ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਵਿਸ਼ੇਸ਼ ਸਿਵਲੀਅਨ ਉਡਾਣਾਂ ਰਾਹੀਂ ਯੂਕ੍ਰੇਨ ਤੋਂ 6,200 ਤੋਂ ਵੱਧ ਭਾਰਤੀ ਪਰਤ ਚੁੱਕੇ ਹਨ;


7,400 ਤੋਂ ਵੱਧ ਭਾਰਤੀਆਂ ਦੇ ਅਗਲੇ ਦੋ ਦਿਨਾਂ ’ਚ ਪਹੁੰਚ ਜਾਣ ਦੀ ਆਸ ਹੈ

Posted On: 03 MAR 2022 5:37PM by PIB Chandigarh

ਭਾਰਤ ਨੇ ਯੂਕ੍ਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ‘ਅਪਰੇਸ਼ਨ ਗੰਗਾ’ ਨਾਮ ਦੀ ਇੱਕ ਵਿਸ਼ਾਲ ਬਚਾਅ ਮੁਹਿੰਮ ਚਲਾਈ ਹੈ। ਵਿਦੇਸ਼ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਾਲ ਨਜ਼ਦੀਕੀ ਤਾਲਮੇਲ ਰਾਹੀਂ ਭਾਰਤੀ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਭਾਰਤ ਵਾਪਸ ਲਿਆਉਣ ਲਈ ਸਾਰੇ ਯਤਨ ਕਰ ਰਿਹਾ ਹੈ। ਇੰਡੀਅਨ ਏਅਰਲਾਈਨਸ ਆਪਣੇ ਸਰੋਤਾਂ ਨੂੰ ਤੇਜ਼ੀ ਨਾਲ ਵਿਦਿਆਰਥੀਆਂ ਨੂੰ ਉਥੋਂ ਬਾਹਰ ਕੱਢਣ ਦੀ ਪ੍ਰਕਿਰਿਆ ਵਿੱਚ ਲਗਾ ਰਹੀਆਂ ਹਨ। ਚਾਰ ਕੇਂਦਰੀ ਮੰਤਰੀ- ਸ਼੍ਰੀ ਹਰਦੀਪ ਸਿੰਘ ਪੁਰੀ, ਸ਼੍ਰੀ ਜਯੋਤਿਰਾਦਿੱਤਿਆ ਐੱਮ ਸਿੰਧੀਆ, ਸ਼੍ਰੀ ਕਿਰੇਨ ਰਿਜਿਜੂ ਅਤੇ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਇਨ੍ਹਾਂ ਆਪਰੇਸ਼ਨਾਂ ’ਚ ਮਦਦ ਕਰਨ ਤੇ ਨਿਗਰਾਨੀ ਲਈ ਯੂਕ੍ਰੇਨ ਦੇ ਨਾਲ ਲਗਦੇ ਦੇਸ਼ਾਂ ਵਿੱਚ ਗਏ ਹਨ। ਭਾਰਤੀ ਨਾਗਰਿਕ ਜਹਾਜ਼ਾਂ ਦੇ ਨਾਲ-ਨਾਲ ਭਾਰਤੀ ਵਾਯੂ ਸੈਨਾ ਦੇ ਜਹਾਜ਼ ਲਗਾਤਾਰ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆ ਰਹੇ ਹਨ।

22 ਫਰਵਰੀ ਨੂੰ ਸ਼ੁਰੂ ਹੋਈ ਨਿਕਾਸੀ ਪ੍ਰਕਿਰਿਆ ਵਿੱਚ ਹੁਣ ਤੱਕ 6200 ਤੋਂ ਵੱਧ ਵਿਅਕਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚ 10 ਵਿਸ਼ੇਸ਼ ਨਾਗਰਿਕ ਉਡਾਣਾਂ ਰਾਹੀਂ ਅੱਜ ਆਉਣ ਵਾਲੇ 2185 ਵਿਅਕਤੀ ਸ਼ਾਮਲ ਹਨ। ਅੱਜ ਬੁਖਾਰੈਸਟ ਤੋਂ 5, ਬੁਡਾਪੈਸਟ ਤੋਂ 2, ਕੋਸੀਸ ਤੋਂ 1, ਅਤੇ ਸਿਵਲੀਅਨ ਏਅਰਲਾਈਨਸ ਦੁਆਰਾ ਰਜ਼ੇਜ਼ੋ ਤੋਂ 2 ਉਡਾਣਾਂ ਸ਼ਾਮਲ ਸਨ। ਇਸ ਤੋਂ ਇਲਾਵਾ, 3 ਮਾਰਚ ਦੀ ਰਾਤ 11 ਵਜੇ ਤੋਂ 4 ਮਾਰਚ ਦੀ ਸਵੇਰ ਦੇ ਵਿਚਕਾਰ, ਭਾਰਤੀ ਵਾਯੂ ਸੈਨਾ ਦੀਆਂ 3 ਉਡਾਣਾਂ ਅੱਜ ਹੋਰ ਭਾਰਤੀਆਂ ਨੂੰ ਲਿਆ ਰਹੀਆਂ ਹਨ। 2 ਮਾਰਚ ਦੀ ਅੱਧੀ ਰਾਤ ਤੋਂ 3 ਮਾਰਚ ਦੀ ਸਵੇਰ ਦੇ ਵਿਚਕਾਰ ਭਾਰਤੀ ਹਵਾਈ ਫੌਜ ਦੀਆਂ ਚਾਰ ਉਡਾਣਾਂ ਪਹਿਲਾਂ ਹੀ 798 ਭਾਰਤੀ ਨਾਗਰਿਕਾਂ ਨੂੰ ਲੈ ਕੇ ਆਈਆਂ ਹਨ। ਨਾਗਰਿਕ ਉਡਾਣਾਂ ਦੀ ਗਿਣਤੀ ਨੂੰ ਹੋਰ ਵਧਾ ਦਿੱਤਾ ਜਾਵੇਗਾ, ਅਤੇ ਅਗਲੇ ਦੋ ਦਿਨਾਂ ਵਿੱਚ 7400 ਤੋਂ ਵੱਧ ਵਿਅਕਤੀਆਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਲਿਆਉਣ ਦੀ ਉਮੀਦ ਹੈ। ਕੱਲ੍ਹ 3500 ਅਤੇ 5 ਮਾਰਚ ਨੂੰ 3900 ਤੋਂ ਵੱਧ ਵਿਅਕਤੀਆਂ ਨੂੰ ਵਾਪਸ ਲਿਆਉਣ ਦੀ ਉਮੀਦ ਹੈ।

ਕੱਲ੍ਹ ਲਈ ਵਿਸ਼ੇਸ਼ ਉਡਾਣਾਂ ਦੀ ਅਸਥਾਈ ਸਮਾਂ-ਸਾਰਣੀ ਹੇਠਾਂ ਦਿੱਤੀ ਗਈ ਹੈ:

 

ਮਿਤੀ

ਏਅਰਲਾਈਨ

ਇੱਥੋਂ ਚਲੇਗੀ

ਇੱਥੇ ਪਹੁੰਚੇਗੀ

ਈਟੀਏ

ਆਉਣ ਵਾਲੀਆਂ ਉਡਾਣਾਂ

04.03.2022

ਏਅਰ ਇੰਡੀਆ ਐਕਸਪ੍ਰੈੱਸ

ਬੁਖਾਰੈਸਟ

ਮੁੰਬਈ

06:20

1

 

ਏਅਰ ਇੰਡੀਆ ਐਕਸਪ੍ਰੈੱਸ

ਬੁਡਾਪੈਸਟ

ਮੁੰਬਈ

08:30

1

 

ਏਅਰ ਇੰਡੀਆ

ਬੁਖਾਰੈਸਟ

ਨਵੀਂ ਦਿੱਲੀ

10:05

1

 

ਸਪਾਈਸ ਜੈੱਟ

ਕੋਸੀਸ

ਨਵੀਂ ਦਿੱਲੀ

11:20:00,14:10

2

 

ਇੰਡੀਗੋ

ਬੁਡਾਪੈਸਟ

ਨਵੀਂ ਦਿੱਲੀ

04:40, 08:20

2

 

ਇੰਡੀਗੋ

ਰਜ਼ੀਜ਼ੋ

ਨਵੀਂ ਦਿੱਲੀ

08:20, 05:20, 06:20

3

 

ਇੰਡੀਗੋ

ਬੁਖਾਰੈਸਟ

ਨਵੀਂ ਦਿੱਲੀ

02:30, 03:40, 04:40

3

 

ਇੰਡੀਗੋ

ਸੁਸੀਵਾ

ਨਵੀਂ ਦਿੱਲੀ

04:05,05:05

2

 

ਵਿਸਤਾਰਾ

ਬੁਖਾਰੈਸਟ

ਨਵੀਂ ਦਿੱਲੀ

15:45

1

 

ਗੋ ਫ਼ਸਟ

ਬੁਡਾਪੈਸਟ

ਨਵੀਂ ਦਿੱਲੀ

04:00

1

 

 

 

 

 

 

ਉਡਾਣਾਂ ਦੀ ਕੁੱਲ ਗਿਣਤੀ: 17

 

****

 

ਵਾਈਬੀ/ਡੀਐੱਨਐੱਸ



(Release ID: 1802801) Visitor Counter : 154