ਉਪ ਰਾਸ਼ਟਰਪਤੀ ਸਕੱਤਰੇਤ

ਸਮਾਵੇਸ਼ੀ, ਇੱਕਸਮਾਨ ਅਤੇ ਮਿਆਰੀ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਪ੍ਰਾਈਵੇਟ ਸਕੂਲਾਂ ਨੂੰ ਪਿਛੜੇ ਵਿਦਿਆਰਥੀਆਂ ਦੀ ਮਦਦ ਲਈ ਨੀਤੀਆਂ ਬਣਾਉਣ ਦੀ ਤਾਕੀਦ ਕੀਤੀ



ਉਪ ਰਾਸ਼ਟਰਪਤੀ ਨੇ ਸਕੂਲਾਂ ਨੂੰ ਆਪਣੇ ਪਾਠਕ੍ਰਮ ਵਿੱਚ ਭਾਈਚਾਰਕ ਸੇਵਾ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ



ਸਾਡੇ ਅਮੀਰ ਤੇ ਵਿਭਿੰਨ ਕਲਾ ਰੂਪਾਂ ਦੀ ਰੱਖਿਆ ਅਤੇ ਪ੍ਰਚਾਰ ਕਰਨਾ ਸਾਡਾ ਫ਼ਰਜ਼ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਗ੍ਰੀਨਵੁੱਡ ਇੰਟਰਨੈਸ਼ਨਲ ਹਾਈ ਸਕੂਲ, ਬੰਗਲੁਰੂ ਵਿਖੇ ਇਨਡੋਰ ਸਪੋਰਟਸ ਏਰੀਨਾ ਤੇ ਲਾ ’ਐਟੈਲੀਅਰ ਦਾ ਉਦਘਾਟਨ ਕੀਤਾ

Posted On: 26 FEB 2022 1:23PM by PIB Chandigarh

ਉੱਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਮਾਵੇਸ਼ੀਇੱਕਸਮਾਨ ਤੇ ਮਿਆਰੀ ਸਿੱਖਿਆ ਉੱਤੇ ਹਰੇ ਬੱਚੇ ਦਾ ਅਧਿਕਾਰ ਹੋਣ ’ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਸੱਦਾ ਦਿੱਤਾ ਕਿ ਉਹ ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਲਈ ਨੀਤੀਆਂ ਬਣਾਉਣ। ਉਨ੍ਹਾਂ ਕਿਹਾ ਕਿ ਲੋੜਵੰਦਾਂ ਅਤੇ ਕਮਜ਼ੋਰ ਲੋਕਾਂ ਦੀ ਮਦਦ ਕਰਨ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਅੱਜ ਬੰਗਲੁਰੂ ਦੇ ਗ੍ਰੀਨਵੁੱਡ ਹਾਈ ਇੰਟਰਨੈਸ਼ਨਲ ਸਕੂਲ ਵਿੱਚ ਕਲਾਨਾਟਕ ਅਤੇ ਸੰਗੀਤ ਲਈ ਸਮਰਪਿਤ ਬਲਾਕ: ਅਤਿ-ਆਧੁਨਿਕ ਇਨਡੋਰ ਸਪੋਰਟਸ ਏਰੀਨਾ ਅਤੇ ਐਲ'ਅਟੇਲੀਅਰ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਸ ਭਾਵਨਾ ਨੂੰ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਪ ਰਾਸ਼ਟਰਪਤੀ ਨੇ ਕਿਹਾ, "ਸਕੂਲਾਂ ਨੂੰ ਆਪਣੇ ਪਾਠਕ੍ਰਮ ਵਿੱਚ ਛੋਟੀ ਉਮਰ ਵਿੱਚ ਕਮਿਊਨਿਟੀ ਸੇਵਾ ਨੂੰ ਸ਼ਾਮਲ ਕਰਨਾ ਚਾਹੀਦਾ ਹੈਤਾਂ ਜੋ ਬੱਚੇ ਛੋਟੀ ਉਮਰ ਵਿੱਚ ਸਮਾਜ ਨੂੰ ਵਾਪਸ ਦੇਣ ਦਾ ਰਵੱਈਆ ਵਿਕਸਿਤ ਕਰਨ।"

 

 

ਉਪ ਰਾਸ਼ਟਰਪਤੀ ਨੇ ਵਿਦਿਅਕ ਸੰਸਥਾਵਾਂ ਨੂੰ ਪੜ੍ਹਾਈਖੇਡਾਂਸਹਿ-ਪਾਠਕ੍ਰਮ ਅਤੇ ਮਨੋਰੰਜਨ ਗਤੀਵਿਧੀਆਂ ਨੂੰ ਬਰਾਬਰ ਮਹੱਤਵ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਪਹੁੰਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਅਗਵਾਈ ਕਰੇਗੀ ਅਤੇ ਉਨ੍ਹਾਂ ਨੂੰ ਆਤਮਵਿਸ਼ਵਾਸੀ ਵਿਅਕਤੀ ਬਣਾਏਗੀ। ਉਨ੍ਹਾਂ ਇਹ ਵੀ ਚਾਹਿਆ ਕਿ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਬਾਗਬਾਨੀਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ਼ ਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ। ਇਹ ਬੱਚਿਆਂ ਨੂੰ ਕੁਦਰਤ ਦੇ ਨੇੜੇ ਲਿਆਏਗਾਉਨ੍ਹਾਂ ਕਿਹਾ ਅਤੇ 3Rs- ਘਟਾਓਮੁੜ ਵਰਤੋਂ (ਰੀਡਿਯੂਸਰੀਯੂਜ਼) ਅਤੇ ਰੀਸਾਈਕਲ 'ਤੇ ਜ਼ੋਰ ਦੇ ਕੇ ਪਾਣੀ ਦੀ ਸੰਭਾਲ ਦੀ ਜ਼ਰੂਰਤ ਨੂੰ ਹੋਰ ਉਜਾਗਰ ਕੀਤਾ।

ਇਸ ਗੱਲ ਨੂੰ ਉਜਾਗਰ ਕਰਦਿਆਂ ਕਿ NEP-2020 (ਨਵੀਂ ਸਿੱਖਿਆ ਨੀਤੀ–2020) ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ 'ਤੇ ਜ਼ੋਰ ਦਿੰਦੀ ਹੈਸ਼੍ਰੀ ਨਾਇਡੂ ਨੇ ਸਾਰੇ ਰਾਜਾਂ ਨੂੰ ਖੇਡਾਂਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ ਅਤੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।

'ਕਦਰਾਂ–ਕੀਮਤਾਂ ਦੇ ਖਾਤਮੇ' 'ਤੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਾਡੀਆਂ ਸਭਿਅਤਾਤਮਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਤੇ ਭਾਰਤ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਲਈ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਸਾਨੂੰ ਕਦਰਾਂ-ਕੀਮਤਾਂ ਨੂੰ ਬਹਾਲ ਕਰਨਾ ਚਾਹੀਦਾ ਹੈਵਿਰਸੇ ਨੂੰ ਸੰਭਾਲਣਾ ਚਾਹੀਦਾ ਹੈਆਪਣੀ ਸੰਸਕ੍ਰਿਤੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਇੱਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।"

ਇਹ ਦੱਸਦਿਆਂ ਕਿ ਕਿਸੇ ਸਮੇਂ ਭਾਰਤ ਨੂੰ 'ਵਿਸ਼ਵ ਗੁਰੂਵਜੋਂ ਜਾਣਿਆ ਜਾਂਦਾ ਸੀਸ਼੍ਰੀ ਨਾਇਡੂ ਨੇ ਕਿਹਾ ਕਿ ਲੰਬੇ ਸਮੇਂ ਤੱਕ ਬਸਤੀਵਾਦੀ ਸ਼ਾਸਨ ਨੇ ਸਾਨੂੰ ਆਪਣਾ ਸ਼ਾਨਦਾਰ ਅਤੀਤ ਭੁਲਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ,“ਭਾਰਤ ਅੱਜ ਅੱਗੇ ਵਧ ਰਿਹਾ ਹੈ ਅਤੇ ਇਹ ਆਪਣੀਆਂ ਜੜ੍ਹਾਂ ਵੱਲ ਵਾਪਸ ਜਾਣ ਦਾ ਸਮਾਂ ਹੈ।”

ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣੇ ਸੱਦੇ ਨੂੰ ਦੁਹਰਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਅਕਤੀ ਨੂੰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇਉਨ੍ਹਾਂ ਨੂੰ ਹੋਰ ਭਾਸ਼ਾਵਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ ਪਰ ਮਾਤ–ਭਾਸ਼ਾ ਸਿੱਖਣ ਨੂੰ ਹਮੇਸ਼ਾ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਸਾਡੇ ਰੋਜ਼ਾਨਾ ਜੀਵਨ ਵਿੱਚ ਸਰੀਰਕ ਤੰਦਰੁਸਤੀ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਸ਼੍ਰੀ ਨਾਇਡੂ ਚਾਹੁੰਦੇ ਸਨ ਕਿ ਫਿਟ ਇੰਡੀਆ ਅੰਦੋਲਨ ਹਰ ਸਕੂਲਕਾਲਜਯੂਨੀਵਰਸਿਟੀਪੰਚਾਇਤ ਅਤੇ ਪਿੰਡ ਵਿੱਚ ਪਹੁੰਚੇ।

ਕਲਾ ਨੂੰ ਅਸੀਮ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਕਲਾ ਸਾਡੀ ਕਲਪਨਾ ਨੂੰ ਰੂਪ ਦਿੰਦੀ ਹੈ ਅਤੇ ਇੱਕ ਵਿਸ਼ਵਵਿਆਪੀ ਭਾਸ਼ਾ ਬੋਲਦੀ ਹੈਜਿਸ ਦੀ ਕੋਈ ਸੀਮਾ ਨਹੀਂ ਹੁੰਦੀ। ਭਾਰਤ ਦੇ ਵਿਲੱਖਣ ਅਤੇ ਵੰਨ-ਸੁਵੰਨੇ ਨਾਚ ਰੂਪਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਭਰਤਨਾਟਯਮਕੁਚੀਪੁੜੀਕਥਕਲੀ ਅਤੇ ਕੁਚੀਪੁੜੀ ਦਾ ਜ਼ਿਕਰ ਕਈ ਪ੍ਰਾਚੀਨ ਕਲਾ ਰੂਪਾਂ ਵਜੋਂ ਕੀਤਾ ਜੋ ਪੀੜ੍ਹੀ ਦਰ ਪੀੜ੍ਹੀ ਚਲੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ, "ਭਾਰਤ ਦੀ ਕਲਾਸੰਗੀਤ ਅਤੇ ਡਰਾਮਾ ਦੁਨੀਆ ਲਈ ਇਸ ਦੇ ਸਭ ਤੋਂ ਵੱਡੇ ਤੋਹਫੇ ਹਨ ਅਤੇ ਇਹ ਸਾਡੇ ਵਿੱਚੋਂ ਹਰੇਕ ਦਾ ਫਰਜ਼ ਹੈ ਕਿ ਅਸੀਂ ਆਪਣੇ ਅਮੀਰ ਅਤੇ ਵਿਭਿੰਨ ਕਲਾ ਰੂਪਾਂ ਦੀ ਰੱਖਿਆ ਅਤੇ ਪ੍ਰਚਾਰ ਕਰੀਏ।"

ਇਸ ਮੌਕੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤਕਰਨਾਟਕ ਦੇ ਮੰਤਰੀ ਸ਼੍ਰੀ ਮੁਨੀਰਥਨਾਗ੍ਰੀਨਵੁੱਡ ਹਾਈ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ਼੍ਰੀ ਬਿਜੇ ਅਗਰਵਾਲਪ੍ਰਿੰਸੀਪਲ ਸ਼੍ਰੀ ਐਲੋਸੀਅਸ ਡੀ ਮੇਲੋਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

 

 

 **********

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1801607) Visitor Counter : 147