ਰਾਸ਼ਟਰਪਤੀ ਸਕੱਤਰੇਤ
ਭਾਰਤੀ ਨੌਸੈਨਾ ਪਿਛਲੇ ਕੁਝ ਵਰ੍ਹਿਆਂ ਵਿੱਚ ਯੁੱਧ ਦੇ ਲਈ ਤਿਆਰ, ਭਰੋਸੇਯੋਗ ਅਤੇ ਸਸ਼ਕਤ ਬਲ ਦੇ ਰੂਪ ਵਿੱਚ ਉੱਭਰੀ ਹੈ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ‘ਮੁੱਖ ਸੁਰੱਖਿਆ ਭਾਗੀਦਾਰ’ ਹੈ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਆਈਐੱਨਐੱਸ ਵਲਸੁਰਾ ਨੂੰ ਪ੍ਰੈਜ਼ੀਡੈਂਟਸ ਕਲਰ ਪ੍ਰਦਾਨ ਕੀਤਾ
Posted On:
25 MAR 2022 12:32PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਨੌਸੈਨਾ ਪਿਛਲੇ ਕੁਝ ਵਰ੍ਹਿਆਂ ਵਿੱਚ ਯੁੱਧ ਦੇ ਲਈ ਤਿਆਰ, ਭਰੋਸੇਯੋਗ ਅਤੇ ਸਸ਼ਕਤ ਬਲ ਦੇ ਰੂਪ ਵਿੱਚ ਉੱਭਰੀ ਹੈ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ‘ਮੁੱਖ ਸੁਰੱਖਿਆ ਭਾਗੀਦਾਰ’ ਹੈ। ਗੁਜਰਾਤ ਦੇ ਜਾਮਨਗਰ ਵਿੱਚ ਅੱਜ (25 ਮਾਰਚ, 2022) ਆਈਐੱਨਐੱਸ ਵਲਸੁਰਾ ਪ੍ਰੈਜ਼ੀਡੈਂਟਸ ਕਲਰ ਪ੍ਰਦਾਨ ਕਰਨ ਦੇ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਨੌਸੈਨਾ ਸਮੁੰਦਰੀ ਖੇਤਰ ਵਿੱਚ ਸਾਡੇ ਰਾਸ਼ਟਰੀ ਹਿਤਾਂ ਦੀ ਰੱਖਿਆ ਕਰ ਰਹੀ ਹੈ। ਇਹ ਬੜੇ ਮਾਣ ਦੀ ਗੱਲ ਹੈ ਕਿ ਇਹ ਲਗਾਤਾਰ ਸੰਕਲਪ ਅਤੇ ਦ੍ਰਿੜ੍ਹਤਾ ਦੇ ਨਾਲ ਸਾਡੇ ਵਿਆਪਕ ਸਮੁੰਦਰੀ ਹਿਤਾਂ ਦੀ ਰੱਖਿਆ ਕਰ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਨੌਸੈਨਾ ਦੀਰਘਕਾਲੀ ਸੰਭਾਵਿਤ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਮਿਸ਼ਨਾਂ ਦੇ ਸੀਮਾ ਵਿਸਤਾਰ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਆਪਣੀ ਤਾਕਤ ਵਧਾ ਰਹੀ ਹੈ। ਨੌਸੈਨਾ ਦੇ ਜਹਾਜ਼ ਅਤੇ ਪਣਡੁੱਬੀਆਂ ਅਤਿਆਧੁਨਿਕ ਅਤੇ ਆਧੁਨਿਕ ਇਲੈਕਟ੍ਰੌਨਿਕਸ, ਹਥਿਆਰਾਂ ਅਤੇ ਸੈਂਸਰ ਨਾਲ ਲੈਸ ਹਨ, ਜੋ ਯੁੱਧ-ਕੌਸ਼ਲ ਅਤੇ ਹੋਰ ਕਾਰਜਾਂ ਨੂੰ ਕਰਨ ਵਿੱਚ ਨਿਪੁੰਨ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਈਐੱਨਐੱਸ ਵਲਸੁਰਾ ਜਹਾਜ਼ਾਂ ਅਤੇ ਪਣਡੁੱਬੀਆਂ ‘ਤੇ ਲਗੇ ਜਟਿਲ ਹਥਿਆਰਾਂ, ਇਲੈਕਟ੍ਰੌਨਿਕਸ ਅਤੇ ਯੁੱਧ ਉਪਕਰਣਾਂ ਦੀ ਲੜਾਈ ਯੋਗਤਾ ਸੁਨਿਸ਼ਚਿਤ ਕਰਨ ਦੇ ਲਈ ਅਧਿਕਾਰੀਆਂ ਅਤੇ ਜਹਾਜ਼ ਦੇ ਨਾਵਿਕਾਂ ਨੂੰ ਜ਼ਰੂਰੀ ਕੌਸ਼ਲ ਨਾਲ ਲੈਸ ਕਰਨਾ ਜਾਰੀ ਰੱਖੇਗਾ।
ਇਸ ਤੱਥ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਆਈਐੱਨਐੱਸ ਵਲਸੁਰਾ ਨੂੰ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਰਾਇਲ ਇੰਡੀਅਨ ਨੇਵੀ ਦੀ ਸਮਰੱਥਾ ਵਧਾਉਣ ਦੇ ਲਈ ਟਾਰਪੀਡੋ ਟ੍ਰੇਨਿੰਗ ਸਕੂਲ ਦੇ ਰੂਪ ਵਿੱਚ ਕਮਿਸ਼ਨ ਕੀਤਾ ਗਿਆ ਸੀ, ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 79 ਵਰ੍ਹਿਆਂ ਵਿੱਚ, ਇਹ ਪ੍ਰਮੁੱਖ ਤਕਨੀਕੀ ਟ੍ਰੇਨਿੰਗ ਸੰਸਥਾਨ ਵਿੱਚ ਬਦਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਜਹਾਜ਼ਾਂ ਅਤੇ ਪਣਡੁੱਬੀਆਂ ‘ਤੇ ਜਟਿਲ ਹਥਿਆਰਾਂ ਅਤੇ ਬਿਜਲੀ ਦੇ ਉਪਕਰਣਾਂ ਨੂੰ ਬਣਾਈ ਰੱਖਣ ਦੇ ਲਈ ਸਮੁੰਦਰੀ ਜੋਧਿਆਂ ਦੇ ਕੌਸ਼ਲ ਦੀ ਮਹੱਤਵਪੂਰਨ ਭੂਮਿਕਾ ਸੌਂਪੀ ਗਈ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਆਈਐੱਨਐੱਸ ਵਲਸੁਰਾ ਨੂੰ ਸ਼ਾਂਤੀ ਅਤੇ ਯੁੱਧ ਦੇ ਦੌਰਾਨ ਰਾਸ਼ਟਰ ਦੀ ਅਸਾਧਾਰਣ ਸੇਵਾ ਦੇ ਰੂਪ ਵਿੱਚ ਮਾਨਤਾ ਦੇਣ ਦੇ ਲਈ ਪ੍ਰੈਜ਼ੀਡੈਂਟਸ ਕਲਰ ਪ੍ਰਦਾਨ ਕਰਨਾ ਬਹੁਤ ਮਾਣ ਦੀ ਗੱਲ ਹੈ। ਆਈਐੱਨਐੱਸ ਵਲਸੁਰਾ ਪ੍ਰਤਿਸ਼ਠਾਨ ਨੂੰ ਦਿੱਤਾ ਗਿਆ ਇਹ ਸਨਮਾਨ ਅੱਜ ਉਸ ਨੂੰ ਵਧੇਰੇ ਜ਼ਿੰਮੇਦਾਰੀਆਂ ਦਿੰਦਾ ਹੈ ਤੇ ਇਸ ਨੇ ਇਸ ਇਕਾਈ ਦੇ ਸਾਰੇ ਅਧਿਕਾਰੀਆਂ, ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਉਮੀਦਾਂ ਨੂੰ ਵਧਾਇਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਉਤਕ੍ਰਿਸ਼ਟਤਾ ਦੇ ਲਈ ਪ੍ਰਯਤਨ ਕਰਨਾ ਜਾਰੀ ਰੱਖਣਗੇ ਅਤੇ ਪੇਸ਼ੇਵਰਤਾ ਅਤੇ ਸਮਰਪਣ ਦੇ ਨਾਲ ਰਾਸ਼ਟਰ ਦੀ ਸੇਵਾ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਆਪਣੇ ਸਮਾਜ ਅਤੇ ਆਪਣੇ ਰਾਸ਼ਟਰ ਦੇ ਕਰਜ਼ਦਾਰ ਹਾਂ। ਸਾਡਾ ਇਹ ਕਰਤੱਵ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਨਾਲ ਸਮਾਜ ਦੀ ਹਰ ਸੰਭਵ ਮਦਦ ਕਰਕੇ ਇਸ ਕਰਜ਼ ਨੂੰ ਚੁਕਾਈਏ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਆਈਐੱਨਐੱਸ ਵਲਸੁਰਾ ਨੇ ਸੌਰਾਸ਼ਟਰ ਖੇਤਰ ਵਿੱਚ ਕਈ ਸੋਸ਼ਲ ਆਊਟਰੀਚ ਪ੍ਰੋਗਰਾਮ ਅਤੇ ਕਲਿਆਣਕਾਰੀ ਉਪਾਅ ਸ਼ੁਰੂ ਕੀਤੇ ਹਨ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਡੀਐੱਸ/ਏਕੇ
(Release ID: 1809884)
Visitor Counter : 149