ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਨੇ ਸੈਲਾਨੀਆਂ ਦੀ ਸੰਖਿਆ ਵਧਾਉਣ ਦੇ ਲਈ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਥੀਮੈਟਿਕ ਟੂਰਿਜ਼ਮ ਸਰਕਿਟ ਵਿਕਸਿਤ ਕੀਤੇ ਹਨ: ਸ਼੍ਰੀ ਜੀ. ਕਿਸ਼ਨ ਰੈੱਡੀ

प्रविष्टि तिथि: 21 MAR 2022 4:37PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਵਿਰਾਸਤ ਸਥਾਨਾਂ ਸਹਿਤ ਵੱਖ-ਵੱਖ ਟੂਰਿਜ਼ਮ ਸਥਾਨਾਂ ‘ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਦੀ ਸੰਖਿਆ ਵਧਾਉਣ ਲਈ ਨਿਮਨਲਿਖਿਤ ਕਦਮ ਉਠਾਏ ਹਨ-

  • ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦਾ ਤਹਿਤ ਥੀਮੈਟਿਕ ਸੈਲਾਨੀ ਸਰਕਿਟ ਵਿਕਸਿਤ ਕੀਤੇ ਹਨ। ਯੋਜਨਾ ਦੇ ਤਹਿਤ ਵਿਕਾਸ ਲਈ ਵਿਰਾਸਤ ਸਰਕਿਟ ਨੂੰ ਇੱਕ ਥੀਮੈਟਿਕ ਸਰਕਿਟ ਦੇ ਰੂਪ ਵਿੱਚ ਪਹਿਚਾਣ ਕੀਤੀ ਗਈ ਹੈ।

  • ਰਾਸ਼ਟਰੀ ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਿਕ ਮਿਸ਼ਨ ਅਤੇ ਵਿਰਾਸਤ ਪਰਮੋਸ਼ਨ ਅਭਿਯਾਨ (ਪ੍ਰਸ਼ਾਦ) ਯੋਜਨਾ ਦੇ ਤਹਿਤ ਧਾਰਮਿਕ ਅਤੇ ਵਿਰਾਸਤ ਸਥਾਨਾਂ ‘ਤੇ ਏਕਕ੍ਰਿਤ ਟੂਰਿਜ਼ਮ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਹੈ।

  • ਐਡੋਪਟ ਏ ਹੈਰੀਟੇਜ ਪ੍ਰੋਗਰਾਮ ਦੇ ਤਹਿਤ ਟੂਰਿਜ਼ਮ ਸਥਾਨਾਂ, ਵਿਰਾਸਤ ਸਥਾਨਾਂ ਅਤੇ ਸਮਾਰਕਾਂ ਨੂੰ ਟੂਰਿਜ਼ਮ ਦੇ ਅਨੁਕੂਲ ਬਣਾਉਣ ਲਈ ਟੂਰਿਜ਼ਮ ਸੁਵਿਧਾਵਾਂ ਦਾ ਵਿਕਾਸ ਕਰਨਾ।

  • ਅਤੁਲਯ ਭਾਰਤ ਬ੍ਰਾਂਡ ਲਾਈਨ ਦੇ ਤਹਿਤ ਵੱਖ-ਵੱਖ ਟੂਰਿਸਟ ਸਥਾਨਾਂ ਅਤੇ ਉਤਪਾਦਾਂ ਸਹਿਤ ਭਾਰਤ ਸਮੱਗਰ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣਾ।

  • ਨਾਗਰਿਕਾਂ ਦਰਮਿਆਨ ਭਾਰਤ ਦੇ ਘੱਟ ਗਿਆਤ ਸਥਾਨਾਂ ਅਤੇ ਵਿਰਾਸਤ ਸਥਾਨਾਂ ਸਹਿਤ ਵੱਖ-ਵੱਖ ਟੂਰਿਸਟ ਸਥਾਨਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਜਨਵਰੀ 2020 ਵਿੱਚ ਦੇਖੋ ਅਪਨਾ ਦੇਸ਼ ਪਹਿਲ ਸ਼ੁਰੂ ਕੀਤੀ ਗਈ ਹੈ।

  • ਘਰੇਲੂ ਅਤੇ ਵਿਦੇਸ਼ੀ ਭਾਰਤੀ ਟੂਰਿਜ਼ਮ ਪ੍ਰੋਗਰਾਮ ਵੱਖ-ਵੱਖ ਪ੍ਰਚਾਰ ਅਤੇ ਮਾਰਕੀਟਿੰਗ ਗਤੀਵਿਧੀਆਂ/ਆਯੋਜਨਾਂ ਦੇ ਰਾਹੀਂ ਟੂਰਿਸਟ ਸਥਾਨਾਂ ਅਤੇ ਵਿਰਾਸਤ ਸਥਾਨਾਂ ਨੂੰ ਹੁਲਾਰਾ ਦਿੰਦੇ ਹਨ।

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।

*******

ਐੱਨਬੀ/ਓਏ


(रिलीज़ आईडी: 1808487) आगंतुक पटल : 174
इस विज्ञप्ति को इन भाषाओं में पढ़ें: English , Urdu , हिन्दी