ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਅੰਤਰਰਾਸ਼ਟਰੀ ਮਹਿਲਾ ਦਿਵਸ 2022 ਸਮਾਰੋਹ


ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ‘ਨਾਰੀ ਸ਼ਕਤੀ ਪੁਰਸਕਾਰ’ ਪ੍ਰਦਾਨ ਕੀਤੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਨਾਰੀ ਸ਼ਕਤੀ ਅਤੇ ਵਿਵਿਧ ਖੇਤਰਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਸਲਾਮ ਕੀਤਾ”
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਕਿਹਾ “ ਅੰਤਰਰਾਸ਼ਟਰੀ ਮਹਿਲਾ ਦਿਵਸ, 2022 (ਆਈਡਬਲਿਊਡੀ 2022) ਨੂੰ ਮਹਿਲਾਵਾਂ ਦੁਆਰਾ ਕੀਤੇ ਵਿਕਾਸ ਦਾ ਉਤਸਵ ਬਣਾ ਦੇਣ

Posted On: 08 MAR 2022 2:52PM by PIB Chandigarh

ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 2022 (ਆਈਡਬਲਿਊਡੀ, 2022) ਦੇ ਅਵਸਰ ‘ਤੇ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ‘ਨਾਰੀ ਸ਼ਕਤੀ ਪੁਰਸਕਾਰ’- 2020 ਅਤੇ 2021 ਪ੍ਰਦਾਨ ਕੀਤੇ। ਇਹ ਪੁਰਸਕਾਰ ਉਪਲਬਧੀ  ਹਾਸਲ ਕਰਨ ਵਾਲੇ 29 ਉਤਕ੍ਰਿਸ਼ਟ ਅਤੇ ਅਸਾਧਾਰਣ ਮਹਿਲਾਵਾਂ ਨੂੰ ਪ੍ਰਦਾਨ ਕੀਤੇ ਗਏ। ਰਾਸ਼ਟਰਪਤੀ ਨੇ ਇੱਕ ਟਵੀਟ ਵਿੱਚ ਲਿਖਿਆ “ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ! ਮਹਿਲਾਵਾਂ ਜੀਵਨ ਦੇ ਸਾਰੇ ਖੇਤਰਾਂ ਵਿੱਚ ਮਿਸਾਲੀ ਯੋਗਦਾਨ ਦੇ ਰਹੇ ਹਨ। ਆਓ ਅਸੀਂ ਉਨ੍ਹਾਂ ਦੀ ਸੁਰੱਖਿਆ ਅਤੇ ਗਰਿਮਾ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਆਪਣੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਅੱਗੇ ਵਧਾਉਣ ਦੇ ਅਵਸਰ ਪ੍ਰਦਾਨ ਕਰਨ ਲਈ ਖੁਦ ਨੂੰ ਫਿਰ ਤੋਂ ਪ੍ਰਤੀਬੱਧ ਕਰੇ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਨਾਰੀ ਸ਼ਕਤੀ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਲਿਖਿਆ, “ ਮਹਿਲਾ ਦਿਵਸ ‘ਤੇ ਮੈਂ ਆਪਣੀ ਨਾਰੀ ਸ਼ਕਤੀ ਅਤੇ ਵਿਵਿਧ ਖੇਤਰਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਸਲਾਮ ਕਰਦਾ ਹਾਂ। ਭਾਰਤ ਸਰਕਾਰ ਮਹਿਲਾਵਾਂ ਦੀ ਗਰਿਮਾ ਅਤੇ ਉਨ੍ਹਾਂ ਲਈ ਅਵਸਰ ‘ਤੇ ਜ਼ੋਰ ਦਿੰਦੇ ਹੋਏ ਆਪਣੀ ਵੱਖ-ਵੱਖ ਯੋਜਨਾਵਾਂ ਦਾ ਰਾਹੀਂ ਮਹਿਲਾ ਸਸ਼ਕਤੀਕਰਣ ‘ਤੇ ਧਿਆਨ ਕੇਂਦ੍ਰਿਤ ਕਰਦੀ ਰਹੇਗੀ।  

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿੱਤੀ ਸਮਾਵੇਸ਼ਨ ਤੋਂ ਲੈ ਕੇ ਸਮਾਜਿਕ ਸੁਰੱਖਿਆ ਗੁਣਵੱਤਾਪੂਰਣ ਸਿਹਤ ਸੇਵਾ ਤੋਂ ਲੈ ਕੇ ਆਵਾਸ ਸਿੱਖਿਆ ਤੋਂ ਲੈ ਕੇ ਉੱਦਮਤਾ ਤੱਕ ਅਸੀਂ ਨਾਰੀ ਸ਼ਕਤੀ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਭ ਤੋਂ ਅੱਗੇ ਰੱਖਣ ਲਈ ਕਈ ਯਤਨ ਕੀਤੀ ਗਏ ਹਨ। ਇਹ ਯਤਨ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਧਿਕ ਉਤਸਾਹ ਦੇ ਨਾਲ ਜਾਰੀ ਰਹਿਣਗੇ। 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੱਛ ਦੇ ਧੋਰਡੋ ਵਿੱਚ ਮਹਿਲਾ ਸੰਤ ਕੈਂਪ ਵਿੱਚ ਇੱਕ ਸੰਗੋਸ਼ਠੀ ਨੂੰ ਵੀ ਸੰਬੋਧਿਤ ਕਰਨਗੇ। ਸਮਾਜ ਵਿੱਚ ਮਹਿਲਾ ਸੰਤਾਂ ਦੀ ਭੂਮਿਕਾ ਅਤੇ ਮਹਿਲਾ ਸਸ਼ਕਤੀਕਰਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਸੰਗੋਸ਼ਠੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਧੋਰਡੋ ਵਿੱਚ ਆਯੋਜਿਤ ਹੋਣ ਵਾਲੀ ਸੰਗੋਸ਼ਠੀ ਵਿੱਚ 500 ਤੋਂ ਅਧਿਕ ਮਹਿਲਾ ਸੰਤ ਸ਼ਾਮਲ ਹੋਵੇਗੀ। ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ‘ਮਨ ਕੀ ਬਾਤ’ ਪ੍ਰੋਗਰਾਮ ਨੇ ਨਾਰੀ ਸ਼ਕਤੀ ਦਾ ਜਸ਼ਨ ਮਨਾਇਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਸਾਲ 2020 ਅਤੇ 2021 ਦੇ ਨਾਰੀ ਸ਼ਕਤੀ ਪੁਰਸਕਾਰ ਵਿਜੇਤਾਵਾਂ ਦੇ ਨਾਲ ਇੱਕ ਸੰਵਾਦ ਸੈਸ਼ਨ ਆਯੋਜਿਤ ਕੀਤਾ। ਇਹ ਗੱਲਬਾਤ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੁਆਰਾ ਕੀਤੇ ਗਏ ਲਗਾਤਾਰ ਯਤਨਾਂ ਦੀ ਇੱਕ ਸਾਕਸ਼ੀ ਸੀ। ਪ੍ਰਧਾਨ ਮੰਤਰੀ ਨੇ ਪੁਰਸਕਾਰ ਵਿਜੇਤਾਵਾਂ ਦੁਆਰਾ ਕੀਤੇ ਗਏ।

ਉਨ੍ਹਾਂ ਦੇ ਜਬਰਦਸਤ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਸਮਾਜ ਦੇ ਨਾਲ-ਨਾਲ ਦੇਸ਼ ਦੇ ਲਈ ਵੀ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਦੇ ਕੰਮ ਵਿੱਚ ਸੇਵਾ ਦੀ ਭਾਵਨਾ ਹੈ ਉੱਥੇ ਉਨ੍ਹਾਂ ਦੇ ਕੰਮ ਵਿੱਚ ਜੋ ਚੀਜ਼ ਸਾਫ ਨਜਰ ਆਉਂਦੀ ਹੈ ਉਹ ਹੈ ਇਨੋਵੇਸ਼ਨ। ਉਨ੍ਹਾਂ ਨੇ ਕਿਹਾ ਕਿ ਹੁਣ ਅਜਿਹਾ ਕੋਈ ਖੇਤਰ ਨਹੀਂ ਬਚਿਆ ਹੈ ਜਿੱਥੇ ਮਹਿਲਾਵਾਂ ਨੇ ਆਪਣੀ ਪਹਿਚਾਣ ਨਹੀਂ ਬਣਾਈ ਹੋਵੇ ਅਤੇ ਦੇਸ਼ ਨੇ ਮਾਣ ਨਾ ਕੀਤਾ ਹੋਵੇ।

 

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਇੱਕ ਸੰਦੇਸ਼ ਵਿੱਚ ਕਿਹਾ ਉਨ੍ਹਾਂ ਸਾਰੀਆਂ ਮਹਿਲਾਵਾਂ ਨੂੰ ਸ਼ੁਭਕਾਮਨਾਵਾਂ ਜੋ ਹਰ ਦਿਨ ਯਤਨ ਕਰਦੀਆਂ ਹਨ ਅਤੇ ਅੱਗੇ ਵਧਦੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ, 2022 ਨੂੰ ਮਹਿਲਾਵਾਂ ਦੀ ਅਗਵਾਈ ਹੇਠ ਹੋਏ ਵਿਕਾਸ ਦਾ ਉਤਸਵ ਹੋਣ ।

 

ਕੇਂਦਰੀ ਮੰਤਰੀ ਸ਼੍ਰੀਮਤੀ ਇਰਾਨੀ ਨੇ ਟਵੀਟਸ ਦੀ ਇੱਕ ਲੜੀ ਵਿੱਚ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਸਕੂਲ ਵਿੱਚ ਹਰ ਲੜਕੀ ਦਾ ਨਾਮਾਂਕਨ ਸੁਨਿਸ਼ਚਿਤ ਕਰਨ ਲਈ ਸ਼ਾਲਾ ਪ੍ਰਵੇਸ਼ ਉਤਸਵ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਆਸ਼ੀਰਵਾਦ ਨਾਲ ਅੱਜ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਇੱਕ ਮਿਸ਼ਨ ਦੀ ਸ਼ੁਰੂਆਤ ਕਰ ਰਹੇ ਹਨ ਕਿ ਹਰ ਯੁਵਾ ਲੜਕੀ ਨੂੰ ਸਿੱਖਿਆ ਅਤੇ ਕੌਸ਼ਲ ਹਾਸਲ ਕਰਨ ਦੀ ਆਗਿਆ ਮਿਲੇ।

ਸ਼੍ਰੀਮਤੀ ਇਰਾਨੀ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜਾਓ ਦੇ ਤਹਿਤ ‘ਕੰਨਿਆ ਸ਼ਿਕਸ਼ਾ ਪ੍ਰਵੇਸ਼ ਉਤਸਵ’ ਸ਼ੁਰੂ ਕੀਤਾ ਗਿਆ ਹੈ। ਪਰਿਵਾਰ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਅਭਿਯਾਨ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਨੂੰ ਵੀ ਸਲਾਹ-ਮਸ਼ਵਾਰਾ ਦੇਣ ਅਤੇ ਸਕੂਲ ਨਾ ਜਾਣ ਵਾਲੇ ਕਿਸ਼ੋਰੀਆਂ ਨੂੰ ਸਕੂਲ ਭੇਜਣ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ 4 ਲੱਖ ਤੋਂ ਅਧਿਕ ਲੜਕੀਆਂ ਨੂੰ ਸਕੂਲ ਵਾਪਸ ਲਿਆਉਣ ਦੇ ਆਪਣੇ ਸੰਕਲਪ ਨੂੰ ਨਿਸ਼ਚਿਤ ਰੂਪ ਤੋਂ ਪੂਰਾ ਕਰੇਗਾ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਕੰਨਿਆ ਸ਼ਿਕਸ਼ਾ ਪ੍ਰਵੇਸ਼ ਉਤਸਵ ਅਭਿਯਾਨ’ ਨੂੰ ਇੱਕ ਮਿਸਾਲੀ ਯਤਨ” ਦੱਸਿਆ ਹੈ ਜੋ ਇਹ ਸੁਨਿਸ਼ਚਿਤ ਕਰੇਗਾ ਕਿ ਅਧਿਕ ਲੜਕੀਆਂ ਨੂੰ ਸਿੱਖਿਆ ਦਾ ਆਨੰਦ ਮਿਲੇ। ਉਨ੍ਹਾਂ ਨੇ ਅੰਦੋਲਨ ਨੂੰ ਸਫਲ ਬਣਾਉਣ ਲਈ ਯਤਨ ਕਰਨ ਨੂੰ ਵੀ ਕਿਹਾ। ਇਹ ਅਭਿਯਾਨ ਇਹ ਸੁਨਿਸ਼ਚਿਤ ਕਰਨ ਲਈ ਇੱਕ ਮਿਸ਼ਨ ਹੈ ਕਿ ਹਰੇਕ ਯੁਵਾ ਲੜਕੀ ਨੂੰ ਸਿੱਖਿਆ ਅਤੇ ਕੌਸ਼ਲ ਹਾਸਲ ਕਰਨ ਦੀ ਅਨੁਮਤੀ ਦਿੱਤੀ ਜਾਵੇ।

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ:

ਇਹ ਇੱਕ ਮਿਸਾਲੀ ਯਤਨ ਹੈ ਜੋ ਸੁਨਿਸ਼ਚਿਤ ਕਰੇਗਾ ਕਿ ਅਧਿਕ ਲੜਕੀਆਂ ਨੂੰ ਸਿੱਖਿਆ ਦਾ ਆਨੰਦ ਮਿਲੇ! ਆਓ ਅਸੀਂ ਸਭ ਇੱਕ ਰਾਸ਼ਟਰ ਦੇ ਰੂਪ ਵਿੱਚ ਇੱਕਠੇ ਆਏ ਅਤੇ ਇਸ ਅੰਦੋਲਨ ਨੂੰ ਸਫਲ ਬਣਾਏ।

 

******

ਬੀਵਾਈ/ਏਐੱਸ



(Release ID: 1804426) Visitor Counter : 156