ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਦੇ ਤਹਿਤ ਦੇਸ਼ ਵਿੱਚ ਗ੍ਰਾਮੀਣ ਖੇਡਾਂ ਨੂੰ ਹੁਲਾਰਾ ਦਿੱਤਾ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 15 MAR 2022 5:03PM by PIB Chandigarh

ਖੇਲੋ ਇੰਡੀਆ ਯੋਜਨਾ ਦੇ ਕਾਰਜ ਖੇਤਰ ਵਿੱਚੋਂ ਇੱਕ “ਗ੍ਰਾਮੀਣ ਅਤੇ ਸਵਦੇਸ਼ੀ/ਕਬਾਇਲੀ ਖੇਡਾਂ ਨੂੰ ਹੁਲਾਰਾ ਦੇਣਾ” ਮਹਾਰਾਸ਼ਟਰ ਦੇ ਗ੍ਰਾਮੀਣ ਖੇਤਰਾਂ ਸਹਿਤ ਵਿਸ਼ੇਸ਼ ਰੂਪ ਤੋਂ ਦੇਸ਼ ਵਿੱਚ ਗ੍ਰਾਮੀਣ ਖੇਡ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਸਮਰਪਿਤ ਹੈ। ਇਸ ਮੰਤਰਾਲੇ ਨੇ ਮਹਾਰਾਸ਼ਟਰ ਦੇ ਗ੍ਰਾਮੀਣ ਖੇਤਰਾਂ ਵਿੱਚ ਮੱਲਖੰਭ, ਮਿੱਟੀ ਦੰਗਲ (ਫ੍ਰੀਸਟਾਇਲ ਰੈਸਲਿੰਗ), ਰੱਸਾਕਸ਼ੀ ਆਦਿ ਵਿੱਚ ਪ੍ਰਤੀਯੋਗੀਤਾ ਪ੍ਰੋਗਰਾਮ ਆਯੋਜਿਤ ਕਰਨ ਲਈ ਸੰਬੰਧਿਤ ਖੇਡ ਸੰਘਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।

 ਮੱਲਖੰਬ ਵਿੱਚ ਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ਵਾਲੇ ਮਹਾਰਾਸ਼ਟਰ ਦੇ 37 ਖਿਡਾਰੀ ਖੇਲੋ ਇੰਡੀਆ ਯੋਜਨਾ ਦੇ ਤਹਿਤ 10,000/- ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਸਕਾਲਰਸ਼ਿਪ ਪ੍ਰਾਪਤ ਕਰ ਰਹੇ ਹਨ। ਇਸ ਦੇ ਇਲਾਵਾ, ਏਕ ਭਾਰਤ ਸ਼੍ਰੇਸ਼ਠ ਭਾਰਤ (ਈਬੀਐੱਸਬੀ) ਪ੍ਰੋਗਰਾਮ ਦੇ ਸਰਪ੍ਰਸਤੀ ਵਿੱਚ ਮਹਾਰਾਸ਼ਟਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਗ੍ਰਾਮੀਣ ਖੇਡਾਂ ਨੂੰ ਵੀ ਹੁਲਾਰਾ ਦਿੱਤਾ ਜਾਂਦਾ ਹੈ ਜਿਸ ਦੇ ਖੇਡ ਘਟਕ ਇਸ ਮੰਤਰਾਲੇ ਦੁਆਰਾ ਲਾਗੂ ਕੀਤੇ ਜਾਂਦੇ ਹਨ।

ਖੇਡ ਰਾਜ ਦਾ ਵਿਸ਼ਾ ਹੈ। ਇਸ ਲਈ ਗ੍ਰਾਮੀਣ ਖੇਤਰਾਂ ਵਿੱਚ ਖੇਡਕੁੱਦ ਵਿੱਚ ਹੋਣਹਾਰ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਸੁਵਿਧਾਵਾਂ ਵਿਕਸਿਤ ਕਰਨ ਦੀ ਜ਼ਿੰਮੇਦਾਰੀ ਮੁੱਖ ਰੂਪ ਤੋਂ ਸੰਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀ ਹੈ ਤਾਕਿ ਉਨ੍ਹਾਂ ਨੂੰ ਵੀ ਰਾਸ਼ਟਰੀ /ਅੰਤਰਰਾਸ਼ਟਰੀ ਮੁਕਾਬਲੇ ਵਿੱਚ ਖੇਡਣ ਅਤੇ ਰਾਸ਼ਟਰ ਦਾ ਪ੍ਰਤਿਨਿਧੀਤਵ ਕਰਨ ਦਾ ਮੌਕਾ ਮਿਲੇ। ਕੇਂਦਰ ਸਰਕਾਰ ਉਨ੍ਹਾਂ ਦੇ ਯਤਨਾਂ ਨੂੰ ਪੂਰਾ ਕਰਨ ਵਿੱਚ ਮਦਦ ਦਿੰਦੀ ਹੈ। ਹਾਲਾਂਕਿ ਇਸ ਮੰਤਾਰਲੇ ਦੀ ਖੇਲੋ ਇੰਡੀਆ ਯੋਜਨਾ ਦੇ ਤਹਿਤ ਮਹਾਰਾਸ਼ਟਰ ਰਾਜ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ 12 ਖੇਡ ਬੁਨਿਆਦੀ ਢਾਂਚਾ ਪ੍ਰੋਜੈਕਟ ਨੂੰ ਮੰਜੂਰੀ ਦਿੱਤੀ ਗਈ ਹੈ।

28 ਖੇਡ ਅਕਾਦਮੀਆਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ 44 ਖੇਲੋ ਇੰਡੀਆ ਸੈਂਟਰ (ਜ਼ਿਲਾ ਪੱਧਰ) ਅਤੇ ਇੱਕ ਖੇਲੋ ਇੰਡੀਆ ਸਟੇਟ ਸੈਂਟਰ ਆਵ੍ ਐਕਸੀਲੈਂਸ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਮਹਾਰਾਸ਼ਟਰ ਰਾਜ ਵਿੱਚ 2 ਰਾਸ਼ਟਰੀ ਉਤਕ੍ਰਿਸ਼ਟਿਤਾ ਕੇਂਦਰ (ਐੱਨਸੀਓਈ), ਇੱਕ ਸਵਦੇਸ਼ੀ ਖੇਡ ਅਤੇ ਮਾਰਸ਼ਲ ਆਰਟ ਸਕੂਲ (ਆਈਜੀਐੱਮਏ) ਅਤੇ 14 ਗੋਦ ਲਏ ਗਏ ਅਖਾੜੇ ਚਲਾਉਂਦਾ ਹੈ। ਇਨ੍ਹਾਂ ਖੇਡ ਸੁਵਿਧਾ ਕੇਂਦਰਾਂ ਵਿੱਚ ਟ੍ਰੇਨਿੰਗ ਹਾਸਿਲ ਕਰ ਰਹੇ ਖਿਡਾਰੀ ਦੇਸ਼ ਦੇ ਗ੍ਰਾਮੀਣ ਪਿਛਲੇ ਅਤੇ ਆਦਿਵਾਸੀ ਖੇਤਰਾਂ ਸਹਿਤ ਸਮਾਜ ਦੇ ਸਾਰੇ ਵਰਗਾਂ ਤੋਂ ਆਏ ਹਨ ਅਤੇ ਉਨ੍ਹਾਂ ਯੋਜਨਾਵਾਂ ਦੇ ਪ੍ਰਵਾਨਗੀ ਮਾਨਦੰਡਾਂ ਦੇ ਅਨੁਸਾਰ ਰਿਹਾਇਸ਼ੀ ਅਤੇ ਗੈਰ-ਰਿਹਾਇਸ਼ੀ ਅਧਾਰ ‘ਤੇ ਨਿਯਮਿਤ ਸਿਖਲਾਈ  ਪ੍ਰਦਾਨ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੁਆਰਾ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਉੱਤਰ ਵਿੱਚ ਦਿੱਤੀ ਗਈ।

*****

ਐੱਨਬੀ/ਓਏ



(Release ID: 1806529) Visitor Counter : 137


Read this release in: English , Urdu , Hindi , Marathi