ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਪੀਐੱਮਯੂਵਾਈ ਦੇ ਤਹਿਤ ਸਵੱਛ ਰਸੋਈ ਈਂਧਣ (ਕਲੀਨ ਕੁਕਿੰਗ ਈਂਧਣ) ਮੁਹੱਈਆ ਕਰਨਾ

Posted On: 14 MAR 2022 2:57PM by PIB Chandigarh

01.03.2022 ਤੱਕ, ਓਐੱਮਸੀਸ ਨੇ ਉੱਜਵਲਾ 2.0 ਦੇ ਤਹਿਤ 1 ਕਰੋੜ ਐੱਲਪੀਜੀ ਕਨੈਕਸ਼ਨ ਜਾਰੀ ਕੀਤੇ ਹਨ

 

ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਲਈ ਕਈ ਹੋਰ ਕਦਮ ਚੁੱਕੇ ਹਨ ਕਿ ਦੇਸ਼ ਦੇ ਸਾਰੇ ਘਰਾਂ ਵਿੱਚ ਖਾਣਾ ਪਕਾਉਣ ਵਾਲੇ ਸਵੱਛ ਰਸੋਈ ਈਂਧਣ ਦੀ ਪਹੁੰਚ ਹੋਵੇ

 

ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਰਕਾਰ ਨੇ 2016 ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਸ਼ੁਰੂ ਕੀਤੀ ਸੀ ਤਾਂ ਕਿ ਗ਼ਰੀਬ ਪਰਿਵਾਰਾਂ ਨੂੰ ਖਾਣਾ ਪਕਾਉਣ ਦਾ ਸਵੱਛ ਈਂਧਣ ਮੁਹੱਈਆ ਕਰਵਾਇਆ ਜਾ ਸਕੇ ਅਤੇ ਸਤੰਬਰ, 2019 ਵਿੱਚ 8 ਕਰੋੜ ਡਿਪਾਜ਼ਿਟ ਰਹਿਤ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਦਾ ਲਕਸ਼ ਪ੍ਰਾਪਤ ਕੀਤਾ ਗਿਆ ਸੀ। ਪੀਐੱਮਯੂਵਾਈ ਦੇ ਅਧੀਨ ਬਾਕੀ ਰਹਿੰਦੇ ਪਰਿਵਾਰਾਂ ਨੂੰ ਕਵਰ ਕਰਨ ਲਈ, ਉੱਜਵਲਾ 2.0 ਨੂੰ 10 ਅਗਸਤ, 2021 ਨੂੰ ਪੈਨ ਇੰਡੀਆ ਅਧਾਰ 'ਤੇ ਸ਼ੁਰੂ ਕੀਤਾ ਗਿਆ ਸੀ ਤਾਕਿ ਮੁਫ਼ਤ ਪਹਿਲੀ ਰੀਫਿਲ ਅਤੇ ਸਟੋਵ ਦੇ ਨਾਲ ਹੋਰ ਇੱਕ ਕਰੋੜ ਐੱਲਪੀਜੀ ਕਨੈਕਸ਼ਨ ਪ੍ਰਦਾਨ ਕੀਤੇ ਜਾ ਸਕਣ। 01.03.2022 ਤੱਕ, ਆਇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਸ) ਨੇ ਉੱਜਵਲਾ 2.0 ਦੇ ਤਹਿਤ 1 ਕਰੋੜ ਐੱਲਪੀਜੀ ਕਨੈਕਸ਼ਨ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਸਰਕਾਰ ਨੇ ਮੌਜੂਦਾ ਤੌਰ-ਤਰੀਕਿਆਂ 'ਤੇ ਉੱਜਵਲਾ 2.0 ਦੇ ਤਹਿਤ ਹੋਰ 60 ਲੱਖ ਐੱਲਪੀਜੀ ਕਨੈਕਸ਼ਨ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ 01.03.2022 ਤੱਕ ਪੀਐੱਮਯੂਵਾਈ ਦੇ ਤਹਿਤ ਜਾਰੀ ਕੀਤੇ ਗਏ ਐੱਲਪੀਜੀ ਕਨੈਕਸ਼ਨਾਂ ਦੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵੇ ਅਨੁਸੂਚੀ ਵਿੱਚ ਦਿੱਤੇ ਗਏ ਹਨ।

 

ਇਸ ਤੋਂ ਇਲਾਵਾ, ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਲਈ ਕਈ ਹੋਰ ਕਦਮ ਚੁੱਕੇ ਹਨ ਕਿ ਦੇਸ਼ ਦੇ ਸਾਰੇ ਘਰਾਂ ਵਿੱਚ ਖਾਣਾ ਪਕਾਉਣ ਵਾਲੇ ਸਵੱਛ ਈਂਧਣ ਦੀ ਪਹੁੰਚ ਹੋਵੇ, ਜਿਸ ਵਿੱਚ ਪ੍ਰੇਸ਼ਾਨੀ ਰਹਿਤ ਕਨੈਕਸ਼ਨ, 5 ਕਿਲੋਗ੍ਰਾਮ ਸਿਲੰਡਰ, ਮੌਜੂਦਾ ਘਰੇਲੂ ਐੱਲਪੀਜੀ ਖਪਤਕਾਰ ਲਈ ਸੈਕੰਡਰੀ ਕਨੈਕਸ਼ਨ, ਪੀਐੱਮਯੂਵਾਈ ਸਮੇਤ ਨਵੇਂ ਕਨੈਕਸ਼ਨ ਲਈ ਔਨਲਾਈਨ ਅਪਲਾਈ ਕਰਨ ਦਾ ਵਿਕਲਪ ਅਤੇ ਈ-ਸਬਸਕ੍ਰਿਪਸ਼ਨ ਵਾਊਚਰ ਜਾਰੀ ਕਰਨਾ, ਐੱਲਪੀਜੀ ਪੰਚਾਇਤਾਂ ਦਾ ਆਯੋਜਨ ਕਰਨਾ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਸ਼ਾਮਲ ਕਰਨ ਵਾਲੀ ਜਨ ਜਾਗਰੂਕਤਾ ਮੁਹਿੰਮਾਂ ਆਦਿ ਸ਼ਾਮਲ ਹੈ।

ਅਨੁਲੱਗ

ਪੀਐੱਮਯੂਵਾਈ ਤਹਿਤ ਸਵੱਛ ਈਂਧਣ ਮੁਹੱਈਆ ਕਰਨਾ

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਰਿਲੀਜ਼ ਕੀਤੇ ਗਏ ਕੁਨੈਕਸ਼ਨਾਂ ਦੀ ਸੰਖਿਆ

ਅੰਡੇਮਾਨ ਅਤੇ ਨੀਕੋਬਾਰ ਟਾਪੂ

13,403

ਆਂਧਰਾ ਪ੍ਰਦੇਸ਼

4,16,784

ਅਰੁਣਾਚਲ ਪ੍ਰਦੇਸ਼

47,820

ਅਸਾਮ

39,85,033

ਬਿਹਾਰ

1,01,01,034

ਚੰਡੀਗੜ੍ਹ

92

ਛੱਤੀਸਗੜ੍ਹ

33,61,218

ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਉ

15,048

ਦਿੱਲੀ

98,772

ਗੋਆ

1,081

ਗੁਜਰਾਤ

34,38,543

ਹਰਿਆਣਾ

7,39,185

ਹਿਮਾਚਲ ਪ੍ਰਦੇਸ਼

1,38,392

ਜੰਮੂ ਅਤੇ ਕਸ਼ਮੀਰ ਯੂਟੀ

12,39,362

ਝਾਰਖੰਡ

34,77,607

ਕਰਨਾਟਕ

34,70,890

ਕੇਰਲ

3,00,506

ਲੱਦਾਖ ਯੂਟੀ

11,100

ਲਕਸ਼ਦ੍ਵੀਪ

302

ਮੱਧ ਪ੍ਰਦੇਸ਼

79,38,820

ਮਹਾਰਾਸ਼ਟਰ

46,99,169

ਮਣੀਪੁਰ

1,78,423

ਮੇਘਾਲਿਆ

1,73,154

ਮਿਜ਼ੋਰਮ

29,645

ਨਾਗਾਲੈਂਡ

77,113

ਓਡੀਸ਼ਾ

51,90,219

ਪੁਦੂਚੇਰੀ

14,221

ਪੰਜਾਬ

12,36,652

ਰਾਜਸਥਾਨ

66,21,010

ਸਿੱਕਮ

12,457

ਤਾਮਿਲ ਨਾਡੂ

34,51,561

ਤੇਲੰਗਾਨਾ

11,11,460

ਤ੍ਰਿਪੁਰਾ

2,77,355

ਉੱਤਰ ਪ੍ਰਦੇਸ਼

1,67,17,650

ਉੱਤਰਾਖੰਡ

4,49,897

ਪੱਛਮੀ ਬੰਗਾਲ

1,09,12,096

ਕੁੱਲ

8,99,47,074

ਸਰੋਤ : ਓਐੱਮਸੀ

 

 

************

 

ਵਾਈਬੀ/ਆਰਕੇਐੱਮ


(Release ID: 1805956) Visitor Counter : 171