ਕੋਲਾ ਮੰਤਰਾਲਾ

ਕੋਇਲਾ ਮੰਤਰਾਲੇ ਕੋਇਲਾ ਗੈਸੀਕਰਨ ‘ਤੇ ਪੋਸਟ-ਬਜਟ ਵੈਬੀਨਾਰ ਆਯੋਜਿਤ ਕਰ ਰਿਹਾ ਹੈ


ਉਦਯੋਗ ਅਤੇ ਖੋਜ ਸੰਗਠਨਾਂ ਸਹਿਤ 50 ਮਾਹਰ ਇਸ ਵੈਬੀਨਾਰ ਵਿੱਚ ਹਿੱਸਾ ਲੈਣਗੇ

ਇਸ ਵੈਬੀਨਾਰ ਦਾ ਉਦੇਸ਼ ਕੋਇਲਾ ਗੈਸੀਕਰਨ ਮਿਸ਼ਨ ਲਾਗੂਕਰਨ ਲਈ ਵੱਡਮੁੱਲੇ ਸੁਝਾਅ ਪ੍ਰਾਪਤ ਕਰਨਾ ਹੈ

Posted On: 02 MAR 2022 11:26AM by PIB Chandigarh

ਕੋਇਲਾ ਗੈਸੀਕਰਨ ਅਤੇ ਕੋਇਲੇ ਨੂੰ ਤਕਨੀਕੀ ਅਤੇ ਵਿੱਤੀ ਵਿਵਹਾਰਕਤਾ ਵਿੱਚ ਸ਼ਾਮਲ ਉਦਯੋਗ ਦੀ ਸਥਾਪਨਾ ਲਈ ਜ਼ਰੂਰੀ ਰਸਾਇਣਾਂ ਵਿੱਚ ਪਰਿਵਰਤਿਤ ਕਰਨ ਲਈ ਚਾਰ ਪਾਇਲਟ ਪ੍ਰੋਜੈਕਟਾਂਬਾਰੇ ਵਿੱਤ ਮੰਤਰੀ ਦੁਆਰਾ 1 ਫਰਵਰੀ 2022 ਨੂੰ ਬਜਟ ਭਾਸ਼ਣ ਵਿੱਚ ਕੀਤੇ ਗਏ ਐਲਾਨ ਦੇ ਅਨੁਪਾਲਨ ਵਿੱਚ ਕੋਇਲਾ ਮੰਤਰਾਲਾ 4 ਮਾਰਚ, 2022 ਨੂੰ ਇੱਕ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈਇਸ ਵੈਬੀਨਾਰ ਵਿੱਚ ਉਦਯੋਗ , ਵਿੱਦਿਅਕ ਸਮੁਦਾਏ, ਖੋਜ ਸੰਗਠਨਾਂ ਦੇ ਮਾਹਰ ਅਤੇ ਇੰਜੀਨਿਅਰਿੰਗ ਸਲਾਹਕਾਰਾਂ ਦੇ ਨਾਲ-ਨਾਲ ਪੇਸ਼ਾਵਰ, ਰਾਜ ਸਰਕਾਰ ਦੇ ਅਧਿਕਾਰੀ ਅਤੇ ਹੋਰ ਹਿਤਧਾਰਕ ਨੀਤੀ ਨਿਰਮਾਤਾਵਾਂ ਦੇ ਨਾਲ‍ ਮਿ‍ਲਕੇ

ਕੋਇਲਾ ਮੰਤਰਾਲਾ ਦੇ ਗੈਸੀਕਰਨ ਮਿਸ਼ਨ ਨੂੰ ਪ੍ਰਭਾਵੀ ਰੂਪ ਤੋਂ ਲਾਗੂ ਕਰਨ ਲਈ ਅੱਗੇ ਦੇ ਰਸਤੇ ਬਾਰੇ ਸਲਾਹ-ਮਸ਼ਵਰੇ ਕਰਨਗੇ । ਹਿਤਧਾਰਕ ਸੰਗਠਨਾਂ ਦੇ ਲਗਭਗ 50 ਮਾਹਰ ਇਸ ਵੈਬੀਨਾਰ ਵਿੱਚ ਸਰਗਰਮ ਰੂਪ ਤੋਂ ਹਿੱਸਾ ਲੈਣਗੇ ਅਤੇ ਸਲਾਹ-ਮਸ਼ਵਰੇ ਕਰਨਗੇ ਜਿਸ ਵਿੱਚ ਕੋਇਲਾ ਮੰਤਰਾਲੇ ਦੇ ਸਕੱਤਰ ਡਾ. ਅਨਿਲ ਕੁਮਾਰ ਜੈਨ ਸਭਾਪਤੀ (ਮਾਡਰੇਟਰ) ਹੋਣਗੇ ਇਸ ਵੈਬੀਨਾਰ ਦਾ ਉਦੇਸ਼ ਨਿਮਨਲਿਖਿਤ ਵਿਸ਼ਿਆਂ ‘ਤੇ ਸਲਾਹ-ਮਸ਼ਵਰਾ ਕਰਨਾ ਹੈ: -

  • ਕੋਇਲੇ ਦੀ ਉਪਲਬਧਤਾ ਸੁਨਿਸ਼ਚਿਤ ਕਰਨਾ
  • ਸੰਚਾਲਨ ਦਾ ਅਰਥਸ਼ਾਸਤਰ/ਨੀਤੀਗਤ ਸਹਾਇਤਾ
  • ਗੈਸੀਕਰਨ ਉਤਪਾਦਾਂ ਦਾ ਮਾਰਕੀਟਿੰਗ
  • ਨਿਵੇਸ਼ਕ ਦ੍ਰਿਸ਼ਟੀਕੋਣ: ਜਨਤਕ ਅਤੇ ਨਿਜੀ ਖੇਤਰ
  • ਗੈਸੀਕਰਣ ਲਈ ਸਵਦੇਸ਼ੀ ਟੈਕਨੋਲੋਜੀ ਦਾ ਵਿਕਾਸ
  • ਕੋਇਲੇ ਤੋਂ ਬਲੂ ਹਾਈਡ੍ਰੋਜਨ (ਕੋਇਲਾ ਗੈਸੀਕਰਨ+ਸੀਸੀਯੂਐੱਸ)

ਭਾਰਤ ਵਿੱਚ ਕੁਲ 307 ਬਿਲੀਅਨ ਟਨ ਥਰਮਲ ਕੋਇਲੇ ਦਾ ਭੰਡਾਰ ਹੈ ਅਤੇ ਉਤਪਾਦਨ ਕੀਤੇ ਗਏ ਲਗਭਗ 80% ਕੋਇਲੇ ਦਾ ਥਰਮਲ ਬਿਜਲੀ ਪਲਾਂਟ ਵਿੱਚ ਉਪਯੋਗ ਕੀਤਾ ਜਾਂਦਾ ਹੈਕੋਇਲਾ ਇੱਕ ਅਜਿਹਾ ਸੰਸਾਧਨ ਹੈ ਜਿਸ ਦੀ ਭਾਰਤ ਵਿੱਚ ਕਾਫੀ ਉਪਲਬਧਤਾ ਹੈਦੇਸ਼ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਟਿਕਾਊ ਤਰੀਕੇ ਨਾਲ ਊਰਜਾ ਉਤਪਾਦਨ ਦੇ ਇਲਾਵਾ ਹੋਰ ਉਦੇਸ਼ਾਂ ਲਈ ਵੀ ਕੋਇਲੇ ਦਾ ਉਪਯੋਗ ਕਰਨ ਦਾ ਇਰਾਦਾ ਰੱਖਦਾ ਹੈ

ਜਲਵਾਯੂ ਤਬਦੀਲੀ ਅਤੇ ਨਵਿਆਉਣਯੋਗ ਊਰਜਾ ਦੇ ਵਿਕਾਸ ‘ਤੇ ਸੰਸਾਰਿਕ ਚਿੰਤਾਵਾਂ ਦੇ ਨਾਲ-ਨਾਲ ਕੋਇਲੇ ਦੇ ਹਮੇਸ਼ਾ ਉਪਯੋਗ ਲਈ ਇਸ ਦੇ ਵਿਵਿਧੀਕਰਨ ਦੀ ਦੇਸ਼ ਦੇ ਭਵਿੱਖ ਲਈ ਪਹਿਚਾਣ ਕੀਤੀ ਗਈ ਹੈਕੋਇਲਾ ਗੈਸੀਕਰਨ ਨੂੰ ਇੱਕ ਸਵੱਛ ਵਿਕਲਪ ਮੰਨਿਆ ਜਾਂਦਾ ਹੈ, ਜੋ ਕੋਇਲੇ ਦੇ ਰਾਸਇਣਕ ਗੁਣਾਂ ਦੇ ਉਪਯੋਗ ਦੀ ਸੁਵਿਧਾ ਪ੍ਰਦਾਨ ਕਰਦਾ ਹੈ

ਕੋਇਲੇ ਤੋਂ ਉਤਪਾਦਨ ਕੀਤੀ ਗਈ ਸਿਨ ਗੈਸ ਦਾ ਹਾਇਡ੍ਰੋਜਨ (ਬਲੂ ਹਾਈਡ੍ਰੋਜਨ ਦੇ ਨਾਲ-ਨਾਲ ਸੀਸੀਯੂਐੱਸ), ਸਥਾਨਾਪੰਨ ਕੁਦਰਤੀ ਗੈਸ (ਐੱਸਐੱਨਜੀ ਜਾਂ ਮੀਥੇਨ), ਡਾਈ- ਮਿਥਾਇਲ ਈਥਰ (ਡੀਐੱਮਈ), ਤਰਲ ਬਾਲਣ ਜਿਵੇਂ ਮੈਥਨੌਲ, ਇਥੇਨੌਲ, ਸਿੰਥੈਟਿਕ ਡੀਜ਼ਲ ਅਤੇ ਮੈਥਨੌਲ ਡੈਰੀਵੇਟਿਵ , ਓਲੇਫਿਨ , ਪ੍ਰੋਪਲੀਨ , ਮੋਨੋ - ਐਥੀਲੀਨ ਗਲਾਇਕੋਲ (ਐੱਮਈਜੀ) ਜਿਵੇਂ ਰਸਾਇਣ ਅਮੋਨੀਆ ਸਹਿਤ ਨਾਈਟ੍ਰੋਜਨ ਖਾਦ, ਬਿਜਲੀ ਉਤਪਾਦਨ ਸਹਿਤ ਡੀਆਰਆਈ ਅਤੇ ਉਦਯੋਗਿਕ ਰਸਾਇਣਾਂ ਦੇ ਉਤਪਾਦਨ ਵਿੱਚ ਉਪਯੋਗ ਕੀਤਾ ਜਾ ਸਕਦਾ ਹੈ

ਇਹ ਉਤਪਾਦ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਆਤਮਨਿਰਭਰਤਾ ਦੇ ਵੱਲ ਵਧਣ ਵਿੱਚ ਮਦਦ ਕਰਨਗੇਉਪਰੋਕਤ ਉਦੇਸ਼ ਦੇ ਸਮਾਨ, ਕੋਇਲਾ ਮੰਤਰਾਲਾ ਨੇ ਕੋਇਲਾ ਗੈਸੀਕਰਨ ਲਈ ਪਹਿਲ ਕੀਤੀ ਹੈ ਅਤੇ ਇਸ ਨੇ ਸਾਲ 2030 ਤੱਕ 100 ਮੀਟ੍ਰਿਕ ਟਨ ਕੋਇਲਾ ਗੈਸੀਕਰਨ ਦਾ ਟੀਚਾ ਹਾਸਲ ਕਰਨ ਲਈ ਰਾਸ਼ਟਰੀ ਮਿਸ਼ਨ ਦਸਤਾਵੇਜ ਤਿਆਰ ਕੀਤਾ ਹੈਕੋਇਲਾ ਗੈਸੀਕਰਨ ਨੂੰ ਪ੍ਰੋਤਸਾਹਿਤ ਕਰਨ ਵਾਲੀ ਨੀਤੀ ਕੋਇਲਾ ਬਲਾਕ ਨੀਲਾਮੀ ਵਿੱਚ ਮਾਲੀਆ ਹਿੱਸੇਦਾਰੀ ਵਿੱਚ ਛੁਟ ਪ੍ਰਦਾਨ ਕਰਦੀ ਹੈ ਅਤੇ ਇਸ ਦੇ ਲਈ ਜੁੜਾਅ ਵੀ ਉਪਲਬਧ ਕਰਵਾਉਂਦੀ ਹੈ

ਵਰਤਮਾਨ ਵਿੱਚ, ਜੇਐੱਸਪੀਐੱਲ ਇਸ ਨੀਤੀ ਦੇ ਲਾਗੂਕਰਨ ਵਿੱਚ ਸਭ ਤੋਂ ਉੱਨਤ ਪੜਾਅ ਵਿੱਚ ਹੈਇਹ ਮੂਵਿੰਗ ਬੈਡ/ਫਿਕਸਡ ਬੈਡ ਡ੍ਰਾਈ ਬਾਟਮ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਅੰਗੁਲ (ਓਡੀਸ਼ਾ) ਵਿੱਚ ਗੈਸ ਅਧਾਰਿਤ ਡੀਆਰਆਈ ਪਲਾਂਟ ਦਾ ਸੰਚਾਲਨ ਕਰ ਰਿਹਾ ਹੈਇਸ ਟੈਕਨੋਲੋਜੀ ਵਿੱਚ ਘਰੇਲੂ ਹਾਈ ਏਸ਼ ਕੋਇਲਾ ਗੈਸੀਕਰਨ ਦਾ ਉਪਯੋਗ ਕੀਤਾ ਜਾ ਰਿਹਾ ਹੈ

ਜਦੋਂ ਕਿ ਤਲਚਰ ਫਰਟੀਲਾਈਜਰ ਲਿਮਿਟਿਡ (ਟੀਐੱਫਐੱਲ) ਐਂਟ੍ਰੇਂਡ ਬੈਡ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਯੂਰੀਆ ਉਤਪਾਦਨ ਲਈ ਹਾਈ ਏਸ਼ ਘਰੇਲੂ ਥਰਮਲ ਕੋਇਲੇ ਵਿੱਚ ਪੇਟ ਕੋਕ ਦੇ ਮਿਸ਼ਰਣ ਦੇ ਨਾਲ ਨਿਰਮਾਣ ਅਧੀਨ ਹੈਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਨੇ ਮੈਥਨੌਲ ਅਤੇ ਅਮੋਨੀਅਮ ਨਾਈਟ੍ਰੇਟ ਦੇ ਵਾਣਜਕ ਪੈਮਾਨੇ ‘ਤੇ ਉਤਪਾਦਨ ਲਈ ਚਾਰ ਪ੍ਰੋਜੈਕਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈਬੀਓਓ ਅਧਾਰ ‘ਤੇ ਏਜੰਸੀ ਦੀ ਨਿਯੁਕਤੀ ਲਈ ਦੋ ਪ੍ਰੋਜੈਕਟਾਂ ਲਈ ਟੈਂਡਰ ਜਾਰੀ ਕੀਤੇ ਗਏ ਹਨ

ਇਸ ਵੈਬੀਨਾਰ ਦੇ ਰਾਹੀਂ ਕੋਇਲਾ ਮੰਤਰਾਲਾ ਲਾਗੂਕਰਨ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਛੇਤੀ-ਤੋਂ- ਛੇਤੀ ਗੈਸੀਕਰਨ ਏਜੇਂਡੇ ਨੂੰ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਵੱਡਮੁੱਲੇ ਸੁਝਾਅ ਪ੍ਰਾਪਤ ਕਰਨਾ ਚਾਹੁੰਦਾ ਹੈ

****

ਐੱਮਵੀ/ਏਕੇਐੱਨ/ਆਰਕੇਪੀ
 



(Release ID: 1802464) Visitor Counter : 167


Read this release in: English , Urdu , Hindi , Bengali