ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਅਨੁਭਵੀ ਪੈਰਾਲੰਪੀਅਨ ਦੇਵੇਂਦਰ ਝਾਝਰੀਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ‘ਚੈਂਪੀਅਨ ਨੂੰ ਮਿਲੋ’ ਪਹਿਲ ਦੇ ਤਹਿਤ ਰਾਜਸਥਾਨ ਦੇ ਸਕੂਲ ਦਾ ਦੌਰਾ ਕੀਤਾ, ਇਸ ਕਾਰਜ ਵਿੱਚ ਯੋਗਦਾਨ ਲਈ ਸਾਥੀ ਓਲੰਪੀਅਨ ਅਤੇ ਪੈਰਾਲੰਪੀਅਨਾਂ ਦੀ ਪ੍ਰਸ਼ੰਸਾ ਕੀਤੀ
Posted On:
07 MAR 2022 7:24PM by PIB Chandigarh
ਭਾਰਤ ਦੇ ਅਨੁਭਵੀ ਪੈਰਾਲੰਪੀਅਨ ਅਤੇ ਪੈਰਾਲੰਪਿਕ ਖੇਡਾਂ ਵਿੱਚ ਤਿੰਨ ਵਾਰ ਦੇ ਮੈਡਲ ਵਿਜੇਤਾ (2 ਗੋਲਡ, 1 ਸਿਲਵਰ) ਦੇਵੇਂਦਰ ਝਾਝਰੀਆ ਨੇ ਚੁਰੂ ਦੇ ਪਰਖ ਰਾਜਕੀਯ ਬਲਿਕਾ ਉੱਚ ਮਾਧਿਅਮਿਕ ਵਿਦਿਆਲਯ ਦਾ ਦੌਰਾ ਕੀਤਾ ਅਤੇ ਟੋਕੀਓ ਓਲੰਪੀਅਨਸ ਅਤੇ ਪੈਰਾਲੰਪੀਅਨਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਚੈਂਪੀਅਨਾਂ ਨੂੰ ਮਿਲੋ’ ਸਕੂਲ ਦੌਰੇ ਦੇ ਅਭਿਯਾਨ ਨੂੰ ਅੱਗੇ ਵਧਾਇਆ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ‘ਚੈਪੀਅਨਾਂ ਨੂੰ ਮਿਲੋ’ ਪਹਿਲ ਵਿੱਚ ‘ਸੰਤੁਲਿਤ ਆਹਾਰ’ ਅਤੇ ਤੰਦਰੁਸਤੀ ਲਈ ਪ੍ਰੇਰਣਾ ਦੇਣ ਦੇ ਯਤਨ ਵਿੱਚ ਟੋਕੀਓ ਦੇ ਨਾਇਕ ਭਾਰਤ ਦੇ ਹਰ ਰਾਜ ਵਿੱਚ ਸਕੂਲੀ ਵਿੱਦਿਆਰਥੀਆਂ ਦੇ ਨਾਲ ਸੰਵਾਦ ਕਰ ਰਹੇ ਹਨ। ਨੀਰਜ ਚੋਪੜਾ ਅਤੇ ਬਜਰੰਗ ਪੁਨੀਆ ਜਿਹੇ ਖਿਡਾਰੀ ਪਹਿਲੇ ਹੀ ਕ੍ਰਮਵਾਰ ਗੁਜਰਾਤ ਅਤੇ ਹਰਿਆਣਾ ਵਿੱਚ ਹੋਏ ਪ੍ਰੋਗਰਾਮ ਵਿੱਚ ਹਿੱਸਾ ਲੈ ਚੁੱਕੇ ਹਨ ਉੱਥੇ ਪੈਰਾਲੰਪਿਕ ਮੈਡਲ ਵਿਜੇਤਾ ਮਰਿਯੱਪਨ ਥੰਗਾਵੇਲੂ ਵੀ ਤਮਿਲਨਾਡੂ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਨ। ਹੋਰ ਐਥਲੀਟ ਵੀ ਹੁਣ ਤੱਕ ਇਸ ਪਹਿਲ ਦਾ ਹਿੱਸਾ ਬਣ ਚੁੱਕੇ ਹਨ।

ਸੋਮਵਾਰ ਨੂੰ ਦੇਵੇਂਦਰ ਨੇ ਦੇਸ਼ ਵਿੱਚ ਇੰਨ੍ਹੇ ਵਿਆਪਕ ਪੱਧਰ ‘ਤੇ ਹੋ ਰਹੀ ਇਸ ਪਹਿਲ ਦੇ ਮਹੱਤਵ ‘ਤੇ ਗੱਲ ਕੀਤੀ, ਕਿਉਂਕਿ ਇਸ ਨਾਲ ਛੋਟੇ ਬੱਚਿਆਂ ਨੂੰ ਵਧੀਆ ਪੋਸ਼ਣ ਆਦਤਾਂ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਮੈਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵੱਲੋਂ ਰਾਜਸਥਾਨ ਵਿੱਚ 75 ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਦਾ ਸੱਦਾ ਮਿਲਣ ‘ਤੇ ਬਹੁਤ ਖੁਸ਼ ਹਾਂ। ਵਿਦਿਆਰਥੀ ਬੇਹਦ ਊਰਜਾਵਾਨ ਹਨ ਅਤੇ ਅਸੀਂ ਵਿਸ਼ੇਸ਼ ਤੌਰ ਤੇ ਸਿਹਤ ਅਤੇ ਗ਼ੈਰ-ਸਿਹਤਮੰਦ ਆਹਾਰ ਬਾਰੇ ਕਈ ਗੱਲਾਂ ਕੀਤੀਆਂ। ਮੈਨੂੰ ਵਧੀਆ ਲਗਿਆ ਕਿ ਉਹ ਬੇਹਦ ਬਾਤੂਨੀ ਸਨ ਅਤੇ ਉਨ੍ਹਾਂ ਨੂੰ ਕਾਫੀ ਜਾਣਕਾਰੀ ਸੀ। ਉਹ ਅਜਿਹਾ ਸਭ ਕੁਝ ਜਾਣਨ ਲਈ ਉਤਸੁਕ ਸਨ ਜੋ ਉਨ੍ਹਾਂ ਨੂੰ ਸਿਹਤਮੰਦ ਰਖੇਗਾ। ਉਨ੍ਹਾਂ ਦੇ ਜਵਾਬ ਵੀ ਬੇਹਦ ਵਧੀਆ ਸਨ।

ਦੇਵੇਂਦਰ ਨੇ ਕਿਹ ਹੈ ਇਹ ਸੰਦੇਸ਼ ਹਰ ਘਰ ਤੱਕ ਫੈਲਾਇਆ ਜਾਵੇਗਾ ਕਿ ਅਸੀਂ ਖਰਾਬ ਪੋਸ਼ਣ ਦੀਆਂ ਆਦਤਾਂ ਨਾਲ ਲੜਨਾ ਹੈ ਅਤੇ ਸਿਹਤ ਨੂੰ ਇੱਕ ਜੀਵਨਸ਼ੈਲੀ ਦੇ ਰੂਪ ਵਿੱਚ ਅਪਣਾਇਆ ਹੈ। ਮੈਨੂੰ ਖੁਸੀ ਹੈ ਕਿ ਮੇਰੇ ਸਾਥੀ ਓਲੰਪੀਅਨ ਅਤੇ ਪੈਰਾਲੰਪੀਅਨ ਨੇ ਚੈਂਪੀਅਨਾਂ ਨੂੰ ਮਿਲੋ ਪਹਿਲ ਦੇ ਤਹਿਤ ਇਸ ਵੱਡੇ ਉਦੇਸ਼ ਲਈ ਆਪਣਾ ਯੋਗਦਾਨ ਕਰ ਰਹੇ ਹਨ।

ਦੇਵੇਂਦਰ ਨੇ ਸੰਵਾਦ ਦੇ ਬਾਅਦ ਸਕੂਲੀ ਵਿਦਿਆਰਥੀਆਂ ਦੇ ਨਾਲ ਟੈਬਿਲ ਟੈਨਿਸ ਦੇ ਮਜ਼ੇਦਾਰ ਖੇਡ ਵਿੱਚ ਵੀ ਹਿੱਸਾ ਲਿਆ। ਮੌਜੂਦਾ ਸਕੂਲੀ ਵਿਦਿਆਰਥੀਆਂ ਨੇ ਆਪਣੇ ਸਥਾਨਕ ਨਾਇਕ ਨਾਲ ਉਨ੍ਹਾਂ ਦੀ ਪੂਰੀ ਜੀਵਨ ਸ਼ੈਲੀ ਦੀਆਂ ਆਦਤਾਂ ਬਾਰੇ ਪੁੱਛਗਿੱਛ ਕੀਤੀ ਅਤੇ ਦੇਵੇਂਦਰ ਨੇ ਖੁਸ਼ੀ-ਖੁਸ਼ੀ ਉਨ੍ਹਾਂ ਦੇ ਪੂਰੀ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੱਤਾ। ਸਰਵਹਿਤ ਕਾਰਿਣੀ ਪੁਤਰੀ ਪਾਠਸ਼ਾਲਾ ਚੁਰੂ ਦੀ ਇੱਕ ਵਿਦਿਆਰਥੀ ਲਕਸ਼ਮੀ ਪ੍ਰਜਾਪਤੀ ਨੇ ਕਿਹਾ ਦੇਵੇਂਦਰ ਸਰ ਦੇ ਐਨਾ ਕੋਲ ਆਉਣ ਅਤੇ ਉਨ੍ਹਾਂ ਦੀ ਖਾਣਪਾਨ ਦੀਆਂ ਆਦਤਾਂ ਅਤੇ ਉਨ੍ਹਾਂ ਦੀ ਫਿਟਨੈੱਸ ਨਾਲ ਜੁੜੇ ਰੂਟੀਨ ਬਾਰੇ ਜਾਣਨਾ ਜ਼ਰੂਰੀ ਸੀ। ਉਹ ਸਾਡੇ ਲਈ ਜਿਆਦਾ ਪ੍ਰੇਰਣਾਦਾਈ ਬਣ ਗਏ ਹਨ ਅਤੇ ਮੈਨੂੰ ਅੱਜ ਉਨ੍ਹਾਂ ਨਾਲ ਜੁੜੇ ਕੋਈ ਨੋਟ ਡਾਇਰੀ ਵਿੱਚ ਲਿਖੇ।
*******
NB/OA
(Release ID: 1804133)
ਵਿਜ਼ੀਟਰ ਕਾਊਂਟਰ : 177