ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲੇ ਅਤੇ ਟੈਕਸਟਾਈਲ ਮੰਤਰਾਲੇ ਦੁਆਰਾ ਅਖਿਲ ਭਾਰਤੀ ਪ੍ਰੋਗਰਾਮ “ਝਰੋਖਾ-ਭਾਰਤੀ ਹਸਤਸ਼ਿਲਪ/ਹੈਂਡਲੂਮ , ਕਲਾ ਅਤੇ ਸੱਭਿਆਚਾਰ ਦਾ ਸੰਗ੍ਰਿਹ” ਦਾ ਆਯੋਜਨ


ਭੋਪਾਲ ਵਿੱਚ ਅੱਜ ਦਾ ਪਹਿਲਾ ਆਯੋਜਨ ਨਾਰੀਤਵ ਅਤੇ ਕਲਾ, ਸ਼ਿਲਪ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਦੇ ਉਤਸਵ ਨੂੰ ਸਮਰਪਿਤ ਹੈ

Posted On: 08 MAR 2022 11:10AM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਸੱਭਿਆਚਾਰ ਮੰਤਰਾਲੇ ਅਤੇ ਟੈਕਸਟਾਈਲ ਮੰਤਰਾਲੇ “ਝਰੋਖਾ ਭਾਰਤੀ ਹਸਤਸ਼ਿਲਪ/ਹੈਂਡਲੂਮ, ਕਲਾ ਅਤੇ ਸੱਭਿਆਚਾਰ ਦਾ ਸੰਗ੍ਰਹਿ” ਦਾ ਆਯੋਜਨ ਕਰ ਰਹੇ ਹਨ। ਇਹ ਇੱਕ ਅਖਿਲ ਭਾਰਤੀ ਉਤਸਵ ਹੋਵੇਗਾ, ਜੋ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 16 ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ।

ਝਰੋਖਾ ਪਾਰੰਪਰਿਕ ਭਾਰਤੀ ਹਸਤਸ਼ਿਲਪ, ਹੈੱਡਲੂਮ ਅਤੇ ਕਲਾ ਅਤੇ ਸੱਭਿਆਚਾਰ ਦਾ ਉਤਸਵ ਹੈ। ਇਸ ਉਤਸਵ ਦੇ ਤਹਿਤ ਪਹਿਲਾ ਪ੍ਰੋਗਰਾਮ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ 8 ਮਾਰਚ, 2022 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਆਯੋਜਨ ਰਾਨੀ ਕਮਲਾਪਤੀ ਰੇਲਵੇ ਸਟੇਸ਼ਨ ‘ਤੇ ਕੀਤਾ ਜਾਵੇਗਾ। ਜਿਸ ਦਾ ਨਾਮ ਮੱਧ ਪ੍ਰਦੇਸ਼ ਦੇ ਗੋਂਡ ਰਾਜਘਰਾਨੇ ਦੀ ਬਹਾਦੁਰ ਅਤੇ ਨਿਡਰ ਰਾਨੀ ਕਮਲਾਪਤੀ ਦੇ ਨਾਮ ‘ਤੇ ਰੱਖਿਆ ਗਿਆ ਹੈ।

ਇਹ ਪਹਿਲਾ ਪ੍ਰੋਗਰਾਮ ਨਾਰੀਤਵ ਅਤੇ ਕਲਾ,ਸ਼ਿਲਪ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਦੇ ਉਤਸਵ ਨੂੰ ਸਮਰਪਿਤ ਹੈ। ਪ੍ਰੋਗਰਾਮ ਦੇ ਸਾਰੇ ਸਟਾਲਾਂ ਨੂੰ ਮਹਿਲਾ ਕਾਰੀਗਰਾਂ ਦੁਆਰਾ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਇਸ ਨੂੰ ਵੀ ਖਾਸ ਬਣਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਉਨ੍ਹਾਂ ਮਹਿਲਾਵਾਂ ਦੁਆਰਾ ਕੀਤਾ ਜਾਵੇਗਾ। ਜੋ ਸਮਾਜ ਵਿੱਚ ਪ੍ਰੇਰਣਾ ਸ੍ਰੋਤ ਰਹੀਆਂ ਹਨ।

ਜਿਸ ਵਿੱਚ ਪ੍ਰਸਿੱਧ ਕਲਾਕਾਰ ਅਤੇ ਪਦਮ ਸ਼੍ਰੀ ਪੁਰਸਕਾਰ ਵਿਜੇਤਾ ਡਾਇਰੈਕਟਰ  (ਏਕੇਏਐੱਮ) ਸੁਸ਼੍ਰੀ ਦੁਰਗਾ ਬਾਈ ਵਯਾਮ , ਸੱਭਿਆਚਾਰ ਮੰਤਰਾਲੇ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਸੁਸ਼੍ਰੀ ਪ੍ਰਿਯੰਕਾ ਚੰਦਰਾ, ਭਾਰਤੀ ਪੁਲਿਸ ਸੇਵਾ ਅਧਿਕਾਰੀ ਸੁਸ਼੍ਰੀ ਅਨੁਭਾ ਸ੍ਰੀਵਾਸਤਵ, ਆਈਪੀਐੱਸ ਅਧਿਕਾਰੀ ਸੁਸ਼੍ਰੀ ਕਿਰਣਲਤਾ ਦੇ ਕੇਰਕੇਟਾ ਅਤੇ ਪ੍ਰੋਫੈਸਰ ਸੁਸ਼੍ਰੀ ਜਯਾ ਫੁਕਨ ਸ਼ਾਮਲ ਹੈ। ਇਹ ਮਹਿਲਾਵਾਂ ਮਹਿਲਾ ਸਸ਼ਕਤੀਕਰਣ ਦਾ ਮੌਜੂਦਾ ਉਦਾਹਰਣ ਹੈ। ਆਯੋਜਨ ਵਿੱਚ ਉਨ੍ਹਾਂ ਦੀ ਭਾਗੀਦਾਰੀ ਹੋਰ ਮਹਿਲਾਵਾਂ ਲਈ ਅੱਗੇ ਆਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਣਾ ਹੋਵੇਗੀ। 

  • ਝਰੋਖਾ ਵਿੱਚ ਹੋਣ ਵਾਲੇ ਸਮਾਰੋਹ ਵਿੱਚ ਦੇਸ਼ ਭਰ ਦੇ ਹਸਤਸ਼ਿਲਪ ਅਤੇ ਹੈਂਡਲੂਮ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

  • ਭਾਰਤੀ ਹੈਂਡਲੂਮ ਅਤੇ ਹਸਤਸ਼ਿਲਪ ਨੂੰ ਹੁਲਾਰਾ ਦੇਣ ਅਤੇ ਮੁੜ ਸੁਰਜੀਤ ਕਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ ਵਾਲੀਆਂ ਮਹਿਲਾ ਕਾਰੀਗਰਾਂ, ਬੁਨਕਰਾਂ ਅਤੇ ਕਲਾਕਾਰਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਜਾਵੇਗਾ।

  • ਹਰੇਕ ਸਥਾਨ ‘ਤੇ ਸਥਾਨਕ ਕਲਾ, ਸੱਭਿਆਚਾਰ ਅਤੇ ਤਿਉਹਾਰਾਂ ‘ਤੇ ਕੇਂਦ੍ਰਿਤ ਇੱਕ ਨਿਟਰੇਰੀ ਕਾਰਨਰ ਸਥਾਪਿਤ ਕੀਤਾ ਜਾਵੇਗਾ ਨਾਲ ਹੀ ਸਥਾਨਕ ਭਾਰਤੀ ਪਕਵਾਨਾਂ ਦਾ ਉਤਸਵ ਮਨਾਉਣ ਵਾਲੇ ਫੂਡ ਸਟਾਲ ਵੀ ਲਗਾਏ ਜਾਣਗੇ।

  • ਝਰੋਖਾ ਦਾ ਇੱਕ ਹੋਰ ਆਕਰਸ਼ਣ ਸੱਭਿਆਚਾਰ ਪ੍ਰੋਗਰਾਮ ਹੋਵੇਗਾ। ਇਹ ਆਯੋਜਨ 8 ਦਿਨਾਂ ਤੱਕ ਚਲੇਗਾ ਅਤੇ ਇਸ ਵਿੱਚ ਸਥਾਨਕ ਟੀਮਾਂ ਅਤੇ ਕਲਾਕਾਰਾਂ ਦੁਆਰਾ ਲੋਕ ਨਾਚ ਅਤੇ ਗਾਇਨ ਪ੍ਰਦਰਸਨ ਸ਼ਾਮਿਲ ਹੋਣਗੇ।

  • ਮਣੀਪੁਰ ਅਤੇ ਨਾਗਾਲੈਂਡ ਦੀ ਸੱਭਿਆਚਾਰ ਅਤੇ ਕਲਾ ਨੂੰ ਸ਼ਾਮਲ ਕਰਦੇ ਹੋਏ ਪ੍ਰੋਗਰਾਮ ਸਥਾਨ ਤੇ ਏਕ ਭਾਰਤ ਸ੍ਰੇਸ਼ਠ ਭਾਰਤ (ਈਬੀਐੱਸਬੀ) ਲਈ ਇੱਕ ਸਮਰਪਿਤ ਕੋਨਾ ਵੀ ਸਥਾਪਿਤ ਕੀਤਾ ਜਾਵੇਗਾ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਦੀ ਇੱਕ ਪਹਿਲ ਹੈ। ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ, ਸੱਭਿਆਚਾਰ ਅਤੇ ਉਪਲਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਦਾ ਉਤਸਵ ਮਨਾਉਣਾ ਇਸ ਦਾ ਟੀਚਾ ਹੈ।

****

NB/SK (Release ID: 1804131) Visitor Counter : 159