ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਹਿਮਾਲੀਅਨ ਖੇਤਰ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ 506.13 ਕਰੋੜ ਰੁਪਏ ਦੇ ਬਰਾਬਰ ਦੀ 77 ਖੇਡ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ:ਸ਼੍ਰੀ ਅਨੁਰਾਗ ਠਾਕੁਰ


ਹਿਮਾਲੀਅਨ ਖੇਤਰ ਵਿੱਚ ਖੇਲੋ ਇੰਡੀਆ ਸਕੀਮ ਦੇ ਤਹਿਤ 24 ਖੇਡ ਅਕਾਦਮੀਆਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ 199 ਖੇਲੋ ਇੰਡੀਆ ਕੇਂਦਰਾਂ (ਜ਼ਿਲ੍ਹਾ ਪੱਧਰ) ਅਤੇ 11 ਖੇਲੋ ਇੰਡੀਆ ਰਾਜ ਉਤਕ੍ਰਿਸ਼ਟਿਤਾ ਕੇਂਦਰਾਂ ਨੂੰ ਮੰਜੂਰੀ ਦਿੱਤੀ ਗਈ ਹੈ

Posted On: 15 MAR 2022 5:04PM by PIB Chandigarh

ਹਿਮਾਲੀਅਨ ਖੇਤਰ ਸਹਿਤ ਦੇਸ਼ ਵਿੱਚ ਖੇਡ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਖੇਡਾਂ ਦੇ ਵਪਾਰ ਅਧਾਰ ਨੂੰ ਵਧਾਉਣ ਅਤੇ ਖੇਡਾਂ ਵਿੱਚ ਉਤਕ੍ਰਿਸ਼ਟਿਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਈ ਯੋਨਜਾਵਾਂ ਨੂੰ ਲਾਗੂ ਕਰਦਾ ਹੈ। ਖੇਲੋ ਇੰਡੀਆ ਯੋਜਨਾ ਦੇ ਤਹਿਤ ਹਿਮਾਲੀਅਨ ਖੇਤਰ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ 506.13 ਕਰੋੜ ਰੁਪਏ ਦੇ ਬਰਾਬਰ ਦੀ 77 ਖੇਡ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਮੰਜੂਰੀ ਦਿੱਤੀ ਗਈ ਹੈ। 

ਇਸ ਦੇ ਇਲਾਵਾ, ਹਿਮਾਲੀਅਨ ਖੇਤਰ ਵਿੱਚ ਖੇਲੋ ਇੰਡੀਆ ਯੋਜਨਾ ਦੇ ਤਹਿਤ 24 ਖੇਡ ਅਕਾਦਮੀਆਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ 199 ਖੇਲੋ ਇੰਡੀਆ ਕੇਂਦਰਾਂ (ਜ਼ਿਲ੍ਹਾ ਪੱਧਰ) ਅਤੇ 11 ਖੇਲੋ ਇੰਡੀਆ ਰਾਜ ਉਤਕ੍ਰਿਸ਼ਟਿਤਾ ਕੇਂਦਰਾਂ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਦੇ ਨਾਲ ਸਰਕਾਰ ਦੀ ਜੰਮੂ ਅਤੇ ਕਸ਼ਮੀਰ ਵਿੱਚ ਖੇਡ ਸੁਵਿਧਾਵਾਂ ਦਾ ਵਿਸਤਾਰ (ਪੀਐੱਮਡੀਪੀ) ਪ੍ਰੋਗਰਾਮ ਦੇ ਤਹਿਤ ਹਿਮਾਲੀਅਨ ਖੇਤਰ ਜੰਮੂ ਅਤੇ ਕਸ਼ਮੀਰ ਅਤੇ ਲਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 273.85 ਕਰੋੜ ਰੁਪਏ ਦੇ ਬਰਾਬਰ ਦੇ 30 ਖੇਡ  ਬੁਨਿਆਦੀ ਢਾਂਚਾ ਪ੍ਰੋਜੈਕਟਾਂ ਅਤੇ ਖੇਡ ਉਪਕਰਣਾਂ ਦੀ ਮੰਜੂਰੀ ਦਿੱਤੀ ਗਈ ਹੈ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਹਿਮਾਲੀਅਨ ਖੇਤਰ ਸਹਿਤ ਦੇਸ਼ ਵਿੱਚ ਖੇਡਾਂ ਦੇ ਵਿਕਾਸ ਲਈ ਨਿਮਨਲਿਖਿਤ ਯੋਜਨਾਵਾਂ ਦਾ ਲਾਗੂਕਰਨ ਕਰਦਾ ਹੈ: (1)ਖੇਲੋ ਇੰਡੀਆ ਸਕੀਮ, (2) ਰਾਸ਼ਟਰੀ ਖੇਡ ਸੰਘਾਂ ਨੂੰ ਸਹਾਇਤਾ,(3) ਅੰਤਰਰਾਸ਼ਟਰੀ ਖੇਡ ਮੁਕਾਬਲੇ ਵਿੱਚ ਵਿਜੇਤਾਵਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਿਸ਼ੇਸ਼ ਪੁਰਸਕਾਰ, (4) ਰਾਸ਼ਟਰੀ ਖੇਡ ਪੁਰਸਕਾਰ, (5) ਹੋਣਹਾਰ ਖਿਡਾਰੀਆਂ ਨੂੰ ਪੈਨਸ਼ਨ, (6) ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਖੇਡ ਕਲਿਆਣ ਫੰਡ, (7) ਰਾਸ਼ਟਰੀ ਖੇਡ ਵਿਕਾਸ ਫੰਡ, (8) ਭਾਰਤੀ ਖੇਡ ਅਥਾਰਿਟੀ ਦੇ ਰਾਹੀਂ ਖੇਡ ਟ੍ਰੇਨਿੰਗ ਕੇਂਦਰਾਂ ਦਾ ਸੰਚਾਲਨ ਅਤੇ, (9) ਜੰਮੂ ਅਤੇ ਕਸ਼ਮੀਰ ਵਿੱਚ ਖੇਡ ਸੁਵਿਧਾਵਾਂ ਦਾ ਵਾਧਾ(ਪੀਐੱਮਡੀਪੀ)।

ਉਪਰੋਕਤ ਯੋਜਨਾਵਾਂ ਦੇ ਵੰਡ ਇਸ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਿਟੀ ਦੀ ਵੈਬਸਾਈਟਾਂ ‘ਤੇ ਉਪਲਬਧ ਹਨ। ਫੰਡਾਂ ਦੀ ਵੰਡ ਯੋਜਨਾ ਅਨੁਸਾਰ ਹੈ, ਰਾਜ ਅਨੁਸਾਰ ਨਹੀਂ। ਪਿਛਲੇ ਤਿੰਨ ਸਾਲਾਂ ਦੇ ਦੌਰਾਨ , ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਵੱਖ-ਵੱਖ ਖੇਡ ਵਿਕਾਸ ਯੋਜਨਾਵਾਂ ਦੇ ਤਹਿਤ 4,694.92 ਕਰੋੜ ਰੁਪਏ ਵੰਡੇ ਗਏ ਅਤੇ 4,590.89 ਕਰੋੜ ਰੁਪਏ ਜਾਰੀ ਕੀਤੇ ਗਏ।

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੁਆਰਾ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਉੱਤਰ ਵਿੱਚ ਦਿੱਤੀ ਗਈ।

*****

ਐੱਨਬੀ/ਓਏ
 



(Release ID: 1806531) Visitor Counter : 123


Read this release in: English , Urdu , Hindi , Tamil