ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਆਸਟ੍ਰੇਲੀਆ ਦੀ ਇੱਕ ਕੰਪਨੀ ਨੇ ਐੱਨਆਰਐੱਲ ਸਮਰਥਿਤ ਸਟਾਰਟਅੱਪ ਦਾ ਅਧਿਗ੍ਰਹਿਣ ਕੀਤਾ
Posted On:
04 MAR 2022 1:35PM by PIB Chandigarh
ਦੂਰ-ਦਰਾਡੇ ਖੇਤਰਾਂ ਤੱਕ ਵੰਡ ਕਰਨ ਵਾਲੀ ਆਸਟ੍ਰੇਲੀਆ ਦੀ ਇੱਕ ਅਭਿਨਵ ਕੰਪਨੀ ਗੇਟ ਇਟ ਫਾਸਟ (www.getitfast.com.au), ਨੇ ਅਸਾਮ ਦੇ ਗੁਹਾਵਾਟੀ ਸਥਿਤ ਨੁਮਾਲੀਗੜ੍ਹ ਰਿਫਾਈਨਰੀ ਲਿਮਿਟਿਡ ਸਮਰਥਿਤ ਵਨਟ੍ਰੈਕਰ ਟੈਕਨੋਲੋਜੀਜ ਪ੍ਰਾਈਵੇਟ ਲਿਮਿਟਿਡ (onetraker.com) ਦਾ ਅਧਿਗ੍ਰਹਿਣ ਕੀਤਾ ਹੈ।
ਵਨਟ੍ਰੈਕਰ ਲੌਜਿਸਟਿਕਸ ਅਤੇ ਦੂਰ-ਦਰਾਡੇ ਸਥਾਨਾਂ ਤੱਕ ਵੰਡ ਕੰਨਪੀਆਂ ਲਈ ਇੱਕ ਵਿਸ਼ਵ ਪੱਧਰੀ ਉਦੱਮ ਟੈਕਨੋਲੋਜੀ ਮੰਚ ਪ੍ਰਦਾਨ ਕਰਦਾ ਹੈ। ਨੁਮਾਲੀਗੜ੍ਹ ਰਿਫਾਈਨਰੀ ਲਿਮਿਟਿਡ ਨੇ ਐੱਨਆਰਐੱਲ ਆਈਡੀਏਸ਼ਨ (ਵਿਚਾਰ) ਨਾਮ ਨਾਲ ਆਪਣੀ ਪ੍ਰਮੁੱਖ ਸਟਾਰਟਅੱਪ ਪਹਿਲ ਦੇ ਜ਼ਰੀਏ ਉੱਤਰ-ਪੂਰਬੀ ਭਾਰਤ ਦੇ ਸਥਾਨਕ ਉੱਦਮੀਆਂ ਨੂੰ ਪ੍ਰੋਤਸਾਹਿਤ ਕਰਨ ਅਤੇ ਇਸ ਖੇਤਰ ਵਿੱਚ ਸਟਾਰਟਅੱਪ ਕਾਰੋਬਾਰ ਲਈ ਅਨੁਕੂਲ ਵਾਤਾਵਰਣ ਦੇ ਨਿਰਮਾਣ ਲਈ ਵਨਟ੍ਰੈਕਰ ਦਾ ਸਮਰਥਨ ਕੀਤਾ ਹੈ। ਨੁਮਾਲੀਗੜ੍ਹ ਰਿਫਾਈਨਰੀ ਦੇ ਇਸ ਸਮਰਥਨ ਨੇ ਵਨਟ੍ਰੈਕਰ ਨੂੰ ਗਲੋਬਲ ਬਜ਼ਾਰਾਂ ਵਿੱਚ ਕਾਰੋਬਾਰ ਅਵਸਰਾਂ ਦਾ ਸਫਲਤਾਪੂਰਵਕ ਪਤਾ ਲਗਾਉਣ ਵਿੱਚ ਸਮਰੱਥ ਬਣਾਇਆ ਅਤੇ ਗੇਟ ਇਟ ਫਾਸਟ ਦੁਆਰਾ ਕੀਤੇ ਗਏ ਅਧਿਗ੍ਰਹਿਣ ਵਿੱਚ ਕਾਫੀ ਯੋਗਦਾਨ ਦਿੱਤਾ ਹੈ।
ਇਹ ਅਧਿਗ੍ਰਹਿਣ ਗੇਟ ਇਟ ਫਾਸਟ ਨੂੰ ਗਲੋਬਲ ਬਜ਼ਾਰਾਂ ਲਈ ਤਿਆਰ ਵਿਸ਼ਵ ਪੱਧਰੀ ਉਤਪਾਦ ਬਣਾਉਣ ਲਈ ਵਨਟ੍ਰੈਕਰ ਦੇ ਪਲੈਟਫਾਰਮ ਵਿੱਚ ਵੱਡੇ ਪੈਮਾਨੇ ‘ਤੇ ਨਿਵੇਸ਼ ਕਰਨ ਦਾ ਅਵਸਰ ਦੇਣਗੇ।
***********
ਵਾਈਬੀ/ਆਰਕੇਐੱਮ
(Release ID: 1802986)
Visitor Counter : 129