ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੈਰਾਲੰਪੀਅਨ ਮੋਨਜ ਸਰਕਾਰ ਨੇ ਸੰਤੁਲਿਤ ਆਹਾਰ ਦੇ ਮਹੱਤਵ ਬਾਰੇ ਦੱਸਿਆ, ਉਨ੍ਹਾਂ ਨੇ ਕਿਹਾ ਕਿ ਸੰਤੁਲਿਤ ਆਹਾਰ ਦੀ ਕਮੀ ਦੇ ਕਾਰਨ ਹੀ ਉਹ ਕਿਸ਼ੌਰ ਉਮਰ ਵਿੱਚ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੇ
Posted On:
22 MAR 2022 7:16PM by PIB Chandigarh
ਭਾਰਤੀ ਪੈਰਾ-ਸ਼ਟਲਰ ਅਤੇ ਪੈਰਾਲੰਪਿਕ ਕਾਂਸੀ ਮੈਡਲ ਵਿਜੇਤਾ ਮਨੋਜ ਸਰਕਾਰ ਨੇ ਕਿਹਾ 10 ਰੁਪਏ ਦੇ ਰੈਕੇਟ ਅਤੇ ਆਜੀਵਿਕਾ ਲਈ ਦੀਵਾਰਾਂ ਦੀ ਪੇਂਟਿੰਗ ਤੋਂ ਲੈ ਕੇ ਦੇਸ਼ ਲਈ ਮੈਡਲ ਜਿੱਤਣ ਅਤੇ ਤੁਸੀਂ ਸਾਰੀਆਂ ਨੂੰ ਪ੍ਰੇਰਿਤ ਕਰਨ ਲਈ ਇੱਥੇ ਖੜੇ ਹੋਣ ਅੱਜ ਮੇਰੇ ਲਈ ਇੱਕ ਵੱਡੀ ਉਪਲਬਧੀ ਹੈ। ਮਨੋਜ ਸਰਕਾਰ ਨੇ ਮੰਗਲਵਾਰ ਨੂੰ ਉੱਤਰਾਖੰਡ ਦੇ ਹਲਦਵਾਨੀ ਵਿੱਚ ਲਲਿਤ ਆਰੀਆ ਮਹਿਲਾ ਇੰਟਰ ਕਾਲਜ ਵਿੱਚ ‘ਮੀਟ ਦ ਚੈਂਪੀਅਨ’ ਪ੍ਰੋਗਰਾਮ ਦੇ ਇੱਕ ਹੋਰ ਸੰਸਕਰਣ ਦੇ ਦੌਰਾਨ 75 ਸਕੂਲਾਂ ਦੇ 300 ਤੋਂ ਜ਼ਿਆਦਾ ਬੱਚਿਆਂ ਦੇ ਨਾਲ ਗੱਲਬਾਤ ਕੀਤੀ।
ਦਰਅਸਲ, ਪ੍ਰਧਾਨ ਮੰਤਰੀ ਨੇ ਸੰਤੁਲਿਤ ਆਹਾਰ, ਫਿਟਨੈਸ ਅਤੇ ਖੇਡ ਨੂੰ ਹੁਲਾਰਾ ਦੇਣ ਲਈ ਇਸ ਅਨੋਖੀ ਪਹਿਲ ਦੀ ਅਪੀਲ ਕੀਤੀ ਸੀ। ਇਸ ਦੇ ਤਹਿਤ ਓਲੰਪੀਅਨ ਅਤੇ ਪੈਰਾਲੰਪੀਅਨ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਮਿਲਦੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ।
ਉਚਿਤ ਆਹਾਰ ਦੇ ਮਹੱਤਵ ਬਾਰੇ ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਸਟਾਰ ਸ਼ਟਲਰ ਨੇ ਕਿਹਾ ਕੋਈ ਭੋਜਨ ਵਧੀਆ ਜਾ ਖਰਾਬ ਨਹੀਂ ਹੁੰਦਾ ਹੈ ਸਹੀ ਖਾਣ ਦਾ ਮਤਲਬ ਹੈ ਭੋਜਨ ਦਾ ਨਿਯੰਤਰਿਤ ਸੇਵਨ। ਅਸੀਂ ਜੋ ਖਾਂਦੇ ਹਾਂ ਉਸ ਨੂੰ ਪਚਾਣ ਲਈ ਨਿਯਮਿਤ ਸ਼ਰੀਰਿਕ ਗਤੀਵਿਧੀਆਂ ਕਰਨਾ ਵੀ ਮਹੱਤਵਪੂਰਨ ਹੈ। ਯਾਦ ਰੱਖੀਏ ਫਿਟਨੈਸ ਦੀ ਡੋਜ਼, ਅੱਧਾ ਘੰਟਾ ਰੋਜ਼।
ਆਪਣੇ ਜੀਵਨ ਦੀ ਕਹਾਣੀ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਜੀਵਨ ਸੰਘਰਸ਼ਾਂ ਵਿੱਚ ਬੀਤਿਆ, ਜਦ ਉਨ੍ਹਾਂ ਨੇ ਐਥਲੀਟ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਮਾਂ ਨੇ ਉਨ੍ਹਾਂ ਲਈ 10 ਰੁਪਏ ਵਿੱਚ ਰੈਕੇਟ ਖਰੀਦਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਚਿਤ ਆਹਾਰ ਦੀ ਕਮੀ ਰਾਜ ਪੱਧਰੀ ਮੁਕਾਬਲੇ ਵਿੱਚ ਉਨ੍ਹਾਂ ਦੀ ਹਾਰ ਦੀ ਇੱਕ ਵੱਡੀ ਵਜ੍ਹਾ ਸੀ ਉਸ ਸਮੇਂ ਉਹ ਮਹਜ 18 ਸਾਲ ਦੇ ਸਨ। ਮਨੋਜ ਨੇ ਕਿਹਾ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਆਪਣਾ 100% ਦਿੱਤਾ ਸੀ ਲੇਕਿਨ ਕਦੀ ਸੰਤੁਲਿਤ ਆਹਾਰ ਦਾ ਮਹੱਤਵ ਨਹੀਂ ਸਮਝਿਆਂ ਜੋ ਸਾਰੇ ਖੇਤਰਾਂ ਵਿੱਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਲਈ ਊਰਜਾ ਦਾ ਮੁੱਖ ਸ੍ਰੋਤ ਹੈ।
ਸੰਤੁਲਿਤ ਆਹਾਰ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਮਨੋਜ ਨੇ ਭੋਜਨ ਦੀ ਨਿਯਮਿਤ ਆਦਤਾਂ ਅਤੇ ਸਾਰੇ ਪੋਸ਼ਕ ਤੱਤਾਂ ਦਾ ਸਮਝਦਾਰੀ ਨਾਲ ਸੇਵਨ ਕਰਨ ‘ਤੇ ਕੇਂਦ੍ਰਿਤ ਕੁਝ ਰੋਚਕ ਐਨੀਮੇਟੇਡ ਵੀਡੀਓ ਵੀ ਦਿਖਾਇਆਂ।
ਇਸ ਉਤਸ਼ਾਹਜਨਕ ਗੱਲਬਾਤ ਦੇ ਦੌਰਾਨ ਵਿਦਿਆਰਥੀਆਂ ਨੇ ਸਟਾਰ ਸ਼ਟਲਰ ਤੋਂ ਆਹਾਰ, ਫਿਟਨੈਸ ਅਤੇ ਖੇਡ ਨਾਲ ਸੰਬੰਧਿਤ ਵੱਖ-ਵੱਖ ਪ੍ਰਸ਼ਨ ਪੁੱਛੇ ਅਤੇ ਆਪਣੇ ਵਿਚਾਰ ਵੀ ਸਾਝੇ ਕੀਤੇ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਐਥਲੀਟ ਨੇ ਕਦੀ ਚੋਰੀ ਨਾਲ ਕੁਝ ਅਜਿਹਾ ਖਾਇਆ ਹੈ ਜੋ ਉਨ੍ਹਾਂ ਦੀ ਸਖਤ ਡਾਈਟ ਤੋਂ ਬਾਹਰ ਸੀ? ਇੱਕ ਖਿਡਾਰੀ ਅਤੇ ਇੱਕ ਵਿਦਿਆਰਥੀ ਦੇ ਆਹਾਰ ਵਿੱਚ ਕੀ ਅੰਤਰ ਹੁੰਦਾ ਹੈ? ਬੈਡਮਿੰਟਨ ਤੋਂ ਇਲਾਵਾ ਤੁਹਾਡੇ ਪਸੰਦੀਦਾ ਸ਼ੌਕ ਕੀ ਹਨ ਆਦਿ । ਮੈਡਲ ਵਿਜੇਤਾ ਖਿਡਾਰੀ ਨੇ ਨੋਜਵਾਨਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਅਤੇ ਉਨ੍ਹਾਂ ਨਾਲ ਇੱਕ ਜੁੜਾਅ ਬਣ ਗਿਆ।
75 ਸਕੂਲਾਂ ਤੋਂ ਆਏ ਵਿਦਿਆਰਥੀਆਂ ਵਿੱਚ ਨੈਸ਼ਨਲ ਐਸੋਸੀਏਸ਼ਨ ਆਵ੍ ਬਲਾਇੰਡ ਦੇ 20 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਵੀ ਉਸੀ ਉਤਸ਼ਾਹ ਦੇ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ। ਦੂਜੇ ਬੱਚਿਆਂ ਦੀ ਤਰ੍ਹਾਂ ਉਨ੍ਹਾਂ ਨੇ ਵੀ ਪੋਸ਼ਣ, ਖੇਡ ਅਤੇ ਫਿਟਨੈਸ ‘ਤੇ ਅਧਾਰਿਤ ਕੁਵਿਜ਼ ਸੈਸ਼ਨ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੇ ਦੌਰਾਨ ਮਨੋਜ ਨੇ ਇਸ ਦਾ ਆਯੋਜਨ ਕੀਤਾ। ਕੁਵਿਜ਼ ਸੈਸ਼ਨ ਦੇ ਵਿਜੇਤਾਵਾਂ ਨੂੰ ਇੱਕ ਭਾਰਤੀ ਓਲੰਪਿਕ ਜਰਸੀ ਦਿੱਤੀ ਗਈ ਜਿਸ ਵਿੱਚ ਵਿਦਿਆਰਥੀ ਹੋਰ ਜ਼ਿਆਦਾ ਉਤਸਾਹਿਤ ਦਿਖੇ।
ਹਲਦਵਾਨੀ ਦੇ ਕ੍ਰਿਸ਼ਨ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦੀ 11ਵੀਂ ਦੀ ਵਿਦਿਆਰਥੀ ਸ਼ਰੁਤੀ ਨੇ ਕਿਹਾ ਇਸ ਪ੍ਰੋਗਰਾਮ ਦੇ ਰਾਹੀਂ ਮੈਨੂੰ ਨਾ ਸਿਰਫ ਉਚਿਤ ਆਹਾਰ ਦੇ ਮਹੱਤਵ ਬਾਰੇ ਪਤਾ ਲੱਗਾ ਬਲਕਿ ਮਨੋਜ ਸਰ ਨੇ ਇਹ ਵੀ ਸਿਖਾਇਆ ਕਿ ਕਿਵੇਂ ਅਜੀਬ ਪਰਿਸਥਿਤੀਆਂ ਵਿੱਚ ਵੀ ਸਫਲ ਹੋਇਆ ਜਾ ਸਕਦਾ ਹੈ।
ਇਸ ਅਨੋਖੀ ਪਹਿਲ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੁਆਰਾ ਸੰਯੁਕਤ ਰੂਪ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਹੈ।
******
ਐੱਨਬੀ/ਓਏ
(Release ID: 1809010)
Visitor Counter : 131