ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਵਿੱਦਿਅਕ ਸੰਸਥਾਵਾਂ ਨੂੰ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ'ਜ਼) ਨੂੰ ਪ੍ਰਾਪਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਕਿਹਾ


ਉਪ ਰਾਸ਼ਟਰਪਤੀ ਨੇ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਗ਼ਰੀਬੀ ਅਤੇ ਅਨਪੜ੍ਹਤਾ ਨੂੰ ਖ਼ਤਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ



ਐੱਨਈਪੀ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਨਾਲ ਸਾਨੂੰ ਐੱਸਡੀਜੀ ਏਜੰਡਾ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਚਾਹੁੰਦੇ ਹਨ ਕਿ ਭਾਰਤੀ ਯੂਨੀਵਰਸਿਟੀਆਂ ਦੁਨੀਆ ਦੀਆਂ ਚੋਟੀ ਦੀਆਂ 10 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ



ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਅਕਾਦਮਿਕ ਉੱਤਮਤਾ ਦੇ ਉੱਚ ਮਿਆਰ (ਹਾਈ ਸਟੈਂਡਰਡਸ) ਸਥਾਪਿਤ ਕਰਨ ਦੀ ਤਾਕੀਦ ਕੀਤੀ



ਭਾਰਤੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੀ ਸਲਾਨਾ ਬੈਠਕ ਦਾ ਵਰਚੁਅਲ ਤੌਰ 'ਤੇ ਉਦਘਾਟਨ ਕੀਤਾ ਅਤੇ ਇੱਕ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕੀਤਾ

Posted On: 23 MAR 2022 11:17AM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ'ਜ਼) ਨੂੰ ਪ੍ਰਾਪਤ ਕਰਨ ਵਿੱਚ ਵਿੱਦਿਅਕ ਸੰਸਥਾਵਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਇਸ ਸਬੰਧ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਤਾਕੀਦ ਕੀਤੀ।

 

ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੀ ਸਲਾਨਾ ਬੈਠਕ ਦਾ ਵਰਚੁਅਲੀ ਉਦਘਾਟਨ ਕਰਦਿਆਂ ਅਤੇ 'ਉੱਚ ਸਿੱਖਿਆ ਸੰਸਥਾਵਾਂ ਜ਼ਰੀਏ ਟਿਕਾਊ ਲਕਸ਼ਾਂ ਨੂੰ ਸਾਕਾਰ ਕਰਨਾਵਿਸ਼ੇ 'ਤੇ ਇੱਕ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਪ੍ਰਾਇਮਰੀਸੈਕੰਡਰੀ ਅਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਸੁਚੇਤ ਤੌਰ 'ਤੇ ਅਜਿਹੀਆਂ ਪ੍ਰੈਕਟਿਸਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ ਜੋ ਐੱਸਡੀਜੀਜ਼ ਦੀ ਪ੍ਰਾਪਤੀ ਵੱਲ ਮਾਰਗ ਦਰਸ਼ਨ ਕਰਨ।

 

ਉਨ੍ਹਾਂ ਕਿਹਾ ਕਿ ਕਾਲਜ ਅਤੇ ਯੂਨੀਵਰਸਿਟੀਆਂ ਜਾਗਰੂਕਤਾ ਪੈਦਾ ਕਰਨ ਅਤੇ ਟਿਕਾਊ ਵਿਕਾਸ ਦੀਆਂ ਰਣਨੀਤੀਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਵਿੱਚ ਖੋਜਨੀਤੀ ਵਿਕਾਸ ਅਤੇ ਸਮਾਜ ਨਾਲ ਜੁੜਨਾ ਜਿਹੇ ਕਈ ਢੰਗ ਤਰੀਕਿਆਂ ਨਾਲ ਯੋਗਦਾਨ ਪਾ ਸਕਦੀਆਂ ਹਨ।

 

17 ਐੱਸਡੀਜੀਜ਼ ਵਾਲੇ ਟਿਕਾਊ ਵਿਕਾਸ 'ਤੇ ਸੰਯੁਕਤ ਰਾਸ਼ਟਰ ਦੇ ਏਜੰਡਾ-2030 ਦਾ ਜ਼ਿਕਰ ਕਰਦੇ ਹੋਏਉਨ੍ਹਾਂ ਕਿਹਾ ਕਿ 2021 ਐੱਸਡੀਜੀ ਇੰਡੈਕਸ ਵਿੱਚ ਭਾਰਤ 120ਵੇਂ ਸਥਾਨ 'ਤੇ ਸੀ। ਵਿਭਿੰਨ ਐੱਸਡੀਜੀਜ਼ ਨੂੰ ਪ੍ਰਾਪਤ ਕਰਨ ਲਈ ਗ਼ਰੀਬੀ ਅਤੇ ਅਨਪੜ੍ਹਤਾ ਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏਉਨ੍ਹਾਂ ਸਿਵਲ ਸੁਸਾਇਟੀ ਅਤੇ ਵਿੱਦਿਅਕ ਸੰਸਥਾਵਾਂ ਸਮੇਤ ਸਾਰੇ ਹਿਤਧਾਰਕਾਂ ਨੂੰ ਠੋਸ ਪ੍ਰਯਤਨ ਕਰਨ ਦਾ ਸੱਦਾ ਦਿੱਤਾ।

 

ਇਹ ਦੇਖਦਿਆਂ ਕਿ ਭਾਰਤ ਦਾ ਉੱਚ ਸਿੱਖਿਆ ਸੈਕਟਰ ਤਕਰੀਬਨ 1050 ਯੂਨੀਵਰਸਿਟੀਆਂ, 10,000 ਤੋਂ ਵੱਧ ਪ੍ਰੋਫੈਸ਼ਨਲ ਟੈਕਨੀਕਲ ਸੰਸਥਾਵਾਂ ਅਤੇ 42,343 ਕਾਲਜਾਂ ਦੇ ਨਾਲ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੈਕਟਰ ਹੈਉਪ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਹ ਸਾਰੇ ਹੀ ਲਕਸ਼ਾਂ ਦੀ ਪ੍ਰਾਪਤੀ ਲਈ ਯੋਗਦਾਨ ਪਾਉਂਦੇ ਹਨਤਾਂ ਇਸ ਦਾ ਸਮੁੱਚੇ ਵਿਸ਼ਵ ਦ੍ਰਿਸ਼ 'ਤੇ ਵੱਡਾ ਪ੍ਰਭਾਵ ਪਵੇਗਾ।

 

ਗਿਆਨ ਉਤਪਤੀਉਪਯੋਗ ਅਤੇ ਦੁਨੀਆ ਵਿੱਚ ਪ੍ਰਸਾਰ ਵਿੱਚ ਭਾਰਤ ਦੇ ਸ਼ਾਨਦਾਰ ਅਤੀਤ ਦਾ ਜ਼ਿਕਰ ਕਰਦੇ ਹੋਏਉਨ੍ਹਾਂ ਕਿਹਾ ਕਿ ਸਾਡੀਆਂ ਗਿਆਨ ਪ੍ਰਣਾਲੀਆਂ ਅਤੇ ਸੱਭਿਆਚਾਰ ਦੀ ਬਹੁਪੱਖੀਤਾ ਅਤੇ ਉਨ੍ਹਾਂ ਦੀ ਸਥਾਈ ਮਹੱਤਤਾ ਉਨ੍ਹਾਂ ਨੂੰ ਸਦਾ ਲਈ ਪ੍ਰਾਸੰਗਿਕ ਬਣਾਉਂਦੀ ਹੈ। ਉਨ੍ਹਾਂ ਪ੍ਰਾਈਵੇਟ ਸੈਕਟਰ ਦੀਆਂ ਯੂਨੀਵਰਸਿਟੀਆਂ ਸਮੇਤ ਸਾਰੀਆਂ ਭਾਰਤੀ ਯੂਨੀਵਰਸਿਟੀਆਂ ਨੂੰ ਅਕਾਦਮਿਕ ਉੱਤਮਤਾ ਲਈ ਪ੍ਰਯਤਨ ਕਰਨ ਅਤੇ ਭਾਰਤ ਨੂੰ ਦੁਬਾਰਾ 'ਵਿਸ਼ਵਗੁਰੂਬਣਾਉਣ ਦਾ ਸੱਦਾ ਦਿੱਤਾ।

 

ਇਹ ਦੇਖਦੇ ਹੋਏ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ਇੱਕ ਦੂਰਦ੍ਰਿਸ਼ਟੀ ਵਾਲਾ ਦਸਤਾਵੇਜ਼ ਹੈਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਨਾਲ ਸਾਨੂੰ ਐੱਸਡੀਜੀ ਏਜੰਡਾ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

 

ਭਾਰਤੀ ਯੂਨੀਵਰਸਿਟੀਆਂ ਨੂੰ ਦੁਨੀਆ ਦੀਆਂ ਚੋਟੀ ਦੀਆਂ 10 ਯੂਨੀਵਰਸਿਟੀਆਂ ਵਿੱਚ ਦਰਜਾ ਪ੍ਰਾਪਤ ਕਰਦੇ ਹੋਏ ਦੇਖਣ ਦੀ ਆਪਣੀ "ਗਹਿਰੀ ਇੱਛਾ" ਜ਼ਾਹਿਰ ਕਰਦਿਆਂਸ਼੍ਰੀ ਨਾਇਡੂ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਸਿੱਖਿਆ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਂਦੇ ਹੋਏ ਖੋਜਗਿਆਨ-ਸਿਰਜਣਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਸਮੇਤ ਅਕਾਦਮਿਕ ਉੱਤਮਤਾ ਦੇ ਉੱਚ ਮਿਆਰ ਸਥਾਪਿਤ ਕਰਨ ਦੀ ਤਾਕੀਦ ਕੀਤੀ।

 

ਇਸ ਮੌਕੇ ਸ਼੍ਰੀ ਥਾਵਰਚੰਦ ਗਹਿਲੋਤਕਰਨਾਟਕ ਦੇ ਮਾਣਯੋਗ ਰਾਜਪਾਲਕਰਨਲ ਡਾ. ਜੀ ਤਿਰੂਵਾਸਗਮਪ੍ਰਧਾਨਏਆਈਯੂਪ੍ਰੋ. ਜੀ ਹੇਮੰਤ ਕੁਮਾਰਵਾਈਸ-ਚਾਂਸਲਰਮੈਸੂਰ ਯੂਨੀਵਰਸਿਟੀਡਾ. ਪੰਕਜ ਮਿੱਤਲਏਆਈਯੂ ਦੇ ਜਨਰਲ ਸਕੱਤਰਅਤੇ ਹੋਰ ਪਤਵੰਤੇ ਹਾਜ਼ਰ ਸਨ।

 

 

 

 ***********

 

ਐੱਮਐੱਸ/ਆਰਕੇ


(Release ID: 1808657) Visitor Counter : 158