ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਪਲਾਸਟਿਕ ਰੀਸਾਈਕਲਿੰਗ ਅਤੇ ਵੇਸਟ ਮੈਨੇਜਮੈਂਟ ਬਾਰੇ ਮੈਗਾ ਸਮਿੱਟ ਸੰਮੇਲਨ ਦਾ ਆਯੋਜਨ ਕੀਤਾ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤਾ ਹੈ

Posted On: 04 MAR 2022 1:15PM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਐੱਮਐੱਸਐੱਮਈ ਮੰਤਰਾਲੇ ਦੁਆਰਾ ਆਲ-ਇੰਡੀਆ ਪਲਾਸਟਿਕ ਮੈਨੂਫੈਕਚਰਸ ਐਸੋਸੀਏਸ਼ਨ (ਏਆਈਪੀਐੱਮਏ) ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ 4 ਤੋਂ 5 ਮਾਰਚ, 2022 ਤੱਕ ਪਲਾਸਟਿਕ ਰੀਸਾਈਕਲਿੰਗ ਅਤੇ ਵੇਸਟ ਮੈਨਜਮੈਂਟ ‘ਤੇ ਆਯੋਜਿਤ ਕੀਤੇ ਜਾ ਰਹੇ ਅੰਤਰਰਾਸ਼ਟਰੀ ਸਮਿੱਟ ਦਾ ਉਦਘਾਟਨ ਕੀਤਾ।

ਐੱਮਐੱਸਐੱਮਈ ਮੰਤਰਾਲੇ ਨੇ ਪੂਰੇ ਦੇਸ਼ ਵਿੱਚ ਵਿਸ਼ੇਸ਼ ਰੂਪ ਤੋਂ ਆਕਾਂਖੀ ਜ਼ਿਲ੍ਹੇ ਵਿੱਚ ਨੌਜਵਾਨਾਂ ਦੇ ਮੱਧ  ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਦੋ ਵਿਸ਼ੇਸ਼ ਪਹਿਲ ਸੰਭਵ ਅਤੇ ਸਵਾਵਲੰਬਨ ਦੀ ਵੀ ਸ਼ੁਰੂਆਤ ਕੀਤੀ। 

ਇਸ ਮੈਗਾ ਅੰਤਰਰਾਸ਼ਟਰੀ ਸਮਿੱਟ ਸੰਮੇਲਨ ਵਿੱਚ “ਆਪਣੇ ਕਚਰੇ ਨੂੰ ਜਾਣੇ ਅਤੇ ਰੀਸਾਈਕਲਿੰਗ ਕਰਨਾ ਕਿਵੇਂ ਸਹੀ ਕੰਮ ਹੈ ਅਤੇ ਇਸ ਨੂੰ ਸਹੀ ਤਰੀਕੇ ਨਾਲ ਕਿਵੇਂ ਕੀਤਾ ਜਾਵੇ” ਬਾਰੇ ਜੋਰ ਦਿੱਤਾ ਜਾਵੇਗਾ। ਨਵੀਂ ਦਿੱਲੀ ਵਿੱਚ ਆਯੋਜਿਤ ਹੋ ਰਿਹਾ ਹੈ ਇਹ ਦੋ ਦਿਨਾਂ ਸਮਿੱਟ ਪਲਾਸਟਿਕ ਵਿੱਚ ਚੁਣੌਤੀਆਂ ਅਤੇ ਅਵਸਰਾਂ ਬਾਰੇ ਸਲਾਹ-ਮਸ਼ਵਰਾ ਕਰਨ ਲਈ

ਸਰਕਾਰ ਅਤੇ ਉਦਯੋਗ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤਿਸ਼ਠਿਤ ਬੁਲਾਰਿਆਂ ਨੂੰ ਇੱਕ ਮੰਚ ‘ਤੇ ਲਿਆਵੇਗਾ। ਇਸ ਸਮਿੱਟ ਵਿੱਚ ਪੂਰੇ ਦੇਸ਼ ਤੋਂ 350 ਤੋਂ ਅਧਿਕ ਐੱਮਐੱਸਐੱਮਈ ਭੌਤਿਕ ਰੂਪ ਤੋਂ ਅਤੇ 1000 ਤੋਂ ਅਧਿਕ ਐੱਮਐੱਸਐੱਮਈ ਵਰਚੁਅਲੀ ਰੂਪ ਤੋਂ ਸ਼ਾਮਿਲ ਹੋਣਗੇ। ਇਸ ਦੇ ਇਲਾਵਾ ਵੱਖ-ਵੱਖ ਦੇਸ਼ਾਂ ਦੇ ਅੰਤਰਰਾਸ਼ਟਰੀ ਪ੍ਰਤੀਨਿਧੀ ਵੀ ਇਸ ਮੈਗਾ ਸਮਿੱਟ ਵਿੱਚ ਵਰਚੁਅਲੀ ਹਿੱਸਾ ਲੈਣਗੇ।

ਉਦਘਾਟਨ ਸੈਸ਼ਨ ਵਿੱਚ ਗੱਲਬਾਤ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਕਿਹਾ ਕਿ ਇਹ ਮੈਗਾ ਆਯੋਜਨ ਹਿਤਧਾਰਕਾਂ ਅਤੇ ਮਾਹਰਾਂ ਨੂੰ ਐੱਮਐੱਸਐੱਮਈ ਦੇ ਪ੍ਰਭਾਵ ਅਤੇ ਸੰਭਾਵਿਤ ਸਮਾਧਾਨ ਬਾਰੇ ਸਲਾਹ-ਮਸ਼ਵਰਾ ਕਰਨ ਅਤੇ ਸਵੱਛ ਭਾਰਤ ਅਭਿਯਾਨ ਦੇ ਵਿਜ਼ਨ ਵਿੱਚ ਅਧਿਕ ਵਿਸ਼ਵਾਸ ਦੇ ਨਾਲ ਪਲਾਸਟਿਕ ਉਦਯੋਗ ਅਤੇ ਰੀਸਾਈਕਲਿੰਗ ਖੇਤਰ ਵਿੱਚ ਨਵੇਂ ਵਪਾਰ ਅਵਸਰਾਂ ਦਾ ਸਿਰਜਨ ਕਰਨ ਲਈ ਇੱਕਠੇ ਲਿਆਉਣ ਵਾਲਾ ਪ੍ਰਭਾਵੀ ਮੰਚ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਪ੍ਰਤਿਸ਼ਠਿਤ ਸਪਤਾਹ ਸਮਾਰੋਹ ਦੇ ਇੱਕ ਹਿੱਸੇ ਦੇ ਰੂਪ ਵਿੱਚ ਐੱਮਐੱਸਐੱਮਈ ਮੰਤਰਾਲੇ ਆਪਣੇ ਖੇਤਰੀ ਪ੍ਰੋਗਰਾਮਾਂ ਦੇ ਰਾਹੀਂ ਪੂਰੇ ਦੇਸ਼ ਦੇ 1300 ਕਾਲਜਾਂ ਵਿੱਚ 28.02.2020 ਤੋਂ 31.03.2022 ਤੱਕ ਵੈਬੀਨਾਰ ਮੋਡ ਵਿੱਚ ‘ਸੰਭਵ ਰਾਸ਼ਟਰੀ ਪੱਧਰ ਜਾਗਰੂਕਤਾ ਪ੍ਰੋਗਰਾਮ (ਐੱਨਐੱਲਏਪੀ)’ ਦਾ ਆਯੋਜਨ ਕਰ ਰਿਹਾ ਹੈ। ਇਸ ਦੇ ਇਲਾਵਾ, ਯੁਵਾ ਆਬਾਦੀ ਵਿੱਚ ਉਦਮਸ਼ੀਲਤਾ ਨੂੰ ਹੁਲਾਰਾ ਦੇਣ ਅਤੇ ਮੰਤਰਾਲੇ ਦੀਆਂ ਯੋਜਨਾਵਾਂ ਅਤੇ ਇਸ ਦੀ ਪਹਿਲਾਂ ਬਾਰੇ ਜਾਗਰੂਕਤਾ ਫੈਲਾਉਣ ਲਈ ‘ਸਵਾਵਲੰਬਨ’ ਨਾਮਕ ਇੱਕ ਵਿਸ਼ੇਸ਼ ਅਭਿਯਾਨ ਦੇ ਤਹਿਤ 46 ਆਕਾਂਖੀ ਜ਼ਿਲ੍ਹੇ ਵਿੱਚ 200 ਤੋਂ ਅਧਿਕ ਨੁੱਕੜ ਨਾਟਕਾਂ ਦਾ ਆਯੋਜਨ ਕਰ ਰਿਹਾ ਹੈ।

ਇਸ ਸਮਿੱਟ ਨੂੰ ਸੰਬੋਧਿਤ ਕਰਦੇ ਹੋਏ ਐੱਮਐੱਸਐੱਮਈ ਸਕੱਤਰ ਸ਼੍ਰੀ ਬੀ ਬੀ ਸਵੈਨ ਨੇ ਕਿਹਾ ਕਿ ਪਲਾਸਟਿਕ ਰੀਸਾਈਕਲਿੰਗ ਇਸ ਉਦਯੋਗ ਵਿੱਚ ਇਨੋਵੇਸ਼ਨ ਅਤੇ ਸਥਿਰਤਾ ਦੀ ਦਿਸ਼ਾ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਕਦਮ ਹੈ। ਪਲਾਸਟਿਕ ਉਦਯੋਗ ਸੰਸਾਰਿਕ ਸਮਰੱਥਾ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ “ਮੇਕ ਇਨ ਇੰਡੀਆ” ਦੀ ਸਫਲਤਾ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗਾ।

ਪਲਾਸਟਿਕ ਅਤੇ ਰੀਸਾਈਕਲਿੰਗ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਏਆਈਪੀਐੱਮਏ ਦੇ ਪ੍ਰਧਾਨ ਸ਼੍ਰੀ ਕਿਸ਼ੌਰ ਪੀ. ਸੰਪਤ ਨੇ ਕਿਹਾ ਕਿ ਏਆਈਪੀਐੱਮਏ ਨੇ ਜਾਗਰੂਕਤਾ ਪੈਦਾ ਕਰਨ ਅਤੇ ਆਪਣੇ ਮੈਂਬਰਾਂ ਨੂੰ ਵਿਸਤਾਰਿਤ ਉਤਪਾਦਕਾਂ ਦੀ ਜ਼ਿੰਮੇਦਾਰੀ (ਈਪੀਆਰ) ਅਤੇ ਨਵੀਂ ਪਲਾਸਟਿਕ ਵੇਸਟ ਮੈਨੇਜਮੈਂਟ ਨੀਤੀਆਂ ਦੀ ਗਤੀ ਦੇ ਅਨੁਸਾਰ ਆਪਣੇ ਮੈਂਬਰਾਂ ਦੇ ਪੱਧਰ ਨੂੰ ਉੱਪਰ ਲਿਆਉਣ ਲਈ ਪਲਾਸਟਿਕ ਵੇਸਟ ਮੈਨੇਜਮੈਂਟ ਅਤੇ ਰੀਸਾਈਕਲਿੰਗ ਟੈਕਨੋਲੋਜੀਆਂ ‘ਤੇ ਵੱਖ-ਵੱਖ ਰਾਜਾਂ ਦੇ ਐੱਮਐੱਸਐੱਮਈ-ਡੀਆਈ ਦੇ ਨਾਲ ਅਨੇਕ ਵਰਚੁਅਲ ਪ੍ਰੋਗਰਾਮ ਆਯੋਜਿਤ ਕੀਤੇ ਹਨ। 

ਏਆਈਪੀਐੱਮਏ ਦੀ ਰਾਵਰਨਿੰਗ  ਕਾਉਂਸਿਲ ਦੇ ਚੇਅਰਮੈਨ ਸ਼੍ਰੀ ਅਰਵਿੰਦ ਮੇਹਤਾ ਨੇ ਕਿਹਾ ਕਿ ਇੱਕ ਸਥਾਈ, ਪਲਾਸਟਿਕ ਵੇਸਟ ਮੈਨੇਜਮੈਂਟ ਪਲਾਸਟਿਕ ਨੂੰ ਫਾਇਦੇਮੰਦ ਰੂਪ ਤੋਂ ਪ੍ਰਾਪਤ ਕਰਨ ਅਤੇ ਉਸ ਦੀ ਰੀਸਾਈਕਲਿੰਗ ਕਰਨ ਦੀ ਸਮਰੱਥਾ ‘ਤੇ ਨਿਰਭਰ ਕਰਦਾ ਹੈ। ਇਸ ਖੇਤਰ ਨੂੰ ਰਸਮੀ ਰੂਪ ਦੇਣ ਤੇ ਰੀਸਾਈਕਲਿੰਗ ਦੀ ਗੁਣਵੱਤਾ ਅਤੇ ਸਮਰੱਥਾ ਦੋਨਾਂ ਵਿੱਚ ਵਿਆਪਕ ਸੁਧਾਰ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ। ਇਹ ਸਮਿੱਟ ਦੇਸ਼ ਵਿੱਚ ਰੀਸਾਈਕਲਿੰਗ ਅਤੇ ਵੇਸਟ ਮੈਨੇਜਮੈਂਟ ਖੇਤਰ ਵਿੱਚ ਐੱਮਐੱਸਐੱਮਈ ਲਈ ਅਨੇਕ ਵਪਾਰ ਅਵਸਰਾਂ ਦਾ ਸਿਰਜਣ ਕਰੇਗਾ।

*****


ਐੱਮਜੇਪੀਐੱਸ



(Release ID: 1803074) Visitor Counter : 127