ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਨੇ 'ਵਿਕਾਸ ਅਤੇ ਖ਼ਾਹਿਸ਼ੀ ਅਰਥਵਿਵਸਥਾ ਲਈ ਵਿੱਤ-ਪੋਸ਼ਣ' ਬਾਰੇ ਬਜਟ-ਉਪਰੰਤ ਵੈਬੀਨਾਰ ਦੇ ਪਲੈਨਰੀ ਸੈਸ਼ਨ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਵਿਦੇਸ਼ੀ ਪੂੰਜੀ ਪ੍ਰਵਾਹ ਅਤੇ ਬੁਨਿਆਦੀ ਢਾਂਚੇ ਦੇ ਵਿੱਤ-ਪੋਸ਼ਣ 'ਤੇ ਜ਼ੋਰ ਦਿੱਤਾ
ਵਿੱਤ ਮੰਤਰੀ ਕਿਹਾ ਕਿ ਕੇਂਦਰੀ ਬਜਟ ਵਿਕਾਸ ਦੇ ਅਗਲੇ ਪੜਾਅ ਅਤੇ ਖ਼ਾਹਿਸ਼ੀ ਅਰਥਵਿਵਸਥਾ ਦਾ ਢੁਕਵਾਂ ਸਮਰਥਨ ਕਰਦਾ ਹੈ
ਵਿੱਤ ਮੰਤਰਾਲੇ ਦੇ ਵੈਬੀਨਾਰ ਵਿੱਚ ਵਿੱਤ, ਬੁਨਿਆਦੀ ਢਾਂਚਾ, ਬੈਂਕਿੰਗ, ਡਿਜੀਟਲ ਅਰਥਵਿਵਸਥਾ, ਜਲਵਾਯੂ ਵਿੱਤ ਅਤੇ ਉੱਭਰਦੇ ਖੇਤਰਾਂ ਦੇ ਵਿਸ਼ਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਗਈ
Posted On:
08 MAR 2022 7:44PM by PIB Chandigarh
ਵਿੱਤ ਮੰਤਰਾਲੇ ਨੇ ਅੱਜ ਇੱਥੇ ‘ਵਿਕਾਸ ਅਤੇ ਖ਼ਾਹਿਸ਼ੀ ਅਰਥਵਿਵਸਥਾ ਲਈ ਵਿੱਤ-ਪੋਸ਼ਣ’ ਬਾਰੇ ਇੱਕ ਬਜਟ-ਉਪਰੰਤ ਵੈਬੀਨਾਰ ਦਾ ਆਯੋਜਨ ਕੀਤਾ। ਵੈਬੀਨਾਰ ਵਿੱਚ ਕਈ ਮੰਤਰਾਲਿਆਂ, ਨੀਤੀ ਆਯੋਗ, ਸਮਰੱਥਾ ਨਿਰਮਾਣ ਕਮਿਸ਼ਨ ਅਤੇ ਰਾਜ ਸਰਕਾਰਾਂ ਅਤੇ ਆਰਬੀਆਈ, ਸੇਬੀ, ਆਈਐੱਫਐੱਸਸੀਏ, ਆਈਆਰਡੀਏਆਈ, ਨਾਬਾਰਡ, ਗਿਫ਼ਟ ਸਿਟੀ ਜਿਹੇ ਰੈਗੂਲੇਟਰਾਂ, ਉਦਯੋਗ ਸੰਘਾਂ ਅਤੇ ਵਿਸ਼ਾ ਵਸਤੂ ਮਾਹਿਰ/ਨਿਵੇਸ਼ਕ ਭਾਈਚਾਰੇ ਤੋਂ ਨੁਮਾਇੰਦਿਆਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀ ਦੀ ਮਹਾਮਾਰੀ ਤੋਂ ਬਾਅਦ ਭਾਰਤੀ ਅਰਥਵਿਵਸਥਾ ਇੱਕ ਵਾਰ ਫਿਰ ਗਤੀ ਪਕੜ ਰਹੀ ਹੈ ਅਤੇ ਇਹ ਸਾਡੇ ਆਰਥਿਕ ਫ਼ੈਸਲਿਆਂ ਅਤੇ ਅਰਥਵਿਵਸਥਾ ਦੀ ਮਜ਼ਬੂਤ ਨੀਂਹ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਬਜਟ ਵਿੱਚ ਉੱਚ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, "ਵਿਦੇਸ਼ੀ ਪੂੰਜੀ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰਕੇ, ਬੁਨਿਆਦੀ ਢਾਂਚੇ ਦੇ ਨਿਵੇਸ਼ 'ਤੇ ਟੈਕਸ ਘਟਾ ਕੇ, ਐੱਨਆਈਆਈਐੱਫ, ਗਿਫਟ ਸਿਟੀ, ਨਵੇਂ ਡੀਐੱਫਆਈਜ਼ ਵਰਗੀਆਂ ਸੰਸਥਾਵਾਂ ਬਣਾ ਕੇ, ਅਸੀਂ ਵਿੱਤੀ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ"। ਉਨ੍ਹਾਂ ਅੱਗੇ ਕਿਹਾ, “ਵਿੱਤ ਵਿੱਚ ਡਿਜੀਟਲ ਟੈਕਨੋਲੋਜੀ ਦੀ ਵਿਆਪਕ ਵਰਤੋਂ ਲਈ ਦੇਸ਼ ਦੀ ਪ੍ਰਤੀਬੱਧਤਾ ਹੁਣ ਅਗਲੇ ਪੱਧਰ ਤੱਕ ਪਹੁੰਚ ਰਹੀ ਹੈ। 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਜਾਂ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਹੋਵੇ, ਉਹ ਸਾਡੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ”।
ਦੇਸ਼ ਦੇ ਸੰਤੁਲਿਤ ਵਿਕਾਸ ਦੀ ਦਿਸ਼ਾ ਵਿੱਚ, ਪ੍ਰਧਾਨ ਮੰਤਰੀ ਨੇ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਜਾਂ ਪੂਰਬੀ ਭਾਰਤ ਅਤੇ ਉੱਤਰ ਪੂਰਬ ਦੇ ਵਿਕਾਸ ਵਰਗੀਆਂ ਯੋਜਨਾਵਾਂ ਦੀ ਤਰਜੀਹ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਅਕਾਂਖਿਆਵਾਂ ਅਤੇ ਐੱਮਐੱਸਐੱਮਈ ਦੀ ਤਾਕਤ ਦਰਮਿਆਨ ਸਬੰਧ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਅਸੀਂ ਬਹੁਤ ਸਾਰੇ ਬੁਨਿਆਦੀ ਸੁਧਾਰ ਕੀਤੇ ਹਨ ਅਤੇ ਐੱਮਐੱਸਐੱਮਈ ਨੂੰ ਮਜ਼ਬੂਤ ਕਰਨ ਲਈ ਨਵੀਆਂ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਦੀ ਸਫਲਤਾ ਉਨ੍ਹਾਂ ਦੇ ਵਿੱਤ ਨੂੰ ਮਜ਼ਬੂਤ ਕਰਨ 'ਤੇ ਨਿਰਭਰ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੰਡਸਟ੍ਰੀ 4.0 ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਦੇਸ਼ ਫਿਨਟੈੱਕ, ਐਗਰੀਟੈੱਕ, ਮੈਡੀਟੈੱਕ ਅਤੇ ਕੌਸ਼ਲ ਵਿਕਾਸ ਜਿਹੇ ਖੇਤਰਾਂ ਵਿੱਚ ਅੱਗੇ ਨਹੀਂ ਵਧਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਖੇਤਰਾਂ ਵਿੱਚ ਵਿੱਤੀ ਸੰਸਥਾਵਾਂ ਦੀ ਮਦਦ ਭਾਰਤ ਨੂੰ ਉਦਯੋਗ 4.0 ਵਿੱਚ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ।
ਪ੍ਰਧਾਨ ਮੰਤਰੀ ਨੇ ਅਜਿਹੇ ਖੇਤਰਾਂ ਨੂੰ ਲੱਭਣ ਦੇ ਵਿਜ਼ਨ ਬਾਰੇ ਲੰਮੀ ਗੱਲ ਕੀਤੀ ਜਿੱਥੇ ਭਾਰਤ ਚੋਟੀ ਦੇ 3 ਦੇਸ਼ਾਂ ਵਿੱਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੀ ਭਾਰਤ ਉਸਾਰੀ, ਸਟਾਰਟਅੱਪ, ਹਾਲ ਹੀ ਵਿੱਚ ਖੋਲ੍ਹੇ ਗਏ ਸੈਕਟਰਾਂ ਜਿਵੇਂ ਡਰੋਨ, ਪੁਲਾੜ ਅਤੇ ਭੂ-ਸਥਾਨਕ ਡੇਟਾ ਵਰਗੇ ਖੇਤਰਾਂ ਵਿੱਚ ਚੋਟੀ ਦੇ 3 ਦੇਸ਼ਾਂ ਵਿੱਚ ਉਭਰ ਸਕਦਾ ਹੈ। ਇਸ ਦੇ ਲਈ, ਉਨ੍ਹਾਂ ਕਿਹਾ, ਇਹ ਜ਼ਰੂਰੀ ਹੈ ਕਿ ਸਾਡੇ ਉਦਯੋਗ ਅਤੇ ਸਟਾਰਟ ਅੱਪ ਨੂੰ ਵਿੱਤੀ ਖੇਤਰ ਦਾ ਪੂਰਾ ਸਹਿਯੋਗ ਮਿਲੇ। ਸਟਾਰਟਅੱਪਸ ਵਿੱਚ ਉੱਦਮਤਾ, ਨਵੀਨਤਾ ਅਤੇ ਨਵੇਂ ਬਾਜ਼ਾਰਾਂ ਦੀ ਖੋਜ ਦਾ ਵਿਸਤਾਰ ਉਦੋਂ ਹੀ ਹੋਵੇਗਾ ਜਦੋਂ ਉਹਨਾਂ ਨੂੰ ਵਿੱਤ ਪ੍ਰਦਾਨ ਕਰਨ ਵਾਲਿਆਂ ਵਿੱਚ ਭਵਿੱਖ ਦੇ ਇਨ੍ਹਾਂ ਵਿਚਾਰਾਂ ਦੀ ਡੂੰਘੀ ਸਮਝ ਹੋਵੇਗੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸਾਡੇ ਵਿੱਤ ਖੇਤਰ ਨੂੰ ਨਵੀਨਤਾਕਾਰੀ ਵਿੱਤ ਅਤੇ ਨਵੇਂ ਭਵਿੱਖਵਾਦੀ ਵਿਚਾਰਾਂ ਅਤੇ ਪਹਿਲਾਂ ਦੇ ਟਿਕਾਊ ਜੋਖਮ ਪ੍ਰਬੰਧਨ 'ਤੇ ਵੀ ਵਿਚਾਰ ਕਰਨਾ ਹੋਵੇਗਾ।
ਬਾਅਦ ਵਿੱਚ, ਸਮਾਪਤੀ ਪਲੈਨਰੀ ਸੈਸ਼ਨ ਵਿੱਚ, ਸੰਚਾਲਕਾਂ ਨੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਅੱਗੇ ਵੱਖ-ਵੱਖ ਸੈਸ਼ਨਾਂ ਦੌਰਾਨ ਵਿਚਾਰੇ ਗਏ ਮੁੱਖ ਉਪਾਵਾਂ ਨੂੰ ਪੇਸ਼ ਕੀਤਾ।
ਵੈਬੀਨਾਰ ਵਿੱਚ ਸਮਾਪਤੀ ਸੰਬੋਧਨ ਵਿੱਚ ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਦਾ ਧੰਨਵਾਦ ਕੀਤਾ ਅਤੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਰਣਨੀਤੀ ਦੇ ਜ਼ਰੀਏ, ਕੇਂਦਰੀ ਬਜਟ ਵਿਕਾਸ ਅਤੇ ਖ਼ਾਹਿਸ਼ੀ ਅਰਥਵਿਵਸਥਾ ਦੇ ਅਗਲੇ ਪੜਾਅ ਦਾ ਸਮਰਥਨ ਕਰਦਾ ਹੈ: ਅਰਥਵਿਵਸਥਾ ਦੇ ਸਾਰੇ ਖੇਤਰਾਂ ਦੀ ਇੱਕ ਡਿਜ਼ੀਟਲ ਅਗਵਾਈ ਵਾਲੀ ਤਬਦੀਲੀ, ਵਿਸ਼ਾਲ ਜਨਤਕ ਨਿਵੇਸ਼ ਦੁਆਰਾ ਫੰਡ ਕੀਤੇ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ, ਉੱਚ ਰੋਜ਼ਗਾਰ ਸੰਭਾਵਨਾਵਾਂ ਵਾਲੇ ਖੇਤਰਾਂ ਵਿੱਚ ਨਿਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਬੈਂਕਿੰਗ ਅਤੇ ਵਿੱਤ ਦਾ ਵਿਸਤਾਰ, ਸਾਫ਼ ਊਰਜਾ ਵਿੱਚ ਤਬਦੀਲੀ, ਜਲਵਾਯੂ ਕਾਰਵਾਈ ਨੂੰ ਅਪਣਾਉਣ, ਜਲਵਾਯੂ ਅਤੇ ਟਿਕਾਊ ਵਿੱਤ ਅਤੇ ਉੱਭਰਦੇ ਖੇਤਰਾਂ ਨੂੰ ਵਿੱਤ ਪ੍ਰਦਾਨ ਕਰਨਾ। ਸ਼੍ਰੀਮਤੀ ਸੀਤਾਰਮਣ ਨੇ ਖ਼ਾਹਿਸ਼ੀ ਅਰਥਵਿਵਸਥਾ ਲਈ 'ਆਤਮਨਿਰਭਰ ਭਾਰਤ ਕਾ ਬਜਟ' 'ਤੇ ਆਧਾਰਿਤ ਸੈਸ਼ਨਾਂ ਲਈ ਵਿਸ਼ਿਆਂ ਦੀ ਚੋਣ ਦੀ ਵੀ ਤਾਰੀਫ਼ ਕੀਤੀ।
ਵਿੱਤ ਮੰਤਰੀ ਨੇ ਨੋਟ ਕੀਤਾ ਕਿ ਮਿਸ਼ਰਤ ਵਿੱਤ ਲਈ ਵਿਸ਼ਾ ਅਧਾਰਤ ਫੰਡਾਂ ਨੂੰ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਫ਼ੈਸਲੇ ਦੇ ਐਲਾਨ ਦੇ ਨਾਲ ਜਲਵਾਯੂ ਐਕਸ਼ਨ, ਡੀਪ-ਟੈਕ, ਡਿਜੀਟਲ ਅਰਥਵਿਵਸਥਾ, ਫਾਰਮਾ ਅਤੇ ਐਗਰੀ-ਟੈਕ ਜਿਹੇ ਖੇਤਰਾਂ ਨੂੰ ਮਹੱਤਵਪੂਰਨ ਛੋਟ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਭਾਗੀਦਾਰਾਂ ਨੂੰ ਜਾਣੂ ਕਰਵਾਇਆ ਕਿ ਭਾਰਤ ਸਰਕਾਰ ਅਤੇ ਆਰਬੀਆਈ ਨੇ ਐੱਮਐੱਸਐੱਮਈ ਨੂੰ ਕਰਜ਼ੇ ਦੇ ਪ੍ਰਵਾਹ ਨੂੰ ਵਧਾਉਣ ਲਈ ਕਈ ਕਦਮ ਉਠਾਏ ਹਨ ਅਤੇ ਅਜਿਹਾ ਕਰਨਾ ਜਾਰੀ ਰਹੇਗਾ। ਹਾਊਸਿੰਗ ਸੈਕਟਰ ਦੇ ਸਮਾਜਿਕ-ਆਰਥਿਕ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਟੀਚਾਗਤ ਖਪਤਕਾਰਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਕੇ ਅਤੇ ਕਿਫਾਇਤੀ ਹਾਊਸਿੰਗ ਉਦਯੋਗ ਨੂੰ ਬੁਨਿਆਦੀ ਢਾਂਚੇ ਦਾ ਦਰਜਾ ਦੇ ਕੇ ਕਦਮ ਚੁੱਕੇ ਗਏ ਹਨ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਵਿੱਤ ਮੰਤਰੀ ਨੇ ਕੇਂਦਰੀ ਬਜਟ 2022-23 ਵਿੱਚ ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟਾਂ (ਡੀਬੀਯੂ) ਸਥਾਪਿਤ ਕਰਨ ਲਈ ਸਰਕਾਰ ਦੇ ਐਲਾਨ ਨੂੰ ਦੁਹਰਾਇਆ, ਜਿਸ ਦੇ ਉਦੇਸ਼ ਨਾਲ ਨਿਰਭਰਤਾ ਨੂੰ ਘਟਾਉਣਾ ਅਤੇ ਵਿੱਤੀ ਸਮਾਵੇਸ਼ ਵੱਲ ਇੱਕ ਹੋਰ ਕਦਮ ਵਜੋਂ ਚੈੱਕ, ਭੁਗਤਾਨ ਸਲਿੱਪਾਂ, ਡਿਮਾਂਡ ਡਰਾਫਟ ਵਰਗੀਆਂ ਕਾਗਜ਼ੀ ਕਾਰਵਾਈਆਂ ਨੂੰ ਖਤਮ ਕਰਨਾ ਅਤੇ ਇਨ੍ਹਾਂ ਕੰਮਾਂ ਨੂੰ ਡਿਜੀਟਲ ਰੂਪ ਵਿੱਚ ਪੂਰਾ ਕਰਨ ਹੈ।
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਤੋਂ ਬਾਅਦ, ਆਰਥਿਕ ਮਾਮਲੇ ਵਿਭਾਗ (ਡੀਈਏ) ਅਤੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਨੇ ਇੱਕੋ ਸਮੇਂ ਪੰਜ ਥੀਮੈਟਿਕ ਬ੍ਰੇਕਅਵੇ ਸੈਸ਼ਨਾਂ ਦੀ ਅਗਵਾਈ ਕੀਤੀ।
ਬੁਨਿਆਦੀ ਢਾਂਚੇ ਦੇ ਵਿੱਤ ਦੇ ਵਿਸ਼ੇ 'ਤੇ ਪੈਨਲ ਚਰਚਾ ਦਾ ਸੰਚਾਲਨ ਸ਼੍ਰੀ ਅਜੈ ਸੇਠ, ਸਕੱਤਰ, ਆਰਥਿਕ ਮਾਮਲੇ ਵਿਭਾਗ ਦੁਆਰਾ ਕੀਤਾ ਗਿਆ ਸੀ ਅਤੇ ਸ਼੍ਰੀ ਕੇ ਵੀ ਕਾਮਥ, ਚੇਅਰਮੈਨ, ਐੱਨਏਬੀਐੱਫਆਈਡੀ; ਸ਼੍ਰੀ ਦਿਨੇਸ਼ ਕੁਮਾਰ ਖਾਰਾ, ਸੀਐੱਮਡੀ ਐੱਸਬੀਆਈ; ਸ਼੍ਰੀ ਸ਼੍ਰੀ ਸੁਰੇਸ਼ ਗੋਇਲ, ਐੱਮਡੀ ਅਤੇ ਸੀਈਓ ਐੱਨਐੱਚਏਆਈ ਆਈਐੱਨਵੀਆਈਟੀ; ਸ਼੍ਰੀਮਤੀ ਅਨੀਤਾ ਅਮਰੰਗੋਲੀ ਜਾਰਜ, ਟਿਕਾਊ ਨਿਵੇਸ਼ ਮਾਹਰ, ਸਾਬਕਾ ਐੱਮਡੀ ਸੀਡੀਪੀਕਿਊ; ਸ਼੍ਰੀ ਵਿਨਾਇਕ ਚੈਟਰਜੀ, ਚੇਅਰਮੈਨ, ਸੀਆਈਆਈ ਅਤੇ ਮਿਸਟਰ ਹੋ ਯੂਨ ਜ਼ਿਓਂਗ, ਡਿਪਟੀ ਕੰਟਰੀ ਡਾਇਰੈਕਟਰ, ਏਡੀਬੀਆਈ ਨੇ ਸ਼ਿਰਕਤ ਕੀਤੀ। ਪੈਨਲ ਮਾਹਰਾਂ ਨੇ ਉਪ-ਥੀਮਾਂ ਵਜੋਂ ਐੱਨਏਬੀਐੱਫਆਈਡੀ, ਪੀਪੀਪੀ, ਕਰਜ਼ਾ ਵਿੱਤ, ਟੇਕਆਊਟ ਫਾਈਨੈਂਸਿੰਗ ਅਤੇ ਰੋਜ਼ਗਾਰ ਫੋਕਸ 'ਤੇ ਚਰਚਾ ਕੀਤੀ।
ਉੱਚ ਰੋਜ਼ਗਾਰ ਸੰਭਾਵਨਾਵਾਂ ਵਾਲੇ ਵਿੱਤ ਸੈਕਟਰਾਂ ਦੇ ਵਿਸ਼ੇ 'ਤੇ ਪੈਨਲ ਚਰਚਾ ਦਾ ਸੰਚਾਲਨ ਸ਼੍ਰੀ ਸੰਜੀਵ ਕੌਸ਼ਿਕ, ਵਧੀਕ ਸਕੱਤਰ, ਵਿੱਤੀ ਸੇਵਾਵਾਂ ਵਿਭਾਗ ਦੁਆਰਾ ਕੀਤਾ ਗਿਆ ਅਤੇ ਸ਼੍ਰੀ ਸੰਜੀਵ ਚੱਢਾ, ਐੱਮਡੀ ਅਤੇ ਸੀਈਓ ਬੈਂਕ ਆਵ੍ ਬੜੌਦਾ; ਸ਼੍ਰੀ ਸ਼ਰਦ ਸ਼ਰਮਾ, ਸਹਿ-ਸੰਸਥਾਪਕ, ਆਈ ਸਪਿਰਟ; ਸ਼੍ਰੀ ਜੀ ਆਰ ਚਿੰਤਲਾ, ਚੇਅਰਮੈਨ ਨਾਬਾਰਡ; ਸ਼੍ਰੀ ਪ੍ਰਸੂਨ ਕੁਮਾਰ ਦਾਸ, ਸਕੱਤਰ ਜਨਰਲ, ਏਪੀਆਰਏਸੀਏ; ਸ਼੍ਰੀ ਸ਼ਾਰਦਾ ਕੁਮਾਰ ਹੋਤਾ, ਐੱਮਡੀ, ਐੱਨਐੱਚਬੀ; ਸ਼੍ਰੀ ਆਦਿ ਕੇਸਵਨ, ਸੀਜੀਐੱਮ, ਐੱਸਬੀਆਈ ਅਤੇ ਸ਼੍ਰੀ ਅਨੁਜ ਪੁਰੀ, ਚੇਅਰਮੈਨ,ਅਨਾਰੌਕ ਪ੍ਰਾਪਰਟੀ ਕੰਸਲਟੈਂਟ ਪ੍ਰਾਈਵੇਟ ਲਿਮਿਟਿਡ ਸਮੇਤ ਸਨਮਾਨਿਤ ਪੈਨਲਲਿਸਟ ਇਸ ਵਿਚਾਰ-ਵਟਾਂਦਰੇ ਦੇ ਗਵਾਹ ਬਣੇ। ਪੈਨਲਿਸਟਾਂ ਨੇ ਉਪ-ਥੀਮਾਂ ਵਜੋਂ ਖੇਤੀਬਾੜੀ, ਐੱਮਐੱਸਐੱਮਈ ਅਤੇ ਹਾਊਸਿੰਗ ਬਾਰੇ ਚਰਚਾ ਕੀਤੀ।
ਬੁਨਿਆਦੀ ਢਾਂਚੇ ਦੇ ਸਮਰੱਥ ਬਣਾਉਣ ਦੇ ਵਿਸ਼ੇ 'ਤੇ ਪੈਨਲ ਚਰਚਾ ਦਾ ਸੰਚਾਲਨ ਸ਼੍ਰੀ ਪੀਯੂਸ਼ ਕੁਮਾਰ, ਸੰਯੁਕਤ ਸਕੱਤਰ, ਡੀਈਏ ਦੁਆਰਾ ਕੀਤਾ ਗਿਆ ਸੀ ਅਤੇ ਸ਼੍ਰੀ ਆਦਿਲ ਜ਼ੈਨੁਲਭਾਈ, ਸਮਰੱਥਾ ਨਿਰਮਾਣ ਕਮਿਸ਼ਨ; ਸ੍ਰੀ ਜੁਨੈਦ ਕਮਾਲ ਅਹਿਮਦ, ਕੰਟਰੀ ਡਾਇਰੈਕਟਰ, ਵਿਸ਼ਵ ਬੈਂਕ; ਮਾਣਯੋਗ ਜਸਟਿਸ (ਸੇਵਾਮੁਕਤ) ਏ ਕੇ ਸੀਕਰੀ, ਮਸ਼ਹੂਰ ਆਰਬਿਟਰੇਟਰ; ਡਾ. ਪ੍ਰਵੀਰ ਸਿਨਹਾ, ਟਾਟਾ ਪਾਵਰ ਦੇ ਐੱਮਡੀ ਅਤੇ ਸੀਈਓ; ਸ਼੍ਰੀ ਕ੍ਰਿਸ਼ਨਾ ਚੈਤੰਨਿਆ ਰਾਓ, ਸੈਨੀਟੇਸ਼ਨ ਪ੍ਰੋਜੈਕਟਾਂ 'ਤੇ ਅੰਤਰਰਾਸ਼ਟਰੀ ਮਾਹਰ ਜਿਹੇ ਸਨਮਾਨਯੋਗ ਪੈਨਲਲਿਸਟ ਦੁਆਰਾ ਵਿਚਾਰ-ਵਟਾਂਦਰੇ ਵਿੱਚ ਸ਼ਿਰਕਤ ਕੀਤੀ ਗਈ। ਪੈਨਲ ਦੇ ਮੈਂਬਰ ਨੇ ਉਪ-ਥੀਮਾਂ ਦੇ ਤੌਰ 'ਤੇ ਗਲੋਬਲ ਆਰਬਿਟਰੇਸ਼ਨ ਲਈ ਹੱਬ ਵਜੋਂ ਸਮਰੱਥਾ ਨਿਰਮਾਣ, ਬੁਨਿਆਦੀ ਢਾਂਚੇ ਲਈ ਵਧੀ ਹੋਈ ਵਿਹਾਰਕਤਾ, ਇਕਰਾਰਨਾਮਾ ਲਾਗੂ ਕਰਨ-ਸਮਝੌਤੇ ਦੀ ਵਿਧੀ ਅਤੇ ਗਿਫ਼ਟ ਆਈਐੱਫਐੱਸਸੀ ਬਾਰੇ ਚਰਚਾ ਕੀਤੀ।
ਬੈਂਕਿੰਗ ਅਤੇ ਵਿੱਤ ਲਈ ਡਿਜੀਟਲ ਮੌਕੇ ਨੈਵੀਗੇਟ ਕਰਨ ਦੇ ਵਿਸ਼ੇ 'ਤੇ ਪੈਨਲ ਚਰਚਾ ਦਾ ਸੰਚਾਲਨ ਸ਼੍ਰੀ ਸੰਜੈ ਮਲਹੋਤਰਾ, ਸਕੱਤਰ, ਡੀਐੱਫਐੱਸ ਦੁਆਰਾ ਕੀਤਾ ਗਿਆ ਸੀ ਅਤੇ ਸ਼੍ਰੀ ਟੀ ਰਾਬੀ ਸੰਕਰ, ਡੀਜੀ, ਆਰਬੀਆਈ; ਸ਼੍ਰੀ ਉਦੈ ਕੋਟਕ, ਐੱਮਡੀ ਅਤੇ ਸੀਈਓ, ਕੋਟਕ ਮਹਿੰਦਰਾ ਬੈਂਕ; ਸ਼੍ਰੀ ਰਾਮ ਰਸਤੋਗੀ, ਗਵਰਨੈਂਸ ਕੌਂਸਲ ਦੇ ਮੈਂਬਰ, ਐੱਫਏਸੀਈ; ਸ਼੍ਰੀ ਨਿਤਿਨ ਕਾਮਥ, ਐੱਮਡੀ ਅਤੇ ਸੀਈਓ, ਜ਼ੀਰੋਧਾ; ਸ਼੍ਰੀ ਦਿਲੀਪ ਅਸਬੇ, ਐੱਮ ਅਤੇ ਸੀਈਓ,ਐੱਨਪੀਸੀਆਈ; ਸ਼੍ਰੀ ਸਮੀਰ ਨਿਗਮ, ਐੱਮਡੀ, ਫੋਨ ਪੇ; ਸ਼੍ਰੀ ਸੀ ਐੱਸ ਸੇਟੀ, ਐੱਮਡੀ, ਐੱਸਬੀਆਈ ਅਤੇ ਸ਼੍ਰੀ ਅਸ਼ੀਸ਼ ਗਰਗ, ਮੈਂਬਰ, ਬੀਸੀਜੀ ਜਿਹੇ ਸਨਮਾਨਯੋਗ ਪੈਨਲਲਿਸਟ ਵਿਚਾਰ-ਵਟਾਂਦਰੇ ਦੇ ਗਵਾਹ ਸਨ। ਪੈਨਲਿਸਟ ਨੇ ਡਿਜੀਟਲ ਬੈਂਕਿੰਗ-ਡਿਜੀਟਲ ਬੈਂਕਿੰਗ ਯੂਨਿਟਾਂ, ਨਿਓ ਬੈਂਕਾਂ, ਵਿੱਤੀ ਸਮਾਵੇਸ਼ ਅਤੇ ਆਖਰੀ ਮੀਲ ਦੀ ਪਹੁੰਚ ਬਾਰੇ ਚਰਚਾ ਕੀਤੀ; ਡਿਜ਼ੀਟਲ ਪੇਮੈਂਟਸ-ਬਿਲਡਿੰਗ ਤੇ ਮੋਮੈਂਟਮ ਅਤੇ ਡਿਜ਼ੀਟਲ ਕਰੰਸੀ-ਵੇਅ ਫਾਰਵਰਡ ਸਬ-ਥੀਮਾਂ 'ਤੇ ਚਰਚਾ ਕੀਤੀ।
ਉੱਭਰਦੇ ਸੈਕਟਰਾਂ ਲਈ ਜਲਵਾਯੂ ਅਤੇ ਟਿਕਾਊ ਵਿੱਤ ਦੇ ਵਿਸ਼ੇ 'ਤੇ ਪੈਨਲ ਚਰਚਾ ਦਾ ਸੰਚਾਲਨ ਸ਼੍ਰੀ ਆਨੰਦ ਮੋਹਨ ਬਜਾਜ, ਐਡੀਸ਼ਨਲ ਸਕੱਤਰ, ਡੀਈਏ ਦੁਆਰਾ ਕੀਤਾ ਗਿਆ ਅਤੇ ਪ੍ਰੋ. ਅਮਿਤ ਗਰਗ, ਆਈਆਈਐੱਮ (ਏ); ਸ਼੍ਰੀ ਗੋਪਾਲ ਸ਼੍ਰੀਨਿਵਾਸਨ, ਸੀਐੱਮਡੀ, ਟੀਵੀਐੱਸ ਕੈਪੀਟਲ; ਸ਼੍ਰੀਮਤੀ ਕਾਕੂ ਨਹਾਤੇ, ਇੰਡੀਆ ਹੈੱਡ, ਬੈਂਕ ਆਵ੍ ਅਮਰੀਕਾ; ਸ਼੍ਰੀ ਪ੍ਰਕਾਸ਼ ਸੁਬਰਾਮਨੀਅਨ, ਐੱਮਡੀ ਰਣਨੀਤੀ ਸਟੈਂਡਰਡ ਚਾਰਟਰਡ ਬੈਂਕ; ਸ਼੍ਰੀਮਤੀ ਰੋਸ਼ਿਕਾ ਸਿੰਘ, ਸੀਨੀਅਰ ਕੰਟਰੀ ਅਫਸਰ, ਆਈਐੱਫਸੀ ਅਤੇ ਸ਼੍ਰੀ ਸੀ ਕੇ ਮਿਸ਼ਰਾ, ਸਾਬਕਾ ਸਕੱਤਰ ਨੇ ਭਾਗ ਲਿਆ। ਪੈਨਲਿਸਟਾਂ ਨੇ ਉੱਭਰਦੇ ਸੈਕਟਰਾਂ ਲਈ ਜਲਵਾਯੂ ਅਤੇ ਟਿਕਾਊ ਵਿੱਤ, ਸਾਵਰੇਨ ਗ੍ਰੀਨ ਬਾਂਡ, ਸਟਾਰਟ-ਅੱਪਸ ਅਤੇ ਸਨਰਾਈਜ਼ ਸੈਕਟਰਾਂ ਲਈ ਵਿੱਤ ਅਤੇ ਟਿਕਾਊ ਵਿੱਤ-ਗਿਫ਼ਟ ਆਈਐੱਫਐੱਸਸੀ ਲਈ ਗਲੋਬਲ ਪੂੰਜੀ ਦੀ ਪੂਲਿੰਗ 'ਤੇ ਉਪ-ਵਿਸ਼ਿਆਂ ਵਜੋਂ ਚਰਚਾ ਕੀਤੀ।
****
ਆਰਐੱਮ/ਕੇਐੱਮਐੱਨ
(Release ID: 1804180)
Visitor Counter : 176