ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਰਾਸ਼ਟਰੀ ਆਮਦਨ, 2021-22 ਦੇ ਦੂਸਰੇ ਪੇਸ਼ਗੀ ਅਨੁਮਾਨ ਅਤੇ ਤੀਸਰੀ ਤਿਮਾਹੀ (ਅਕਤੂਬਰ-ਦਸੰਬਰ), 2021-22 ਲਈ ਕੁੱਲ ਘਰੇਲੂ ਉਤਪਾਦ ਦੇ ਤਿਮਾਹੀ ਅਨੁਮਾਨ

Posted On: 28 FEB 2022 5:30PM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਇਸ ਪ੍ਰੈਸ ਨੋਟ ਵਿੱਚ ਰਾਸ਼ਟਰੀ ਆਮਦਨ, 2021-22 ਦੇ ਦੂਸਰੇ ਅਗਾਊਂ ਅਨੁਮਾਨ (ਐੱਸਏਈ) ਦੇ ਨਾਲ-ਨਾਲ ਅਕਤੂਬਰ-ਦਸੰਬਰ (ਤੀਸਰੀ ਤਿਮਾਹੀ), 2021-22 ਤਿਮਾਹੀ ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਤਿਮਾਹੀ ਅਨੁਮਾਨ, ਰਾਸ਼ਟਰੀ ਖਾਤਿਆਂ ਦੇ ਰੀਲੀਜ਼ ਕੈਲੰਡਰ ਦੇ ਅਨੁਸਾਰ, ਸਥਿਰ (2011-12) ਅਤੇ ਮੌਜੂਦਾ ਕੀਮਤਾਂ ਦੋਵਾਂ 'ਤੇ ਜੀਡੀਪੀ ਦੇ ਖਰਚੇ ਦੇ ਹਿੱਸੇ ਦੇ ਅਨੁਸਾਰੀ ਤਿਮਾਹੀ ਅਨੁਮਾਨਾਂ ਦੇ ਨਾਲ ਜਾਰੀ ਕਰ ਰਿਹਾ ਹੈ।

 

 2.    ਸਾਲ 2019-20, 2020-21 ਅਤੇ 2021-22 ਲਈ ਤਿਮਾਹੀ ਅਨੁਮਾਨਾਂ ਅਤੇ ਅਪ੍ਰੈਲ-ਦਸੰਬਰ ਦੇ ਅਨੁਮਾਨਾਂ ਤੋਂ ਇਲਾਵਾ ਆਰਥਿਕ ਗਤੀਵਿਧੀ ਦੀ ਕਿਸਮ, ਜੀਡੀਪੀ ਦੇ ਖਰਚੇ ਦੇ ਹਿੱਸੇ ਦੇ ਅਧਾਰ 'ਤੇ ਮੂਲ ਕੀਮਤਾਂ 'ਤੇ ਜੀਵੀਏ ਦੇ ਨਾਲ ਕੁੱਲ/ਸ਼ੁੱਧ ਰਾਸ਼ਟਰੀ ਆਮਦਨ ਅਤੇ ਪ੍ਰਤੀ ਵਿਅਕਤੀ ਆਮਦਨ ਸਥਿਰਤਾ (2011-12) ਅਤੇ ਮੌਜੂਦਾ ਮੁੱਲ ਦੇ ਅਨੁਮਾਨ, ਪ੍ਰਤੀਸ਼ਤ ਤਬਦੀਲੀ ਦੇ ਨਾਲ, ਸਟੇਟਮੈਂਟ 1 ਤੋਂ 12 ਵਿੱਚ ਦਿੱਤੇ ਗਏ ਹਨ।

 

 3.    ਸਾਲ 2021-22 ਵਿੱਚ ਸਥਿਰ (2011-12) ਕੀਮਤਾਂ 'ਤੇ ਅਸਲ ਜੀਡੀਪੀ ਜਾਂ ਕੁੱਲ ਘਰੇਲੂ ਉਤਪਾਦ (ਜੀਡੀਪੀ) ਸਾਲ 2020-21 ਲਈ ਜੀਡੀਪੀ ਦੇ 31.01.2022 ਨੂੰ ਜਾਰੀ ਕੀਤੇ ਗਏ 135.58 ਲੱਖ ਕਰੋੜ ਰੁਪਏ ਦੇ ਪਹਿਲੇ ਸੰਸ਼ੋਧਿਤ ਅਨੁਮਾਨ ਦੇ ਮੁਕਾਬਲੇ 147.72 ਲੱਖ ਕਰੋੜ ਰੁਪਏ ਦੇ ਪੱਧਰ ਤੱਕ ਪਹੁੰਚਣ ਦਾ ਅਨੁਮਾਨ ਹੈ। 2020-21 ਵਿੱਚ 6.6 ਪ੍ਰਤੀਸ਼ਤ ਦੇ ਸੰਕੁਚਨ ਦੇ ਮੁਕਾਬਲੇ, 2021-22 ਦੌਰਾਨ ਜੀਡੀਪੀ ਵਿਕਾਸ ਦਰ 8.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ।

 

 4.    ਸਾਲ 2021-22 ਵਿੱਚ ਨੋਮੀਨਲ ਜੀਡੀਪੀ ਜਾਂ ਮੌਜੂਦਾ ਕੀਮਤਾਂ 'ਤੇ ਜੀਡੀਪੀ ਦੇ 236.44 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਹਾਸਲ ਕਰਨ ਦਾ ਅਨੁਮਾਨ ਹੈ, ਜਦੋਂ ਕਿ 2020-21 ਵਿੱਚ ਇਹ 198.01 ਲੱਖ ਕਰੋੜ ਰੁਪਏ ਸੀ, ਜੋ ਕਿ 19.4 ਪ੍ਰਤੀਸ਼ਤ ਦੀ ਵਿਕਾਸ ਦਰ ਦਰਸਾਉਂਦਾ ਹੈ।

 

 5.     2021-22 ਦੀ ਤੀਸਰੀ ਤਿਮਾਹੀ ਵਿੱਚ ਸਥਿਰ (2011-12) ਕੀਮਤਾਂ ਵਿੱਚ ਜੀਡੀਪੀ 38.22 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦੋਂ ਕਿ 2020-21 ਦੀ ਤੀਸਰੀ ਤਿਮਾਹੀ ਵਿੱਚ 36.26 ਲੱਖ ਕਰੋੜ ਰੁਪਏ ਸੀ, ਜੋ ਕਿ 5.4 ਪ੍ਰਤੀਸ਼ਤ ਦੀ ਵਾਧਾ ਦਰਸਾਉਂਦਾ ਹੈ। 

 

 6.     ਰਾਸ਼ਟਰੀ ਆਮਦਨ ਦੇ ਪੇਸ਼ਗੀ ਅਨੁਮਾਨਾਂ ਨੂੰ ਬੈਂਚਮਾਰਕ-ਇੰਡੀਕੇਟਰ ਵਿਧੀ ਦੀ ਵਰਤੋਂ ਕਰਕੇ ਸੰਕਲਿਤ ਕੀਤਾ ਜਾਂਦਾ ਹੈ, ਜਿਵੇਂ ਕਿ ਪਿਛਲੇ ਸਾਲ ਲਈ ਉਪਲਬਧ ਅਨੁਮਾਨ, ਜਿਸ ਨੂੰ ਬੈਂਚਮਾਰਕ ਸਾਲ (ਇਸ ਮਾਮਲੇ ਵਿੱਚ 2020-21) ਕਿਹਾ ਜਾਂਦਾ ਹੈ, ਸੈਕਟਰਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਣ ਵਾਲੇ ਸੰਬੰਧਿਤ ਸੂਚਕਾਂ ਦੀ ਵਰਤੋਂ ਕਰਕੇ ਐਕਸਟਰਾਪੋਲੇਟ ਕੀਤਾ ਜਾਂਦਾ ਹੈ। 2021-22 ਲਈ ਫਸਟ ਐਡਵਾਂਸ ਅੰਦਾਜ਼ੇ (ਐੱਫਏਈ), ਬਹੁਤ ਹੀ ਸੀਮਿਤ ਡੇਟਾ ਦੇ ਅਧਾਰ 'ਤੇ ਅਤੇ ਬੈਂਚਮਾਰਕ ਸਾਲ ਲਈ 2020-21 (31.05.2021 ਨੂੰ ਜਾਰੀ) ਦੇ ਅਸਥਾਈ ਅਨੁਮਾਨਾਂ ਦੀ ਵਰਤੋਂ ਕਰਕੇ, ਪਹਿਲਾਂ 07.01.2022 ਨੂੰ ਰਿਲੀਜ਼ ਕੀਤੇ ਗਏ ਸਨ।

7.     ਉਦਯੋਗ-ਵਾਰ/ਸੰਸਥਾ-ਵਾਰ ਵਿਸਤ੍ਰਿਤ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਸੰਕਲਿਤ ਸਾਲ 2020-21 ਲਈ ਪਹਿਲਾ ਸੰਸ਼ੋਧਿਤ ਅਨੁਮਾਨ (ਐੱਫਆਰਈ) 31.01.2022 ਨੂੰ ਜਾਰੀ ਕੀਤਾ ਗਿਆ ਸੀ। ਐੱਸਏਈ 2021-22 ਦੇ ਸੰਕਲਨ ਲਈ, ਐੱਫਏਈ ਦੇ ਸਮੇਂ ਵਰਤੇ ਗਏ 2020-21 ਦੇ ਅਸਥਾਈ ਅਨੁਮਾਨਾਂ ਨੂੰ ਐੱਫਆਰਈ 2020-21 ਦੁਆਰਾ ਬਦਲ ਦਿੱਤਾ ਗਿਆ ਹੈ। ਇਸ ਤਰ੍ਹਾਂ, ਐੱਫਏਈ ਤੋਂ ਐੱਸਏਈ ਵਿੱਚ ਭਿੰਨਤਾਵਾਂ ਦਾ ਕਾਰਨ 2021-22 ਦੇ ਅਨੁਮਾਨਾਂ ਨੂੰ ਕੰਪਾਇਲ ਕਰਨ ਲਈ ਵਰਤੇ ਗਏ ਸੀਪੀਆਈ, ਆਈਆਈਪੀ, ਵਿੱਤੀ ਡੇਟਾ ਦੇ ਸੰਸ਼ੋਧਿਤ ਅਨੁਮਾਨ, ਸੂਚੀਬੱਧ ਕੰਪਨੀਆਂ ਦੇ ਵਿੱਤੀ ਨਤੀਜੇ ਆਦਿ ਵਰਗੇ ਵਿਭਿੰਨ ਸੂਚਕਾਂ 'ਤੇ ਉਪਲਬਧ ਵਾਧੂ ਡੇਟਾ ਅਤੇ ਬੈਂਚਮਾਰਕ ਅਨੁਮਾਨਾਂ ਦੇ ਸੰਸ਼ੋਧਨ ਨੂੰ ਮੰਨਿਆ ਜਾਂਦਾ ਹੈ। ਪਹਿਲਾਂ ਜਾਰੀ ਕੀਤੇ ਗਏ 2021-22 ਦੇ ਪਹਿਲੀ ਅਤੇ ਦੂਸਰੀ ਤਿਮਾਹੀ ਦੇ ਅਨੁਮਾਨਾਂ ਦੇ ਨਾਲ ਪਿਛਲੇ ਵਰ੍ਹਿਆਂ ਦੇ ਤਿਮਾਹੀ ਅਨੁਮਾਨਾਂ ਵਿੱਚ ਵੀ ਰਾਸ਼ਟਰੀ ਖਾਤਿਆਂ ਦੀ ਸੰਸ਼ੋਧਨ ਨੀਤੀ ਦੇ ਅਨੁਸਾਰ ਸੰਸ਼ੋਧਨ ਕੀਤਾ ਗਿਆ ਹੈ।

 

 8.    ਸੈਕਟਰ-ਵਾਰ ਅਨੁਮਾਨਾਂ ਨੂੰ ਵਿੱਤੀ ਸਾਲ ਦੇ ਪਹਿਲੇ 9/10 ਮਹੀਨਿਆਂ ਲਈ ਉਪਲਬਧ ਸੰਕੇਤਕਾਂ (i) ਉਦਯੋਗਿਕ ਉਤਪਾਦਨ ਦਾ ਸੂਚਕਾਂਕ (ਆਈਆਈਪੀ), (ii) ਦਸੰਬਰ, 2021 ਨੂੰ ਖ਼ਤਮ ਹੋਈ ਤਿਮਾਹੀ ਲਈ ਉਪਲਬਧ ਪ੍ਰਾਈਵੇਟ ਕਾਰਪੋਰੇਟ ਸੈਕਟਰ ਵਿੱਚ ਸੂਚੀਬੱਧ ਕੰਪਨੀਆਂ ਦੀ ਵਿੱਤੀ ਕਾਰਗੁਜ਼ਾਰੀ, (iii) ਫ਼ਸਲਾਂ ਦੇ ਉਤਪਾਦਨ ਦੇ ਦੂਸਰੇ ਪੇਸ਼ਗੀ ਅਨੁਮਾਨ, (iv) ਬਰਸਾਤ ਦੇ ਮੌਸਮ ਵਿੱਚ ਪ੍ਰਮੁੱਖ ਪਸ਼ੂਆਂ ਦੇ ਉਤਪਾਦਾਂ ਦਾ ਉਤਪਾਦਨ, (v) ਕੇਂਦਰੀ ਅਤੇ ਰਾਜ ਸਰਕਾਰਾਂ ਦੇ ਖਾਤੇ (vi) ਬੈਂਕ ਡਿਪਾਜ਼ਿਟ ਅਤੇ ਕ੍ਰੈਡਿਟ, (vii) ਰੇਲਵੇ ਲਈ ਸ਼ੁੱਧ ਟਨ ਕਿਲੋਮੀਟਰ ਅਤੇ ਯਾਤਰੀ ਕਿਲੋਮੀਟਰ, (viii) ਨਾਗਰਿਕ ਹਵਾਬਾਜ਼ੀ ਦੁਆਰਾ ਸੰਚਾਲਿਤ ਯਾਤਰੀ ਅਤੇ ਕਾਰਗੋ, (ix) ਪ੍ਰਮੁੱਖ ਸਮੁੰਦਰੀ ਬੰਦਰਗਾਹਾਂ 'ਤੇ ਹੈਂਡਲ ਕੀਤਾ ਗਿਆ ਕਾਰਗੋ, (x) ਵਪਾਰਕ ਵਾਹਨਾਂ ਦੀ ਵਿਕਰੀ, ਆਦਿ ਦੀ ਵਰਤੋਂ ਕਰਕੇ ਸੰਕਲਿਤ ਕੀਤਾ ਗਿਆ ਹੈ। 2021-22 ਲਈ ਸਲਾਨਾ ਅਨੁਮਾਨਾਂ ਲਈ ਸੰਬੰਧਿਤ ਏਜੰਸੀਆਂ ਦੁਆਰਾ ਉਪਲਬਧ ਕਰਵਾਏ ਗਏ ਸਿਵਲ ਏਵੀਏਸ਼ਨ ਦੁਆਰਾ ਹੈਂਡਲ ਕੀਤੇ ਗਏ ਯਾਤਰੀਆਂ ਅਤੇ ਕਾਰਗੋ, ਪ੍ਰਮੁੱਖ ਸਮੁੰਦਰੀ ਬੰਦਰਗਾਹਾਂ 'ਤੇ ਹੈਂਡਲ ਕੀਤੇ ਗਏ ਕਾਰਗੋ ਨੂੰ ਵੀ ਸੰਬੰਧਿਤ ਖੇਤਰਾਂ ਦੇ ਅਨੁਮਾਨਾਂ ਦੇ ਸੰਕਲਨ ਵਿੱਚ ਵਰਤਿਆ ਗਿਆ ਸੀ। ਕੁਝ ਸੂਚਕਾਂ ਜਿਵੇਂ ਕਿ ਆਈਆਈਪੀ ਦਾ ਐਕਸਟਰਾਪੋਲੇਸ਼ਨ ਮੌਜੂਦਾ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਲਈ ਉਪਲਬਧ ਜਾਣਕਾਰੀ ਦੀ ਵਰਤੋਂ ਕਰਕੇ ਪ੍ਰੋਜੈਕਸ਼ਨ ਟੈਕਨੀਕ ਵਿੱਚ ਜ਼ਰੂਰੀ ਸੋਧਾਂ ਦੇ ਨਾਲ ਮਹਾਮਾਰੀ ਦੇ ਕਾਰਨ ਉਤਰਾਅ-ਚੜ੍ਹਾਅ ਲਈ ਲੇਖਾ-ਜੋਖਾ ਕਰਕੇ ਕੀਤਾ ਗਿਆ ਹੈ। ਅੰਦਾਜ਼ੇ ਵਿੱਚ ਵਰਤੇ ਗਏ ਪ੍ਰਮੁੱਖ ਸੂਚਕਾਂ ਵਿੱਚ ਪ੍ਰਤੀਸ਼ਤ ਤਬਦੀਲੀਆਂ ਨੂੰ ਅਨੁਬੰਧ ਵਿੱਚ ਦਿੱਤਾ ਗਿਆ ਹੈ।         

 

 9.        ਜੀਡੀਪੀ ਸੰਕਲਨ ਲਈ ਵਰਤੇ ਗਏ ਕੁੱਲ ਟੈਕਸ ਮਾਲੀਏ ਵਿੱਚ ਗੈਰ-ਜੀਐੱਸਟੀ ਮਾਲੀਆ ਅਤੇ ਜੀਐੱਸਟੀ ਮਾਲੀਆ ਸ਼ਾਮਲ ਹੈ। ਕੇਂਦਰ ਸਰਕਾਰ ਦੀ 2022-23 ਲਈ ਸਾਲਾਨਾ ਵਿੱਤੀ ਸਟੇਟਮੈਂਟ ਵਿੱਚ ਉਪਲਬਧ 2021-22 ਲਈ ਟੈਕਸ ਮਾਲੀਏ ਦੇ ਸੰਸ਼ੋਧਿਤ ਅਨੁਮਾਨ, ਭਾਰਤ ਦੇ ਕੰਟਰੋਲਰ ਜਨਰਲ ਆਵ੍ ਅਕਾਊਂਟਸ (ਸੀਜੀਏ) ਅਤੇ ਕੰਪਟਰੋਲਰ ਐਂਡ ਆਡੀਟਰ ਜਨਰਲ (ਸੀਏਜੀ) ਦੀਆਂ ਵੈੱਬਸਾਈਟਾਂ 'ਤੇ ਤਾਜ਼ਾ ਜਾਣਕਾਰੀ ਦੀ ਵਰਤੋਂ ਮੌਜੂਦਾ ਕੀਮਤਾਂ 'ਤੇ ਉਤਪਾਦਾਂ 'ਤੇ ਟੈਕਸਾਂ ਦਾ ਅੰਦਾਜ਼ਾ ਲਗਾਉਣ ਲਈ ਕੀਤੀ ਗਈ ਹੈ। ਸਥਿਰ ਕੀਮਤਾਂ 'ਤੇ ਉਤਪਾਦਾਂ 'ਤੇ ਟੈਕਸਾਂ ਨੂੰ ਸੰਕਲਿਤ ਕਰਨ ਲਈ, ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਵਧਾਉਣ ਦੀ ਵਰਤੋਂ ਕਰਕੇ ਵੋਲੀਯੂਮ ਐਕਸਟਰਾਪੋਲੇਸ਼ਨ ਕੀਤਾ ਜਾਂਦਾ ਹੈ।  ਕੇਂਦਰ ਲਈ ਕੁੱਲ ਉਤਪਾਦ ਸਬਸਿਡੀ ਸੀਜੀਏ ਵੈੱਬਸਾਈਟ 'ਤੇ ਉਪਲਬਧ ਪ੍ਰਮੁੱਖ ਸਬਸਿਡੀਆਂ ਜਿਵੇਂ ਕਿ ਭੋਜਨ, ਯੂਰੀਆ, ਪੈਟਰੋਲੀਅਮ ਅਤੇ ਪੌਸ਼ਟਿਕ ਤੱਤਾਂ 'ਤੇ ਅਧਾਰਿਤ ਸਬਸਿਡੀਆਂ, ਵਿੱਤ ਮੰਤਰਾਲੇ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਖੁਰਾਕ ਸਬਸਿਡੀਆਂ 'ਤੇ ਵਾਧੂ ਜਾਣਕਾਰੀ ਅਤੇ 2021-22 ਲਈ ਸੰਸ਼ੋਧਿਤ ਅਨੁਮਾਨਾਂ ਦੀ ਵਰਤੋਂ ਕਰਕੇ ਸੰਕਲਿਤ ਕੀਤੀ ਗਈ ਹੈ। ਦਸੰਬਰ 2021 ਤੱਕ ਜ਼ਿਆਦਾਤਰ ਰਾਜਾਂ ਦੁਆਰਾ ਸਬਸਿਡੀਆਂ 'ਤੇ ਕੀਤੇ ਗਏ ਖਰਚੇ, ਜੋ ਕਿ ਸੀਏਜੀ ਦੀ ਵੈੱਬਸਾਈਟ 'ਤੇ ਉਪਲਬਧ ਹਨ, 2021-22 ਲਈ ਕੇਂਦਰ/ਰਾਜ ਅਨੁਸਾਰ ਬੀਈ ਵਿਵਸਥਾ ਦੇ ਨਾਲ ਰਾਜਾਂ ਦੀਆਂ ਉਤਪਾਦ ਸਬਸਿਡੀਆਂ ਨੂੰ ਕੰਪਾਇਲ ਕਰਨ ਲਈ ਵਰਤਿਆ ਗਿਆ ਸੀ। ਕੇਂਦਰ ਲਈ ਮਾਲੀਆ ਖ਼ਰਚਿਆਂ, ਵਿਆਜ ਭੁਗਤਾਨਾਂ, ਸਬਸਿਡੀਆਂ ਆਦਿ 'ਤੇ ਉਪਲਬਧ ਨਵੀਨਤਮ ਜਾਣਕਾਰੀ ਅਤੇ 2021-22 ਲਈ ਰਾਜਾਂ ਦੇ ਬਜਟ ਦਸਤਾਵੇਜ਼ਾਂ ਦੇ ਵਿਸਤ੍ਰਿਤ ਵਿਸ਼ਲੇਸ਼ਣ 'ਤੇ ਅਧਾਰਿਤ ਜਾਣਕਾਰੀ ਨੂੰ ਵੀ ਸਰਕਾਰੀ ਅੰਤਿਮ ਖ਼ਪਤ ਖ਼ਰਚੇ (ਜੀਐੱਫਸੀਈ) ਦਾ ਅਨੁਮਾਨ ਲਗਾਉਣ ਲਈ ਵਰਤਿਆ ਗਿਆ ਸੀ।     

 

 10.     ਵਿਭਿੰਨ ਸੂਚਕਾਂ ਦੀ ਅਸਲ ਕਾਰਗੁਜ਼ਾਰੀ, ਅਸਲ ਟੈਕਸ ਸੰਗ੍ਰਹਿ ਅਤੇ ਅਗਲੇ ਮਹੀਨਿਆਂ ਵਿੱਚ ਸਬਸਿਡੀਆਂ 'ਤੇ ਕੀਤੇ ਗਏ ਖਰਚੇ, ਹੋਰ ਸਰੋਤ ਏਜੰਸੀਆਂ ਦੁਆਰਾ ਕੀਤੇ ਗਏ ਡੇਟਾ ਸੰਸ਼ੋਧਨ ਆਦਿ ਦਾ ਇਨ੍ਹਾਂ ਅਨੁਮਾਨਾਂ ਦੇ ਬਾਅਦ ਦੇ ਸੰਸ਼ੋਧਨਾਂ 'ਤੇ ਅਸਰ ਪਵੇਗਾ। ਇਸ ਲਈ, ਰੀਲੀਜ਼ ਕੈਲੰਡਰ ਦੇ ਅਨੁਸਾਰ, ਅਨੁਮਾਨਾਂ ਵਿੱਚ ਉਪਰੋਕਤ ਕਾਰਨਾਂ ਲਈ ਸੰਸ਼ੋਧਨ ਕੀਤੇ ਜਾਣ ਦੀ ਸੰਭਾਵਨਾ ਹੈ। ਉਪਭੋਗਤਾਵਾਂ ਨੂੰ ਅੰਕੜਿਆਂ ਦੀ ਵਿਆਖਿਆ ਕਰਦੇ ਸਮੇਂ ਇਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।     

 

 11.      ਜਨਵਰੀ-ਮਾਰਚ, 2022 (2021-22 ਦੀ ਚੌਥੀ ਤਿਮਾਹੀ) ਲਈ ਜੀਡੀਪੀ ਦੇ ਅਗਲੇ ਅਨੁਮਾਨ ਅਤੇ ਸਾਲ 2021-22 ਲਈ ਅਸਥਾਈ ਸਾਲਾਨਾ ਅਨੁਮਾਨ 31.05.2022 ਨੂੰ ਰਿਲੀਜ਼ ਕੀਤੇ ਜਾਣਗੇ।

https://ci3.googleusercontent.com/proxy/jaW__QmY_bS7PI3RlJGc-wV5Xrvcu7rUGn_i_-EblfQrGGz_Yh8FCG-a3jkMr7XsaYeiK4EWWaHAk6TRivmnAi9Fq4rQd7q2s4LjsuXpRu31kieeeQ=s0-d-e1-ft#https://static.pib.gov.in/WriteReadData/userfiles/image/1.9IPR.jpg

https://ci6.googleusercontent.com/proxy/mrwiFyCDFd5nME_SPtTrMxaZUEcmk1Nf_zNeY2htS5J2vqSi3UAV8msF3xQP4LYuc2uePqXyTxwv9Q-VvSLBqFQr6n8SC28ax2OuUwmtnhNDFVnh=s0-d-e1-ft#https://static.pib.gov.in/WriteReadData/userfiles/image/25CDG.jpg

https://ci3.googleusercontent.com/proxy/TvKECIi_GoKuw04DiAG7VTGpxEgGIGcYzXIUWWyFrWVIYWUPg7K92tIehpfdgfm3sHU4M1FlZ2_VqTvmmcG2KtuwfMdvjEjrr9CiwOKYOT5r7ffF=s0-d-e1-ft#https://static.pib.gov.in/WriteReadData/userfiles/image/3SODX.jpg

https://ci4.googleusercontent.com/proxy/rDg8oqEYCja5Wlz3HVFhfUG1rVG_PY5SbD6hnT2r5NkLuodIush1w2LMOHhusmccqcX59plPmL4hANXu_fzDn_T2tnGwBg-tRa1Bo0fnAmccBDlp=s0-d-e1-ft#https://static.pib.gov.in/WriteReadData/userfiles/image/4OSVO.jpg

https://ci6.googleusercontent.com/proxy/Csv_nJUGUcjJ3GLwfzXsyMWhQ-H1DxUbAdiRRlQmgUryfp8XzPI5mYfS2Mg2ur3E1rRGaawADCW97iS0wUwr1vSUKi7it1bez_8l81CgMK002TB9=s0-d-e1-ft#https://static.pib.gov.in/WriteReadData/userfiles/image/52SKB.jpg

https://ci5.googleusercontent.com/proxy/0y0a2SDyB1sGaNCrhT-47e7LiCJpKABxbPY8i0qGfcl7ipcj7NujD4BDIrpFBhQ4fIpGKOPFhmvEqXsgHRwJjWuLmkfThXP2sVvB9leQcqpWX_EW=s0-d-e1-ft#https://static.pib.gov.in/WriteReadData/userfiles/image/6TFOU.jpg

https://ci4.googleusercontent.com/proxy/lBrjSk28eyLUrtf9DyX_NVLJgbc2CiQAYhIqxe0PGqHIAeLEcHkdo7Lhyi5qE6ONszBTzwpl33WDpW4ZT1WASHheo3ZViiDfJy_b14SDtJUkikmH=s0-d-e1-ft#https://static.pib.gov.in/WriteReadData/userfiles/image/7ED4E.jpg


Annexure

https://ci5.googleusercontent.com/proxy/8xLJogCnPv6CJVgtUX3nP-JOTchNabxLSAMzHosBbP8u6ZtfV6B3FiLhSU7m7AxtpJ9UZqAmYL-ATgonhdx77MgRfFh5-OdQ11Ol-i9a8c_vlQIY=s0-d-e1-ft#https://static.pib.gov.in/WriteReadData/userfiles/image/8J2JY.jpg

Click here to see the complete Press Note



 

 **********

 

ਡੀਐੱਸ/ਵੀਜੇ



(Release ID: 1802184) Visitor Counter : 232


Read this release in: English , Urdu , Hindi