ਪੇਂਡੂ ਵਿਕਾਸ ਮੰਤਰਾਲਾ

ਗ੍ਰਾਮੀਣ ਵਿਕਾਸ ਮੰਤਰਾਲੇ ਨੇ ‘ਜੈਂਡਰ ਸੰਵਾਦ’ ਦਾ ਆਯੋਜਨ ਕੀਤਾ


3000 ਤੋਂ ਵੱਧ ਰਾਜ ਮਿਸ਼ਨ ਦੇ ਕਰਮਚਾਰੀ ਅਤੇ ਗ੍ਰਾਮੀਣ ਐੱਸਐੱਚਜੀ ਮਹਿਲਾਵਾਂ, ਮਹਿਲਾ ਸਮੂਹਿਕ ਡੀਏਵਾਈ-ਐੱਨਆਰਐੱਲਐੱਮ ਦੇ ਮਾਧਿਅਮ ਨਾਲ ਖੁਰਾਕ ਅਤੇ ਪੋਸ਼ਣ ਸੁਰੱਖਿਆ ‘ਤੇ ਚਰਚਾ ਕਰਨ ਦੇ ਲਈ ਔਨਲਾਈਨ ਸ਼ਾਮਲ ਹੋਈਆਂ

Posted On: 13 MAR 2022 6:05PM by PIB Chandigarh

ਦੀਨਦਯਾਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ), ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ 11 ਮਾਰਚ 2022 ਨੂੰ ਆਯੋਜਿਤ ‘ਲੈਂਗਿਕ ਸੰਵਾਦ’ ਦੇ ਤੀਸਰੇ ਸੰਸਕਰਣ ਵਿੱਚ 34 ਰਾਜਾਂ ਤੋਂ 3000 ਤੋਂ ਵੱਧ ਰਾਜ ਮਿਸ਼ਨ ਕਰਮਚਾਰੀ ਅਤੇ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਦੇ ਮੈਂਬਰਾਂ ਨੇ ਔਨਲਾਈਨ ਮਾਧਿਅਮ ਨਾਲ ਹਿੱਸਾ ਲਿਆ। ਇਹ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਵਰਚੁਅਲ ਮਾਧਿਅਮ ਨਾਲ ਇੱਕ ਰਾਸ਼ਟਰੀ ਪਹਿਲ ਹੈ, ਜੋ ਪੂਰੇ ਦੇਸ਼ ਵਿੱਚ ਮਿਸ਼ਨ ਦੀਆਂ ਦਖਲਅੰਦਾਜੀਆਂ ‘ਤੇ ਬਿਨਾਂ ਲੈਂਗਿਕ ਭੇਦਭਾਵ ਦੇ ਨਾਲ ਅਧਿਕ ਜਾਗਰੂਕਤਾ ਪੈਦਾ ਕਰਨ ਦੇ ਲਈ ਹੈ। ਇਸ ਸੰਸਕਰਣ ਦਾ ਵਿਸ਼ਾ ਸੀ ‘ਮਹਿਲਾਵਾਂ ਦੇ ਸਮੂਹ ਦੇ ਮਾਧਿਅਮ ਨਾਲ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਹੁਲਾਰਾ ਦੇਣਾ’। ਇਹ ਪ੍ਰੋਗਰਾਮ ਅੰਮ੍ਰਿਤ ਮਹੋਤਸਵ ਦੇ ਤਹਿਤ ਮੰਤਰਾਲੇ ਦੇ ਪ੍ਰਤਿਸ਼ਠਿਤ ਸਪਤਾਹ ਉਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ‘ਨਏ ਭਾਰਤ ਕੀ ਨਾਰੀ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ ਸੀ।

ਇਸ ਪ੍ਰੋਗਰਾਮ ਨੇ ਰਾਸ਼ਟਰੀ ਅਤੇ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ (ਐੱਸਆਰਐੱਲਐੱਮ) ਨੂੰ ਐੱਸਐੱਚਜੀ ਮਹਿਲਾਵਾਂ ਦੇ ਵਿਚਾਰ ਸੁਣਨ ਅਤੇ ਐੱਸਆਰਐੱਲਐੱਮ ਦੀ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਸਿੱਖਣ ਵਿੱਚ ਸਮਰੱਥ ਬਣਾਇਆ। ਔਨਲਾਈਨ ਸਭਾ ਨੂੰ ਸੰਬੋਧਿਤ ਕਰਦੇ ਹੋਏ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ, ਸ਼੍ਰੀ ਨਾਗੇਂਦ੍ਰ ਨਾਥ ਸਿਨ੍ਹਾ ਨੇ ਵਿਵਹਾਰ ਪਰਿਵਰਤਨ ਅਤੇ ਸੇਵਾਵਾਂ ਤੱਕ ਪਹੁੰਚ ਦਾ ਸਮਰਥਨ ਕਰਨ ਦੇ ਲਈ ਮਹਿਲਾ ਸਮੂਹਾਂ ਦੀ ਸਮਰੱਥਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ , “ਦੇਸ਼ ਭਰ ਵਿੱਚ ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਨੇ 5.5 ਕਰੋੜ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਵਿੱਚ ਕੋਵਿਡ-19 ਬਾਰੇ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।”

ਗ੍ਰਾਮੀਣ ਵਿਕਾਸ ਮੰਤਰਾਲੇ ਦੀ ਸੰਯਕੁਤ ਸਕੱਤਰ, ਸ਼੍ਰੀਮਤੀ ਨੀਤਾ ਕੇਜਰੀਵਾਲ ਨੇ ਖੁਰਾਕ, ਪੋਸ਼ਣ, ਸਿਹਤ ਅਤੇ ਡਬਲਿਏਊਐੱਸਐੱਚ (ਐੱਫਐੱਨਐੱਚਡਬਲਿਊ) ਨਾਲ ਸੰਬੰਧਿਤ ਦਖਲਅੰਦਾਜੀਆਂ ‘ਤੇ ਮੰਤਰਾਲੇ ਦੇ ਦ੍ਰਿਸ਼ਟੀਕੋਣ ਅਤੇ ਪਹਿਲ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ, “ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਐੱਸਐੱਚਜੀ ਗ੍ਰਾਮੀਣ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ, ਉਤਪਾਦਕਤਾ ਵਿੱਚ ਸੁਧਾਰ ਅਤੇ ਪੋਸ਼ਕ ਤਤਾਂ ਨਾਲ ਭਰਪੂਰ ਖੁਰਾਕ ਫਸਲਾਂ ਦਾ ਵਿਵਿਧੀਕਰਣ ਅਤੇ ਐੱਸਐੱਚਜੀ ਮੈਂਬਰਾਂ ਦਰਮਿਆਨ ਸਮਾਜਿਕ ਅਤੇ ਵਿਵਹਾਰ ਪਰਿਵਰਤਨ ਸੰਚਾਰ (ਐੱਸਬੀਸੀਸੀ) ਸਮੇਤ ਕੁਪੋਸ਼ਣ ਨਾਲ ਲੜਣ ਦੇ ਲਈ ਦਖਲਅੰਦਾਜੀਆਂ ‘ਤੇ ਕੰਮ ਕਰ ਰਹੇ ਹਨ।”

 

ਨੀਤੀ ਆਯੋਗ ਦੇ ਮੈਂਬਰ, ਡਾ. ਵਿਨੋਦ ਕੁਮਾਰ ਪੌਲ ਨੇ ਜੀਵਨ ਚੱਕਰ ਵਿੱਚ ਵਿਸ਼ੇਸ਼ ਟਾਰਗੇਟ ਗਰੁੱਪਾਂ ਦੇ ਨਾਲ ਸੈਲਫ ਹੈਲਪ ਗਰੁੱਪ ਕਿਵੇਂ ਕੰਮ ਕਰ ਸਕਦੇ ਹਨ, ਇਸ ਗੱਲ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਵਿਵਹਾਰ ਪਰਿਵਰਤਨ ਨੂੰ ਹੁਲਾਰਾ ਦੇ ਸਕਦੀਆਂ ਹਨ, ਘੱਟ ਵਜ਼ਨ ਦੇ ਬੱਚਿਆਂ ਦੀ ਦੇਖਭਾਲ ਦੇ ਲਈ ਮਹਿਲਾਵਾਂ ਨੂੰ ਸਲਾਹ ਦੇ ਸਕਦੀਆਂ ਹਨ, ਲੜਕਿਆਂ ਨੂੰ ਸਿੱਖਿਆ ਨੂੰ ਹੁਲਾਰਾ ਦੇ ਸਕਦੀਆਂ ਹਨ, ਸਵਸਥ ਆਹਾਰ, ਸੂਖਮ ਪੋਸ਼ਕ ਤਤਾਂ ਦਾ ਸੇਵਨ, ਸਹੀ ਉਮਰ ਵਿੱਚ ਵਿਆਹ, ਨਾਲ ਹੀ ਗਰਭਧਾਰਣ ਦਰਮਿਆਨ ਅੰਤਰ ਬਾਰੇ ਸਲਾਹ ਦੇ ਸਕਦੀਆਂ ਹਨ। ਉਨ੍ਹਾਂ ਨੇ ਕੁਪੋਸ਼ਣ ਅਤੇ ਸ਼ਿਸ਼ੁ ਤੇ ਛੋਟੇ ਬੱਚਿਆਂ ਦੇ ਆਹਾਰ ਅਤੇ ਦੇਖਭਾਲ ਪ੍ਰਥਾਵਾਂ ਦੀਆਂ ਅਵਧਾਰਣਾਵਾਂ ਨੂੰ ਵੀ ਪ੍ਰਭਾਵੀ ਢੰਗ ਨਾਲ ਸਮਝਾਇਆ।”

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਾਂਖਿਆਕੀ ਸਲਾਹਕਾਰ ਸ਼੍ਰੀ ਧ੍ਰੀਜੇਸ਼ ਤਿਵਾਰੀ ਨੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਵਿਭਿੰਨ ਪਹਿਲਾ ਬਾਰੇ ਦੱਸਿਆ। ਰਾਸ਼ਟਰੀ ਮਹਿਲਾ ਆਯੋਗ ਦੀ ਮੈਂਬਰ ਸਕੱਤਰ ਸ਼੍ਰੀਮਤੀ ਮੀਤਾ ਰਾਜੀਵ ਲੋਚਨ ਨੇ ਮਹਿਲਾ ਪੋਸ਼ਣ ਦੇ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਇਸ ਸੰਬੰਧ ਵਿੱਚ ਉਨ੍ਹਾਂ ਦੀ ਪਾਤ੍ਰਤਾ ਅਤੇ ਅਧਿਕਾਰਾਂ ‘ਤੇ ਚਾਨਣਾ ਪਾਇਆ। ਆਈਐੱਫਪੀਆਰਆਈ ਦੀ ਡਾ. ਕਲਿਆਣੀ ਰਘੁਨਾਥਨ ਨੇ ਮਹਿਲਾ ਗਰੁੱਪ ਦੇ ਮਾਧਿਅਮ ਨਾਲ ਸੰਬੰਧਿਤ ਖੁਰਾਕ ਅਤੇ ਪੋਸ਼ਣ ਦਖਲਅੰਦਾਜੀ ਦੇ ਪ੍ਰਭਾਵ ‘ਤੇ ਕੀਤੇ ਗਏ ਅਧਿਐਨਾਂ ਦੇ ਨਤੀਜੇ ਪੇਸ਼ ਕੀਤੇ।

ਬਿਹਾਰ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਐੱਸਆਰਐੱਲਐੱਮ ਦੇ ਰਾਜ ਮਿਸ਼ਨ ਨਿਦੇਸ਼ਕਾਂ ਅਤੇ ਸਮੁਦਾਇਕ ਸੰਸਾਧਨ ਵਿਅਕਤੀਆਂ ਨੇ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਸੈਲਫ ਹੈਲਪ ਗਰੁੱਪ ਦੁਆਰਾ ਕੀਤੀ ਜਾਣ ਵਾਲੀ ਨਿਯਮਿਤ ਗਤੀਵਿਧੀਆਂ ਵਿੱਚ ਐੱਫਐੱਨਐੱਚਡਬਲਿਊ ਗਤੀਵਿਧੀਆਂ ਨੂੰ ਏਕੀਕ੍ਰਿਤ ਕਰਨ ਦੇ ਉਦੇਸ਼ ‘ਤੇ ਪ੍ਰੈਜ਼ੈਨਟੇਸ਼ਨ ਦਿੱਤਾ। ਬਿਹਾਰ ਐੱਸਆਰਐੱਲਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਘਰ ‘ਤੇ ਉਪਲੱਬਧ ਖੁਰਾਕ ਗਰੁੱਪ ਦੇ ਪੂਰਕ ਅਤੇ ਵਿਵਿਧਤਾ ਦੇ ਲਈ ਐੱਸਬੀਸੀਸੀ ਦ੍ਰਿਸ਼ਟੀਕੋਣ ਅਤੇ ਪੋਸ਼ਣ-ਸੰਵੇਦਨਸ਼ੀਲ ਖੇਤੀਬਾੜੀ ਨੂੰ ਹੁਲਾਰਾ ਦੇਣ ਬਾਰੇ ਵਿਚਾਰ ਸਾਂਝਾ ਕੀਤੇ। ਮਹਾਰਾਸ਼ਟਰ ਐੱਸਆਰਐੱਲਐੱਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਪੋਸ਼ਣ-ਅਧਾਰਿਤ ਉੱਦਮਾਂ ਅਤੇ ਨੂਟਰੀ ਗਾਰਡਨ ‘ਤੇ ਅਭਿਯਾਨਾਂ ਦੇ ਮਾਧਿਅਮ ਨਾਲ ਪੋਸ਼ਣ ਸੁਰੱਖਿਆ ਨੂੰ ਹੁਲਾਰਾ ਦੇਣ ‘ਤੇ ਆਪਣੇ ਕੰਮ-ਕਾਜ ਦੀ ਪੇਸ਼ਕਾਰੀ ਦਿੱਤੀ, ਜਦਕਿ ਛੱਤੀਸਗੜ੍ਹ ਐੱਸਆਰਐੱਲਐੱਮ ਦੇ ਮੁੱਖ ਕਾਰਜਾਰੀ ਅਧਿਕਾਰੀ ਨੇ ਸਮੂਹ ਦੀਆਂ ਬੈਠਕਾਂ ਵਿੱਚ ਚਰਚਾ ਦੇ ਆਪਣੇ ਅਨੁਭਵ ਅਤੇ ਵਿਚਾਰ ਸਾਂਜਾ ਕੀਤੇ ਅਤੇ ਮਾਤ੍ਰ ਪੋਸ਼ਣ ਦਖਲਅੰਦਾਜੀ ਦੇ ਲਈ ਮਹਿਲਾਵਾਂ ਦੇ ਨਾਲ-ਨਾਲ ਪੁਰਸ਼ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ।

 

*****

 ਏਪੀਐੱਸ/ਜੇਕੇ



(Release ID: 1806036) Visitor Counter : 157