ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਬਜ਼ੁਰਗ ਨਾਗਰਿਕਾਂ ਨੂੰ ਦੈਨਿਕ ਜੀਵਨ ਸਹਾਇਤਾ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨ ਲਈ ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ ਇੱਕ ਵਿਤਰਣ ਕੈਂਪ ਦਾ ਉਦਘਾਟਨ ਕਰਨਗੇ


ਅਹਿਮਦਨਗਰ ਜ਼ਿਲ੍ਹੇ ਵਿੱਚ 37.59 ਕਰੋੜ ਰੁਪਏ ਮੁੱਲ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਦੈਨਿਕ ਜੀਵਨ ਸਹਾਇਤਾ ਅਤੇ ਸਹਾਇਕ ਉਪਕਰਣ ਵੰਡੇ ਜਾਣਗੇ

Posted On: 26 FEB 2022 3:30PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ‘ਰਾਸ਼ਟਰੀ ਵਯੋਸ਼ੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਬਜ਼ੁਰਗ ਨਾਗਰਿਕਾਂ ਨੂੰ ਦੈਨਿਕ ਜੀਵਨ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੇ ਵੰਡ ਲਈ ਇੱਕ ਕੈਂਪ ਦਾ ਉਦਘਾਟਨ ਕਰਨਗੇ। ਕੈਂਪ ਦਾ ਆਯੋਜਨ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੁਆਰਾ ਐਲੀਮਕੋ ਅਤੇ ਅਹਿਮਦਨਗਰ ਦੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਨਾਲ 28.02.2022 ਨੂੰ ਸਵੇਰੇ 11 ਵਜੇ ਮਹਾਰਾਸ਼ਟਰ ਵਿੱਚ ਅਹਿਮਦਨਗਰ ਦੇ ਨਗਰ-ਪੁਣੇ ਰੋਡ ‘ਤੇ ਸਤਿਤ ਕੈਡਗਾਂਵ ਦੇ ਨਿਸ਼ਾ ਲਾਅਨ ਵਿੱਚ ਕੀਤਾ ਜਾਵੇਗਾ।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਅਹਿਮਦਨਗਰ ਦੇ ਸਾਂਸਦ (ਲੋਕਸਭਾ) ਡਾ. ਸੁਜੈ ਵਿਖੇ ਪਾਟਿਲ ਸਹਿਤ ਹੋਰ ਸਥਾਨਿਕ ਪ੍ਰਤੀਨਿਧੀਆਂ ਅਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਦੇ ਨਾਲ ਸਮਾਰੋਹ ਵਿੱਚ ਮੌਜੂਦ ਰਹਿਣਗੇ।

ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਅਲਿਮਕੋ ਦੁਆਰਾ ਆਯੋਜਿਤ ਮੁਲਾਂਕਣ ਕੈਂਪਾਂ ਦੇ ਦੌਰਾਨ ਕੁੱਲ 37401 ਬਜ਼ੁਰਗ ਨਾਗਰਿਕ ਲਾਭਾਰਥੀਆਂ ਦੀ ਪਹਿਚਾਣ ਕੀਤੀ ਗਈ ਸੀ, ਜਿਸ ਵਿੱਚ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਵਿਭਾਗ ਦੁਆਰਾ ਤਿਆਰ ਐੱਸਓਪੀ ਦਾ ਅਨੁਪਾਲਨ ਕਰਦੇ ਹੋਏ ਬਲਾਕ/ਪੰਚਾਇਤ ਪੱਧਰਾਂ ‘ਤੇ ਅਹਿਮਦਨਗਰ ਜ਼ਿਲ੍ਹੇ ਵਿੱਚ 37.59 ਕਰੋੜ ਰੁਪਏ ਦੇ ਬਰਾਬਰ ਦੇ ਵੱਖ-ਵੱਖ ਵਰਗਾਂ ਦੇ 320,833 ਦੈਨਿਕ ਜੀਵਨ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਜਾਵੇਗੀ।

28 ਫਰਵਰੀ ਨੂੰ ਕੈਡਗਾਂਵ ਦੇ ਨਿਸ਼ਾ ਲਾਅਨ ਵਿੱਚ ਆਯੋਜਿਤ ਹੋਣ ਵਾਲੇ ਉਦਘਾਟਨ ਕੈਂਪ ਵਿੱਚ ਵ੍ਹੀਲਚੇਅਰ, ਵਾਕਿੰਗ ਸਟਿੱਕ, ਚਸ਼ਮਾ, ਡੈਂਚਰ, ਸੁਣਨ ਦੇ ਉਪਕਰਣ , ਸੀਟ ਦੇ ਨਾਲ ਵਾਕਿੰਗ ਸਟਿਕ, ਵਾਕਰ ਫੋਲਡੇਬਲ, ਟੇਟ੍ਰਾਪੌਡ, ਟ੍ਰਾਈਪੌਡ, ਵ੍ਹੀਲ ਚੇਅਰ, ਕਮੋਡ, ਸਪਾਇਨਲ ਸਪੋਰਟ ਆਦਿ ਜਿਹੇ 4800 ਦੈਨਿਕ ਜੀਵਨ ਸਹਾਇਤਾ ਉਪਕਰਣ ਅਤੇ ਸਹਾਇਕ ਉਪਕਰਣਾਂ ਦਾ ਵੇਰਵਾ 895 ਬਜ਼ੁਰਗ ਨਾਗਰਿਕ ਲਾਭਾਰਥੀਆਂ ਦਰਮਿਆਨ ਕੀਤਾ ਜਾਵੇਗਾ। ਅਹਿਮਦਨਗਰ ਜ਼ਿਲੇ ਦੇ ਹੋਰ ਸਥਾਨਾਂ ‘ਤੇ ਫਾਲੋਅਮ ਵੰਡ ਕੈਂਪਾਂ ਦਾ ਆਯੋਜਨ ਬਾਅਦ ਵਿੱਚ ਕੀਤਾ ਜਾਵੇਗਾ।

******

ਐੱਮਜੀ/ਆਰਐੱਨਐੱਮ/ਐੱਸਬੀ



(Release ID: 1801922) Visitor Counter : 121


Read this release in: English , Urdu , Hindi , Tamil , Telugu