ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਦੁਆਰਾ ਹਿਮਾਲਿਆ ਦੀ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਅਤੇ ਵਿਕਾਸ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ
Posted On:
21 MAR 2022 6:09PM by PIB Chandigarh
ਸੱਭਿਆਚਾਰ ਮੰਤਰਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਦੇ ਇਲਾਕੇ ਵਿੱਚ ਫੈਲੇ ਹਿਮਾਲਿਆ ਖੇਤਰ ਦੀ ਸੱਭਿਆਚਾਰਕ ਵਿਰਾਸਤ ਨੂੰ ਹੁਲਾਰਾ ਦੇਣਾ ਸੁਰੱਖਿਅਤ ਕਰਨ ਅਤੇ ਇਸ ਨੂੰ ਬਚਾਏ ਰੱਖਣ ਦੇ ਉਦੇਸ਼ ਨਾਲ ਖੋਜ, ਦਸਤਾਵੇਜ਼, ਪ੍ਰਸਾਰ ਆਦਿ ਦੇ ਰਾਹੀਂ ਇੱਕ ਵਿੱਤੀ ਅਨੁਦਾਨ ਯੋਜਨਾ ਲਾਗੂ ਕਰਦਾ ਹੈ ਜਿਸ ਨੂੰ ਹਿਮਾਲਿਆ ਦੀ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਅਤੇ ਵਿਕਾਸ ਲਈ ਵਿੱਤੀ ਸਹਾਇਤਾ ਯੋਜਨਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਇਸ ਯੋਜਨਾ ਦੇ ਤਹਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਸਮੇਤ ਸਵੈ-ਇੱਛਤ ਸੰਗਠਨਾਂ ਨੂੰ ਸੱਭਿਆਚਾਰਕ ਵਿਰਾਸਤ ‘ਤੇ ਅਧਿਐਨ ਅਤੇ ਖੋਜ, ਕਲਾ ਅਤੇ ਸੱਭਿਆਚਾਰ ਦੇ ਦ੍ਰਿਸ਼ ਪ੍ਰੋਗਰਾਮ ਅਤੇ ਪਾਰੰਪਰਿਕ ਅਤੇ ਲੋਕ ਕਲਾ ਟ੍ਰੇਨਿੰਗ, ਪੁਰਾਣੀਆਂ ਪਾਂਡੁਲਿਪੀਆਂ, ਸਹਿਤ, ਕਲਾ ਅਤੇ ਸ਼ਿਲਪ ਦੀ ਸੁਰੱਖਿਆ ਅਤੇ ਸੱਭਿਆਚਾਰਕ ਗਤੀਵਿਧੀਆਂ/ਸੰਗੀਤ ਅਤੇ ਨਾਚ ਜਿਹੇ ਪ੍ਰੋਗਰਾਮਾਂ ਦੇ ਦਸਤਾਵੇਜ਼ ਅਤੇ ਆਡੀਓ ਦੇ ਰਾਹੀਂ ਇਨ੍ਹਾਂ ਦੇ ਪ੍ਰਸਾਰ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇੱਕ ਸੰਗਠਨ ਲਈ ਵਿੱਤ ਪੋਸ਼ਣ ਦੀ ਰਾਸ਼ੀ ਹਰ ਸਾਲ 10 ਲੱਖ ਰੁਪਏ ਹੁੰਦੀ ਹੈ। ਯੋਜਨਾ ‘ਤੇ ਮਾਹਿਰ ਸਲਾਹਕਾਰ ਕਮੇਟੀ (ਈਏਸੀ) ਨੂੰ ਇਸ ਯੋਜਨਾ ਤੋਂ ਘੱਟੋ ਘੱਟ ਸੀਮਾ ਤੋਂ ਜ਼ਿਆਦਾ ਲੇਕਿਨ 30 ਲੱਖ ਰੁਪਏ ਤੋਂ ਅਧਿਕ ਦੀ ਧਨਰਾਸ਼ੀ ਦੀ ਸਿਫਾਰਿਸ਼ ਕਰਨ ਦਾ ਅਧਿਕਾਰ ਪ੍ਰਾਪਤ ਹੈ।
ਹਿਮਾਲਿਆ ਦੀ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਅਤੇ ਵਿਕਾਸ ਲਈ ਵਿੱਤੀ ਸਹਾਇਤਾ ਯੋਜਨਾ ਦੇ ਤਹਿਤ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਹਿਮਾਲਿਅਨ ਰਾਜਾਂ ਤੋਂ ਪ੍ਰਾਪਤ ਪ੍ਰਸਤਾਵਾਂ ਦੀ ਸੰਖਿਆ ਨਿਮਨ ਅਨੁਸਾਰ ਹੈ:
|
ਸਾਲ
|
ਪ੍ਰਾਪਤ ਪ੍ਰਸਤਾਵਾਂ ਦੀ ਸੰਖਿਆ
|
|
2018-19
|
130
|
|
2019-20
|
131
|
|
2020-21
|
156
|
ਹਿਮਾਲਿਆ ਦੀ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਅਤੇ ਵਿਕਾਸ ਲਈ ਵਿੱਤੀ ਸਹਾਇਤਾ ਦੀ ਯੋਜਨਾ ਇੱਕ ਵਿੱਤੀ ਅਨੁਦਾਨ ਯੋਜਨਾ ਹੈ ਜੋ ਵਿਸ਼ੇਸ਼ ਰੂਪ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਸਹਿਤ ਹਿਮਾਲਿਅਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਅਤੇ ਵਿਕਾਸ ਲਈ ਸੱਭਿਆਚਾਰ ਮੰਤਰਾਲੇ ਦੁਆਰਾ ਚਲਾਈ ਜਾਂਦੀ ਹੈ।
ਇਹ ਯੋਜਨਾ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ ਅਤੇ ਇਸ ਦੇ ਤਹਿਤ ਰਾਜ ਸਰਕਾਰਾਂ ਨੂੰ ਸਿੱਧੀ ਕੋਈ ਧਨਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ ਹੈ। ਹਾਲਾਂਕਿ, ਹਿਮਾਲਿਆ ਦੀ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਅਤੇ ਵਿਕਾਸ ਲਈ ਵਿੱਤੀ ਸਹਾਇਤਾ ਯੋਜਨਾ ਦੇ ਤਹਿਤ ਗੈਰ-ਸਰਕਾਰੀ ਸੰਗਠਨਾਂ ਨੂੰ ਜਾਰੀ ਕੀਤੇ ਗਏ ਸਟੇਟ ਵਾਰ ਨਿਧੀ ਦਾ ਵੇਰਵਾ 2021-2022 ਵਿੱਚ ਵਧਕੇ 4,73,47,640/- (ਲੱਖ ਰੁਪਏ ਵਿੱਚ) ਹੋ ਗਿਆ ਹੈ। ਇਸ ਦੀ ਤੁਲਨਾ ਵਿੱਚ ਇਹ ਰਾਸ਼ੀ 2020-2021 ਵਿੱਚ 3,36,00,000/- (ਲੱਖ ਰੁਪਏ ਵਿੱਚ) ਰਹੀ ਹੈ।
ਇਹ ਜਾਣਕਾਰੀ ਲੋਕ ਸਭਾ ਵਿੱਚ ਅੱਜ ਉੱਤਰ-ਪੂਰਬੀ ਖੇਤਰ ਵਿਕਾਸ, ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਦਿੱਤੀ
*****
ਐੱਨਬੀ/ਐੱਸਕੇ
(Release ID: 1808488)
ਵਿਜ਼ੀਟਰ ਕਾਊਂਟਰ : 144