ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਮਿਜ਼ੋਰਮ ਅਤੇ ਸਿੱਕਿਮ ਦੇ ਦੌਰੇ 'ਤੇ ਆਈਜ਼ੋਲ ਪਹੁੰਚੇ
ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਨੇ ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨਾਲ ਮੁਲਾਕਾਤ ਕੀਤੀ
ਉਪ ਰਾਸ਼ਟਰਪਤੀ ਮਿਜ਼ੋਰਮ ਦੇ ਰਾਜਪਾਲ ਡਾ. ਹਰੀ ਬਾਬੂ ਕੰਭਮਪਤੀ ਦੁਆਰਾ ਰਾਜ ਭਵਨ ਵਿੱਚ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ
प्रविष्टि तिथि:
09 MAR 2022 5:53PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ 9 ਮਾਰਚ ਨੂੰ ਮਿਜ਼ੋਰਮ ਅਤੇ ਸਿੱਕਿਮ ਦੇ ਚਾਰ ਦਿਨਾਂ ਦੌਰੇ 'ਤੇ ਅੱਜ ਇੱਥੇ ਆਈਜ਼ੋਲ ਪਹੁੰਚੇ।
ਸ਼੍ਰੀ ਨਾਇਡੂ ਦਾ ਲੇਂਗਪੁਈ ਹਵਾਈ ਅੱਡੇ 'ਤੇ ਮਿਜ਼ੋਰਮ ਦੇ ਰਾਜਪਾਲ, ਡਾ. ਹਰੀ ਬਾਬੂ ਕੰਭਮਪਤੀ, ਮਿਜ਼ੋਰਮ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਆਰ ਲਾਲਥੰਗਲਿਆਨਾ, ਰਾਜ ਸਭਾ ਮੈਂਬਰ ਸ਼੍ਰੀ ਕੇ ਵਨਲਾਲਵੇਨਾ ਅਤੇ ਹੋਰ ਪਤਵੰਤਿਆਂ ਨੇ ਸਵਾਗਤ ਕੀਤਾ।
ਬਾਅਦ ਵਿੱਚ, ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਨੇ ਰਾਜ ਭਵਨ ਵਿੱਚ ਸ਼੍ਰੀ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਸ਼ਾਮ ਨੂੰ, ਸ਼੍ਰੀ ਨਾਇਡੂ, ਰਾਜਪਾਲ ਦੁਆਰਾ ਆਯੋਜਿਤ ਰਾਜ ਭਵਨ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਪ ਰਾਸ਼ਟਰਪਤੀ ਨੇ ਮਿਜ਼ੋਰਮ ਦੇ ਪਰੰਪਰਾਗਤ ਨਾਚ ਜਿਵੇਂ ਕਿ ਸਰਲਮਕਾਈ, ਚੀਹ ਲਾਮ ਅਤੇ ਚੇਰਾਵ ਸਮੇਤ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦੇਖੀਆਂ। ਸ਼੍ਰੀ ਨਾਇਡੂ ਨੇ ਮਿਜ਼ੋਰਮ ਦੇ ਸੱਭਿਆਚਾਰ ਨੂੰ ਖੂਬਸੂਰਤੀ ਨਾਲ ਪ੍ਰਦਰਸ਼ਿਤ ਕਰਨ ਲਈ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ।
ਉਪ ਰਾਸ਼ਟਰਪਤੀ ਵੀਰਵਾਰ, 10 ਮਾਰਚ, 2022 ਨੂੰ ਮਿਜ਼ੋਰਮ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ।
**********
ਐੱਮਐੱਸ/ਆਰਕੇ
(रिलीज़ आईडी: 1804640)
आगंतुक पटल : 192