ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਦੀ ਸਟਾਰ ਓਲੰਪਿਕ ਸਵਿੱਮਰ ਮਾਨਾ ਪਟੇਲ ਨੇ ਸਕੂਲ ਦੀ ਯਾਤਰਾ ‘ਤੇ ਅਧਾਰਿਤ ਅਭਿਯਾਨ, ‘ਮੀਟ ਦ ਚੈਂਪੀਅਨਸ’ ਨੂੰ ਜਾਰੀ ਰੱਖਿਆ: ਗੋਆ ਸਥਿਤ ਇੱਕ ਸਕੂਲ ਵਿੱਚ ਇਸ ਮੌਕੇ ‘ਤੇ ਕਿਹਾ, ਇਹ ਉਨ੍ਹਾਂ ਦੀ ‘ਨੈਸ਼ਨਲ ਡਿਊਟੀ’ ਹੈ
Posted On:
12 MAR 2022 4:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਨੋਖੀ ਪਹਿਲ ‘ਮੀਟ ਦ ਚੈਂਪੀਅਨਸ’ ਨੂੰ ਅੱਗੇ ਜਾਰੀ ਰੱਖਦੇ ਹੋਏ, ਭਾਰਤ ਦੀ ਸਟਾਰ ਓਲੰਪਿਕ ਸਵਿੱਮਰ ਮਾਨਾ ਪਟੇਲ ਨੇ ਸ਼ਨੀਵਾਰ ਨੂੰ ਗੋਆ ਦੇ ਬੰਬੋਲਿਮ ਸਥਿਤ ਡਾ. ਕੇ. ਬੀ. ਹੇਡਗੇਵਾਰ ਹਾਈ ਸਕੂਲ ਦਾ ਦੌਰਾ ਕੀਤਾ।
ਯਾਤਰਾ ਦੇ ਦੌਰਾਨ, ਮਾਨਾ ਨੇ 75 ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਸੰਤੁਲਿਤ ਆਹਾਰ ਦੇ ਮਹੱਤਵ ਬਾਰੇ ਦੱਸਿਆ ਕਿ ਫਿਟ ਅਤੇ ਸਵਸਥ ਰਹਿਣ ਦੇ ਲਈ ਹਰੇਕ ਵਿਅਕਤੀ ਦੀ ਜੀਵਨ ਸ਼ੈਲੀ ਵਿੱਚ ਇਹ ਕਿਵੇਂ ਯੋਗਦਾਨ ਦੇ ਸਕਦਾ ਹੈ। ਓਲੰਪਿਕ ਦੀ ਬੈਕਸਟ੍ਰੋਕ ਸਵਿੱਮਰ ਨੇ ਕਿਹਾ, “ਮੈਂ ਗੋਆ ਵਿੱਚ ਮਿਲੀ ਪ੍ਰਤਿਕਿਰਿਆ ਨਾਲ ਵਾਸਤਵ ਵਿੱਚ ਬਹੁਤ ਪ੍ਰਭਾਵਿਤ ਹਾਂ ਅਤੇ ਇਹ ਆਪਸੀ ਗੱਲਬਾਤ ‘ਤੇ ਅਧਾਰਿਤ ਇੱਕ ਮਨੋਰੰਜਕ ਪ੍ਰੋਗਰਾਮ ਸੀ, ਜਿੱਥੇ ਮੈਨੂੰ ਲਗਦਾ ਹੈ ਕਿ ਮੈਂ ਬੱਚਿਆਂ ਨੂੰ ਸਵਸਥ ਜੀਵਨ ਅਤੇ ਭੋਜਨ ਸੰਬੰਧੀ ਚੰਗੀਆਂ ਆਦਤਾਂ ਦੇ ਲਈ ਥੋੜੀ ਪ੍ਰਭਾਵਿਤ ਅਤੇ ਸਿੱਖਿਅਤ ਕਰ ਸਕਦੀ ਹਾਂ।”
ਭਾਰਤ ਭਰ ਦੇ ਸਕੂਲਾਂ ਵਿੱਚ ਓਲੰਪਿਕ ਅਤੇ ਪੈਰਾਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਦੀ ਇਸ ਪਹਿਲ ਬਾਰੇ ਵਿੱਚ ਪ੍ਰਧਾਨ ਮੰਤਰੀ ਦੇ ਵਿਚਾਰ ਦੀ ਸ਼ਲਾਘਾ ਕਰਦੇ ਹੋਏ ਅਤੇ ਸੰਤੁਲਿਤ ਆਹਾਰ ਦੇ ਮਹੱਤਵ ‘ਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਵਿੱਚ ਮਾਨਾ ਨੇ ਕਿਹਾ, “ਪਿਛਲੇ ਸਾਲ ਜਦੋਂ ਅਸੀਂ ਓਲੰਪਿਕ ਖੇਡਾਂ ਦੇ ਬਾਅਦ ਆਪਣੇ ਪ੍ਰਧਾਨ ਮੰਤਰੀ ਨਾਲ ਮਿਲੇ ਸੀ, ਤਾਂ ਉਨ੍ਹਾਂ ਨੇ ਸਾਨੂੰ ਦੇਸ਼ ਭਰ ਦੇ ਬੱਚਿਆਂ ਨੂੰ ‘ਸੰਤੁਲਿਤ ਆਹਾਰ’ ਬਾਰੇ ਸਿੱਖਿਅਤ ਕਰਨ ਅਤੇ ਪ੍ਰੇਰਿਤ ਕਰਨ ਦਾ ਸੁਝਾਅ ਦਿੱਤਾ ਸੀ, ਤਾਕਿ ਉਹ ਸਵਸਥ ਜੀਵਨ ਦੀਆਂ ਆਦਤਾਂ ਅਤੇ ਫਿਟਨੈੱਸ ਨੂੰ ਅਪਣਾ ਸਕਣ। ਮੈਂ ਮੰਨਦੀ ਹਾਂ ਕਿ ਇਹ ਮੇਰੀ ਨੈਸ਼ਨਲ ਡਿਊਟੀ ਹੈ ਕਿ ਮੇਰੇ ਕੋਲ ਜੋ ਵੀ ਜਾਣਕਾਰੀ ਹੈ, ਮੈਂ ਇਨ੍ਹਾਂ ਬੱਚਿਆਂ ਦੇ ਸਾਹਮਣੇ ਰੱਖਾਂ, ਤਾਕਿ ਉਹ ਇੱਕ ਸਵਸਥ ਜੀਵਨ ਸ਼ੈਲੀ ਅਪਣਾ ਸਕਣ ਅਤੇ ਆਪਣੀ ਸਿੱਖਿਆ, ਖੇਡ ਅਤੇ ਕਿਸੇ ਵੀ ਫਿਟਨੈੱਸ ਗਤੀਵਿਧੀਆਂ ਵਿੱਚ ਕੁਸ਼ਲਤਾ ਪ੍ਰਾਪਤ ਕਰ ਸਕਣ।”
ਦੇਸ਼ ਦੀ ਯੁਵਾ ਪੀੜ੍ਹੀ ਨੂੰ ਸਵਸਥ ਭੋਜਨ ਦੀਆਂ ਆਦਤਾਂ ਦੇ ਨਾਲ ਇੱਕ ਸਵਸਥ ਜੀਵਨ ਸ਼ੈਲੀ ਚੁਣਨ ਦੇ ਲਈ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ, ‘ਮੀਟ ਦ ਚੈਂਪੀਅਨਸ’ ਪਹਿਲ, ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਤੇ ਸਿੱਖਿਆ ਮੰਤਰਾਲੇ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਪ੍ਰੋਗਰਾਮ ਵਿੱਚ ਕੁਵਿਜ਼ ਜਿਹੇ ਮਨੋਰੰਜਕ ਗਤੀਵਿਧੀਆ ਹੁੰਦੀਆਂ ਹਨ, ਜਿੱਥੇ ਐਥਲੀਟ ਪੋਸ਼ਣ, ਖੇਡ ਅਤੇ ਭੋਜਨ ਨਾਲ ਸੰਬੰਧਿਤ ਪ੍ਰਸ਼ਨ ਪੁੱਛਦੇ ਹਨ, ਐਥਲੀਟ ਵਿਦਿਆਰਥੀਆਂ ਦੇ ਨਾਲ ਇਹ ਖੇਡ ਖੇਡਦੇ ਹਨ, ਜਿਸ ਨਾਲ ਬੱਚਿਆਂ ਵਿੱਚ ਉਤਸਾਹ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ। ਕੁਵਿਜ਼ ਸੈਸ਼ਨ ਵਿੱਚ ਫਿਟ ਇੰਡੀਆ ਦੀ ਜਰਸੀ ਜਿੱਤਣ ਵਾਲੇ ਵਿਦਿਆਰਥੀਆਂ ਵਿੱਚੋਂ ਇੱਕ ਨੇ ਕਿਹਾ, “ਜਦੋਂ ਮੈਨੂੰ ਜਰਸੀ ਮਿਲੀ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਇਹ ਪਹਿਲੀ ਬਾਰ ਹੈ, ਜਦੋਂ ਮੈਨੂੰ ਕਿਸੇ ਓਲੰਪਿਕ ਖਿਡਾਰੀ ਨਾਲ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਹ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਜਿਹਾ ਹੈ।”
ਇਹ ਅਭਿਯਾਨ, ਵਿਦਿਆਰਥੀਆਂ ਨੂੰ ਆਪਣੇ ਮਨ ਦੀ ਗੱਲ ਸਾਂਝਾ ਕਰਨ ਅਤੇ ਖੇਡ ਦੇ ਲੋਕਪ੍ਰਿਯ ਖਿਡਾਰੀਆਂ ਨਾਲ ਸਵਾਲ ਪੁੱਛਣ ਅਤੇ ਓਲੰਪਿਕ ਤੱਕ ਦੀ ਉਨ੍ਹਾਂ ਦੀ ਯਾਤਰਾ ਨੂੰ ਜਾਣਨ ਤੇ ਇਸ ਨਾਲ ਪ੍ਰੇਰਿਤ ਹੋਣ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਡਾ. ਕੇ. ਬੀ. ਹੈਡਗੇਵਾਰ ਹਾਈ ਸਕੂਲ, ਗੋਆ ਦੇ ਪ੍ਰਿੰਸੀਪਲ ਸ਼੍ਰੀ ਵਿਲਾਸ ਸਤਰਕਰ ਨੇ ਕਿਹਾ, “ਇਸ ਤਰ੍ਹਾਂ ਦੀਆਂ ਯਾਤਰਾਵਾਂ ਹਮੇਸ਼ਾ ਬਹੁਤ ਪ੍ਰਭਾਵੀ ਹੁੰਦੀਆਂ ਹਨ, ਕਿਉਂਕਿ ਯੁਵਾ ਦਿਮਾਗ ਜਲਦੀ ਤੋਂ ਸੰਦੇਸ਼ ਗ੍ਰਹਿਣ ਕਰਦੇ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੇ ਅਭਿਯਾਨਾਂ ਦੇ ਮਾਧਿਅਮ ਨਾਲ ਦਿੱਤਾ ਗਿਆ ਸੰਦੇਸ਼, ਨਿਸ਼ਚਿਤ ਤੌਰ ‘ਤੇ ਉਨ੍ਹਾਂ ਦੀ ਮਦਦ ਕਰੇਗਾ।”
ਇਹ ਅਨੋਖੀ ਪਹਿਲ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਹੈ, ਜਿਸ ਦੀ ਸ਼ੁਰੂਆਤ ਦਸੰਬਰ, 2021 ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੇ ਕੀਤੀ ਸੀ। ਇਸ ਦੇ ਬਾਅਦ ਵਿਭਿੰਨ ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਦੁਆਰਾ ਇਸ ਕ੍ਰਮ ਨੂੰ ਜਾਰੀ ਰੱਖਿਆ ਗਿਆ ਹੈ।
*******
ਐੱਨਬੀ/ਓਏ
(Release ID: 1806035)
Visitor Counter : 157