ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵਿਸ਼ਵ ਟੀਬੀ ਦਿਵਸ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼

Posted On: 23 MAR 2022 5:55PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਵਿਸ਼ਵ ਟੀਬੀ ਦਿਵਸ, ਜੋ ਕਿ ਹਰ ਸਾਲ 24 ਮਾਰਚ ਨੂੰ ਮਨਾਇਆ ਜਾਂਦਾ ਹੈ, ਦੀ ਪੂਰਵ ਸੰਧਿਆ ’ਤੇ ਸੰਦੇਸ਼ ਦਿੰਦੇ ਹੋਏ ਕਿਹਾ -

“ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਟੀਬੀ ਦੇ ਬਾਰੇ ਵਿੱਚ ਜਨ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ 24 ਮਾਰਚ 2022 ਨੂੰ ਵਿਸ਼ਵ ਟੀਬੀ ਦਿਵਸ ਮਨਾਇਆ ਜਾ ਰਿਹਾ ਹੈ। ਸਾਲ 1882 ਵਿੱਚ ਇਸੇ ਦਿਨ, ਡਾ. ਰਾਬਰਟ ਕੋਚ ਨੇ ਟੀਬੀ ਫੈਲਾਉਣ ਵਾਲੇ ਜੀਵਾਣੂ ਦੀ ਖੋਜ ਦਾ ਐਲਾਨ ਕੀਤਾ ਸੀ। ਇਸ ਖੋਜ ਦੇ ਕਾਰਨ ਟੀਬੀ ਜਿਹੀ ਘਾਤਕ ਬਿਮਾਰੀ ਦੇ ਡਾਇਗਨੌਸਿਸ ਅਤੇ ਇਲਾਜ ਦਾ ਰਾਹ ਪੱਧਰਾ ਹੋ ਸਕਿਆ।

ਕੋਵਿਡ-19 ਦੇ ਪ੍ਰਕੋਪ ਅਤੇ ਕੋਰੋਨਾਵਾਇਰਸ ਦੇ ਨਵੇਂ ਵੈਰੀਐਂਟ ਦੇ ਉਭਾਰ ਨਾਲ ਦੇਸ਼ ਦੀ ਸਿਹਤ ਦੇਖਭਾਲ਼ ਪ੍ਰਣਾਲੀ ’ਤੇ ਬੇਮਿਸਾਲ ਦਬਾਅ ਆਇਆ। ਇਸਦੇ ਕਾਰਨ ਸਿਹਤ ਦੇਖਭਾਲ਼ ਨਾਲ ਜੁੜੇ ਬੁਨਿਆਦੀ ਢਾਂਚੇ ਦੇ ਸਾਹਮਣੇ ਅਸਾਧਾਰਣ ਚੁਣੌਤੀ ਖੜ੍ਹੀ ਹੋ ਗਈ। ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ-ਨਾਲ ਸਾਡੇ ਸਿਹਤ ਕਰਮੀਆਂ ਦੇ ਸੰਯੁਕਤ ਪ੍ਰਯਤਨਾਂ ਨਾਲ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸੰਚਾਲਿਤ ਹੋਣ ਨਾਲ ਮਹਾਮਾਰੀ ਦੇ ਖ਼ਿਲਾਫ਼ ਸਾਡੀ ਲੜਾਈ ਮਜ਼ਬੂਤ ਹੋਈ।

ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮ ਦੇ ਤਹਿਤ ਟੀਬੀ ਦੇ ਨਿਵਾਰਣ ਦੇ ਪ੍ਰਭਾਵੀ ਉਪਾਵਾਂ ਨੂੰ ਲਾਗੂ ਕਰਨ ਵਿੱਚ ਤਤਪਰਤਾ ਦਿਖਾਈ ਗਈ ਅਤੇ ਬਦਲਦੇ ਹਾਲਾਤ ਦੇ ਅਨੁਕੂਲ ਕਾਰਜ ਨੀਤੀ ਬਦਲ ਕੇ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਮਹਾਮਾਰੀ ਦੇ ਕਾਰਨ ਪੈਦਾ ਹੋਈਆਂ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਦੇਸ਼ ਭਰ ਵਿੱਚ ਟੀਬੀ ਦੇ ਮਰੀਜ਼ਾਂ ਨੂੰ ਨਿਰੰਤਰ ਇਲਾਜ ਉਪਲਬਧ ਹੁੰਦਾ ਰਹੇ।

ਇੰਡੀਆ ਟੀਬੀ ਰਿਪੋਰਟ 2022 ਜਾਰੀ ਕੀਤੇ ਜਾਣ ਦੇ ਮੌਕੇ ’ਤੇ, ਮੈਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਇਸ ਮੌਕੇ ’ਤੇ ਉਨ੍ਹਾਂ ਸਾਰੇ ਟੀਬੀ ਜੋਧਿਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਸ ਬਿਮਾਰੀ ਨਾਲ ਲੜਾਈ ਲੜੀ ਹੈ ਅਤੇ ਦੂਸਰਿਆਂ ਦੇ ਲਈ ਉਦਾਹਰਣ ਬਣੇ ਹਨ। ਆਓ ਅਸੀਂ ਸਾਰੇ 2025 ਤੱਕ ਟੀਬੀ ਮੁਕਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਇਕਜੁੱਟ ਹੋ ਕੇ ਕਾਰਜ ਕਰੀਏ।”

 

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਇੱਥੇ ਕਲਿੱਕ ਕਰੋ।

 

*****

ਡੀਐੱਸ/ ਡੀਐੱਮ


(Release ID: 1808939) Visitor Counter : 153