ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਭਾਰਤੀ ਪ੍ਰਤੀਯੋਗਤਾ ਕਮਿਸ਼ਨ ਨੇ ਸਾਊਥ ਏਲਮ ਇਨਵੇਸਟਮੈਂਟਸ ਬੀ.ਵੀ. ਦੁਆਰਾ ਮਾਇਕ੍ਰੋ ਲਾਇਫ ਸਾਈਸੇਂਜ ਪ੍ਰਾਈਵੇਟ ਲਿਮਿਟਿਡ ਦੇ ਅਧਿਗ੍ਰਹਿਣ ਨੂੰ ਮੰਜੂਰੀ ਦਿੱਤੀ

Posted On: 16 MAR 2022 9:11AM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ(ਸੀਸੀਆਈ) ਨੇ ਸਾਊਥ ਏਲਮ ਇਨਵੇਸਟਮੈਂਟਸ ਬੀ.ਵੀ. ਦੁਆਰਾ ਮਾਇਕ੍ਰੋ ਲਾਈਫ ਸਾਈਸੇਂਜ ਪ੍ਰਾਈਵੇਟ ਲਿਮਿਟਿਡ ਦੇ ਅਧਿਗ੍ਰਹਿਣ ਨੂੰ ਮੰਜੂਰੀ ਦਿੱਤੀ ਹੈ।

ਪ੍ਰਸਤਾਵਿਤ ਸੰਯੋਜਨ, ਸਾਊਥ ਏਲਮ ਇਨਵੇਸਟਮੈਂਟਸ ਬੀਵੀ (ਐੱਸਈਆਈ/ਅਧਿਗ੍ਰਹਿਣਕਰਤਾ) ਦੁਆਰਾ ਮਾਇਕ੍ਰੋ ਲਾਈਫ ਸਾਈਸੇਂਜ ਪ੍ਰਾਈਵੇਟ ਲਿਮਿਟਿਡ (ਮਾਈਕ੍ਰੋ ਲਾਈਫ/ਟੀਚਾ) ਵਿੱਚ ਛੋਟੀ ਹਿੱਸੇਦਾਰੀ ਦੇ ਪ੍ਰਸਤਾਵਿਤ ਅਧਿਗ੍ਰਹਿਣ ਨਾਲ ਸੰਬੰਧਿਤ ਹੈ।

ਐੱਸਈਆਈ, ਨੀਦਰਲੈਂਡ ਦੇ ਕਾਨੂੰਨ ਦੇ ਤਹਿਤ ਸਮਾਵੇਸ਼ੀ ਇੱਕ ਨਿਵੇਸ਼ ਹੋਲਡਿੰਗ ਕੰਪਨੀ ਹੈ। ਐੱਸਈਆਈ ਦੇ ਸ਼ੇਅਰਧਾਰਕ ਕੁਝ ਨਿਜੀ ਇਕਵਿਟੀ ਫੰਡ ਹੈ ਜਿਨ੍ਹਾਂ ਨੂੰ ਵਾਰਬਰਗ ਪਿੰਕਸ ਐੱਲਐੱਲਸੀ ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ।

ਟਾਰਗੇਟ ਕੰਪਨੀ, ਭਾਰਤ ਦੀ ਸਮਾਵੇਸ਼ੀ ਇੱਕ ਕੰਪਨੀ ਹੈ ਜੋ ਸਹਾਇਕ ਕੰਪਨੀਆਂ ਦੇ ਨਾਲ ਭਾਰਤ ਵਿੱਚ ਮੁੱਖ ਰੂਪ ਤੋਂ ਨਿਮਨਲਿਖਤ ਕਾਰੋਬਾਰ ਕਰਦੀ ਹੈ (1) ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਸਟੇਂਟ, ਪਰਕਿਊਟੇਨਿਅਸ ਟਰਾਂਸਲਿਊਮਿਨਲ ਕੋਰੋਨਰੀ ਐਂਜੀਓਪਲਾਸਟੀ ਕੈਥੀਟਰਸ, ਹਾਰਟ ਵਾਲਵ, ਆਰਥੋਪੈਡਿਕ ਇਮਪਲਾਂਟ, ਅਤੇ ਇੰਡੋ-ਸਰਜਰੀ ਪ੍ਰੋਡਕਟ (ਜਿਵੇਂ ਟਾਂਕੇ, ਸਟੈਪਲਰ, ਮੇਸ਼ਸ ਅਤੇ ਅੰਦਰੂਨੀ ਯੰਤਰ) ਦੇ ਮੈਡੀਕਲ ਉਪਕਰਣ: (2) ਇਨ-ਵਿਟਰੋ ਡਾਇਗਨੌਸਟਿਕਸ ਐਨਾਲਾਈਜ਼ਰ ਅਤੇ ਰੀਐਜੈਂਟਸ; ਅਤੇ (3) ਭਾਰਤ ਵਿੱਚ ਓਵਰ ਦ ਕਾਉਂਟਰ (ਓਟੀਸੀ) ਉਤਪਾਦ ਜਿਹੇ ਉਤਪਾਦ ਕੋਵਿਡ ਸਵੈ- ਟੈਸਟਿੰਗ ਕਿਟ ਅਤੇ ਗਰਭਅਵਸਥਾ ਟੈਸਟਿੰਗ ਕਿਟ ਆਦਿ ਦਾ ਨਿਰਮਾਣ ਅਤੇ ਵਿਕਰੀ।

ਟਰਗੇਟ (ਆਪਣੀ ਸਹਾਇਕ ਕੰਪਨੀਆਂ ਦੇ ਰਾਹੀਂ) ਹਸਪਤਾਲਾਂ ਨੂੰ ਕੁਝ ਵਿਸ਼ੇਸ਼ ਮੈਡੀਕਲ ਉਪਕਰਣਾਂ (ਜਿਵੇਂ ਸਰਜੀਕਲ ਰੋਬੋਟ ਅਤੇ ਅਲਟ੍ਰਾਸੋਨਿਕ ਊਰਜਾ ਉਪਕਰਣ) ਦੀ ਬੀ2ਸੀ ਵਿਕਰੀ ਕਰਦੀ ਹੈ ਅਤੇ ਕੰਪਨੀ ਦੇ ਕੋਲ ਇਨ-ਵਿਟਰੋ ਡਾਇਗਨੌਸਟਿਕ, ਆਰਥੋਪਡਿਕ, ਇੰਡੋ-ਸਰਜਰੀ ਅਤੇ ਕਾਰਡੀਓਵੈਸਕੁਲਰ ਸਮਾਧਾਨ ਲਈ ਖੋਜ ਅਤੇ ਵਿਕਾਸ (ਆਰ ਐਂਡ ਡੀ) ਦੀ ਸੁਵਿਧਾਵਾਂ ਮੌਜੂਦ ਹਨ।

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦ ਹੀ ਜਾਰੀ ਕੀਤਾ ਜਾਵੇਗਾ।

****

ਆਰਐੱਮ/ਕੇਐੱਮਐੱਨ



(Release ID: 1806532) Visitor Counter : 124