ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਡ੍ਰਾਫਟ ਦੇ ਨਿਯਮਾਂ ਵਿੱਚ ਨਿਰਧਾਰਿਤ ਤਰੀਕੇ ਦੇ ਅਨੁਰੂਪ ਵਾਹਨਾਂ ‘ਤੇ ਪ੍ਰਦਰਸ਼ਿਤ ਹੋਣ ਵਾਲੇ ਮੋਟਰ ਵਾਹਨ ਫਿਟਨੈੱਸ ਪ੍ਰਮਾਣ ਪੱਤਰ ਦੀ ਵੈਧਤਾ ਅਤੇ ਰਜਿਸਟ੍ਰੇਸ਼ਨ ਚਿੰਨ੍ਹ ਲਈ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ

Posted On: 03 MAR 2022 2:35PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ 28 ਫਰਵਰੀ, 2022 ਨੂੰ ਜੀ.ਐੱਸ.ਆਰ. 166 (ਈ) ਦੇ ਜ਼ਰੀਏ ਇੱਕ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਅਨੁਸਾਰ ਫਿਟਨੈੱਸ ਪ੍ਰਮਾਣ ਪੱਤਰ ਦੀ ਵੈਧਤਾ (ਦਿਨ-ਮਹੀਨਾ-ਸਾਲ ਦੇ ਪ੍ਰਾਰੂਪ ਵਿੱਚ) ਅਤੇ ਮੋਟਰ ਵਾਹਨ ਦਾ ਰਜਿਸਟ੍ਰੇਸ਼ਨ ਚਿੰਨ੍ਹ ਡ੍ਰਾਫਟ ਨਿਯਮਾਂ ਵਿੱਚ ਨਿਰਧਾਰਿਤ ਤਰੀਕੇ ਨਾਲ ਵਾਹਨਾਂ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

ਭਾਰੀ ਮਾਲ/ਯਾਤਰੀ ਵਾਹਨਾਂ, ਮੱਧਮ ਮਾਲ/ਯਾਤਰੀ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ ਦੇ ਮਾਮਲੇ ਵਿੱਚ ਇਸ ਨੂੰ ਵਿੰਡ ਸਕ੍ਰੀਨ ਦੇ ਖੱਬੇ ਵੱਲ ਉਪਰਲੇ ਕਿਨਾਰੇ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਉੱਥੇ ਹੀ ਆਟੋ-ਰਿਕਸ਼ਾ, ਈ-ਰਿਕਸ਼ਾ, ਈ-ਕਾਰਟ ਅਤ ਕਵਾਡ੍ਰਿਕ ਸਾਈਕਲ ਦੇ ਮਾਮਲੇ ਵਿੱਚ ਇਸ ਵਿੰਡ ਸਕ੍ਰੀਨ ਦੇ ਖੱਬੇ ਵੱਲ ਉੱਪਰੀ ਕਿਨਾਰੇ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ, ਜੇਕਰ ਫਿਟ ਕੀਤਾ ਗਿਆ ਹੋਵੇ। ਇਸ ਦੇ ਇਲਾਵਾ ਮੋਟਰ ਸਾਈਕਲ ਦੇ ਮਾਮਲੇ ਵਿੱਚ ਇਸ ਨੂੰ ਵਾਹਨ ਦੇ ਸਾਫ ਦਿਖਾਈ ਦੇਣ ਵਾਲੇ ਹਿੱਸੇ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਨੂੰ ਟਾਇਪ ਏਰੀਅਲ ਬੋਲਡ ਸਕ੍ਰਿਪਟ ਵਿੱਚ ਨੀਲੇ ਰੰਗ ਦੀ ਪਿਛੋਕੜ ‘ਤੇ ਪੀਲੇ ਰੰਗ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।

 ਗਜ਼ਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿਕ ਕਰੋ

****

MJPS


(Release ID: 1802762) Visitor Counter : 154