ਨੀਤੀ ਆਯੋਗ

ਨੀਤੀ ਆਯੋਗ ਦਾ ਅਟਲ ਇਨੋਵੇਸ਼ਨ ਮਿਸ਼ਨ ਅਤੇ ਕਿਡਐਕਸ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਲਈ ਮਿਲ ਕੇ ਕੰਮ ਕਰਾਂਗੇ

Posted On: 10 MAR 2022 5:47PM by PIB Chandigarh

ਨੀਤੀ ਆਯੋਗ ਨੇ ਅਟਲ ਇਨੋਵੇਸ਼ਨ ਮਿਸ਼ਨ ਨੇ ਅੱਜ ਕਿਡਐਕਸ ਵੇਂਚਰ ਪ੍ਰਾਈਵੇਟ ਲਿਮਿਟਿਡ ਦੇ ਨਾਲ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਜਿਸ ਨਾਲ ਕਿ ਏਆਈਐੱਮ ਦੇ ਪ੍ਰਮੁੱਖ ਪ੍ਰੋਗਰਾਮਾਂ “ਟਿੰਕਰਪ੍ਰੇਨਯੋਰ”, “ਏਟੀਐੱਲ ਮੈਰਾਥੌਨ” ਅਤੇ ਏਟੀਐੱਲ ਨਾਲ ਸੰਬੰਧਿਤ ਹੋਰ ਸਮਾਨ ਪ੍ਰਕਾਰ ਦੀਆਂ ਚੁਣੌਤੀਆਂ ਦੇ ਲਈ ਕਿਡਐਕਸ ਦੇ ਵਰਤਮਾਨ ਟੈਕਨੋਲੋਜੀ ਪਲੈਟਫਾਰਮ ਦਾ ਲਾਭ ਉਠਾਇਆ ਜਾ ਸਕੇ। ਇਹ ਪ੍ਰੋਗਰਾਮ ਭਾਰਤ ਭਰ ਵਿੱਚ ਏਆਈਐੱਮ ਨੈਟਵਰਕ ‘ਤੇ 1 ਕਰੋੜ ਤੋਂ ਵੱਧ ਸਕੂਲੀ ਵਿਦਿਆਰਥੀਆਂ ਨੂੰ ਉਪਲਬਧ ਹੋਣਗੇ। ਇਹ ਪ੍ਰੋਗਰਾਮ ਜ਼ੀਰੋ ਲਾਗਤ ‘ਤੇ ਡਿਜੀਟਲ ਅਤੇ ਸੁਵਿਧਾਜਨਕ ਤਰੀਕੇ ਨਾਲ ਸਕੂਲਾਂ ਦੇ ਏਟੀਐੱਲ ਦੇ ਨੈਟਵਰਕ ਦੇ ਨਾਲ ਸੰਬੰਧ ਹਰੇਕ ਵਿਦਿਆਰਥੀ ਦੇ ਲਈ ਸੁਲਭ ਹੋਣਗੇ। 

ਦੋ ਵਰ੍ਹੇ ਦੀ ਸਮੇਂ ਮਿਆਦ ਵਿੱਚ, ਏਆਈਐੱਮ ਅਤੇ ਕਿਡਐਕਸ ਘੱਟ ਤੋਂ ਘੱਟ 10 ਲੱਖ ਤੋਂ ਵੱਧ ਯੁਵਾ ਸਿੱਖਿਆਰਥੀਆਂ ਤੱਕ ਪਹੁੰਚਣਗੇ ਅਤੇ ਉਨ੍ਹਾਂ ਨੂੰ ਇਨੋਵੇਸ਼ਨ ਅਤੇ ਉੱਦਮਤਾ ‘ਤੇ ਏਆਈਐੱਮ ਦੇ ਸਵਾਮਿਤਵ ਵਾਲੇ ਪ੍ਰੋਗਰਾਮ ਦਾ ਵਿਵਹਾਰਿਕ ਅਨੁਭਵ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਉਣਗੇ। ਕਿਡਐਕਸ ਦੇ ਟੈਕਨੋਲੋਜੀ ਪਲੈਟਫਾਰਮਾਂ ਦਾ ਪਿਛਲੇ ਇੱਕ ਵਰ੍ਹੇ ਵਿੱਚ ਮੁਲਾਂਕਨ ਕੀਤਾ ਗਿਆ ਹੈ ਜਿਸ ਵਿੱਚ 1,500 ਤੋਂ ਵੱਧ ਸਕੂਲਾਂ ਦੇ 1 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪਲੈਟਫਾਰਮ ਦਾ ਉਪਯੋਗ ਕੀਤਾ ਹੈ ਅਤੇ ਇਸ ਨੂੰ ਸੁਵਿਧਾਜਨਕ ਅਤੇ ਆਕਰਸ਼ਕ ਪਾਇਆ ਹੈ ਜਿਸ ਦਾ ਪਰਿਣਾਮ 85 ਪ੍ਰਤੀਸ਼ਤ ਤੋਂ ਵੱਧ ਨੈੱਟ ਪ੍ਰਮੋਟਰ ਸਕੋਰ ਦੇ ਰੂਪ ਵਿੱਚ ਆਇਆ।

ਕਿਡਐਕਸ ਅਟਲ ਟਿੰਕਰਿੰਗ ਲੈਬਸ (ਏਟੀਐੱਲ) ਪਹਿਲ ਦੇ ਤਹਿਤ 100 ਸਕੂਲਾਂ ਨੂੰ ਗੋਦ ਲੈਣਾ। ਕਿਡਐਕਸ ਇਨ੍ਹਾਂ 100 ਸਕੂਲਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਲਾਗੂਕਰਨ ਦੇ ਲਈ ਕੰਪਨੀ ਦੇ ਪ੍ਰਮੁੱਖ ਉਤਪਾਦਾਂ ਦੇ ਲਈ ਮੁਫਤ ਲਾਇਸੈਂਸ ਪ੍ਰਦਾਨ ਕਰੇਗੀ। 2020 ਵਿੱਚ ਲਾਂਚ ਕੀਤੇ ਗਏ ਕਿਡਐਕਸ ਦੇ ਪ੍ਰਮੁੱਖ ਉਤਪਾਦ ਦਾ ਲਕਸ਼ ਉਮਰ ਨਾਲ ਸੰਬੰਧਿਤ ਉਪਯੁਕਤ ਗਤੀਵਿਧੀਆਂ ਦੇ ਅਨੁਭਵ ਜਨਮ ਅਧਿਐਨ ਅਤੇ ਬੱਚਿਆਂ ਦੀ ਜਨਮਜਾਤ ਸਮਰੱਥਾ ਦੀ ਖੋਜ ਦੇ ਮਾਧਿਅਮ ਨਾਲ ਬੱਚਿਆਂ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣਾ ਹੈ।

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ “ਏਆਈਐੱਮ ਵਿੱਚ, ਅਸੀਂ ਇਨੋਵੇਸ਼ਨ ਅਤੇ ਉੱਦਮਤਾ ਦੇ ਸੱਭਿਆਚਰ ਨੂੰ ਹੁਲਾਰਾ ਦੇਣ ਦੇ ਲਈ ਅਤਿਆਧੁਨਿਕ ਅਟਲ ਟਿੰਕਰਿੰਗ ਲੈਬਸ ਦੇ ਸਾਡੇ ਨੈਟਵਰਕ ਦਾ ਲਾਭ ਉਠਾਉਣ ਦੇ ਲਈ ਪ੍ਰਤੀਬੱਧ ਹਨ। ਕਿਡਐਕਸ ਦੇ ਨਾਲ ਇਹ ਸਾਂਝੇਦਾਰੀ ਸਾਡੇ ਇਨੋਵੇਟਰਾਂ, ਅਧਿਆਪਕਾਂ ਅਤੇ ਮੈਂਟਰਾਂ ਦੇ ਲਈ ਇੱਕ ਬਿਹਤਰ ਅਨੁਭਵ ਪ੍ਰਦਾਨ ਕਰੇਗੀ। ਇਸ ਪ੍ਰਕਾਰ ਦੇ ਸਮਾਰਟ ਅਤੇ ਸਹਿਜ ਟੈਕਨੋਲੋਜੀ ਸਮਾਧਾਨ ਹੋਣ ਨਾਲ ਏਟੀਐੱਲ ਦੇ ਲਈ ਇਨੋਵੇਸ਼ਨ ਅਨੁਭਵ ਵਿੱਚ ਵਾਧਾ ਹੋਵੇਗਾ।”

ਇਸ ਸਾਂਝੇਦਾਰੀ ਨਾਲ ਸੰਬੰਧਿਤ ਪਹਿਲੇ ਜੁੜਾਵ ਦਾ 9600 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਏਆਈਐੱਮ ਬੂਟਕੈਂਪ, ਏਟੀਐੱਲ ਟਿੰਕਰਪ੍ਰੇਨਯੋਰ ਦੇ ਨਾਲ 1 ਮਈ 2022 ਨੂੰ ਪ੍ਰਚਾਲਨਗਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ 21ਵੀਂ ਸਦੀ ਦੀ ਡਿਜੀਟਲ ਅਤੇ ਉੱਦਮਤਾ ਕੌਸ਼ਲਾਂ ਨਾਲ ਲੈਸ ਕਰਨ ਦੇ ਲਈ 9 ਸਪਤਾਹ ਦਾ ਵਰਚੁਅਲ ਬੂਟਕੈਂਪ ਹੈ। ਇਹ ਪ੍ਰੋਗਰਾਮ ਸਟੈਂਡਰਡ VI-XII ਵਿੱਚ ਏਟੀਐੱਲ ਨੈਟਵਰਕ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਮੁਫਤ ਉਪਲਬਧ ਹੈ।

ਕਿਡਐਕਸ ਦੇ ਸੀਈਓ ਕਪਿਸ਼ ਸਰਾਫ ਨੇ ਕਿਹਾ, “ਅਸੀਂ ਨੀਤੀ ਆਯੋਗ ਦੇ ਨਾਲ ਸਹਿਯੋਗ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ। ਭਾਰਤ ਵਿੱਚ 15 ਲੱਖ ਤੋਂ ਵੱਧ ਸਕੂਲ ਹਨ- ਅਗਰ ਹਰੇਕ ਸਕੂਲ ਹਰ ਸਾਲ ਇੱਕ ਉੱਦਮੀ ਪੈਦਾ ਕਰਦਾ ਹੈ ਅਤੇ ਉਨ੍ਹਾਂ ਉੱਦਮੀਆਂ ਵਿੱਚੋਂ 0.1 ਪ੍ਰਤੀਸ਼ਤ ਇੱਕ ਯੂਨੀਕੌਰਨ ਦਾ ਨਿਰਮਾਣ ਕਰਦਾ ਹੈ ਤਾਂ ਭਾਰਤ ਵਿੱਚ ਹਰੇਕ ਵਰ੍ਹੇ 1,500 ਨਵੇਂ ਯੂਨੀਕੌਰਨ ਦਾ ਨਿਰਮਾਣ ਹੋਵੇਗਾ। ਅਸੀਂ ਜਿਸ ਟੈਕਨੋਲੋਜੀ ਸਮਾਧਾਨ ਦਾ ਨਿਰਮਾਣ ਕੀਤਾ ਹੈ, ਉਹ ਜਲਦੀ ਹੀ ਇਸ ਸੁਪਨੇ ਨੂੰ ਸਾਕਾਰ ਕਰੇਗਾ। ਅਟਲ ਇਨੋਵੇਸ਼ਨ ਮਿਸ਼ਨ ਦਾ ਲਕਸ਼ ਭਾਰਤ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦਾ ਸੱਭਿਆਚਾਰ ਬਣਾਉਣਾ ਹੈ ਜਿਸ ਨੂੰ ਅਸੀਂ ਬਹੁਤ ਕਰੀਬ ਨਾਲ ਅਨੁਭਵ ਕਰ ਸਕੀਏ।”

 

ਕਿਡਐਕਸ ਬਾਰੇ -  ਕਿਡਐਕਸ ਇੱਕ ਸਟਾਰਟਅੱਪ ਇੰਡੀਆ ਮਾਣਤਾ ਪ੍ਰਾਪਤ ਕੰਪਨੀ ਹੈ ਜਿਸ ਨੂੰ ਆਈਆਈਟੀ ਖੜਗਪੁਰ ਅਤੇ ਆਈਆਈਐੱਮ ਕੋਲਕਾਤਾ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਸ਼ੁਰੂ ਕੀਤਾ ਗਿਆ ਹੈ ਜੋ ਪਾਠਕ੍ਰਮ ਤੋਂ ਬਾਹਰ ਅਤੇ ਵਾਸਤਵਿਕ ਜੀਵਨ ਕੌਸ਼ਲ ਅਧਿਐਨ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਹਰੇਕ ਬੱਚੇ ਦੇ ਸਮੁੱਚੇ ਵਿਕਾਸ ਵਿੱਚ ਸੁਧਾਰ ਲਿਆਉਣ ‘ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਪ੍ਰਮੁੱਖ ਉਤਪਾਦ ਵਿੱਚ “ਨੈਸ਼ਨਲ ਆਲ ਰਾਉਂਡਰ ਚੈਂਪੀਅਨਸ਼ਿਪ” ਅਤੇ “ਉਮਰ ਦੇ ਉਪਯੁਕਤ ਸਮੁੱਚੇ ਵਿਕਾਸ ਰਿਪੋਰਟ ਕਾਰਡ” ਸ਼ਾਮਲ ਹਨ।

 

ਏਆਈਐੱਮ ਬਾਰੇ – ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਸਾਡੇ ਪੂਰੇ ਦੇਸ਼ ਦੇ ਕੋਨੇ-ਕੋਨੋ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦਾ ਸੱਭਿਆਚਾਰ ਸਿਰਜਣ ਕਰਨ ਅਤੇ ਹੁਲਾਰਾ ਦੇਣ ਦੇ ਲਈ ਭਾਰਤ ਸਰਕਾਰ ਦੀ ਪ੍ਰਮੁੱਖ ਪਹਿਲ ਹੈ। ਏਆਈਐੱਮ ਦਾ ਉਦੇਸ਼ ਅਰਥਵਿਵਸਥਾ ਦੇ ਵਿਭਿੰਨ ਸੈਕਟਰਾਂ ਵਿੱਚ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਨਵੇਂ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਵਿਕਸਿਤ ਕਰਨ, ਵਿਭਿੰਨ ਹਿਤਧਾਰਕਾਂ ਦੇ ਲਈ ਮੰਚ ਅਤੇ ਗਠਬੰਧਨ ਅਵਸਰ ਉਪਲਬਧ ਕਰਵਾਉਣ ਅਤੇ ਦੇਸ਼ ਦੇ ਇਨੋਵੇਸ਼ਨ ਅਤੇ ਉੱਦਮਤਾ ਈਕੋਸਿਸਟਮ ਦੀ ਨਿਗਰਾਨੀ ਦੇ ਲਈ ਇੱਕ ਵਿਆਪਕ ਸੰਰਚਨਾ ਦਾ ਸਿਰਜਣ ਕਰਨਾ ਹੈ। 

***

ਡੀਐੱਸ/ਐੱਲਪੀ
 



(Release ID: 1805088) Visitor Counter : 190


Read this release in: English , Urdu , Hindi , Tamil , Telugu