ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਾਰਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ‘ਬੋਧੀਸ਼ਟ’ ਵਿਸ਼ਾ-ਵਸਤੂ ਸਹਿਤ 13 ਥੀਮੈਟਿਕ ਸਰਕਟਾਂ ਲਈ 76 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ: ਸ੍ਰੀ ਜੀ. ਕਿਸ਼ਨ ਰੈੱਡੀ
Posted On:
14 MAR 2022 4:37PM by PIB Chandigarh
ਟੂਰਿਜ਼ਮ ਦਾ ਵਿਕਾਸ ਮੁੱਖ ਰੂਪ ਤੋਂ ਰਾਜ ਸਰਕਾਰਾਂ /ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਦੀ ਜ਼ਿੰਮੇਦਾਰੀ ਹੈ। ਹਾਲਾਂਕਿ, ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ, ਇਸ ਨੂੰ ਸ਼ੁਰੂ ਕੀਤੇ ਜਾਣ ਦੇ ਬਾਅਦ ਤੋਂ ਦੇਸ਼ ਵਿੱਚ ਟੂਰਿਜ਼ਮ ਸੰਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ‘ਬੋਧੀਸ਼ਟ’ ਵਿਸ਼ਾ-ਵਸਤੂ ਸਹਿਤ 13 ਥੀਮੈਟਿਕ ਸਰਕਟਾਂ ਲਈ 76 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਦੇ ਨਾਲ ਸਲਾਹ-ਮਸ਼ਵਰਾ ਕਰਕੇ ਪ੍ਰੋਜੈਕਟ ਨੂੰ ਵਿਕਾਸ ਲਈ ਚੁਣਿਆ ਗਿਆ ਸੀ। ਇਸ ਦੇ ਇਲਾਵਾ ਧਨ ਰਾਸ਼ੀ ਦੀ ਉਪਲਬਧਤਾ ਉਪਯੁਕਤ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਜਮ੍ਹਾ ਕਰਨ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਅਨੁਪਾਲਨ ਕਰਨ ਅਤੇ ਪਹਿਲਾਂ ਜਾਰੀ ਕੀਤੀਆਂ ਗਈਆਂ ਨਿਧੀਆਂ ਦੇ ਉਪਯੋਗ ਆਦਿ ਦੇ ਅਧਾਰ ‘ਤੇ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ।
ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤਾ ਹੈ।
*******
ਐੱਨਬੀ/ਓਏ
(Release ID: 1806195)
Visitor Counter : 140