ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਵੱਖ-ਵੱਖ ਰਾਜਾਂ ਦੇ ਖਾਣਾਂ ਅਤੇ ਉਦਯੋਗ ਮੰਤਰੀਆਂ ਦੇ ਦੋ –ਦਿਨਾਂ ਸੰਮੇਲਨ ਦੀ ਪ੍ਰਧਾਨਗੀ ਕਰਨਗੇ

Posted On: 24 FEB 2022 7:07PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ 25-26 ਫਰਵਰੀ, 2022 ਦੇ ਦੌਰਾਨ ਓਡੀਸ਼ਾ ਦੇ ਕੋਨਾਰਕ ਵਿੱਚ ਦੇਸ਼ ਦੇ ਮਾਈਨਿੰਗ ਦੇ ਮਾਮਲੇ ਵਿੱਚ ਖੁਸ਼ਹਾਲ ਰਾਜਾਂ ਦੇ ਖਾਣਾਂ ਅਤੇ ਉਦਯੋਗ ਮੰਤਰੀਆਂ ਦੇ ਸੰਮੇਲਨ’ ਦੀ ਪ੍ਰਧਾਨਗੀ ਕਰਨਗੇ। ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ ਅਤੇ ਰਾਜਸਥਾਨ ਦੀਆਂ ਰਾਜ ਸਰਕਾਰਾਂ ਨੇ ਇਸ ਸੰਮੇਲਨ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਸ ਦੋ-ਦਿਨਾਂ ਸੰਮੇਲਨ ਨੂੰ ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਵੀ ਸੰਬੋਧਿਤ ਕਰਨਗੇ।

ਭਾਰਤ ਸਰਕਾਰ ਦਾ ਇਤਪਾਤ ਮੰਤਰਾਲਾ ਰਾਜਾਂ ਅਤੇ ਕੇਂਦਰ ਦੀਆਂ ਸਰਕਾਰਾਂ  ਦਰਮਿਆਨ ਬਿਹਤਰ ਤਾਲਮੇਲ ਅਤੇ ਮਾਈਨਿੰਗ ਲੀਜ਼ ਵਰਤਮਾਨ ਵਿੱਚ ਚਲ ਰਹੀ ਨਵੀਂ ਮਾਈਨਿੰਗ ਪ੍ਰੋਜੈਕਟਾਂ ਨੂੰ ਵਾਤਾਵਰਣ ਸੰਬੰਧੀ ਮੰਜ਼ੂਰੀ ਵਣ ਸੰਬੰਧੀ ਮੰਜ਼ੂਰੀ ਨਾਲ ਸੰਬੰਧਿਤ ਮਾਮਲਿਆਂ ਤੇ ਪੇਸ਼ਕਾਰੀ ਅਤੇ ਗੱਲਬਾਤ ਦਾ ਮੌਕਾ ਪ੍ਰਦਾਨ ਕਰਨ ਦੇ ਉਦੇਸ਼ ਨੂੰ ਖਾਣ ਅਤੇ ਉਦਯੋਗ ਮੰਤਰੀਆਂ ਦੇ ਸੰਮੇਲਨ, ਦੀ ਮੇਜਬਾਨੀ ਕਰ ਰਿਹਾ ਹੈ।

ਵਪਾਰ ਨੂੰ ਸੁਵਿਧਾਜਨਕ ਬਣਾਉਣ ਵਿੱਚ ਰਾਜ ਸਰਕਾਰਾਂ ਦੀ ਪੂਰਕ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਇਸ ਮੌਕੇ ਦਾ ਉਪਯੋਗ ਹਿੱਸਾ ਲੈਣ ਵਾਲੇ ਰਾਜਾਂ ਦੇ ਸਪੈਸ਼ਲਿਟੀ ਸਟੀਲ ਲਈ 6,322 ਕਰੋੜ ਰੁਪਏ ਦੀ ਪੀਐੱਲਆਈ ਯੋਜਨਾ ਨੂੰ ਪ੍ਰਦਰਸ਼ਿਤ ਕਰਨ ਲਈ ਕਰੇਗੀ।

ਇਸ ਦੇ ਇਲਾਵਾ, ਇਸ ਆਯੋਜਨ ਦੇ ਦੌਰਾਨ ਸੈਕੰਡਰੀ ਸਟੀਲ ਖੇਤਰ ਦੀ ਚਿੰਤਾਵਾਂ ਨੂੰ ਸਮਝਣ ਲਈ ਇੱਕ ਸੰਵਾਦ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸੈਸ਼ਨ ਦੇ ਦੌਰਾਨ ਕੇਂਦਰ ਅਤੇ ਰਾਜਾਂ ਦੇ ਇਸਪਾਤ, ਖਾਣ ਅਤੇ ਉਦਯੋਗ ਮੰਤਰਾਲਿਆਂ ਅਤੇ ਰਾਜਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। 

 

*********

M.V./A.K.N./S.K.


(Release ID: 1801183) Visitor Counter : 163


Read this release in: English , Urdu , Hindi , Odia , Kannada