ਪੇਂਡੂ ਵਿਕਾਸ ਮੰਤਰਾਲਾ
ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਮਹਾਤਮਾ ਗਾਂਦੀ ਨਰੇਗਾ ਦੇ ਅਧੀਨ ਪ੍ਰੋਜੈਕਟ ਉਨੰਤੀ ਦੇ 75 ਸਿਖਲਾਈ ਪ੍ਰਾਪਤ ਕਰ ਚੁੱਕੇ ਉਮੀਦਵਾਰਾਂ ਨੂੰ ਸਨਮਾਨਿਤ ਕਰਨਗੇ
Posted On:
23 MAR 2022 3:54PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਗਿਰੀਰਾਜ ਸਿੰਘ 24 ਮਾਰਚ 2022 ਨੂੰ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਮਹਾਤਮਾ ਗਾਂਧੀ ਨਰੇਗਾ ਦੇ ਅਧੀਨ ਪ੍ਰੋਜੈਕਟ ਉਨੰਤੀ ਦੇ 75 ਸਿਖਲਾਈ ਪ੍ਰਾਪਤ ਕਰ ਚੁੱਕੇ ਉਮੀਦਵਾਰਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਸਨਮਾਨਿਤ ਕਰਨਗੇ। ਪ੍ਰੋਗਰਾਮ ਦੇ ਦੌਰਾਨ ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਵੀ ਸਕੱਤਰ (ਗ੍ਰਾਮੀਣ ਵਿਕਾਸ) ਸ਼੍ਰੀ ਨਾਗੇਂਦ੍ਰ ਨਾਥ ਸਿੰਨਾ ਅਤੇ ਸੰਯੁਕਤ ਸਕੱਤਰ (ਮਹਾਤਮਾ ਗਾਂਧੀ ਨਰੇਗਾ) ਸ਼੍ਰੀ ਰੋਹਿਤ ਕੁਮਾਰ ਦੇ ਨਾਲ ਮੌਜੂਦ ਰਹਿਣਗੇ।
ਸਿਖਲਾਈ ਪ੍ਰਾਪਤ ਕਰ ਚੁੱਕੇ ਉਮੀਦਵਾਰ ਇਸ ਬਾਰੇ ਆਪਣੇ ਅਨੁਭਵ ਸਾਂਝਾ ਕਰਨਗੇ ਕਿ ਕਿਵੇਂ ਪ੍ਰੋਜੈਕਟ ਉਨੰਤੀ ਟ੍ਰੇਨਿੰਗ ਨੇ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਵ ਲਿਆਂਦੇ ਅਤੇ ਉਨ੍ਹਾਂ ਨੂੰ ਆਪਣਾ ਜੀਵਨ ਜਿਉਣ ਦਾ ਇੱਕ ਨਵਾਂ ਟਿਕਾਊ ਆਜੀਵਿਕਾ ਦਾ ਅਵਸਰ ਦਿੱਤਾ।
ਮੰਤਰੀ ਮਹੋਦਯ ਪ੍ਰੋਜੈਕਟ ਉਨੰਤੀ ਦੇ 75 ਸਿਖਲਾਈ ਪ੍ਰਾਪਤ ਕਰ ਚੁੱਕੇ ਉਮੀਦਵਾਰਾਂ ਦੇ ਨਾਲ-ਨਾਲ, ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਰਐੱਸਈਟੀਆਈ ਨਾਲ ਜੁੜੇ ਬੈਂਕਰਾਂ ਨੂੰ ਵੀ ਸਨਮਾਨਿਤ ਕਰਨਗੇ, ਜਿਨ੍ਹਾਂ ਨੇ ਪ੍ਰੋਜੈਕਟ ਉਨੰਤੀ ਦੇ ਉਮੀਦਵਾਰਾਂ ਦੀ ਟ੍ਰੇਨਿੰਗ ਨੂੰ ਸਕਾਰਾਤਮਕ ਪੂਰਾ ਕਰਨ ਵਿੱਚ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਮਾਈ ਦਾ ਇੱਕ ਨਵਾਂ ਕੁਸ਼ਲ ਮਾਧਿਅਮ ਉਪਲਬਧ ਕਰਵਾਇਆ ਹੈ।
ਪ੍ਰੋਜੈਕਟ ‘ਉਨੰਤੀ’, ਇੱਕ ਕੌਸ਼ਲ ਪ੍ਰੋਜੈਕਟ ਦੇ ਰੂਪ ਵਿੱਚ ਮਹਾਤਮਾ ਗਾਂਦੀ ਨਰੇਗਾ ਲਾਭਾਰਥੀਆਂ ਦੇ ਕੌਸ਼ਲ ਗਿਆਨ ਨੂੰ ਉਨੰਤ ਕਰਨ ਅਤੇ ਉਨ੍ਹਾਂ ਦੀ ਆਜੀਵਿਕਾ ਵਿੱਚ ਸੁਧਾਰ ਕਰਨ ਦਾ ਉਦੇਸ਼ ਰੱਖਦੀ ਹੈ, ਤਾਕਿ ਉਹ ਵਰਤਮਾਨ ਅੰਸ਼ਕ ਰੋਜ਼ਗਾਰ ਤੋਂ ਪੂਰਾ ਸਮਾਂ ਰੋਜ਼ਗਾਰ ਦੇ ਵੱਲ ਵਧ ਸਕੀਏ ਅਤੇ ਇਸ ਲਈ ਮਹਾਤਮਾ ਗਾਂਧੀ ਨਰੇਗਾ ‘ਤੇ ਉਨ੍ਹਾਂ ਦੀ ਨਿਰਭਰਤਾ ਘੱਟ ਹੋ ਸਕੇ।
ਇਹ ਪ੍ਰੋਜੈਕਟ ਜਾਂ ਤਾਂ ਸਵੈਰੋਜ਼ਗਾਰ ਜਾਂ ਮਜ਼ਦੂਰੀ ਰੋਜ਼ਗਾਰ ਦੇ ਲਈ ਕੌਸ਼ਲ ਪ੍ਰਦਾਨ ਕਰਕੇ ਜ਼ਰੂਰਤਮੰਦ ਮਹਾਤਮਾ ਗਾਂਧੀ ਨਰੇਗਾ ਲਾਭਾਰਥੀਆਂ ਦੀ ਆਜੀਵਿਕਾ ਵਿੱਚ ਸੁਧਾਰ ਕਰ ਰਹੀ ਹੈ। ਪ੍ਰੋਜੈਕਟ ਉਨੰਤੀ ਦੇ ਅਧੀਨ ਹੁਣ ਤੱਕ ਕੁੱਲ 18,166 ਉਮੀਦਵਾਰ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।
ਇਹ ਪ੍ਰੋਜੈਕਟ ਇੱਕ ਪਰਿਵਾਰ ਦੇ ਇੱਕ ਬਾਲਗ ਮੈਂਬਰ (18-45 ਵਰ੍ਹੇ ਦੀ ਉਮਰ ਦੇ) ਦੇ ਲਈ ਟ੍ਰੇਨਿੰਗ ਪ੍ਰਦਾਨ ਕਰਨ ਦੇ ਲਈ ਹੈ, ਜਿਸ ਨੇ ਪ੍ਰੋਜੈਕਟ ਸ਼ੁਰੂ ਹੋਣ ਦੇ ਵਰ੍ਹੇ ਨਾਲ ਪਿਛਲੇ ਵਿੱਤੀ ਵਰ੍ਹੇ ਵਿੱਚ ਮਹਾਤਮਾ ਗਾਂਧੀ ਨਰੇਗਾ ਦੇ ਅਧੀਨ 100 ਦਿਨ ਦਾ ਕੰਮ ਪੂਰਾ ਕਰ ਲਿਆ ਹੈ। ਜਿਸ ਪਰਿਵਾਰ ਤੋਂ, ਟ੍ਰੇਨਿੰਗ ਦੇ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਮਹਾਤਮਾ ਗਾਂਧੀ ਨਰੇਗਾ ਦੇ ਅਧੀਨ 100 ਦਿਨਾਂ ਦਾ ਰੋਜ਼ਗਾਰ ਪ੍ਰਦਾਨ ਕਰਨਾ ਜਾਰੀ ਹੈ।
ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪ੍ਰੋਜੈਕਟ ਦੇ ਪ੍ਰਾਵਧਾਨਾਂ ਦੇ ਅਨੁਸਾਰ ਸੰਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪ੍ਰਚਲਿਤ ਮਜ਼ਦੂਰੀ ਦਰ ਦੇ ਅਨੁਸਾਰ ਜ਼ਿਆਦਾਤਰ 100 ਦਿਨਾਂ ਦੀ ਮਿਆਦ ਦੇ ਲਈ ਅਤੇ ਪ੍ਰਤਿ ਪਰਿਵਾਰ ਇੱਕ ਪ੍ਰੋਗਰਾਮ ਦੇ ਲਈ ਦਿਹਾੜੀ ਦਾ ਭੁਗਤਾਨ ਕੀਤਾ ਜਾਂਦਾ ਹੈ। ਵੇਤਨ ਨੁਕਸਾਨ ਮੁਆਵਜ਼ੇ ਦੇ ਰੂਪ ਵਿੱਚ ਵਜੀਫੇ ਦੇ ਲਈ ਪੂਰਾ ਖਰਚ, ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ ਸਹਿਣ ਕੀਤਾ ਜਾਂਦਾ ਹੈ।
26 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਿੰਨ ਵਰ੍ਹਿਆਂ ਦੀ ਮਿਆਦ ਵਿੱਚ ਇਸ ਪ੍ਰੋਜੈਕਟ ਦੇ ਅਧੀਨ ਕੁੱਲ, 2,00,000 ਲਾਭਾਰਤੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਪ੍ਰੋਜੈਕਟ ਉਨੰਤੀ ਦੇ ਅਧੀਨ ਹੁਣ ਤੱਕ ਕੁੱਲ 18,166 ਉਮੀਦਵਾਰ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।
*****
ਏਪੀਐੱਸ/ਜੇਕੇ
(Release ID: 1809200)
Visitor Counter : 232