ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਭਾਰਤ ਦੇ ਪਲਾਂਟ –ਬੇਸਡ ਫੂਡ ਖੇਤਰ ਵਿੱਚ ਅਪਾਰ ਸੰਭਾਵਨਾਵਾਂ: ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪਹਿਲਾਦ ਸਿੰਘ ਪਟੇਲ
Posted On:
16 MAR 2022 2:16PM by PIB Chandigarh
ਪਲਾਂਟ ਬੈਸਡ ਫੂਡਸ ਇੰਡਸਟ੍ਰੀ ਐਸੋਸੀਏਸ਼ਨ ਦੇ ਇੱਕ ਪ੍ਰਤੀਨਿਧੀਮੰਡਲ ਨੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪਹਿਲਾਦ ਸਿੰਘ ਪਟੇਲ ਨਾਲ ਮੁਲਾਕਾਤ ਕੀਤੀ।
ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਸੰਜੈ ਸੇਠੀ ਦੀ ਅਗਵਾਈ ਹੇਠ ਪ੍ਰਤੀਨਿਧੀਮੰਡਲ ਨੇ ਸ਼੍ਰੀ ਪਟੇਲ ਨੂੰ ਭਾਰਤ ਵਿੱਚ ਤੇਜ਼ੀ ਨਾਲ ਉਭਰਦੇ ਪਲਾਂਟ ਬੈਸਡ ਫੂਡ ਖੇਤਰ ਦੀ ਸਥਿਤੀ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਲਾਂਟ ਬੈਸਡ ਫੂਡ ਬਜਾਰ ਸਾਲ 2025 ਵਿੱਚ 77.8 ਬਿਲੀਅਨ ਡਾਲਰ ਤੱਕ ਪਹੁੰਚਾਉਣ ਦੀ ਉਮੀਦ ਹੈ
ਮੀਟਿੰਗ ਵਿੱਚ ਦੇਸ਼ਭਰ ਵਿੱਚ ਆਏ ਵੱਖ-ਵੱਖ ਰਾਜਾਂ ਦੇ ਪ੍ਰਤੀਨਿਧੀ ਅਤੇ ਉਦਯੋਗਪਤੀ ਸ਼ਾਮਲ ਹੋਏ। ਮੀਟਿੰਗ ਵਿੱਚ ਪਲਾਂਟ ਬੈਸਡ ਫੂਡ ਇੰਡਸਟ੍ਰੀ ਨੂੰ ਪ੍ਰੋਤਸਾਹਿਤ ਕਰਨ ‘ਤੇ ਚਰਚਾ ਹੋਈ। ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਮੀਟਿੰਗ ਵਿੱਚ ਆਏ ਪ੍ਰਤੀਨਿਧੀ ਮੰਡਲ ਨਾਲ ਪਲਾਂਟ ਬੈਸਡ ਫੂਡਸ ਇੰਡਸਟ੍ਰੀਜ਼ ਖੇਤਰ ਵਿੱਚ ਗਤੀ ਲਿਆਉਣ ਨੂੰ ਲੈ ਕੇ ਸੁਝਾਅ ਮੰਗਣ ਅਤੇ ਪ੍ਰਤੀਨਿਧੀ ਮੰਡਲ ਨੂੰ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੁਆਰਾ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਉਨ੍ਹਾਂ ਨੇ ਇਸ ਖੇਤਰ ਨੂੰ ਗਤੀ ਦੇਣ ਅਤੇ ਆਗਾਮੀ ਮਹੀਨਿਆਂ ਵਿੱਚ ਉਚਿਤ ਸੁਝਾਵਾਂ ਦੇ ਨਾਲ ਫਿਰ ਤੋਂ ਮੀਟਿੰਗ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਲਗਾਤਾਰ ਆਤਮਨਿਰਭਰ ਭਾਰਤ ਅਤੇ ਨੋਜਵਾਨਾਂ ਲਈ ਰੋਜ਼ਗਾਰ ਸਿਰਜਨ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ।
ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ PBFIA ਨੂੰ ਕੋਲਡ ਚੇਨ ਲੌਜਿਸਟਿਕਸ ‘ਤੇ ਚਰਚਾ ਕਰਨ ਲਈ ਮੰਤਰਾਲੇ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨ ਦੇ ਦਿਸ਼ਾ-ਨਿਰਦੇਸ਼ ਵੀ ਦਿੱਤਾ ਅਤੇ ਉਦਯੋਗ ਲਈ ਪ੍ਰਮੁੱਖ ਸ਼ਹਿਰਾਂ ਦਰਮਿਆਨ ਦੈਨਿਕ ਪਾਰਸਲ ਸੰਚਾਲਨ ਨੂੰ ਸੁਚਾਰੂ ਕੀਤੇ ਜਾਣੇ ਅਜਿਹੇ ਮੁੱਦਿਆਂ ‘ਤੇ ਚਰਚਾ ਕੀਤੀ।
*****
ਐੱਸਐੱਨਸੀ/ਆਰਆਰ
(Release ID: 1806818)
Visitor Counter : 207