ ਸਾਂਝਾ ਕੀਤੇ। ਟੋਕਿਓ 2020 ਦੀ ਓਲੰਪਿਕ ਖਿਡਾਰੀ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇਸਤਾਂਬੁਲ ਵਿੱਚ 23ਵੇਂ ਸਥਾਨ ‘ਤੇ ਰਹੀ ਅਤੇ ਇਸ ਪ੍ਰਕਾਰ ਫੇਂਸਿੰਗ ਵਿਸ਼ਵ ਕਪ ਵਿੱਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਦਰਜ ਕੀਤਾ।

https://ci6.googleusercontent.com/proxy/cycuch3DeiW6GHwjwhqDfmlgl5W9QzG1VA6r6Rt8Tohxq8gJpHHAZ7FbsSOKHuJPTN-O2Wlf1W5vnUaRR3Cm8vZq-4tYQSUuZ9d69J-zgeT4CqYkxAz085DrWA=s0-d-e1-ft#https://static.pib.gov.in/WriteReadData/userfiles/image/image002OI0R.jpg

ਇੱਕ ਇਤਿਹਾਸ-ਨਿਰਮਾਤਾ ਨਾਲ ਮਿਲਣ ‘ਤੇ ਖੁਸ਼ੀ ਦੇ ਹੰਜੂ ਸਨ, ਉਸ ਦੇ ਨਾਲ ਇੱਕ ਸੈਲਫੀ ਕਲਿਕ ਨਾ ਕਰ ਪਾਉਣ ਦਾ ਗੁੱਸਾ ਸੀ ਅਤੇ ਅਜਿਹੀਆਂ ਕਿੰਨੀਆਂ ਹੀ ਭਾਵਨਾਵਾਂ ਸਨ। ਇਨ੍ਹਾਂ ਭਾਵਨਾਵਾਂ ਨੂੰ ਖੁਦ ਭਵਾਨੀ ਤੋਂ ਬਿਹਤਰ ਕੋਣ ਵਿਅਕਤ ਕਰ ਸਕਦਾ ਸੀ ਕਿ ਚੇਨੱਈ ਵਿੱਚ ਐੱਮਸੀਸੀ ਹਾਇਰ ਸੈਕੰਡਰੀ ਸਕੂਲ ਵਿੱਚ ਮੌਜੂਦ ਵਿਦਿਆਰਥੀ/ਵਿਦਿਆਰਥਣਾਂ ਕਿੰਨੀ ਊਰਜਾਵਾਨ ਸੀ। ਭਵਾਨੀ ਨੇ ਕਿਹਾ, “ਵਿਦਿਆਰਥੀਆਂ ਦੀ ਊਰਜਾ ਬੇਮਿਸਾਲ ਸੀ। ਉਹ ਸਾਰੇ ਸੁਣਨ ਦੇ ਲਈ ਤਿਆਰ ਸਨ, ਇਸ ਨਾਲ ਮੈਨੂੰ ਬੋਲਣ ਦਾ ਮੌਕਾ ਮਿਲਿਆ ਅਤੇ ਗੱਲਬਾਤ ਇੰਨੀ ਚੰਗੀ ਤਰ੍ਹਾਂ ਨਾਲ ਪੂਰੀ ਹੋਈ। ਨਾ ਸਿਰਫ ਇੱਕ ਵਿਦਿਆਰਥੀ ਬਲਿਕ ਅਧਿਆਪਕ ਵੀ। ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਸਕਾਰਾਤਮਕ ਅਨੁਭੂਤੀ ਦੇਖ ਸਕਦੀ ਸੀ!”

https://ci6.googleusercontent.com/proxy/UtO-Hhfv8Usdb-tVsX86uP7yLSA3S1FTC9hkIAMJLotWLsjTTiZICT_CkhBtYu2v1-yRi1GzGzhVxlNeGSqjiQ_3BamA_c8MVkQBCBU-6pjxV-BFV6xHX3QLdQ=s0-d-e1-ft#https://static.pib.gov.in/WriteReadData/userfiles/image/image0034C24.jpg

ਭਵਾਨੀ ਨੇ ਇਸ ਪਹਿਲ ਬਾਰੇ ਕਿਹਾ, “ਚੈਂਪੀਅਨ ਨਾਲ ਮੁਲਾਕਾਤ” ਇੱਕ ਸ਼ਾਨਦਾਰ ਵਿਚਾਰ ਹੈ। ਖੇਡ ਅਤੇ ਪੋਸ਼ਣ ਬਹੁਤ ਮਹੱਤਵਪੂਰਨ ਹਨ ਅਤੇ ਇਸੇ ਤਰ੍ਹਾਂ ਅਸੀਂ ਜਾਗਰੂਕਤਾ ਫੈਲਾ ਸਕਦੇ ਹਨ, ਖਾਸ ਤੌਰ ‘ਤੇ ਵਿਦਿਆਰਥੀਆਂ ਵਿੱਚ ਕਿਉਂਕਿ ਉਹ ਹੀ ਅਗਲੀ ਪੀੜ੍ਹੀ ਹਨ। ਉਹ ਇਸ ਜਾਣਕਾਰੀ ਨੂੰ ਹੋਰ ਪੀੜ੍ਹੀਆਂ ਤੱਕ ਪਹੁੰਚਾਉਣਗੇ। ਨਿਸ਼ਚਿਤ ਤੌਰ ‘ਤੇ, ਇਹ ਅਧਿਕ ਉਤਸਾਹੀ ਨੌਜਵਾਨਾਂ ਨੂੰ ਸਾਹਮਣੇ ਲਿਆਵੇਗਾ ਅਤੇ ਉਨ੍ਹਾਂ ਨੂੰ ਦੈਨਿਕ ਜੀਵਨ ਵਿੱਚ ਖੇਡ, ਆਰੋਗਯਤਾ ਅਤੇ ਪੋਸ਼ਣ ਦੇ ਮਹੱਤਵ ਨੂੰ ਸਮਝਣ ਵਿੱਚ ਮਦਦ ਕਰੇਗਾ।”

 

ਕੁਝ ਦਿਨਾਂ ਦੇ ਬਾਅਦ ਟ੍ਰੇਨਿੰਗ ਦੇ ਲਈ ਫ੍ਰਾਂਸ ਜਾਣ ਦੇ ਲਈ ਤਿਆਰ ਭਵਾਨੀ ਨੇ ਨਾ ਸਿਰਫ ਸੰਤੁਲਿਤ ਪੋਸ਼ਣ ਅਤੇ ਆਰੋਗਯਤਾ ‘ਤੇ ਗੱਲ ਕੀਤੀ, ਬਲਕਿ ਆਪਣੇ ਜੀਵਨ ਦੇ ਕਿੱਸਿਆਂ ਨੂੰ ਵੀ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਖੇਡਣਾ ਸ਼ੁਰੂ ਕੀਤਾ, ਕਿਵੇਂ ਉਨ੍ਹਾਂ ਨੇ ਟੋਕਿਓ ਵਿੱਚ ਮੁਕਾਬਲੇ ਦਾ ਅਨੁਭਵ ਕੀਤਾ, ਜੀਵਨ ਵਿੱਚ ਆਈਆਂ ਰੁਕਾਵਟਾਂ ਦਾ ਕਿਵੇਂ ਸਾਹਮਣਾ ਕੀਤਾ, ਆਦਿ। ਗੱਲਬਾਤ ਦੇ ਬਾਅਦ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਦੇ ਨਾਲ ਬੈਡਮਿੰਟਨ ਵੀ ਖੇਡਿਆ। 12ਵੀਂ ਜਮਾਤ ਦੇ ਵਿਦਿਆਰਥੀ ਅਤੇ ਸਕੂਲ ਦੀ ਹੋਣਹਾਰ ਬੈਡਮਿੰਟਨ ਖਿਡਾਰੀ ਪ੍ਰਤੀਕਸ਼ਾ ਨੇ ਕਿਹਾ, “ਇਹ ਬਹੁਤ ਚੰਗਾ ਅਨੁਭਵ ਸੀ ਅਤੇ ਉਸ ਦੇ ਨਾਲ ਖੇਡਣਾ ਖੁਸ਼ੀ ਦੀ ਗੱਲ ਹੈ।”

 

https://ci3.googleusercontent.com/proxy/2hZjl1MQIeI-thZP598-0hpJAfzt7FCOKIfNL3Qv6EbupW_g6oHAqNJkOY9WKVW5rSwKDnww4bb57S2TJZTVrU8_jwTbX9kQ4e_5pYVsrgkUM7Ca-voD_-hDXw=s0-d-e1-ft#https://static.pib.gov.in/WriteReadData/userfiles/image/image0041DF2.jpg

12ਵੀਂ ਜਮਾਤ ਦੀ ਵਿਗਿਆਨ ਦੀ ਵਿਦਿਆਰਥੀ ਸ਼ਿਵਾਨੀ ਨੇ ਪੂਰੇ ਅਨੁਭਵ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ। “ਉਹ ਵਾਸਤਵ ਵਿੱਚ ਜ਼ਮੀਨ ਨਾਲ ਜੁੜੀ ਮਹਿਲਾ ਹਨ ਅਤੇ ਜਾਣਕਾਰੀ ਦੀ ਭੰਡਾਰ ਵੀ ਹਨ। ਉਹ ਅਸੀਂ ਸਾਰੀ ਲੜਕੀਆਂ ਦੇ ਲਈ ਇੱਕ ਬੇਮਿਸਾਲ ਮਹਿਲਾ ਹਨ ਅਤੇ ਉਨ੍ਹਾਂ ਨੇ ਨਾ ਸਿਰਫ ਮੈਨੂੰ ਬਲਕਿ ਅੱਜ ਮੌਜੂਦ ਲਗਭਗ 1000 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਹੈ।”

 

 “ਮੈਂ ਉਨ੍ਹਾਂ ਦਾ ਸਭ ਤੋਂ ਵੱਡਾ ਸਬਕ ਜੋ ਅੱਗੇ ਲੈ ਜਾਣਾ ਚਾਹੁੰਦੀ ਹਾਂ, ਉਹ ਹੈ ਖੇਡ ਦੀ ਭਾਵਨਾ। ਭਲੇ ਹੀ ਉਹ ਟੋਕਿਓ ਓਲੰਪਿਕ ਵਿੱਚ ਦੂਸਰੇ ਦੌਰ ਤੋਂ ਅੱਗੇ ਨਹੀਂ ਵਧ ਪਾਈ, ਲੇਕਿਨ ਮੈਨੂੰ ਇਹ ਗੱਲ ਪਸੰਦ ਆਈ ਕਿ ਉਹ ਸ਼ਾਲੀਨਤਾ ਨਾਲ ਅੱਗੇ ਵਧੀ ਅਤੇ ਕਦੇ ਵੀ ਕੜੀ ਮਿਹਨਤ ਕਰ ਰਹੀ ਹੈ। ਉਹ ਹੁਣ ਵੀ ਕਹਿੰਦੀ ਹੈ ਕਿ ਉਹ ਹੋਰ ਵੱਧ ਮਿਹਨਤ ਕਰਨਾ ਚਾਹੁੰਦੀ ਹੈ। ਮੈਂ ਉਸ ਦੇ ਵਾਂਗ ਬਣਨਾ ਚਾਹੁੰਦੀ ਹਾਂ।”

*******

ਐੱਨਬੀ/ਓਏ



(Release ID: 1810301) Visitor Counter : 103


Read this release in: Hindi , Urdu , English , Tamil